ਮਸੂਦ ਅਜ਼ਹਰ ਨੂੰ ਕੌਮਾਂਤਰੀ ਅਤਿਵਾਦੀ ਮੰਨਣ ਤੋਂ ਚੀਨ ਨੇ ਫਿਰ ਕੀਤਾ ਇਨਕਾਰ
Published : Aug 3, 2017, 5:20 pm IST
Updated : Mar 31, 2018, 3:04 pm IST
SHARE ARTICLE
Masood Azhar
Masood Azhar

ਚੀਨ ਨੇ ਇਕ ਵਾਰ ਫਿਰ ਪਠਾਨਕੋਟ ਹਮਲੇ ਦੇ ਮੁੱਖ ਸਾਜ਼ਸ਼ਘਾੜੇ ਮਸੂਦ ਅਜ਼ਹਰ ਨੂੰ ਕੌਮਾਂਤਰੀ ਅਤਿਵਾਦੀ ਮੰਨਣ ਤੋਂ ਇਨਕਾਰ ਕਰ ਦਿਤਾ ਹੈ। ਚੀਨ ਨੇ ਚਾਲਬਾਜ਼ੀ ਵਿਖਾਉਂਦਿਆਂ ਸੰਯੁਕਤ

ਨਵੀਂ ਦਿੱਲੀ, 3 ਅਗੱਸਤ : ਚੀਨ ਨੇ ਇਕ ਵਾਰ ਫਿਰ ਪਠਾਨਕੋਟ ਹਮਲੇ ਦੇ ਮੁੱਖ ਸਾਜ਼ਸ਼ਘਾੜੇ ਮਸੂਦ ਅਜ਼ਹਰ ਨੂੰ ਕੌਮਾਂਤਰੀ ਅਤਿਵਾਦੀ ਮੰਨਣ ਤੋਂ ਇਨਕਾਰ ਕਰ ਦਿਤਾ ਹੈ। ਚੀਨ ਨੇ ਚਾਲਬਾਜ਼ੀ ਵਿਖਾਉਂਦਿਆਂ ਸੰਯੁਕਤ ਰਾਸ਼ਟਰ 'ਚ ਇਕ ਵਾਰ ਫਿਰ ਅਪਣੇ ਵੀਟੋ ਦੇ ਅਧਿਕਾਰ ਦੀ ਵਰਤੋਂ ਕੀਤੀ। ਚੀਨ ਨੇ ਇਸ ਵਾਰ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਵਲੋਂ ਵਿਸ਼ਵ ਅਤਿਵਾਦੀ ਐਲਾਨੇ ਜਾਣ ਦੇ ਪ੍ਰਸਤਾਵ 'ਤੇ ਤਿੰਨ ਮਹੀਨੇ ਲਈ ਤਕਨੀਕੀ ਰੋਕ ਲਗਾ ਦਿਤੀ ਹੈ। ਸੰਯੁਕਤ ਰਾਸ਼ਟਰ 'ਚ ਮਸੂਦ ਅਜ਼ਹਰ ਨੂੰ ਗਲੋਬਲ ਅਤਿਵਾਦੀ ਐਲਾਨਣ ਲਈ ਅਮਰੀਕਾ ਵਲੋਂ ਪ੍ਰਸਤਾਵ ਲਿਆਇਆ ਗਿਆ ਸੀ।
ਚੀਨ ਵਲੋਂ ਮਸੂਦ ਅਜ਼ਹਰ ਨੂੰ ਅਤਿਵਾਦੀ ਐਲਾਨਣ ਦੇ ਪ੍ਰਸਤਾਵ 'ਤੇ ਤਕਨੀਕੀ ਰੋਕ ਦੀ ਤਰੀਖ 2 ਅਗੱਸਤ ਸੀ। ਜੇ ਚੀਨ ਇਸ ਤਰੀਖ ਤੋਂ ਬਾਅਦ ਫਿਰ ਤੋਂ ਰੋਕ ਲਾਉਣ ਦਾ ਫ਼ੈਸਲਾ ਨਹੀਂ ਲੈਂਦਾ ਤਾਂ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਵਲੋਂ ਰਸਮੀ ਤੌਰ 'ਤੇ ਅਤਿਵਾਦੀ ਐਲਾਨਿਆ ਜਾ ਸਕਦਾ ਸੀ। ਮੀਡੀਆ 'ਚ ਚਲ ਰਹੀਆਂ ਖ਼ਬਰਾਂ ਮੁਤਾਬਕ ਡੈਡਲਾਈਨ ਖ਼ਤਮ ਹੋਣ ਦੇ ਠੀਕ ਪਹਿਲਾਂ ਚੀਨ ਨੇ ਫਿਰ ਇਕ ਵਾਰ ਪ੍ਰਸਤਾਵ 'ਤੇ ਤਿੰਨ ਮਹੀਨੇ ਲਈ ਤਕਨੀਕੀ ਰੋਕ ਪੈਦਾ ਕਰ ਦਿਤੀ ਹੈ। ਹੁਣ ਰੋਕ ਦੀ ਅੰਤਮ ਤਰੀਖ 2 ਨਵੰਬਰ ਤਕ ਦੀ ਹੈ।
ਚੀਨ ਇਹ ਕਹਿ ਕੇ ਭਾਰਤ ਦੇ ਕਦਮ ਦਾ ਵਿਰੋਧ ਕਰ ਰਿਹਾ ਹੈ ਕਿ ਯੂ.ਐਨ.ਐਸ.ਸੀ. 1267 'ਚ ਕੋਈ ਸਹਿਮਤੀ ਨਹੀਂ ਹੈ। ਯੂ.ਐਨ.ਐਸ.ਸੀ. 1267 ਅਤਿਵਾਦੀ ਸੰਗਠਨਾਂ ਅਤੇ ਉਨ੍ਹਾਂ ਦੇ ਨੇਤਾਵਾਂ 'ਤੇ ਵਿਸ਼ਵ ਪਾਬੰਦੀ ਲਗਾਉਂਦਾ ਹੈ। ਜੇ.ਈ.ਐਮ. ਪਹਿਲਾਂ ਹੀ ਪਾਬੰਦੀਸ਼ੁਦਾ ਸੂਚੀ 'ਚ ਹੈ। ਭਾਰਤ ਨੇ ਪਿਛਲੇ ਸਾਲ ਮਾਰਚ 'ਚ ਸੰਯੁਕਤ ਰਾਸ਼ਟਰ 'ਚ ਅਜ਼ਹਰ 'ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਰਖਿਆ ਸੀ। ਭਾਰਤ ਨੇ ਉਸ ਨੂੰ ਪਠਾਨਕੋਟ ਹਮਲੇ ਦਾ ਮੁੱਖ ਸਾਜ਼ਸ਼ਘਾੜਾ ਦਸਿਆ ਸੀ।
ਪਠਾਨਕੋਟ ਹਮਲੇ ਦੇ ਸਾਜ਼ਸ਼ਘਾੜੇ ਦਾ ਪੱਖ ਲੈਣ 'ਤੇ ਚੀਨ ਨਾਲ ਭਾਰਤ ਦਾ ਤਣਾਅ ਹੋਰ ਵੱਧ ਸਕਦਾ ਹੈ। ਹਾਲੇ ਡੋਕਲਾਮ 'ਚ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਵੀ ਆਹਮੋ-ਸਾਹਮਣੇ ਹਨ ਅਤੇ ਰਾਜਨੀਤਕ ਤੌਰ 'ਤੇ ਵੀ ਤਣਾਅ ਬਰਕਰਾਰ ਹੈ। ਇਸ ਤੋਂ ਪਹਿਲਾਂ ਚੀਨ ਨੇ ਬੁਧਵਾਰ ਨੂੰ ਕਿਹਾ ਸੀ ਕਿ ਪਾਕਿਸਤਾਨ ਦੇ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਯੂ.ਐਨ. ਅਤਿਵਾਦੀ ਐਲਾਨਣ ਦੇ ਅਮਰੀਕੀ ਪ੍ਰਸਤਾਵ 'ਤੇ ਫ਼ੈਸਲੇ ਲਈ ਕੁੱਝ ਸਮਾਂ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਸਥਾਈ ਮੈਂਬਰ ਹੋਣ ਕਾਰਨ ਚੀਨ ਕੋਲ ਵੀਟੋ ਪਾਵਰ ਹੈ। ਚੀਨ ਨੇ ਇਸ ਤੋਂ ਪਹਿਲਾਂ ਵੀ ਕਈ ਵਾਰ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਵਿਸ਼ਵ ਅਤਿਵਾਦੀ ਐਲਾਨਣ ਦੀਆਂ ਕੋਸ਼ਿਸ਼ਾਂ 'ਚ ਰੁਕਾਵਟ ਪੈਦਾ ਕੀਤੀ ਹੈ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM
Advertisement