
ਕਿਹਾ, ਬੀਜਿੰਗ ਨਾਲ ਸੰਬੰਧਾਂ ਵਿਚ ਮੁੜ ਸੰਤੁਲਨ ਕਾਇਮ ਕਰਨ ਲਈ ਅਮਰੀਕਾ ਚੁੱਕ ਰਹੈ 'ਸਹੀ ਕਦਮ'
ਵਾਸ਼ਿੰਗਟਨ : ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਬੁਧਵਾਰ ਨੂੰ ਚੀਨ ਦੀ ਕਮਿਊਨਿਸਟ ਪਾਰਟੀ ਤੋਂ ਖ਼ਤਰੇ ਨੂੰ ਬਿਲਕੁਲ ਅਸਲ ਕਰਾਰ ਦਿੰਦਿਆਂ ਕਿਹਾ ਕਿ ਟਰੰਪ ਪ੍ਰਸ਼ਾਸਨ ਨੇ ਬੀਜਿੰਗ ਨਾਲ ਸਬੰਧਾਂ ਵਿਚ ਮੁੜ ਸੰਤੁਲਨ ਕਾਇਮ ਕਰਨ ਲਈ 'ਸਹੀ ਕਦਮ' ਚੁਕਣੇ ਸ਼ੁਰੂ ਕਰ ਦਿਤੇ ਹਨ ਜਿਸ ਨਾਲ ਅਮਰੀਕੀਆਂ ਦੀ ਆਜ਼ਾਦੀ ਦੀ ਰਖਿਆ ਹੋ ਸਕੇ।
Mike Pompeo
ਪੋਂਪਿਓ ਨੇ ਉਮੀਦ ਜਤਾਈ ਕਿ ਚੀਨ ਫ਼ੈਸਲਾ ਕਰੇਗਾ ਕਿ ਵਪਾਰ ਸਮਝੌਤੇ ਦੇ ਪਹਿਲੇ ਪੜਾਅ ਤਹਿਤ ਉਨ੍ਹਾਂ ਦੀਆਂ ਵਚਨਬੱਧਤਾਵਾਂ ਪੂਰੀਆਂ ਕੀਤੀਆਂ ਜਾਣ। ਉਨ੍ਹਾਂ ਕਿਹਾ, “ਅਸੀਂ ਇੰਤਜ਼ਾਰ ਕਰਾਂਗੇ ਅਤੇ ਵੇਖਾਂਗੇ ਕਿ ਕੀ ਉਹ ਅਪਣੀ ਜ਼ਿੰਮੇਵਾਰੀ ਨਿਭਾਉਂਦੇ ਹਨ।''
Mike Pompeo
ਪੋਂਪਿਓ ਨੇ ਇਕ ਇੰਟਰਵਿਊ ਵਿਚ ਕਿਹਾ, '' ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਦੇ ਨਜ਼ਰੀਏ ਤੋਂ ਵੇਖੀਏ ਤਾਂ ਰਾਸ਼ਟਰਪਤੀ (ਡੋਨਾਲਡ ਟਰੰਪ) ਨੇ 2015 'ਚ ਚੋਣ ਮੁਹਿੰਮ ਦੌਰਾਨ ਚੀਨ ਦੀ ਕਮਿਊਨਿਸਟ ਪਾਰਟੀ ਤੋਂ ਜਿਸ ਖ਼ਤਰੇ ਦੀ ਪਛਾਣ ਕੀਤੀ ਸੀ, ਉਹ ਅਸਲ ਸੀ। ਇਸ ਲਈ ਅਸੀਂ ਇਸ ਰਿਸ਼ਤੇ ਨੂੰ ਸੰਤੁਲਿਤ ਕਰਨ ਲਈ ਸਾਰੇ ਸਹੀ ਕਦਮ ਚੁੱਕਣੇ ਸ਼ੁਰੂ ਕਰ ਦਿਤੇ ਹਨ ਤਾਂ ਜੋ ਅਮਰੀਕੀ ਲੋਕਾਂ ਦੀ ਆਜ਼ਾਦੀ ਦੀ ਰਖਿਆ ਕੀਤੀ ਜਾ ਸਕੇ।''
mike pompeo
ਉਨ੍ਹਾਂ ਕਿਹਾ, ''ਅਸੀਂ ਵਪਾਰਕ ਸੰਬੰਧਾਂ ਵਿਚ ਇਕ ਗ਼ੈਰ-ਪ੍ਰਤਿਕ੍ਰਿਆਵਾਦੀ ਰਵੱਈਆ ਵੇਖਿਆ ਹੈ ਜਿਥੇ ਚੀਨ ਦੀ ਕਮਿਊਨਿਸਟ ਪਾਰਟੀ ਨੇ ਬੌਧਿਕ ਜਾਇਦਾਦ ਚੋਰੀ ਕੀਤੀ ਅਤੇ ਫਿਰ ਸਾਨੂੰ ਇਸ ਨੂੰ ਵਾਪਸ ਵੇਚ ਦਿਤੀ, ਰਾਜ ਪ੍ਰਯੋਜਿਤ ਉਦਯੋਗਾਂ ਨੂੰ ਧੋਖਾ ਦਿਤਾ, ਉਸ ਪੱਧਰ 'ਤੇ ਜਾ ਕੇ ਸਾਈਬਰ ਚੋਰੀ ਕੀਤੀ ਜਿਥੇ ਅੱਜ ਤਕ ਕੋਈ ਦੇਸ਼ ਪਹੁੰਚ ਵੀ ਨਹੀਂ ਸਕਿਆ। ''
Mike Pompeo
ਇਕ ਸਵਾਲ ਦੇ ਜਵਾਬ 'ਚ ਪੋਂਪਿਓ ਨੇ ਕਿਹਾ ਕਿ ਕਮਿਊਨਿਸਟ ਸਰਕਾਰ ਦੀ ਅਹਿਮ ਮੌਕਿਆਂ 'ਤੇ ਸੱਚ ਨਾ ਦੱਸਣ ਦਾ ਰੁਝਾਨ ਰਿਹਾ ਹੈ। ਉਨ੍ਹਾਂ ਕਿਹਾ, “ਅੱਜ ਵੀ ਉਹ ਉਨ੍ਹਾਂ ਥਾਵਾਂ 'ਤੇ ਜਾਣ ਤੋਂ ਰੋਕ ਹਿਹਾ ਹੈ ਜਿਥੇ ਪਹੁੰਚਿਆ ਜਾਣਾ ਚਾਹੀਦਾ ਤਾਕਿ ਇਹ ਪਤਾ ਲਗਾਇਆ ਜਾ ਸਕੇ ਕਿ ਕੋਰੋਨਾ ਵਾਇਰਸ ਦੁਨੀਆਂ ਭਰ 'ਚ ਕਿਵੇਂ ਫੈਲਿਆ। '' ਵਿਦੇਸ਼ ਮੰਤਰੀ ਨੇ ਦੋਸ਼ ਲਾਇਆ ਕਿ ਕੋਰੋਨਾ ਵਾਇਰਸ ਪਹਿਲਾ ਵਾਇਰਸ ਨਹੀਂ ਸੀ ਜੋ ਚੀਨ ਤੋਂ ਆਇਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।