Sunita Williams: ਸੁਨੀਤਾ ਵਿਲੀਅਮਜ਼ ਨੇ ਪੁਲਾੜ ’ਚ ਗੱਡੇ ਝੰਡੇ, ਬਣਾਇਆ ਸਪੇਸਵਾਕ ਦਾ ਨਵਾਂ ਰਿਕਾਰਡ

By : PARKASH

Published : Jan 31, 2025, 1:16 pm IST
Updated : Jan 31, 2025, 1:16 pm IST
SHARE ARTICLE
Sunita Williams sets new record for spacewalk
Sunita Williams sets new record for spacewalk

Sunita Williams: 92ਵੀਂ ਅਮਰੀਕੀ ਸਪੇਸਵਾਕ ਦੌਰਾਨ ਸਾਬਕਾ ਪੁਲਾੜ ਯਾਤਰੀ ਪੈਗੀ ਵਿਟਸਨ ਦੇ 60 ਘੰਟੇ 21 ਮਿੰਟ ਦੇ ਕੁੱਲ ਸਪੇਸਵਾਕ ਦਾ ਤੋੜਿਆ ਰਿਕਾਰਡ

 

Sunita Williams sets new record : ਨਾਸਾ ਦੀ ਪੁਲਾੜ ਯਾਤਰੀ ਸੁਨੀਤਾ ‘ਸੁਨੀ’ ਵਿਲੀਅਮਜ਼ ਨੇ 30 ਜਨਵਰੀ, 2025 ਨੂੰ ਇਕ ਵੱਡਾ ਮੀਲ ਪੱਥਰ ਸਥਾਪਤ ਕੀਤਾ, ਜਦੋਂ ਉਨ੍ਹਾਂ ਨੇ ਸਾਬਕਾ ਪੁਲਾੜ ਯਾਤਰੀ ਪੈਗੀ ਵਿਟਸਨ ਦੁਆਰਾ ਨਿਰਧਾਰਤ ਕੀਤੇ ਗਏ ਕੁੱਲ ਸਪੇਸਵਾਕ ਸਮੇਂ ਦਾ ਰਿਕਾਰਡ ਤੋੜ ਦਿਤਾ।

ਇੰਟਰਨੈਸ਼ਨਲ ਸਪੇਸ ਸਟੇਸ਼ਨ (ਆਈਐਸਐਸ) ਨੇ ਐਸਕਸ ’ਤੇ ਇਹ ਖ਼ਬਰ ਸਾਂਝੀ ਕੀਤੀ, ‘‘ਨਾਸਾ ਦੀ ਸਪੇਸ ਯਾਤਰੀ ਸੁਨੀ ਵਿਲੀਅਮਜ਼ ਨੇ ਅੱਜ ਸਾਬਕਾ ਪੁਲਾੜ ਯਾਤਰੀ ਪੈਗੀ ਵਿਟਸਨ ਦੇ 60 ਘੰਟੇ ਅਤੇ 21 ਮਿੰਟ ਦੇ ਪੁਲਾੜ ’ਚ ਕੁੱਲ ਸਪੇਸਵਾਕ ਦੇ ਸਮੇਂ ਨੂੰ ਪਾਰ ਕਰ ਲਿਆ। ਸੁਨੀ ਹਾਲੇ ਵੀ ਪੁਲਾੜ ਸਟੇਸ਼ਨ ਦੇ ਬਾਹਰ ਰੇਡੀਓ ਹਾਰਡਵੇਅਰ ਦੀ ਸਫ਼ਾਈ ਕਰ ਰਹੀ ਹੈ।’’ 

ਵਿਲੀਅਮਜ਼ ਸਟੇਸ਼ਨ ਦੇ ਹਾਰਡਵੇਅਰ ਦੀ ਸਾਂਭ-ਸੰਭਾਲ ਕਰਨ ਅਤੇ ਵਿਸ਼ਲੇਸ਼ਣ ਲਈ ਡੈਸਟੀਨੀ ਲੈਬਾਰਟਰੀ ਅਤੇ ਕੁਐਸਟ ਏਅਰਲਾਕ ਤੋਂ ਸਤਹ ਸਮੱਗਰੀ ਦੇ ਨਮੂਨੇ ਇਕੱਠੇ ਕਰਨ ਲਈ ਸਪੇਸਵਾਕ ਦੌਰਾਨ ਆਈਐਸਐਸ ਤੋਂ ਬਾਹਰ ਸੀ। ਇਹ ਸਪੇਸਵਾਕ ਐਕਸਪੀਡੀਸ਼ਨ 72 ਦਾ ਹਿੱਸਾ ਸੀ, ਅਤੇ ਇਹ ਲਗਭਗ 8 ਵਜੇ ਈ.ਐਸ.ਟੀ. ’ਤੇ ਸ਼ੁਰੂ ਹੋਇਆ। ਨਾਸਾ ਨੇ ਇਸ ਘਟਨਾ ਨੂੰ ਯੂਟਿਊਬ ਅਤੇ ਅਪਣੀ ਅਧਿਕਾਰਤ ਵੈੱਬਸਾਈਟ ’ਤੇ ਲਾਈਵ-ਸਟਰੀਮ ਕੀਤਾ, ਜੋ ਕਿ 92ਵੇਂ ਅਮਰੀਕੀ ਸਪੇਸਵਾਕ ਦੀ ਨਿਸ਼ਾਨਦੇਹੀ ਕਰਦਾ ਹੈ।

ਵਿਲੀਅਮਜ਼, ਜਿਸ ਨੇ ਲਾਲ ਧਾਰੀਆਂ ਵਾਲਾ ਸੂਟ ਪਾਇਆ ਹੋਇਆ ਸੀ, ਪੁਲਾੜ ਯਾਤਰੀ ਬੁਚ ਵਿਲਮੋਰ ਸ਼ਾਮਲ ਹੋਈ, ਜਿਸ ਨੇ ਬਿਨਾਂ ਨਿਸ਼ਾਨ ਵਾਲਾ ਸੂਟ ਪਾਇਆ ਸੀ। ਇਹ ਵਿਲਮੋਰ ਦਾ ਪੰਜਵਾਂ ਅਤੇ ਵਿਲੀਅਮਜ਼ ਦਾ ਨੌਵਾਂ ਸਪੇਸਵਾਕ ਸੀ। ਸਪੇਸਵਾਕ ਲਗਭਗ ਸਾਢੇ ਛੇ ਘੰਟੇ ਚੱਲਣ ਦੀ ਉਮੀਦ ਸੀ। ਦੋਵੇਂ ਪੁਲਾੜ ਯਾਤਰੀ 23 ਸਤੰਬਰ ਤੋਂ ਸ਼ੁਰੂ ਹੋਏ ਐਕਸਪੀਡੀਸ਼ਨ 72 ਦੇ ਹਿੱਸੇ ਵਜੋਂ 2024 ਵਿਚ ਆਈਐਸਐਸ ਪਹੁੰਚੇ।

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement