ਅਮਰੀਕੀਆਂ ਅਤੇ ਹੋਰ ਵਿਦੇਸ਼ੀ ਲੋਕਾਂ ਨੇ ਕੀਵੀਆਂ ਦੀ ਧਰਤੀ ’ਤੇ ਵਸੇਬਾ ਕਰਨ ਦੀ ਸੰਭਾਵਨਾ ਖੋਜੀ
Published : Jul 31, 2020, 10:50 am IST
Updated : Jul 31, 2020, 10:50 am IST
SHARE ARTICLE
File Photo
File Photo

ਕਰੋਨਾ ਮੁਕਤ ਦੇਸ਼ ਨਿਊਜ਼ੀਲੈਂਡ ਰਹਿੰਦੇ ਲੋਕ ਇਸ ਵੇਲੇ ਵਿਸ਼ਵ ਨੂੰ ਚੁਫੇਰਿਉਂ ਖਾ ਰਹੀ ਰਹੀ ਕੋਵਿਡ-19

ਔਕਲੈਂਡ, 30 ਜੁਲਾਈ (ਹਰਜਿੰਦਰ ਸਿੰਘ ਬਸਿਆਲਾ) : ਕਰੋਨਾ ਮੁਕਤ ਦੇਸ਼ ਨਿਊਜ਼ੀਲੈਂਡ ਰਹਿੰਦੇ ਲੋਕ ਇਸ ਵੇਲੇ ਵਿਸ਼ਵ ਨੂੰ ਚੁਫੇਰਿਉਂ ਖਾ ਰਹੀ ਰਹੀ ਕੋਵਿਡ-19 ਦੀ ਬਿਮਾਰੀ  ਤੋਂ ਬੇਖਬਰ ਅਪਣੀ ਰੋਜ਼ਾਨਾ ਦੀ ਜ਼ਿੰਦਗੀ ਬਤੀਤ ਕਰਨ ਲੱਗੇ ਹਨ।  ਵਿਸ਼ਵ ਧਰਾਤਲ ਉਤੇ ਕੀਵੀਆਂ ਦੀ ਧਰਤੀ 75ਵੇਂ ਸਥਾਨ (ਕੁੱਲ ਖੇਤਰਫਲ 2,68,021 ਵਰਗ ਕਿਲੋਮੀਟਰ) ਉਤੇ ਆਉਂਦੀ ਹੈ ਜੋ ਕਿ ਭਾਰਤ ਦੇ ਉਤਰ ਪ੍ਰਦੇਸ਼ ਤੋਂ ਥੋੜ੍ਹਾ ਜਿਹਾ ਜਿਆਦਾ ਹੈ ਜਾਂ ਫਿਰ ਪੰਜਾਬ ਨੂੰ 5 ਗੁਣਾ ਕਰਕੇ ਇਸਦਾ ਖੇਤਰਫਲ ਮੰਨਿਆ ਜਾ ਸਕਦਾ ਹੈ। ਇਥੇ ਦੀ ਆਬਾਦੀ ਦਾ ਵਿਸ਼ਵ ਦੇ ਵਿਚ 0.06% ਹਿੱਸਾ ਹੈ ਅਤੇ ਇਹ 126ਵੇਂ ਨੰਬਰ ਉਤੇ ਹੈ। 

ਇਕ ਨਿੱਕਾ ਜਿਹਾ ਦੇਸ਼ ਅਖਵਾਉਣ ਦੇ ਬਾਵਜੂਦ ਦੁਨੀਆ ਦੇ ਤੀਜੇ ਵੱਡੇ ਮੁਲਕ ਅਮਰੀਕਾ ਦੇ ਵਿਚ ਰਹਿੰਦੇ ਲੋਕਾਂ ਦੀ ਨਜ਼ਰਾਂ ਨਿਊਜ਼ੀਲੈਂਡ ਵਸੇਬਾ ਕਰਨ ਵਲ ਲਗੀਆਂ ਹੋਈਆਂ ਹਨ। ਕਰੋਨਾ ਦੀ ਦਹਿਸ਼ਤ ਕਹਿ ਲਈਏ, ਅਮਰੀਕਾ ਦੀ ਸਿਹਤ ਸਹੂਲਤਾਂ ਦਾ ਫੇਲ ਹੋਣਾ ਜਾਂ ਫਿਰ ਜ਼ਿੰਦਗੀ ਇਕ ਵਾਰ ਮਿਲਦੀ ਹੈ, ਨੂੰ ਜੀਉਣ ਲਈ ਕੋਈ ਸੁਰੱਖਿਅਤ ਸਥਾਨ  ਲੱਭ ਰਹੇ ਲੋਕਾਂ ਲਈ ਇਹ ਦੇਸ਼ ਖਿੱਚ ਦਾ ਕੇਂਦਰ ਬਣ ਰਿਹਾ ਹੈ।

File Photo File Photo

ਅੰਕੜੇ ਦਸਦੇ ਹਨ ਕਰੋਨਾ ਮਹਾਂਮਾਰੀ ਦੌਰਾਨ ਨਿਊਜ਼ੀਲੈਂਡ ਇਮੀਗ੍ਰੇਸ਼ਨ ਦੀ ਵੈਬਸਾਈਟ ਦੇ ਰਾਹÄ ਇਥੇ ਆਉਣ ਦੀ ਸੰਭਾਵਨਾ ਅਤੇ ਇਥੇ ਆ ਕੇ ਵਸ ਜਾਣ ਦਾ ਸੰਭਾਵਾਨਦੀ ਖੋਜ ਕਰਨ ਵਾਸਤੇ ਢਾਈ ਲੱਖ ਅਮਰੀਕੀ ਲੋਕਾਂ ਨੇ ਦੇਸ਼ ਦੀਆਂ ਇਮੀਗ੍ਰੇਸ਼ਨ ਨੀਤੀਆਂ ਪੜ੍ਹੀਆਂ ਹਨ।  ਇਸ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਦੇ ਲੱਖਾਂ ਹੋਰ ਲੋਕਾਂ ਨੇ ਵੀ ਨਿਊਜ਼ੀਲੈਂਡ ਨੂੰ ਜਾਨਣ ਲਈ ਵੈਬਸਾਈਟਾਂ ਉਤੇ ਨਜ਼ਰ ਮਾਰੀ ਹੈ।

ਲੋਕਾਂ ਨੇ ਇਥੇ ਆ ਕੇ ਵਸਣ ਵਾਸਤੇ ਅਰਜ਼ੀਆਂ ਰਾਹÄ ਪੁੱਛ-ਗਿਛ ਕਰਨੀ ਸ਼ੁਰੂ ਕੀਤੀ। ਪਿਛਲੇ ਸਾਲ ਦੇ ਮੁਕਾਬਲੇ ਅਮਰੀਕੀ ਲੋਕਾਂ ਨੇ 160% ਜਿਆਦਾ ਵਾਰੀ ਨਿਊਜ਼ੀਲੈਂਡ ਆਉਣ ਬਾਰੇ ਜਾਣਕਾਰੀ ਹਾਸਿਲ ਕਰਨ ਲਈ ਇੰਟਰਨੈਟ ਨੂੰ ਹਲੂਣਾ ਦਿੱਤਾ। ਹਿਸਾਬ ਕਿਤਾਬ ਕੀਤਾ ਜਾਵੇ ਤਾਂ ਹਰ 30 ਸੈਕਿੰਡ ਬਾਅਦ ਇਕ ਅਮਰੀਕੀ ਇਥੇ ਆਉਣ ਲਈ ਜਾਣਕਾਰੀ ਹਾਸਲ ਕਰਦਾ ਅਤੇ ਤਾਲਮੇਲ ਬਣਾਉਂਦਾ ਨਜ਼ਰ ਆ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement