America News: ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਟਰੰਪ ਦੇ ਸਮਰਥਕਾਂ ਨੂੰ ਕੂੜਾ ਦਸਿਆ, ਰਿਪਬਲਿਕਨ ਪਾਰਟੀ ਭੜਕੀ
Published : Oct 30, 2024, 3:42 pm IST
Updated : Oct 30, 2024, 3:42 pm IST
SHARE ARTICLE
 US President Biden calls Trump's supporters trash, the Republican Party is furious
US President Biden calls Trump's supporters trash, the Republican Party is furious

ਅਮਰੀਕਾ ’ਚ ਰਾਸ਼ਟਰਪਤੀ ਚੋਣਾਂ ਨੇੜੇ ਆ ਰਹੀਆਂ ਹਨ

 

America News: ਅਮਰੀਕਾ ’ਚ ਰਾਸ਼ਟਰਪਤੀ ਚੋਣਾਂ ਨੇੜੇ ਆ ਰਹੀਆਂ ਹਨ ਅਤੇ ਉਮੀਦਵਾਰ ਅਪਣੇ ਵਿਰੋਧੀਆਂ ਅਤੇ ਅਪਣੇ ਸਮਰਥਕਾਂ ਵਿਚਾਲੇ ਅਜੀਬ ਤੁਲਨਾ ਕਰ ਕੇ ਵਿਵਾਦਾਂ ’ਚ ਘਿਰੇ ਹੋਏ ਹਨ। 

ਹੁਣ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਦੇ ਸਮਰਥਕਾਂ ਦੀ ਤੁਲਨਾ ਕੂੜੇ ਨਾਲ ਕੀਤੀ ਹੈ, ਜਦਕਿ ਡੈਮੋਕ੍ਰੇਟਿਕ ਉਮੀਦਵਾਰ ਕਮਲਾ ਹੈਰਿਸ ਨੇ ਅਪਣੇ ਰਿਪਬਲਿਕਨ ਵਿਰੋਧੀ ਟਰੰਪ ਨੂੰ ‘ਅਸਥਿਰ’ ਅਤੇ ‘ਬਦਲੇ ਦੀ ਭਾਵਨਾ’ ਵਾਲਾ ਦਸਿਆ ਹੈ। 

ਬਾਈਡਨ ਕੁੱਝ ਦਿਨ ਪਹਿਲਾਂ ਇਕ ਹਾਸੇ-ਮਜ਼ਾਕ ਵਾਲੀ ਟਿਪਣੀ ਬਾਰੇ ਬੋਲ ਰਹੇ ਸਨ, ਜਿਸ ਵਿਚ ਕਾਮੇਡੀਅਨ ਨੇ ਟਰੰਪ ਦੀ ਰੈਲੀ ਵਿਚ ਪਿਊਰਟੋ ਰੀਕੋ ਦੀ ਤੁਲਨਾ ‘ਕੂੜੇ ਦੇ ਟਾਪੂ’ ਨਾਲ ਕੀਤੀ ਸੀ। ਬਾਈਡਨ ਨੇ ਮੰਗਲਵਾਰ ਨੂੰ ਲਾਤੀਨੀ ਵੋਟਰਾਂ ਲਈ ਚੋਣ ਪ੍ਰਚਾਰ ਮੁਹਿੰਮ ਦੌਰਾਨ ਕਿਹਾ, ‘‘ਮੈਂ ਉੱਥੇ ਜੋ ਕੂੜਾ ਤੈਰਦਾ ਵੇਖ ਰਿਹਾ ਹਾਂ, ਉਹ ਉਨ੍ਹਾਂ ਦੇ ਸਮਰਥਕ ਹਨ।’’

ਉਨ੍ਹਾਂ ਕਿਹਾ, ‘‘ਕੁੱਝ ਦਿਨ ਪਹਿਲਾਂ, ਅਪਣੀ ਰੈਲੀ ’ਚ ਇਕ ਬੁਲਾਰੇ ਨੇ ਪਿਊਰਟੋ ਰੀਕੋ ਨੂੰ ‘ਕੂੜੇ ਦਾ ਤੈਰਦਾ ਟਾਪੂ’ ਕਿਹਾ ਸੀ। ਮੈਂ ਉਸ ਪਿਊਰਟੋ ਰਿਕੋਈਅਨ ਨੂੰ ਨਹੀਂ ਜਾਣਦਾ। ਜਿਸ ਪਿਊਰਟੋ ਰੀਕੋ ਨੂੰ ਮੈਂ ਜਾਣਦਾ ਹਾਂ ਉਹ ਮੇਰੇ ਗ੍ਰਹਿ ਰਾਜ ਡੇਲਾਵੇਅਰ ’ਚ ਹੈ, ਅਤੇ ਉੱਥੇ ਦੇ ਲੋਕ ਚੰਗੇ, ਸੱਭਿਅਕ, ਸਤਿਕਾਰਯੋਗ ਹਨ।’’ ਰਿਪਬਲਿਕਨ ਸੈਨੇਟਰ ਮਾਰਕੋ ਰੂਬੀਓ ਨੇ ਪੈਨਸਿਲਵੇਨੀਆ ਦੇ ਐਲਨਟਾਊਨ ਵਿਚ ਹਜ਼ਾਰਾਂ ਟਰੰਪ ਸਮਰਥਕਾਂ ਦੇ ਸਾਹਮਣੇ ਉਨ੍ਹਾਂ ਦੀ ਟਿਪਣੀ ਦਾ ਮੁੱਦਾ ਚੁਕਿਆ। ਸਾਬਕਾ ਰਾਸ਼ਟਰਪਤੀ ਟਰੰਪ ਨੇ ਵੀ ਇਸ ਦੀ ਨਿੰਦਾ ਕੀਤੀ ਸੀ। 

ਐਲਨਟਾਊਨ ਵਿਚ ਇਕ ਰੈਲੀ ਵਿਚ ਟਰੰਪ ਨੇ ਬਾਈਡਨ ਦੀ ਟਿਪਣੀ ਨੂੰ ‘ਭਿਆਨਕ’ ਕਰਾਰ ਦਿਤਾ ਅਤੇ ਉਨ੍ਹਾਂ ਦੀ ਤੁਲਨਾ 2016 ਵਿਚ ਹਿਲੇਰੀ ਕਲਿੰਟਨ ਦੀ ਟਿਪਣੀ ਨਾਲ ਕੀਤੀ, ਜਦੋਂ ਉਨ੍ਹਾਂ ਨੇ ਟਰੰਪ ਦੇ ਕੁੱਝ ਸਮਰਥਕਾਂ ਨੂੰ ‘ਨਿੰਦਣਯੋਗ’ ਕਿਹਾ ਸੀ। 

ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਅਪਣੇ ਰਿਪਬਲਿਕਨ ਵਿਰੋਧੀ ਡੋਨਾਲਡ ਟਰੰਪ ’ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ਨੂੰ ‘ਅਸਥਿਰ’ ਅਤੇ ‘ਬਦਲੇ ਦੀ ਭਾਵਨਾ’ ਕਰਾਰ ਦਿਤਾ ਹੈ ਅਤੇ ਅਮਰੀਕੀਆਂ ਨੂੰ ਉਨ੍ਹਾਂ ਦੀ ‘ਅਰਾਜਕਤਾ ਅਤੇ ਵੰਡਪਾਊ ਸੋਚ’ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ। 

ਅਪਣੇ ਦੇਸ਼ ਵਾਸੀਆਂ ਨੂੰ ਭਾਵੁਕ ਅਪੀਲ ਕਰਦਿਆਂ ਉਪ ਰਾਸ਼ਟਰਪਤੀ ਹੈਰਿਸ ਨੇ ਅਪਣੀ ਮੁਹਿੰਮ ਦੇ ਆਖਰੀ ਵੱਡੇ ਭਾਸ਼ਣ ਵਿਚ ਖ਼ੁਦ ਨੂੰ ਇਕ ਯੋਧੇ ਵਜੋਂ ਪੇਸ਼ ਕੀਤਾ ਜੋ ਨਵੀਂ ਪੀੜ੍ਹੀ ਦੀ ਲੀਡਰਸ਼ਿਪ ਦੀ ਸ਼ੁਰੂਆਤ ਕਰੇਗਾ। 

ਉਨ੍ਹਾਂ ਕਿਹਾ, ‘‘ਡੋਨਾਲਡ ਟਰੰਪ ਉਨ੍ਹਾਂ ਅਮਰੀਕੀ ਨਾਗਰਿਕਾਂ ਵਿਰੁਧ ਅਮਰੀਕੀ ਫੌਜ ਦੀ ਵਰਤੋਂ ਕਰਨਾ ਚਾਹੁੰਦੇ ਹਨ ਜੋ ਉਨ੍ਹਾਂ ਨਾਲ ਅਸਹਿਮਤ ਹਨ। ਇਨ੍ਹਾਂ ਲੋਕਾਂ ਨੂੰ ਉਹ ਅਪਣੇ ਅੰਦਰ ਦੁਸ਼ਮਣ ਕਹਿੰਦਾ ਹੈ। ਇਹ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਨਹੀਂ ਹੈ ਜੋ ਤੁਹਾਡੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਬਾਰੇ ਸੋਚ ਰਿਹਾ ਹੈ।’’

ਅਮਰੀਕਾ ’ਚ ਰਾਸ਼ਟਰਪਤੀ ਚੋਣਾਂ 5 ਨਵੰਬਰ ਨੂੰ ਹੋਣਗੀਆਂ। ਹੈਰਿਸ (60) ਦਾ ਮੁਕਾਬਲਾ 78 ਸਾਲ ਦੇ ਟਰੰਪ ਨਾਲ ਹੈ। ਹੈਰਿਸ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਉਂਗਲਾਂ ਉਠਾਉਣਾ ਬੰਦ ਕਰ ਦਿਤਾ ਜਾਵੇ ਅਤੇ ਹੱਥ ਮਿਲਾਉਣਾ ਸ਼ੁਰੂ ਕਰ ਦਿਤਾ ਜਾਵੇ।

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement