Canada News : Punjab 'ਚ ਆਏ ਹੜਾਂ ਕਾਰਨ ਪ੍ਰਵਾਸੀ ਚਿਹਰੇ ਵੀ ਮਾਯੂਸ
Published : Aug 30, 2025, 2:10 pm IST
Updated : Aug 30, 2025, 2:10 pm IST
SHARE ARTICLE
Migrant Faces Also Disappointed Due to Floods in Punjab Latest News in Punjabi 
Migrant Faces Also Disappointed Due to Floods in Punjab Latest News in Punjabi 

Canada News : ਅੰਮ੍ਰਿਤਸਰ ਦੀ ਡੀ.ਸੀ. ਤੇ ਐਸ.ਐਸ.ਪੀ ਬਣੇ ਸ਼ਲਾਘਾ ਦੇ ਪਾਤਰ 

Migrant Faces Also Disappointed Due to Floods in Punjab Latest News in Punjabi ਵੈਨਕੂਵਰ : ਪੰਜਾਬ ਵਿਚ ਹੜਾਂ ਦੀ ਮਾਰ ਦਾ ਸ਼ਿਕਾਰ ਹੋਏ ਦਰਿਆਈ ਖੇਤਰਾਂ ਨੇੜੇ ਵੱਸਦੇ ਹਜ਼ਾਰਾਂ ਪਰਵਾਰਾਂ ਦੀ ਮਾਨਸਕ ਪੀੜ ਵੰਡਾਉਣ ਦੀ ਕਸਕ ਕਾਰਨ ਦੁਨੀਆਂ ਦੀ ਹਰੇਕ ਨੁਕਰੇ ਵੱਸਦੇ ਪੰਜਾਬੀਆਂ ਦੇ ਧੁਰ ਅੰਦਰੋਂ ਚੀਸ ਰੂਪੀ ‘ਲਾਵਾ’ ਫੁੱਟਣਾ ਸੁਭਾਵਕ ਹੈ। 

ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਕੈਨੇਡਾ ਦੇ ਸਰੀ ਸ਼ਹਿਰ ਦੀਆਂ ਪਾਰਕਾਂ ਵਿਚ ਦਿਨ ਢਲੇ ਸੱਥਾਂ ਰੂਪੀ ਜੁੜਦੀਆਂ ਬਜ਼ੁਰਗਾਂ ਦੀਆਂ ਟੋਲੀਆਂ ਵਿਚ ਚੱਲਦੀ ’ਚੁੰਝ ਚਰਚਾ’ ਦੀ ਮੁੱਖ ਸੂਈ ਹੜਾਂ ਦੀ ਤਬਾਹੀ ਦੇ ਦੁਆਲੇ ਘੁੰਮਦੀ ਮਹਿਸੂਸ ਕੀਤੀ ਜਾ ਸਕਦੀ ਹੈ ਅਤੇ ਇਸ ਸਬੰਧੀ ਬਹੁਗਿਣਤੀ ਪ੍ਰਵਾਸੀ ਚਿਹਰਿਆਂ ਤੇ ਮਾਯੂਸੀ ਦਾ ਆਲਮ ਸਾਫ਼ ਝਲਕਦਾ ਵੇਖਿਆ ਜਾ ਸਕਦਾ ਹੈ। 

ਭਾਵੇਂ ਕਿ ਪੰਜਾਬ ਸਰਕਾਰ ਦੇ ਸਮੁੱਚੇ ਪ੍ਰਸ਼ਾਸਨਕ ਅਮਲੇ ਤੋਂ ਇਲਾਵਾ ਕੁੱਝ ਹੋਰਨਾ ਸਮਾਜ ਸੇਵੀ ਸੰਸਥਾਵਾਂ ਵਲੋਂ ਤਨਦੇਹੀ ਨਾਲ ਹੜਾਂ ਦੀ ਮਾਰ ਚੱਲ ਰਹੇ ਅਭਾਗੇ ਲੋਕਾਂ ਦੀ ਬਾਂਹ ਫੜਨ ਲਈ ਵਿੱਢੇ ਯਤਨ ਸ਼ਲਾਘਾਯੋਗ ਗਿਣੇ ਜਾ ਰਹੇ ਹਨ ਪਰੰਤੂ ਭਾਰਤ ਪਾਕਿਸਤਾਨ ਕੌਮਾਂਤਾਰੀ ਸਰਹੱਦ ਨੇੜਿਓਂ ਸੱਪ ਦੀ ਚਾਲ ਵਾਂਗ ਵਲੇਵੇ ਖਾਂਦੇ ਰਾਵੀ ਦਰਿਆ ਦੇ ਬੇਕਾਬੂ ਹੋਏ ਛੂਕਦੇ ਪਾਣੀਆਂ ਦੇ ਉਬਾਲ ਵਿਚ ਘਿਰੇ ਬੇਵਸ ਲੋਕਾਂ ਦੀ ਮਦਦ ਕਰਨ ਲਈ ਪਿਛਲੇ ਕੁੱਝ ਦਿਨਾਂ ਤੋਂ ਅਪਣੀ ਟੀਮ ਨਾਲ ਜੁਟੀ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਕਸੀ ਸਾਹਨੀ ਅਤੇ ਅੰਮ੍ਰਿਤਸਰ (ਦਿਹਾਤੀ) ਦੇ ਐਸ.ਐਸ.ਪੀ. ਮਨਿੰਦਰ ਸਿੰਘ ਵਲੋਂ ਅਪਣੇ ਸਰਕਾਰੀ ਰੁਤਬੇ ਦੀ ਠਾਠ ਬਾਠ ਛੱਡ ਕੇ ਵਰਦੇ ਮੀਂਹ ਅਤੇ ਬਦਬੂਦਾਰ ਪਾਣੀ ਵਿਚ ਆਮ ਲੋਕਾਂ ਨਾਲ ਟਰੈਕਟਰ ਟਰਾਲੀਆਂ ’ਤੇ ਸਵਾਰ ਹੋ ਕੇ ਡੂੰਘੇ ਪਾਣੀਆਂ ਵਿਚ ਘਿਰੇ ਲੋਕਾਂ ਦੀ ਸਾਰ ਲੈਣ ਲਈ ਪੂਰੀ ਤਨਦੇਹੀ ਨਾਲ ਨਿਭਾਈ ਜਾ ਰਹੀ ਡਿਊਟੀ ਦਾ ਜ਼ਿਕਰ ਵਿਦੇਸ਼ੀ ਬਾਪੂਆਂ ਦੀ ਖੁੰਢ ਚਰਚਾ ਵਿਚ ਸੁਣਨ ਨੂੰ ਮਿਲਦਾ ਹੈ ਤੇ ਇਸ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਈਆਂ ਅਜਿਹੀਆਂ ਕੁਦਰਤੀ ਆਫ਼ਤਾਂ ਮਗਰੋਂ ਕੁੱਝ ਕੁ ਅਧਿਕਾਰੀਆਂ ਵਲੋਂ ਉਪਰੋਂ ਆਏ ਆਰਡਰਾਂ ਨੂੰ ਹੇਠਾਂ ‘ਫਾਰਵਡ’ ਕਰਨ ਤੀਕ ਨਿਭਾਈ ਜਾਂਦੀ ਸੀਮਤ ਜ਼ਿੰਮੇਵਾਰੀ ਵਾਲਾ ਵਰਤਾਰਾ ਕਿਸੇ ਤੋਂ ਗੁੱਝਾ ਨਹੀਂ।

(For more news apart from Migrant Faces Also Disappointed Due to Floods in Punjab Latest News in Punjabi stay tuned to Rozana Spokesman.)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement