ਫ਼ਰਾਂਸ : ਪੁਲਿਸ ਗੋਲੀਬਾਰੀ ’ਚ ਨਾਬਾਲਗ ਦੇ ਕਤਲ ਮਾਮਲੇ ’ਚ ਤੀਜੇ ਦਿਨ ਵੀ ਪ੍ਰਦਰਸ਼ਨ ਜਾਰੀ

By : KOMALJEET

Published : Jun 30, 2023, 5:20 pm IST
Updated : Jun 30, 2023, 5:20 pm IST
SHARE ARTICLE
representational Image
representational Image

ਪੈਰਿਸ ਤੋਂ ਬਾਹਰ ਵੀ ਹੋਣ ਲੱਗੇ ਪ੍ਰਦਰਸ਼ਨ, 400 ਤੋਂ ਵੱਧ ਗ੍ਰਿਫ਼ਤਾਰ

 
ਨੈਨਟੇਰੇ (ਫ਼ਰਾਂਸ): ਫ਼ਰਾਂਸ ਦੀ ਰਾਜਧਾਨੀ ਪੈਰਿਸ ’ਚ ਪੁਲਿਸ ਦੇ ਇਕ ਅਧਿਕਾਰੀ ਵਲੋਂ ਇਕ ਨਾਬਾਲਗ ਨੂੰ ਗੋਲੀ ਮਾਰੇ ਜਾਣ ਦੀ ਘਟਨਾ ਤੋਂ ਬਾਅਦ ਲਗਾਤਾਰ ਤੀਜੇ ਦਿਨ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸੜਕਾਂ ਨੂੰ ਜਾਮ ਕਰ ਦਿਤਾ ਅਤੇ ਅੱਗਜ਼ਨੀ ਕੀਤੀ।

 ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਆਵਾਜਾਈ ਦੀ ਜਾਂਚ ਦੌਰਾਨ 17 ਸਾਲਾਂ ਦੇ ਨਾਹੇਲ ਦਾ ਕਤਲ ਕਰਨ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਘਟਨਾ ਨੇ ਦੇਸ਼ ਨੂੰ ਹਿਲਾ ਕੇ ਰਖ ਦਿਤਾ ਹੈ ਅਤੇ ਲੋਕ ਕਾਫ਼ੀ ਗੁੱਸੇ ’ਚ ਹਨ। ਨਾਹੇਲ ਨੇ ਟ੍ਰੈਫ਼ਿਕ ਪੁਲਿਸ ਵਲੋਂ ਰੁਕਣ ਦੇ ਇਸ਼ਾਰੇ ਨੂੰ ਨਜ਼ਰਅੰਦਾਜ਼ ਕਰਦਿਆਂ ਗੱਡੀ ਚਲਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਜਦੋਂ ਪੁਲਿਸ ਨੇ ਉਸ ਨੂੰ ਗੋਲੀ ਮਾਰ ਦਿਤੀ।

ਇਸ ਘਟਨਾ ਵਿਰੁਧ ਦੇਸ਼ ’ਚ ਹੋਈ ਹਿੰਸਾ ’ਚ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ ਅਤੇ ਲਗਭਗ 100 ਜਨਤਕ ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ। ਪ੍ਰਦਰਸ਼ਨਕਾਰੀਆਂ ਨੇ ਕਈ ਗੱਡੀਆਂ ਨੂੰ ਵੀ ਅੱਗ ਹਵਾਲੇ ਕਰ ਦਿਤਾ। ਹਿੰਸਾ ਪੈਰਿਸ ਤੋਂ ਬਾਅਦ ਦੇਸ਼ ਦੇ ਕੁਝ ਹੋਰ ਹਿੱਸਿਆਂ ’ਚ ਵੀ ਭੜਕ ਗਈ ਹੈ। ਸੀ.ਐਨ.ਐਲ. ਨੇ ਗ੍ਰਹਿ ਮੰਤਰੀ ਗੇਰਾਲਡ ਡਰਮੈਨਿਨ ਦੇ ਹਵਾਲੇ ਨਾਲ ਦਸਿਆ ਕਿ ਵੀਰਵਾਰ ਰਾਤ ਤੋਂ ਸ਼ੁਕਰਵਾਰ ਸਵੇਰ ਤਕ ਵਿਰੋਧ ਪ੍ਰਦਰਸ਼ਨ ’ਚ ਘੱਟ ਤੋਂ ਘੱਟ 421 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅੱਧੇ ਤੋਂ ਵੱਧ ਗ੍ਰਿਫ਼ਤਾਰੀਆਂ ਪੈਰਿਸ ’ਚ ਹੋਈਆਂ।

ਹਿੰਸਾ ਰੋਕਣ ’ਚ ਮਦਦ ਲਈ ਵਿਸ਼ੇਸ਼ ਪੁਲਿਸ ਫ਼ੋਰਸ ਨੂੰ ਬੋਰਡਾਂ, ਲਿਓਨ, ਰੂਬੈਕਸ, ਮਾਰਸੇਲ ਅਤੇ ਲਿਲੀ ਸ਼ਹਿਰਾਂ ’ਚ ਤੈਨਾਤ ਕੀਤਾ ਗਿਆ। ਸੜਦੇ ਮਲਬੇ ਵਿਚਕਾਰ ਨੈਨਟੇਅਰ ’ਚ ਇਕ ਕੰਧ ’ਤੇ ‘ਨਾਹੇਲ ਲਈ ਬਦਲਾ’ ਪੇਂਟ ਕੀਤਾ ਹੋਇਆ ਦਿਸਿਆ। ਉਪਨਗਰ ’ਚ ਇਕ ਬੈਂਕ ਵੀ ਸਾੜ ਦਿਤਾ ਗਿਆ ਅਤੇ ਮੁੰਡੇ ਦੀ ਯਾਦ ’ਚ ਕੀਤੇ ਇਕ ਮਾਰਚ ਦੇ ਹਿੰਸਕ ਹੋ ਜਾਣ ਤੋਂ ਬਾਅਦ ਪੁਲਿਸ ਨੇ 15 ਜਣਿਆਂ ਨੂੰ ਪੁੱਛ-ਪੜਤਾਲ ਲਈ ਹਿਰਾਸਤ ’ਚ ਲੈ ਲਿਆ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਪੈਰਿਸ ’ਚ 5 ਹਜ਼ਾਰ ਅਤੇ ਦੇਸ਼ ਭਰ ’ਚ 40 ਹਜ਼ਾਰ ਪੁਲਿਸ ਮੁਲਾਜ਼ਮਾਂ ਨੂੰ ਤੈਨਾਤ ਕਰਨ ਦੀ ਯੋਜਨਾ ਬਣਾਈ ਗਈ ਹੈ।

ਫ਼ਰਾਂਸੀਸੀ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਜਦੋਂ ਮੰਗਲਵਾਰ ਰਾਤ ਪਹਿਲੀ ਵਾਰੀ ਦੰਗਾ ਭੜਕਿਆ ਤਾਂ 40 ਕਾਰਾਂ ਸਾੜ ਦਿਤੀਆਂ ਗਈਆਂ ਅਤੇ ਝੜਪਾਂ ’ਚ 24 ਪੁਲਿਸ ਅਧਿਕਾਰੀ ਜ਼ਖ਼ਮੀ ਹੋ ਗਏ। ਨਾਹੇਲ ਇਸ ਸਾਲ ਫ਼ਰਾਂਸ ’ਚ ਟਰੈਫ਼ਿਕ ਰੋਕਣ ਦੌਰਾਨ ਪੁਲਿਸ ਦੀ ਗੋਲੀਬਾਰੀ ’ਚ ਮਾਰਿਆ ਜਾਣ ਵਾਲਾ ਦੂਜਾ ਵਿਅਕਤੀ ਹੈ। ਪਿਛਲੇ ਸਾਲ ਇਸ ਤਰ੍ਹਾਂ ਨਾਲ ਰੀਕਾਰਡ 13 ਵਿਅਕਤੀਆਂ ਦੀ ਮੌਤ ਹੋਈ ਸੀ। 

SHARE ARTICLE

ਏਜੰਸੀ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement