ਬੰਗਲਾਦੇਸ਼ 'ਚ ਮਹਿਲਾ ਪੱਤਰਕਾਰ ਦਾ ਗਲਾ ਵਢਿਆ, ਮੌਤ
Published : Aug 30, 2018, 11:02 am IST
Updated : Aug 30, 2018, 11:02 am IST
SHARE ARTICLE
Subarna Akter Nodi
Subarna Akter Nodi

ਬੰਗਲਾਦੇਸ਼ ਵਿਚ ਕੁੱਝ ਅਣਜਾਣ ਹਮਲਾਵਰਾਂ ਨੇ ਇਕ ਟੀ.ਵੀ. ਚੈਨਲ ਦੀ ਮਹਿਲਾ ਪੱਤਰਕਾਰ ਦੇ ਘਰ ਵਿਚ ਦਾਖ਼ਲ ਹੋ ਕੇ ਤਿੱਖੇ ਹਥਿਆਰ ਨਾਲ ਉਸ ਦਾ ਗਲਾ ਵੱਢ ਕੇ ਹਤਿਆ ਕਰ ਦਿਤੀ.....

ਢਾਕਾ : ਬੰਗਲਾਦੇਸ਼ ਵਿਚ ਕੁੱਝ ਅਣਜਾਣ ਹਮਲਾਵਰਾਂ ਨੇ ਇਕ ਟੀ.ਵੀ. ਚੈਨਲ ਦੀ ਮਹਿਲਾ ਪੱਤਰਕਾਰ ਦੇ ਘਰ ਵਿਚ ਦਾਖ਼ਲ ਹੋ ਕੇ ਤਿੱਖੇ ਹਥਿਆਰ ਨਾਲ ਉਸ ਦਾ ਗਲਾ ਵੱਢ ਕੇ ਹਤਿਆ ਕਰ ਦਿਤੀ। ਮੀਡੀਆ ਦੀਆਂ ਖ਼ਬਰਾਂ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ। ਮਰਨ ਵਾਲੀ ਪੱਤਰਕਾਰ ਦੀ ਪਛਾਣ ਸੁਬਰਨਾ ਨੋਦੀ (32) ਦੇ ਰੂਪ ਵਿਚ ਕੀਤੀ ਗਈ ਹੈ। ਉਹ ਨਿਜੀ ਸਮਾਚਾਰ ਚੈਨਲ ਦੀ ਇਕ ਪੱਤਰਕਾਰ ਸੀ। ਸੁਬਰਨਾ ਹੋਰ ਸਮਾਚਾਰ ਚੈਨਲਾਂ ਲਈ ਵੀ ਕੰਮ ਕਰਦੀ ਸੀ। 

ਸੁਬਰਨਾ ਪਬਨਾ ਜ਼ਿਲ੍ਹੇ ਦੇ ਰਾਧਾਨਗਰ ਇਲਾਕੇ ਵਿਚ ਰਹਿੰਦੀ ਸੀ। ਰੀਪੋਰਟ ਵਿਚ ਦਸਿਆ ਗਿਆ ਹੈ ਕਿ ਸੁਬਰਨਾ ਦੀ 9 ਸਾਲਾ ਇਕ ਬੇਟੀ ਹੈ ਅਤੇ ਉਹ ਅਪਣੇ ਪਤੀ ਨਾਲ ਤਲਾਕ ਦੀ ਇਕ ਪ੍ਰਕਿਰਿਆ ਵਿਚੋਂ ਲੰਘ ਰਹੀ ਸੀ। ਰੀਪੋਰਟ ਵਿਚ ਦਸਿਆ ਗਿਆ ਹੈ ਕਿ ਹਮਲਾਵਰ 10 ਤੋਂ 12 ਵਜੇ ਵਿਚਕਾਰ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਅਤੇ ਬੀਤੀ ਰਾਤ ਕਰੀਬ 10:45 ਵਜੇ ਉਸ ਦੇ ਘਰ ਦੇ ਦਰਵਾਜ਼ੇ ਦੀ ਘੰਟੀ ਵਜਾਈ। 

ਪਬਨਾ ਦੇ ਵਧੀਕ ਸੁਪਰਡੈਂਟ ਆਫ਼ ਪੁਲਿਸ ਇਬਅਨੇ ਮਿਜ਼ਾਨ ਨੇ ਦਸਿਆ ਕਿ ਜਦੋਂ ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਹਮਲਾਵਰ ਉਸ 'ਤੇ ਹਮਲਾ ਕਰ ਕੇ ਘਟਨਾਸਥਲ ਤੋਂ ਫ਼ਰਾਰ ਹੋ ਗਏ। ਪੁਲਿਸ ਨੇ ਦਸਿਆ ਕਿ ਹਮਲਾਵਰਾਂ ਨੇ ਮਹਿਲਾ 'ਤੇ ਹਮਲਾ ਕਰਨ ਲਈ ਇਕ ਤਿੱਖੇ ਹਥਿਆਰ ਦੀ ਵਰਤੋਂ ਕੀਤੀ। ਕੁੱਝ ਸਥਾਨਕ ਲੋਕ ਉਸ ਨੂੰ ਹਸਪਤਾਲ ਲੈ ਗਏ, ਜਿਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿਤਾ ਗਿਆ। 

ਵਧੀਕ ਸਹਾਇਕ ਪੁਲਿਸ ਅਫ਼ਸਰ ਗੌਤਮ ਕੁਮਾਰ ਬਿਸਵਾਸ ਨੇ ਦਸਿਆ ਕਿ ਪੁਲਿਸ ਨੇ ਅਪਰਾਧੀਆਂ ਨੂੰ ਫੜਨ ਲਈ ਕਈ ਟੀਮਾਂ ਬਣਾਈਆਂ ਹਨ। ਪਬਨਾ ਵਿਚ ਪੱਤਰਕਾਰਾਂ ਨੇ ਇਸ ਹਤਿਆ ਦੀ ਨਿੰਦਾ ਕੀਤੀ ਹੈ ਅਤੇ ਕਾਤਲਾਂ ਨੂੰ ਤੁਰਤ ਨਿਆਂ ਦੇ ਦਾਇਰੇ ਵਿਚ ਲਿਆਉਣ ਦੀ ਮੰਗ ਕੀਤੀ ਹੈ।  (ਪੀ.ਟੀ.ਆਈ)

Location: Bangladesh, Dhaka, Dhaka

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement