
ਸੈਂਟਰ ਫ਼ਾਰ ਇਮੀਗ੍ਰੇਸ਼ਨ ਸਟੱਡੀਜ਼ ਦਾ ਅੰਦਾਜ਼ਾ ਹੈ ਕਿ 2023 ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਘਰ 2,25,000 ਤੋਂ 2,50,000 ਬੱਚੇ ਪੈਦਾ ਹੋਏ।
Donald Trump: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜਨਮ ਸਿੱਧ ਨਾਗਰਿਕਤਾ ਮੁੱਖ ਤੌਰ 'ਤੇ ਗੁਲਾਮਾਂ ਦੇ ਬੱਚਿਆਂ ਦੇ ਲਈ ਸੀ, ਪੂਰੇ ਵਿਸ਼ਵ ਦੇ ਲੋਕਾਂ ਨੂੰ ਅਮਰੀਕਾ “ਆਉਣ ਤੇ ਭੀੜ ਲਗਾਉਣ” ਦੇ ਲਈ ਨਹੀਂ।
ਟਰੰਪ ਨੇ ਆਪਣੇ ਅਹੁਦੇ 'ਤੇ ਪਹਿਲੇ ਦਿਨ ਹੀ ਜਨਮ ਅਧਿਕਾਰ ਨਾਗਰਿਕਤਾ ਵਿਰੁਧ ਇੱਕ ਕਾਰਜਕਾਰੀ ਆਦੇਸ਼ ਪਾਸ ਕੀਤਾ, ਜਿਸ ਨੂੰ ਅਗਲੇ ਦਿਨ ਸੀਏਟਲ ਦੀ ਇੱਕ ਸੰਘੀ ਅਦਾਲਤ ਨੇ ਰੱਦ ਕਰ ਦਿੱਤਾ।
ਟਰੰਪ ਨੇ ਕਿਹਾ ਹੈ ਕਿ ਉਹ ਇਸ ਵਿਰੁੱਧ ਅਪੀਲ ਕਰਨਗੇ। ਉਨ੍ਹਾਂ ਨੇ ਵੀਰਵਾਰ ਨੂੰ ਉਮੀਦ ਜਤਾਈ ਕਿ ਸੁਪਰੀਮ ਕੋਰਟ ਉਸ ਦੇ ਹੱਕ ਵਿੱਚ ਫ਼ੈਸਲਾ ਸੁਣਾਏਗੀ।
ਟਰੰਪ ਨੇ ਵ੍ਹਾਈਟ ਹਾਊਸ ਦੇ ਓਵਲ ਦਫ਼ਤਰ ਵਿੱਚ ਪੱਤਰਕਾਰਾਂ ਨੂੰ ਕਿਹਾ, "ਜੇ ਤੁਸੀਂ ਪਿੱਛੇ ਮੁੜ ਕੇ ਦੇਖੋ, ਤਾਂ ਜਨਮ ਤੋਂ ਹੀ ਨਾਗਰਿਕਤਾ ਦਾ ਅਧਿਕਾਰ ਗੁਲਾਮਾਂ ਦੇ ਬੱਚਿਆਂ ਲਈ ਸੀ।" ਇਸ ਦਾ ਮਤਲਬ ਇਹ ਨਹੀਂ ਸੀ ਕਿ ਪੂਰੀ ਦੁਨੀਆਂ ਅਮਰੀਕਾ ਵਿੱਚ ਆ ਕੇ ਇਕੱਠੀ ਹੋ ਜਾਵੇ।
ਉਨ੍ਹਾਂ ਨੇ ਕਿਹਾ, “ਹਰ ਕੋਈ ਆ ਰਿਹਾ ਹੈ। ਪੂਰੀ ਤਰ੍ਹਾਂ ਅਯੋਗ ਲੋਕ ਆ ਰਹੇ ਹਨ, ਜਿਨ੍ਹਾਂ ਦੇ ਬੱਚੇ ਵੀ ਅਯੋਗ ਹੋ ਸਕਦੇ ਹਨ। ਇਹ (ਜਨਮ ਅਧਿਕਾਰ ਨਾਗਰਿਕਤਾ) ਦਾ ਮਤਲਬ ਨਹੀਂ ਸੀ।
ਉਨ੍ਹਾਂ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਅਸੀਂ ਸੁਪਰੀਮ ਕੋਰਟ ਵਿੱਚ ਜਿੱਤਾਂਗੇ।
ਸੈਂਟਰ ਫ਼ਾਰ ਇਮੀਗ੍ਰੇਸ਼ਨ ਸਟੱਡੀਜ਼ ਦਾ ਅੰਦਾਜ਼ਾ ਹੈ ਕਿ 2023 ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਘਰ 2,25,000 ਤੋਂ 2,50,000 ਬੱਚੇ ਪੈਦਾ ਹੋਏ।