
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅਫ਼ਗਾਨਿਸਤਾਨ ਮਾਮਲਿਆਂ 'ਤੇ ਰੂਸ ਦੇ ਵਿਸ਼ੇਸ਼ ਪ੍ਰਤੀਨਿਧੀ ਨਾਲ ਗੱਲਬਾਤ ਕੀਤੀ.......
ਇਸਲਾਮਾਬਾਦ : ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅਫ਼ਗਾਨਿਸਤਾਨ ਮਾਮਲਿਆਂ 'ਤੇ ਰੂਸ ਦੇ ਵਿਸ਼ੇਸ਼ ਪ੍ਰਤੀਨਿਧੀ ਨਾਲ ਗੱਲਬਾਤ ਕੀਤੀ। ਕੁਰੈਸ਼ੀ ਨੇ ਉਨ੍ਹਾਂ ਨੂੰ ਦਸਿਆ ਕਿ ਅਮਰੀਕਾ ਅਤੇ ਤਾਲਿਬਾਨ ਵਿਚਕਾਰ ਚੱਲ ਰਹੀ ਸ਼ਾਂਤੀ ਵਾਰਤਾ ਵਿਚ ਪਾਕਿਸਤਾਨ ਆਪਣੀ ਸਾਂਝੀ ਜ਼ਿੰਮੇਵਾਰੀ ਅਤੇ ਸਾਫ਼ ਨੀਅਤ ਨਾਲ ਸਹਿਯੋਗ ਕਰ ਰਿਹਾ ਹੈ। ਕੁਰੈਸ਼ੀ ਨੇ ਇਸਲਾਮਾਬਾਦ ਵਿਚ ਅਫ਼ਗਾਨਿਸਤਾਨ ਮਾਮਲਿਆਂ 'ਤੇ ਰੂਸ ਦੇ ਵਿਸ਼ੇਸ਼ ਪ੍ਰਤੀਨਿਧੀ ਕਾਮੀਰ ਕਾਬੁਲੋਵ ਨਾਲ ਗੱਲਬਾਤ ਕੀਤੀ,
ਜਿਸ ਦੌਰਾਨ ਉਨ੍ਹਾਂ ਨੇ ਸਿਆਸੀ ਪ੍ਰਕਿਰਿਆ ਦੇ ਮਾਧਿਅਮ ਨਾਲ ਦਹਾਕਿਆਂ ਪੁਰਾਣੇ ਸੰਘਰਸ਼ ਨੂੰ ਖਤਮ ਕਰਨ ਦੀ ਲੋੜ 'ਤੇ ਵਧਦੀ ਅੰਤਰਰਾਸ਼ਟਰੀ ਸਹਿਮਤੀ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਾਬੁਲੋਵ ਨੂੰ ਦਸਿਆ,''ਅਮਰੀਕਾ ਅਤੇ ਤਾਲਿਬਾਨ ਵਿਚ ਚੱਲ ਰਹੀ ਵਾਰਤਾ ਵਿਚ ਪਾਕਿਸਤਾਨ, ਇਕ ਸਾਂਝੀ ਜ਼ਿੰਮੇਵਾਰੀ ਦੇ ਤੌਰ 'ਤੇ ਅਤੇ ਚੰਗੀ ਨੀਅਤ ਨਾਲ ਸਹਿਯੋਗ ਕਰ ਰਿਹਾ ਹੈ । ''ਕੁਰੈਸ਼ੀ ਨੇ ਇਹ ਉਮੀਦ ਜ਼ਾਹਰ ਕੀਤੀ ਕਿ ਇਸ ਵਾਰਤਾ ਦੇ ਨਤੀਜੇ ਵਜੋਂ ਸਥਾਈ ਸ਼ਾਂਤੀ ਲਈ ਅਫ਼ਗਾਨਿਸਤਾਨ ਵਿਚ ਵੀ ਇਕ ਵਾਰਤਾ ਹੋਵੇਗੀ। (ਪੀਟੀਆਈ)