
ਕੋਰੋਨਾ ਵਾਇਰਸ ਦੇ ਸਰੋਤ ਦਾ ਪਤਾ ਲਗਾਉਣ ਲਈ ਵਿਸ਼ਵ ਸਿਹਤ ਸੰਗਠਨ ਅਗਲੇ ਹਫ਼ਤੇ ਅਪਣੀ ਇਕ ਟੀਮ ਚੀਨ ਭੇਜੇਗਾ।
ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਸਰੋਤ ਦਾ ਪਤਾ ਲਗਾਉਣ ਲਈ ਵਿਸ਼ਵ ਸਿਹਤ ਸੰਗਠਨ ਅਗਲੇ ਹਫ਼ਤੇ ਅਪਣੀ ਇਕ ਟੀਮ ਚੀਨ ਭੇਜੇਗਾ। ਹੁਣ ਤੱਕ ਕੋਰੋਨਾ ਵਾਇਰਸ ਦੇ ਸਰੋਤ ਨੂੰ ਲੈ ਕੇ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਹੈ। ਵਿਗਿਆਨਕਾਂ ਦਾ ਅਨੁਮਾਨ ਹੈ ਕਿ ਇਹ ਵਾਇਰਸ ਚੀਨ ਦੇ ਵੁਹਾਨ ਬਜ਼ਾਰ ਤੋਂ ਆਇਆ ਹੈ, ਜਿੱਥੇ ਕਈ ਪ੍ਰਜਾਤੀਆਂ ਦੇ ਜਾਨਵਰਾਂ ਦੀ ਵਿਕਰੀ ਹੁੰਦੀ ਹੈ।
WHO
ਹਾਲਾਂਕਿ ਚੀਨ ਇਸ ਦਾਅਵੇ ਨੂੰ ਲਗਾਤਾਰ ਖਾਰਜ ਕਰਦਾ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਡਨਰਲ ਟੈਡ੍ਰੋਸ ਐਡਹੈਨਮ ਨੇ ਪ੍ਰੈੱਸ ਬ੍ਰੀਫਿੰਗ ਦੌਰਾਨ ਕਿਹਾ, ‘ਵਾਇਰਸ ਦੇ ਸਰੋਤ ਦਾ ਪਤਾ ਲਗਾਉਣਾ ਬੇਹੱਦ ਜਰੂਰੀ ਹੈ। ਇਹ ਵਿਗਿਆਨ ਹੈ, ਇਹ ਲੋਕਾਂ ਦੀ ਸਿਹਤ ਨਾਲ ਜੁੜਿਆ ਮਾਮਲਾ ਹੈ, ਜੇਕਰ ਸਾਨੂੰ ਇਸ ਵਾਇਰਸ ਬਾਰੇ ਸਭ ਕੁੱਝ ਪਤਾ ਹੋਵੇ ਤਾਂ ਅਸੀਂ ਵਾਇਰਸ ਨਾਲ ਬਿਹਤਰ ਤਰੀਕੇ ਨਾਲ ਲੜ ਸਕਾਂਗੇ।ਇਸ ਦੇ ਲਈ ਜਾਣਨਾ ਜਰੂਰੀ ਹੈ ਕਿ ਇਹ ਵਾਇਰਸ ਕਿਵੇਂ ਪੈਦਾ ਹੋਇਆ’।
Corona Virus
ਹਾਲਾਂਕਿ ਟ੍ਰੈਡੋਸ ਨੇ ਇਸ ਟੀਮ ਦੇ ਮੈਂਬਰਾਂ ਬਾਰੇ ਵੀ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਵਿਗਿਆਨਕਾਂ ਦਾ ਅਨੁਮਾਨ ਹੈ ਕਿ ਇਹ ਵਾਇਰਸ ਚੀਨ ਦੇ ਵੁਹਾਨ ਬਜ਼ਾਰ ਦੇ ਜ਼ਰੀਏ ਜਾਨਵਰਾਂ ਤੋਂ ਇਨਸਾਨਾਂ ਵਿਚ ਆਇਆ ਹੋਵੇਗਾ। ਚੀਨ ਦੇ ਵੁਹਾਨ ਵਿਚ ਹੀ ਦਸੰਬਰ 2019 ਵਿਚ ਕੋਰੋਨਾ ਵਾਇਰਸ ਦਾ ਸਭ ਤੋਂ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਹਾਲਾਂਕਿ ਵਾਇਰਸ ਦੇ ਨਿਸ਼ਾਨ ਫਰਾਂਸ ਅਤੇ ਇਟਲੀ ਵਿਚ ਵੀ ਪਾਏ ਗਏ ਹਨ।
Corona virus
ਕੁਝ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਸਪੇਨ ਵਿਚ ਮਾਰਚ ਮਹੀਨੇ ਦੌਰਾਨ ਇਕੱਠੇ ਕੀਤੇ ਗਏ ਕੁਝ ਸੈਂਪਲਾਂ ਵਿਚ ਵੀ ਕੋਰੋਨਾ ਵਾਇਰਸ ਪਾਇਆ ਗਿਆ ਹੈ। ਇਹ ਦੂਜੀ ਵਾਰ ਹੈ ਜਦੋਂ ਵਿਸ਼ਵ ਸਿਹਤ ਸੰਗਠਨ ਨੇ ਚੀਨ ਵਿਚ ਟੀਮ ਭੇਜਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਜਨਵਰੀ ਮਹੀਨੇ ਵਿਚ ਵੀ ਚੀਨ ਦੇ ਸਿਹਤ ਅਧਿਕਾਰੀਆਂ ਨਾਲ ਗੱਲਬਾਤ ਲਈ ਵਿਸ਼ਵ ਸਿਹਤ ਸੰਗਠਨ ਨੇ ਇਕ ਟੀਮ ਭੇਜੀ ਸੀ।
WHO
ਪੈੱਸ ਨੂੰ ਜਾਣਕਾਰੀ ਦਿੰਦਿਆਂ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਕਿਹਾ, ‘ਹਾਲੇ ਬੁਰਾ ਦੌਰ ਆਉਣਾ ਬਾਕੀ ਹੈ, ਮੈਨੂੰ ਮਾਫ ਕਰਨਾ... ਪਰ ਇਸ ਤਰ੍ਹਾਂ ਦੇ ਮਾਹੌਲ ਵਿਚ ਮੈਨੂੰ ਡਰ ਹੈ ਕਿ ਹਾਲੇ ਹੋਰ ਬੁਰਾ ਦੌਰ ਆਵੇਗਾ’। ਇਸ ਦੇ ਨਾਲ ਹੀ ਉਹਨਾਂ ਨੇ ਇਸ ਸੰਕਟ ਦੀ ਘੜੀ ਵਿਚ ਸਾਰੇ ਦੇਸ਼ਾਂ ਨੂੰ ਇਕਜੁੱਟਤਾ ਦਿਖਾਉਣ ਦੀ ਅਪੀਲ ਕੀਤੀ ਹੈ।