
ਗਲੋਬਲ ਸਿਖਿਆ ਕੰਸਲਟੈਂਸੀ 'ਕਿਊ.ਐਸ ਕਵਾਕਿਊਰੇਲੀ ਸਾਇਮੰਡਜ਼' ਨੇ ਜਾਰੀ ਕੀਤੀ ਰੈਂਕਿੰਗ ਸੂਚੀ
ਲੰਡਨ : ਬ੍ਰਿਟੇਨ ਦੀ ਰਾਜਧਾਨੀ ਲੰਡਨ ਨੇ ਟੋਕਿਉ ਅਤੇ ਮੈਲਬੋਰਨ ਜਿਹੇ ਅੰਤਰਰਾਸ਼ਟਰੀ ਸ਼ਿਹਰਾਂ ਨੂੰ ਪਿੱਛੇ ਛੱਡਦੇ ਹੋਏ ਦੁਨੀਆ ਵਿਚ ਵਿਦਿਆਰਥੀਆਂ ਦੇ ਲਈ ਲਗਾਤਾਰ ਦੂਜੇ ਸਾਲ ਸੱਭ ਤੋਂ ਬਿਹਤਰ ਸ਼ਹਿਰ ਦਾ ਖ਼ਿਤਾਬ ਹਾਸਲ ਕੀਤਾ ਹੈ। ਇਹ ਨਵੀਂ ਰੈਂਕਿੰਗ ਬੁਧਵਾਰ ਨੂੰ ਜਾਰੀ ਕੀਤੀ ਗਈ।
London named world's best student city in new rankings
ਗਲੋਬਲ ਸਿਖਿਆ ਕੰਸਲਟੈਂਸੀ 'ਕਿਊ.ਐਸ ਕਵਾਕਿਊਰੇਲੀ ਸਾਇਮੰਡਜ਼' ਨੇ ਕਿਊ.ਐਸ ਬੈਸਟ ਸਟੂਡੈਂਟਸ ਸਿਟੀਜ਼ ਰੈਂਕਿੰਗ ਤਿਆਰ ਕੀਤੀ ਹੈ ਜਿਸ ਵਿਚ ਸ਼ਿਰਹ ਦੇ ਪ੍ਰਦਰਸ਼ਨ ਨੂੰ ਛੇ ਵਰਗਾਂ ਵਿਚ ਵੰਡਿਆ ਗਿਆ ਹੈ। ਇਸ ਵਿਚ ਚੋਟੀ ਦੀ ਯੂਨੀਵਰਸਿਟੀਆਂ ਦੀ ਗਿਣਤੀ, ਜ਼ਿੰਦਗੀ ਦਾ ਮਿਆਰ, ਗ੍ਰੈਜੂਏਸ਼ਨ ਦੇ ਬਾਅਦ ਨੌਕਰੀ ਦੇ ਉਪਲਬਧ ਮੌਕੇ ਅਤੇ ਵਿਦਿਆਰਥੀਆਂ ਦੀ ਖੁਦ ਦੀ ਪ੍ਰਤੀਕਰੀਆ ਨੂੰ ਸ਼ਾਮਲ ਕੀਤਾ ਗਿਆ ਹੈ।
London named world's best student city in new rankings
ਇਸ ਸੂਚੀ ਵਿਚ 120 ਸ਼ਹਿਰਾਂ ਦੀ ਰੈਂਕਿੰਗ ਕੀਤੀ ਗਈ ਹੈ ਜਿਸ ਵਿਚ ਭਾਰਤ 'ਚ ਵਿਦਿਆਰਥੀਆਂ ਦੇ ਲਈ ਸੱਭ ਤੋਂ ਬਿਹਤਰ ਸ਼ਹਿਰ ਹਨ ਬੰਗਲੁਰੁ (81), ਇਸਦੇ ਬਾਅਦ ਮੁੰਬਈ (85), ਦਿੱਲੀ (113) ਅਤੇ ਚੇਨਈ (115) ਦਾ ਸਥਾਨ ਆਉਂਦਾ ਹੈ। ਪਾਕਿਸਤਾਨੀ ਮੂਲ ਦੇ ਲੰਡਨ ਦੇ ਮੇਅਰ ਸਾਦਿਕ ਖ਼ਾਨ ਲੇ ਕਿਹਾ, ''ਲੰਡਨ ਨੂੰ ਫਿਰ ਤੋਂ ਦੁਨਿਆ ਵਿਚ ਸਭ ਤੋਂ ਚੰਗੇ ਸ਼ਹਿਰ ਦਾ ਦਰਜ਼ਾ ਦਿਤਾ ਗਿਆ ਹੈਉਂ ਇਹ ਵਿਦਿਆਰਥੀਆਂ ਦੇ ਲਈ ਚੰਗੀ ਖ਼ਬਰ ਹੈ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿਊਂਕਿ ਲੰਡਨ ਵਿਚ ਵਿਸ਼ਵ ਦੇ ਮੋਹਰੀ ਉੱਚ ਸਿਖਿਆ ਸੰਸਥਾਨ ਹਨ।''
Bengaluru
ਸਾਦਿਕ ਖ਼ਾਨ ਦੁਨਿਆ ਭਰ ਦੇ ਵਿਦਿਆਰਥੀਆਂ ਦੇ ਲਈ ਬਿਹਤਰ ਵਿਦਿਆਰਥੀ ਵਿਜ਼ਾ ਪ੍ਰਸਤਾਵਾਂ ਦੇ ਇਕ ਮੁੱਖ ਸਪੋਟਰ ਰਹੇ ਹਨ। ਉਨ੍ਹਾਂ ਨੇ ਕਿਹਾ, ''ਇਹ ਇਕ ਹੋਰ ਸਬੂਤ ਹੈ ਕਿ ਲੰਡਨ ਦੁਨਿਆ ਭਰ ਤੇ ਵਿਦਿਆਰਥੀਆਂ ਅਤੇ ਹੁਨਰਮੰਦਾ ਦੇ ਲਈ ਖੁਲ੍ਹਿਆ ਹੈ।'' ਇਸ ਸੂਚੀ ਵਿਚ ਲੰਡਨ ਦੇ ਬਾਅਦ ਜਾਪਾਨ ਦਾ ਟੋਕਿਉ ਦੂਜੇ ਅਤੇ ਆਸਟ੍ਰੇਲੀਆ ਦਾ ਮੈਲਬੋਰਨ ਤੀਜੇ ਸਥਾਨ 'ਤੇ ਬਣਿਆ ਹੋਇਆ ਹੈ। ਲੰਡਨ ਵਿਚ ਪੜ੍ਹਨ ਦੇ ਲਈ ਭਾਰਤ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ 2017-2018 'ਚ 20 ਫ਼ੀ ਸਦੀ ਦਾ ਵਾਧਾ ਹੋਇਆ ਹੈ। 2016-2017 ਵਿਚ ਵਿਦਿਆਰਥੀਆਂ ਦੀ ਗਿਣਤੀ 4545 ਸੀ ਜਿਹੜੀ 2017-2018 ਵਿਚ ਵੱਧ ਕੇ 5455 ਹੋ ਗਈ।