ਕਿੰਗ ਚਾਰਲਸ III ਦੀ ਫੋਟੋ ਵਾਲੇ ਸਿੱਕੇ ਤਿਆਰ, 5 ਪੌਂਡ ਅਤੇ 50 Pence ਦੇ ਸਿੱਕਿਆਂ 'ਤੇ ਲੱਗੀ ਤਸਵੀਰ
Published : Sep 30, 2022, 10:42 am IST
Updated : Sep 30, 2022, 10:42 am IST
SHARE ARTICLE
 King Charles III Portrait Coinage, Image on 5 Pound and 50 Pence Coins
King Charles III Portrait Coinage, Image on 5 Pound and 50 Pence Coins

ਸਿੱਕੇ ਦੇ ਦੂਜੇ ਪਾਸੇ ਮਹਾਰਾਣੀ ਐਲਿਜ਼ਾਬੈੱਥ ਦੀ ਤਸਵੀਰ ਵੀ ਰਹੇਗੀ ਮੌਜੂਦ

 

ਲੰਡਨ - ਬ੍ਰਿਟੇਨ 'ਚ ਹੁਣ ਕਿੰਗ ਚਾਰਲਸ ਦੀ ਫੋਟੋ ਵਾਲੇ ਸਿੱਕੇ ਅਤੇ ਨੋਟ ਬਣ ਕੇ ਤਿਆਰ ਹੋ ਗਏ ਹਨ। ਰਾਇਲ ਮਿੰਟ ਨੇ ਕਿੰਗ ਚਾਰਲਸ III ਦੀ ਤਸਵੀਰ ਵਾਲੇ ਨਵੇਂ ਸਿੱਕੇ ਦੀ ਫੋਟੋ ਸਾਂਝੀ ਕੀਤੀ ਹੈ। ਮਹਾਰਾਣੀ ਐਲਿਜ਼ਾਬੈਥ II ਦੀ ਤਸਵੀਰ ਵਾਲੇ ਸਿੱਕੇ ਅਜੇ ਵੀ ਦੇਸ਼ ਵਿਚ ਚੱਲ ਰਹੇ ਹਨ। ਬਹੁਤ ਸਾਰੇ ਸ਼ਾਹੀ ਪ੍ਰਤੀਕ ਮਹਾਰਾਣੀ ਦੀ ਮੌਤ ਤੋਂ ਬਾਅਦ ਬਦਲੇ ਜਾ ਰਹੇ ਹਨ। 

ਨਵੇਂ ਸਮਰਾਟ ਦੀ ਤਸਵੀਰ ਪਹਿਲਾਂ 5 ਪੌਂਡ ਅਤੇ 50 ਪੈਂਸ ਦੇ ਸਿੱਕਿਆਂ 'ਤੇ ਹੀ ਵਰਤੀ ਗਈ ਹੈ। ਖ਼ਾਸ ਗੱਲ ਇਹ ਹੈ ਕਿ ਸਿੱਕੇ ਦੇ ਦੂਜੇ ਪਾਸੇ ਮਹਾਰਾਣੀ ਐਲਿਜ਼ਾਬੇਥ-2 ਦੀ ਤਸਵੀਰ ਵੀ ਹੋਵੇਗੀ। ਸਿੱਕੇ ਦੇ ਇੱਕ ਪਾਸੇ ਮਹਾਰਾਣੀ ਦੀ ਫੋਟੋ ਰੱਖਣ ਦਾ ਫੈਸਲਾ ਸ਼ਾਹੀ ਪਰੰਪਰਾ ਅਨੁਸਾਰ ਕੀਤਾ ਗਿਆ ਹੈ। ਕਰੰਸੀ 'ਤੇ ਕਿਹੜੀ ਤਸਵੀਰ ਲਗਾਉਣੀ ਹੈ, ਇਹ ਰਾਜਾ ਚਾਰਲਸ ਨੇ ਖ਼ੁਦ ਤੈਅ ਕੀਤਾ ਹੈ।

ਉਹ ਖੱਬੇ-ਪੱਖੀ ਫੋਟੋ ਦੀ ਵਰਤੋਂ ਕਰਨ ਲਈ ਸਹਿਮਤ ਹੋ ਗਏ। ਰਾਇਲ ਮਿੰਟ ਨੇ ਦੱਸਿਆ ਕਿ ਡਿਜ਼ਾਈਨਰ ਮਾਰਟਿਨ ਜੇਨਿੰਗਸ ਨੇ ਇਹ ਸਿੱਕੇ ਬਣਾਏ ਹਨ। ਮੂਰਤੀਕਾਰ ਮਾਰਟਿਨ ਨੇ ਕਿਹਾ- ਮੈਂ ਇਹ ਕੰਮ ਕੀਤਾ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਇਹ ਸਿੱਕੇ ਹੁਣ ਸਦੀਆਂ ਤੱਕ ਚੱਲਣਗੇ। ਰਿਪੋਰਟਾਂ ਮੁਤਾਬਕ ਨਵੇਂ ਸਿੱਕੇ ਕ੍ਰਿਸਮਸ ਤੱਕ ਚੱਲਣ ਲੱਗ ਜਾਣਗੇ। ਹਾਲਾਂਕਿ, ਕੈਮਬ੍ਰਿਜ ਜੱਜ ਬਿਜ਼ਨਸ ਸਕੂਲ ਦੇ ਮੁਰਰੋ ਐੱਫ ਗੁਲਿਅਨ ਦਾ ਮੰਨਣਾ ਹੈ ਕਿ ਮਹਾਰਾਣੀ ਦੀ ਤਸਵੀਰ ਵਾਲੀ ਮੁਦਰਾ ਨੂੰ ਸਰਕੂਲੇਸ਼ਨ ਤੋਂ ਬਾਹਰ ਕੱਢਣ ਲਈ ਦੋ ਤੋਂ ਚਾਰ ਸਾਲ ਲੱਗ ਸਕਦੇ ਹਨ। ਸਿੱਕਿਆਂ ਨੂੰ ਬਦਲਣਾ ਨੋਟਾਂ ਨਾਲੋਂ ਮਹਿੰਗਾ ਹੋਵੇਗਾ।

ਜਦੋਂ ਮਹਾਰਾਣੀ 1952 ਵਿਚ ਗੱਦੀ 'ਤੇ ਬੈਠੀ ਸੀ, ਤਾਂ ਸਿੱਕਿਆਂ ਜਾਂ ਨੋਟਾਂ 'ਤੇ ਉਹਨਾਂ ਦੀ ਕੋਈ ਤਸਵੀਰ ਨਹੀਂ ਸੀ। ਪਹਿਲੀ ਵਾਰ 1960 ਵਿਚ, ਡਿਜ਼ਾਈਨਰ ਰੌਬਰਟ ਆਸਟਿਨ ਨੇ ਨੋਟਾਂ ਵਿਚ ਐਲਿਜ਼ਾਬੈਥ II ਦਾ ਚਿਹਰਾ ਲਗਾਇਆ ਸੀ। ਇਸ ਤੋਂ ਬਾਅਦ ਕਈ ਲੋਕਾਂ ਨੇ ਮਹਾਰਾਣੀ ਦਾ ਚਿਹਰਾ ਲਗਾਉਣ ਦੀ ਆਲੋਚਨਾ ਵੀ ਕੀਤੀ ਸੀ। 

SHARE ARTICLE

ਏਜੰਸੀ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement