
ਟਰੰਪ ਬੋਲੇ : ਜੇ ਟੈਰਿਫ਼ ਹਟਿਆ ਤਾਂ ਅਮਰੀਕਾ ਹੋ ਜਾਵੇਗਾ ਬਰਬਾਦ
Trump's tariffs illegal news : ਅਮਰੀਕਾ ਦੀ ਇਕ ਅਪੀਲ ਕੋਰਟ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜ਼ਿਆਦਾਤਰ ਟੈਰਿਫ਼ਾਂ ਨੂੰ ਗੈਰਕਾਨੂੰਨੀ ਦੱਸਿਆ ਹੈ। ਕੋਰਟ ਨੇ ਕਿਹਾ ਕਿ ਟਰੰਪ ਨੇ ਟੈਰਿਫ ਲਗਾਉਣ ਲਈ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਕੀਤੀ ਹੈ, ਜਿਸ ਦਾ ਉਨ੍ਹਾਂ ਨੂੰ ਅਧਿਕਾਰ ਨਹੀਂ ਹੈ। ਅਦਾਲਤ ਨੇ ਕਿਹਾ ਕਿ ਟਰੰਪ ਕੋਲ ਹਰ ਆਯਾਤ ’ਤੇ ਟੈਰਿਫ਼ ਲਗਾਉਣ ਦੀ ਅਸਿੱਧੀ ਸ਼ਕਤੀ ਨਹੀਂ ਹੈ। ਜਦਕਿ ਅਦਾਲਤ ਨੇ ਇਸ ਫੈਸਲੇ ਨੂੰ ਅਕਤੂਬਰ ਤੱਕ ਲਾਗੂ ਕਰਨ ਤੋਂ ਰੋਕ ਦਿੱਤਾ ਹੈ ਤਾਂ ਡੋਨਾਲਡ ਟਰੰਪ ਸੁਪਰੀਮ ਕੋਰਟ ਵਿੱਚ ਅਪੀਲ ਕਰ ਸਕਦਾ ਹੈ।
ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਦਾਲਤ ਦੇ ਫ਼ੈਸਲੇ ਦੀ ਸਖਤ ਆਲੋਚਨਾ ਕਰਦੇ ਹੋਏ ਕਿਹਾ ਕਿ ਜੇਕਰ ਟੈਰਿਫ ਹਟਿਆ ਤਾਂ ਅਮਰੀਕਾ ਬਰਬਾਦ ਹੋ ਜਾਵੇਗਾ। ਉਨ੍ਹਾਂ ਸ਼ੋਸਲ ਮੀਡੀਆ ਅਕਾਊਂਟ ਐਕਸ ’ਤੇ ਲਿਖਿਆ ਕਿ ‘ਸਾਰੇ ਟੈਰਿਫ ਹਾਲੇ ਲਾਗੂ ਹਨ। ਅਪੀਲ ਕੋਰਟ ਨੇ ਗਲਤ ਤਰੀਕੇ ਨਾਲ ਕਿਹਾ ਕਿ ਸਾਡੇ ਟੈਰਿਫ਼ ਹਟਾਏ ਜਾਣੇ ਚਾਹੀਦੇ ਹਨ ਪਰ ਉਨ੍ਹਾਂ ਪਤਾ ਕਿ ਆਖਿਰ ’ਚ ਅਮਰੀਕਾ ਹੀ ਜਿੱਤੇਗਾ।