ਭਾਰਤੀ ਵਿਦਿਆਰਥਣ ਨੂੰ ਮਿਲਿਆ 10 ਸਾਲ ਦਾ UAE  ਦਾ 'ਗੋਲਡਨ ਵੀਜ਼ਾ'
Published : May 30, 2021, 5:25 pm IST
Updated : May 30, 2021, 5:25 pm IST
SHARE ARTICLE
 Indian student gets 10-year UAE Golden Visa
Indian student gets 10-year UAE Golden Visa

ਕੇਰਲ ਦੀ ਰਹਿਣ ਵਾਲੀ ਅਸਲਮ ਨੂੰ ਅਸਧਾਰਨ ਵਿਦਿਆਰਥੀ ਵਰਗ ਦੇ ਤਹਿਤ ਇਹ ਵੀਜ਼ਾ ਮਿਲਿਆ ਹੈ ਅਤੇ ਉਸ ਨੂੰ 2031 ਤੱਕ ਦੇਸ਼ ਵਿਚ ਰਹਿਣ ਦੀ ਇਜਾਜ਼ਤ ਮਿਲ ਗਈ ਹੈ।

ਦੁਬਈ : ਭਾਰਤੀ ਵਿਦਿਆਰਥਣ ਤਸਨੀਮ ਅਸਲਮ ਨੂੰ ਉਸ ਦੀ ਬੁੱਧੀਮਤਾ ਅਤੇ ਸ਼ਾਨਦਾਰ ਅਕਾਦਮਿਕ ਰਿਕਾਰਡ ਲਈ ਸੰਯੁਕਤ ਅਰਬ ਅਮੀਰਾਤ ਦਾ ਵੱਕਾਰੀ 10 ਸਾਲ ਦਾ ਗੋਲਡਨ ਵੀਜ਼ਾ ਮਿਲਿਆ ਹੈ। ਇਹ ਇਕ ਅਜਿਹਾ ਵੀਜ਼ਾ ਹੈ ਜੋ ਮੁੱਖ ਤੌਰ 'ਤੇ ਗਲੋਬਲ ਹਸਤੀਆਂ ਨੂੰ ਹੀ ਦਿੱਤਾ ਜਾਂਦਾ ਹੈ।  ਇਕ ਨਿਊਜ਼ ਚੌਨਲ ਮੁਤਾਬਿਕ ਕੇਰਲ ਦੀ ਰਹਿਣ ਵਾਲੀ ਅਸਲਮ ਨੂੰ ਅਸਧਾਰਨ ਵਿਦਿਆਰਥੀ ਵਰਗ ਦੇ ਤਹਿਤ ਇਹ ਵੀਜ਼ਾ ਮਿਲਿਆ ਹੈ ਅਤੇ ਉਸ ਨੂੰ 2031 ਤੱਕ ਦੇਸ਼ ਵਿਚ ਰਹਿਣ ਦੀ ਇਜਾਜ਼ਤ ਮਿਲ ਗਈ ਹੈ।

 Indian student gets 10-year UAE Golden VisaIndian student gets 10-year UAE Golden Visa

ਸੰਯੁਕਤ ਅਰਬ ਅਮੀਰਾਤ ਨੇ 2019 ਵਿਚ ਲੰਬੇਂ ਸਮੇਂ ਲਈ ਰਹਿਣ ਵਾਲੇ ਵੀਜ਼ਾ ਲਈ ਇਕ ਨਵੀਂ ਪ੍ਰਣਾਲੀ ਲਾਗੂ ਕੀਤੀ, ਜਿਸ ਦੇ ਬਾਅਦ ਵਿਦੇਸ਼ੀ ਲੋਕਾਂ ਨੂੰ ਇੱਥੇ ਬਿਨਾਂ ਕਿਸੇ ਰਾਸ਼ਟਰੀ ਪ੍ਰਾਯੋਜਕ ਦੀ ਲੋੜ ਦੇ ਰਹਿਣ, ਕੰਮ ਅਤੇ ਪੜ੍ਹਾਈ ਕਰਨ ਦੀ ਇਜਾਜ਼ਤ ਮਿਲ ਗਈ। ਇਹ ਗੋਲਡਨ ਵੀਜ਼ਾ 10 ਸਾਲ ਲਈ ਜਾਰੀ ਕੀਤੇ ਜਾਂਦੇ ਹਨ ਅਤੇ ਇਹਨਾਂ ਦਾ ਨਵੀਨੀਕਰਨ ਖੁਦ ਹੀ ਹੋ ਜਾਂਦਾ ਹੈ। 

VisaVisa

ਅਸਲਮ ਨੇ ਖਲੀਜ਼ ਟਾਈਮਜ਼ ਨੂੰ ਕਿਹਾ ਕਿ ਇਹ ਉਸ ਦੀ ਜ਼ਿੰਦਗੀ ਦੇ ਸਭ ਤੋਂ ਬਿਹਤਰੀਨ ਪਲਾਂ ਵਿਚੋਂ ਇਕ ਹੈ। ਇਸ ਨੂੰ ਪਾ ਕੇ ਉਸ ਨੂੰ ਬਹੁਤ ਖੁਸ਼ ਹੋ ਰਹੀ ਹੈ। ਅਸਲਮ ਸ਼ਾਰਜਾਹ ਸਥਿਤ ਅਲ ਕਾਸਿਮਿਆ ਯੂਨੀਵਰਸਿਟੀ ਵਿਚ ਇਸਲਾਮੀ ਸ਼ਰੀਆ ਦੀ ਪੜ੍ਹਾਈ ਕਰ ਰਹੀ ਹੈ ਅਤੇ ਉਹ ਆਪਣੀ ਕਲਾਸ ਵਿਚ ਪਹਿਲੇ ਸਥਾਨ 'ਤੇ ਆਈ ਹੈ। ਇਸ ਕਲਾਸ ਵਿਚ 72 ਦੇਸ਼ਾਂ ਦੇ ਵਿਦਿਆਰਥੀ ਹਨ। ਹਾਲ ਹੀ ਵਿਚ ਅਦਾਕਾਰ ਸੰਜੈ ਦੱਤ ਨੂੰ ਇਹ ਵੀਜ਼ਾ ਮਿਲਿਆ ਸੀ।

SHARE ARTICLE

ਏਜੰਸੀ

Advertisement

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM
Advertisement