
ਗੁੰਮਸ਼ੁਦਗੀ ਦੀਆਂ 270 ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ।
ਦੱਖਣੀ ਕੋਰੀਆ: ਇੱਕ ਤੰਗ ਗਲੀ, ਭਗਦੜ ਵਿੱਚ ਲੱਖਾਂ ਦੀ ਭੀੜ ਅਤੇ ਸੈਂਕੜੇ ਮਾਰੇ ਗਏ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਜਦੋਂ ਜਸ਼ਨ ਦਾ ਮਾਹੌਲ ਸੋਗ ਵਿੱਚ ਬਦਲ ਗਿਆ ਹੋਵੇ। ਇਸ ਤੋਂ ਪਹਿਲਾਂ ਵੀ ਦੁਨੀਆ ਵਿਚ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।
ਕਈ ਵਾਰ ਲੋਕਾਂ ਦੀਆਂ ਖੁਸ਼ੀਆਂ ਚੀਕਾਂ 'ਚ ਬਦਲਦੀਆਂ ਦੇਖੀਆਂ ਗਈਆਂ। ਕਈ ਦੌਰਿਆਂ, ਖੇਡ ਮੈਦਾਨਾਂ, ਜਸ਼ਨਾਂ ਵਿਚਕਾਰ ਅਚਾਨਕ ਆਈ ਭਗਦੜ ਨੇ ਸਭ ਕੁਝ ਤਬਾਹ ਕਰ ਦਿੱਤਾ ਹੈ। ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ 'ਚ ਸ਼ਨੀਵਾਰ ਨੂੰ ਅਜਿਹੀ ਹੀ ਘਟਨਾ ਦੇਖਣ ਨੂੰ ਮਿਲੀ। ਹੈਲੋਵੀਨ ਪਾਰਟੀ ਦੌਰਾਨ ਮਚੀ ਭਗਦੜ ਵਿੱਚ 151 ਲੋਕਾਂ ਦੀ ਮੌਤ ਹੋ ਗਈ ਸੀ ਅਤੇ 150 ਤੋਂ ਵੱਧ ਗੰਭੀਰ ਜ਼ਖ਼ਮੀ ਹੋ ਗਏ ਸਨ। ਗੁੰਮਸ਼ੁਦਗੀ ਦੀਆਂ 270 ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ।
'ਨੈਸ਼ਨਲ ਫਾਇਰ ਏਜੰਸੀ' ਦੇ ਅਧਿਕਾਰੀ ਚੋਈ ਚੇਓਨ-ਸਿਕ ਨੇ ਕਿਹਾ ਕਿ ਐਮਰਜੈਂਸੀ ਸੇਵਾ ਦੇ ਕਰਮਚਾਰੀ ਲਗਾਤਾਰ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾ ਰਹੇ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਸ਼ੱਕ ਹੈ। ਚੋਈ ਨੇ ਕਿਹਾ ਕਿ 13 ਲਾਸ਼ਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ, ਜਦਕਿ 43 ਲਾਸ਼ਾਂ ਅਜੇ ਵੀ ਸੜਕਾਂ 'ਤੇ ਪਈਆਂ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਮੰਨਿਆ ਜਾ ਰਿਹਾ ਹੈ ਕਿ ਸਿਓਲ ਦੇ ਪ੍ਰਮੁੱਖ ਪਾਰਟੀ ਸਪਾਟ ਹੈਮਿਲਟਨ ਹੋਟਲ ਨੂੰ ਜਾ ਰਹੇ ਲੋਕਾਂ ਦੀ ਭੀੜ ਇਕ ਤੰਗ ਗਲੀ ਵਿਚ ਦਾਖਲ ਹੋ ਗਈ ਅਤੇ ਇਸ ਦੌਰਾਨ ਭੀੜ ਵਧਣ ਕਾਰਨ ਸਥਿਤੀ ਵਿਗੜ ਗਈ ਤੇ ਲੋਕ ਭੀੜ ਵਿਚ ਕੁਚਲੇ ਗਏ, ਜਿਸ ਨਾਲ ਜਾਨੀ ਨੁਕਸਾਨ ਹੋਇਆ।