ਚੀਨ ਨੇ ਸਫ਼ਲਤਾਪੂਰਵਕ ਲਾਂਚ ਕੀਤਾ ਮਨੁੱਖ ਵਾਲਾ ਪੁਲਾੜ ਯਾਨ ਸ਼ੇਨਜ਼ੂ-16 

By : KOMALJEET

Published : May 30, 2023, 1:24 pm IST
Updated : May 30, 2023, 1:24 pm IST
SHARE ARTICLE
China's Shenzhou-16 Mission Takes Off Bound for Space Station
China's Shenzhou-16 Mission Takes Off Bound for Space Station

ਪੰਜ ਮਹੀਨਿਆਂ ਦੇ ਮਿਸ਼ਨ ਲਈ ਭੇਜੇ ਤਿੰਨ ਪੁਲਾੜ ਯਾਤਰੀ 

ਬੀਜਿੰਗ : ਚੀਨ ਨੇ ਮੰਗਲਵਾਰ ਨੂੰ ਸ਼ੇਨਜ਼ੂ-16 ਮਨੁੱਖ ਵਾਲੇ ਪੁਲਾੜ ਯਾਨ ਨੂੰ ਸਫ਼ਲਤਾਪੂਰਵਕ ਲਾਂਚ ਕੀਤਾ ਅਤੇ ਇਕ ਨਾਗਰਿਕ ਸਮੇਤ ਤਿੰਨ ਪੁਲਾੜ ਯਾਤਰੀਆਂ ਨੂੰ ਪੰਜ ਮਹੀਨਿਆਂ ਦੇ ਮਿਸ਼ਨ ਲਈ ਅਪਣੇ ਪੁਲਾੜ ਸਟੇਸ਼ਨ 'ਤੇ ਭੇਜਿਆ।

'ਚਾਈਨਾ ਮੈਨਡ ਸਪੇਸ ਏਜੰਸੀ' (ਸੀ.ਐਮ.ਐਸ.ਏ.) ਦੇ ਅਨੁਸਾਰ, ਪੁਲਾੜ ਯਾਨ ਨੂੰ 'ਲੌਂਗ ਮਾਰਚ-2 ਐਫ਼ ਕੈਰੀਅਰ ਰਾਕੇਟ' ਰਾਹੀਂ ਉਤਰ-ਪਛਮੀ ਚੀਨ ਦੇ ਜਿਉਕੁਆਨ ਸੈਟੇਲਾਈਟ ਲਾਂਚ ਸੈਂਟਰ ਤੋਂ ਸਵੇਰੇ 9:31 ਵਜੇ (ਚੀਨ ਦੇ ਸਮੇਂ) 'ਤੇ ਲਾਂਚ ਕੀਤਾ ਗਿਆ ਸੀ।

ਸੀ.ਐਮ.ਐਸ.ਏ. ਦੇ ਅਨੁਸਾਰ, ਸ਼ੇਨਜ਼ੂ-16 ਰਾਕੇਟ ਤੋਂ ਵੱਖ ਹੋ ਗਿਆ ਅਤੇ ਲਾਂਚ ਕਰਨ ਤੋਂ ਲਗਭਗ 10 ਮਿੰਟ ਬਾਅਦ ਅਪਣੇ ਨਿਰਧਾਰਤ ਔਰਬਿਟ ਵਿਚ ਦਾਖ਼ਲ ਹੋਇਆ। ਚਾਲਕ ਦਲ ਦੇ ਮੈਂਬਰ ਠੀਕ ਹਨ ਅਤੇ ਲਾਂਚਿੰਗ ਪੂਰੀ ਤਰ੍ਹਾਂ ਸਫ਼ਲ  ਰਹੀ।

China's Shenzhou-16 Mission Takes Off Bound for Space StationChina's Shenzhou-16 Mission Takes Off Bound for Space Station

ਪੁਲਾੜ ਯਾਤਰੀਆਂ ਦੇ ਸੱਤ ਘੰਟਿਆਂ ਤੋਂ ਵੀ ਘੱਟ ਦੀ ਯਾਤਰਾ ਤੋਂ ਬਾਅਦ, ਜ਼ਮੀਨ ਤੋਂ ਲਗਭਗ 400 ਕਿਲੋਮੀਟਰ ਉੱਪਰ ਸਟੇਸ਼ਨ ਦੇ ਤਿਆਨਹੇ ਕੋਰ ਮੋਡਿਊਲ 'ਤੇ ਪਹੁੰਚਣ ਦੀ ਉਮੀਦ ਹੈ। ਬੀਜਿੰਗ ਦੀ ਬੇਹਾਂਗ ਯੂਨੀਵਰਸਿਟੀ ਦੇ ਪ੍ਰੋਫੈਸਰ ਗੁਈ ਹੈਚਾਓ ਤਿੰਨ ਪੁਲਾੜ ਯਾਤਰੀਆਂ ਵਿਚੋਂ ਇਕ ਹਨ।

ਹੋਰ ਪੁਲਾੜ ਯਾਤਰੀਆਂ ਵਿਚ ਮਿਸ਼ਨ ਕਮਾਂਡਰ ਜਿੰਗ ਹੈਪੇਂਗ ਸ਼ਾਮਲ ਹਨ, ਜੋ ਰਿਕਾਰਡ ਚੌਥੀ ਵਾਰ ਪੁਲਾੜ ਵਿਚ ਜਾਣ ਵਾਲਾ ਪਹਿਲਾ ਚੀਨੀ ਪੁਲਾੜ ਯਾਤਰੀ ਬਣ ਕੇ ਇਤਿਹਾਸ ਰਚਣ ਲਈ ਤਿਆਰ ਹੈ। ਇਸ ਦੇ ਨਾਲ ਹੀ ਪੁਲਾੜ ਯਾਤਰੀ ਫ਼ਲਾਈਟ ਇੰਜੀਨੀਅਰ ਜ਼ੂ ਯਾਂਗਜ਼ੂ ਪੁਲਾੜ ਦੀ ਅਪਣੀ ਪਹਿਲੀ ਯਾਤਰਾ ਕਰ ਰਿਹਾ ਹੈ।

ਸੀ.ਐਮ.ਐਸ.ਏ. ਦੇ ਡਿਪਟੀ ਡਾਇਰੈਕਟਰ ਲਿਨ ਸ਼ਿਕਿਯਾਂਗ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਦਸਿਆ ਕਿ ਚੀਨ ਦੇ ਸਪੇਸ ਸਟੇਸ਼ਨ ਪ੍ਰੋਗਰਾਮ ਦੇ ਐਪਲੀਕੇਸ਼ਨ ਅਤੇ ਵਿਕਾਸ ਪੜਾਅ ਵਿਚ ਦਾਖ਼ਲ ਹੋਣ ਤੋਂ ਬਾਅਦ ਸ਼ੇਨਜ਼ੂ-16 ਪਹਿਲਾ ਚਾਲਕ ਮਿਸ਼ਨ ਹੋਵੇਗਾ।

SHARE ARTICLE

ਏਜੰਸੀ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement