ਕੋਵਿਡ-19 : ਅਮਰੀਕਾ ਦੀ ਕੰਪਨੀ ਦਾ ਟੀਕਾ ਬਾਂਦਰਾਂ ’ਤੇ ਹੋਇਆ ਸਫ਼ਲ
Published : Jul 30, 2020, 11:46 am IST
Updated : Jul 30, 2020, 11:46 am IST
SHARE ARTICLE
Moderna vaccine certified to protect monkeys against Coronavirus during study
Moderna vaccine certified to protect monkeys against Coronavirus during study

ਕੋਵਿਡ-19 ਦੀ ਰੋਕਥਾਮ ਲਈ ਅਮਰੀਕੀ ਜੈਵ ਤਕਨੀਕੀ ਕੰਪਨੀ (ਮਾਡਰਨਾ) ਵਲੋਂ ਵਿਕਸਿਤ ਟੀਕਾ ਬਾਂਦਰਾਂ ਵਿਚ ਕੋਰੋਨਾ ਵਾਇਰਸ

ਵਾਸ਼ਿੰਗਟਨ, 29 ਜੁਲਾਈ : ਕੋਵਿਡ-19 ਦੀ ਰੋਕਥਾਮ ਲਈ ਅਮਰੀਕੀ ਜੈਵ ਤਕਨੀਕੀ ਕੰਪਨੀ (ਮਾਡਰਨਾ) ਵਲੋਂ ਵਿਕਸਿਤ ਟੀਕਾ ਬਾਂਦਰਾਂ ਵਿਚ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਵਿਚ ਪ੍ਰਭਾਵੀ ਸਾਬਤ ਹੋਇਆ ਹੈ। ਐਮ.ਆਰ.ਐਨ.ਏ.-1273 ਨਾਂ ਦਾ ਇਹ ਟੀਕਾ ਮਾਡਰਨਾ ਅਤੇ ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ਼ ਐਲਰਜੀ ਐਂਡ ਇੰਫੈਕਸ਼ਸ ਡਿਸੀਜ਼ ਦੇ ਮਾਹਰਾਂ ਨੇ ਮਿਲ ਕੇ ਤਿਆਰ ਕੀਤਾ ਹੈ।

ਬਾਂਦਰਾਂ ’ਤੇ ਕੀਤੇ ਗਏ ਇਸ ਟੀਕੇ ਦੇ ਪ੍ਰੀਖਣ ਦੇ ਨਤੀਜੇ ‘ਨਿਊ ਇੰਗਲੈਂਡ ਜਰਨਲ ਆਫ ਮੈਡੀਸਿਨ’ ਵਿਚ ਪ੍ਰਕਾਸ਼ਿਤ ਹੋਏ ਹਨ। ਇਸ ਖੋਜ ਵਿਚ ਸ਼ਾਮਲ 8 ਬਾਂਦਰਾਂ ਨੂੰ 3 ਸਮੂਹਾਂ ਵਿਚ ਵੰਡ ਕੇ 10 ਜਾਂ 100 ਮਾਈ¬ਕ੍ਰੋਗਗਰਾਮ ਦੇ 2 ਟੀਕੇ ਦਿਤੇ ਗਏ। ਖੋਜ ਕਰਤਾਵਾਂ ਨੇ ਕਿਹਾ ਕਿ ਟੀਕਾ ਮਿਲਣ ਦੇ ਬਾਅਦ ਬਾਂਦਰਾਂ ਵਿਚ ਸਾਰਸ-ਕੋਵ-2 ਨੂੰ ਕੰਟਰੋਲ ਕਰਨ ਵਾਲੀ ਐਂਟੀਬਾਡੀ ਕਾਫ਼ੀ ਗਿਣਤੀ ਵਿਚ ਪੈਦਾ ਹੋ ਗਈ ਹੈ।(ਪੀਟੀਆਈ

ਬ੍ਰਿਟੇਨ ਨੇ ਕੋਵਿਡ 19 ਦੇ ਪ੍ਰਯੋਗਿਕ ਟੀਕੇ ਦੀ 6 ਕਰੋੜ ਖ਼ੁਰਾਕ ਲਈ ਦੋ ਕੰਪਨੀਆਂ ਨਾਲ ਸਮਝੌਤਾ ਕੀਤਾ
ਲੰਡਨ, 29 ਜੁਲਾਈ : ਬ੍ਰਿਟਿਸ਼ ਸਰਕਾਰ ਨੇ ਕੋਵਿਡ 19 ਦੇ ਟੀਕੇ ਲਈ ਡਰੱਗ ਨਿਰਮਾਤਾ ਗੈਲਕਸੋ ਸਮਿਥ ਕਲਾਈਨ (ਜੀਐਸਕੇ) ਅਤੇ ਸਨੋਫੀ ਪਾਸਚਰ ਨਾਲ ਇਕ ਸਮਝੌਤੇ ਦਾ ਬੁਧਵਾਰ ਨੂੰ ਐਲਾਨ ਕੀਤਾ। ਇਸ ਦੇ ਤਹਿਤ ਲਗਭਗ 6 ਕਰੋੜ ਟੀਕਿਆਂ ਦਾ ਪ੍ਰਯੋਗਿਕ ਪ੍ਰੀਖਣ ਕੀਤਾ ਜਾਵੇਗਾ। ਬ੍ਰਿਟਿਸ਼ ਡਰੱਗ ਨਿਰਮਾਤਾ ਜੀਐਸਕੇ ਅਤੇ ਫ੍ਰਾਂਸ ਦੀ ਸਨੋਫੀ ਨਾਲ ਕੀਤੇ ਗਏ ਸਮਝੌਤੇ ਤਹਿਤ ਬ੍ਰਿਟੇਨ ਨੂੰ ਸਨੋਫੀ ਫਲੂ ਟੀਕਾ ਬਣਾਉਣ ਲਈ ਇਸਤੇਮਾਲ ਵਿਚ ਲਿਆਏ ਜਾਣ ਵਾਲੇ ਮੌਜੂਦਾ ਡੀਐਨਏ ਆਧਾਰਿਤ ਤਕਨੀਕ ’ਤੇ 6 ਕਰੋੜ ਟੀਕਿਆਂ ਦੀ ਸਪਲਾਈ ਕੀਤੀ ਜਾਵੇਗੀ। ਜਦੋਂ ਇਹ ਸੁਨਿਸ਼ਚਿਤ ਹੈ ਕਿ ਦੁਨੀਆਂ ’ਚ ਵਿਕਾਸ ਲਈ ਵੱਖ ਵੱਖ ਪੜਾਵਾਂ ਤਹਿਤ ਕੋਵਿਡ 19 ਦਾ ਕੀ ਕੋਈ ਟੀਕਾ ਆਖਿਰਕਾਰ ਕੰਮ ਕਰੇਗਾ, ਅਜਿਹੇ ’ਚ ਬ੍ਰਿਟਿਸ਼ ਸਰਕਾਰ ਨੇ ਕਿਹਾ ਹੈ ਕਿ ਇਹ ਸਮਝੌਤਾ ਦੇਸ਼ ’ਚ ਟੀਕੇ ਵਿਕਸਿਤ ਕਰਨ ਵਾਲੀ ਕੰਪਨੀਆਂ ਨੂੰ ਉਤਸ਼ਾਹਿਤ ਕਰੇਗਾ। 
ਬ੍ਰਿਟਿਸ਼ ਵਪਾਰ ਮੰਤਰੀ ਆਲੋਕ ਸ਼ਰਮਾ ਨੇ ਕਿਹਾ, ‘‘ਸਾਡੇ ਵਿਗਿਆਨੀ ਅਤੇ ਖੋਜਕਰਤਾ ਹੁਣ ਤਕ ਦੀ ਸਭ ਤੋਂ ਤੇਜ਼ੀ ਨਾਲ ਇਕ ਸੁਰਖਿਅਤ ਅਤੇ ਪ੍ਰਭਾਵਸ਼ਾਲੀ ਟੀਕਾ ਵਿਕਸਿਤ ਕਰਨ ’ਚ ਜੁਟੇ ਹੋਏ ਹਨ। ਉਨ੍ਹਾਂ ਕਿਹਾ, ‘‘ਇਸ ਵਿਚਾਲੇ, ਇਹ ਮਹੱਤਵਪੂਰਣ ਹੈ ਕਿ ਟੀਕਾ ਵਿਕਸਿਤ ਕਰ ਰਹੀ ਜੀਐਸਕੇ ਅਤੇ ਸਨੋਫੀ ਵਰਗੀਆਂ ਕੰਪਨੀਆਂ ਦੇ ਨਾਲ ਸਮਝੌਤਾ ਕਰ ਲਿਆ ਹੈ, ਤਾਕਿ ਪ੍ਰਭਾਵਸ਼ਾਲੀ ਟੀਕੇ ਦੀ ਉਮੀਦ ਵੱਧ ਸਕੇ।’’
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement