ਚੀਨ ਦੀ ਕਮਿਊਨਿਸਟ ਪਾਰਟੀ ਤੋਂ ਅਸਲ ਵਿਚ ਹੈ ਬਹੁਤ ਖ਼ਤਰਾ : ਪੋਂਪੀਓ
Published : Jul 31, 2020, 10:42 am IST
Updated : Jul 31, 2020, 10:42 am IST
SHARE ARTICLE
 There is a real threat from the Chinese Communist Party: Pompeo
There is a real threat from the Chinese Communist Party: Pompeo

ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਬੁਧਵਾਰ ਨੂੰ ਚੀਨ ਦੀ ਕਮਿਊਨਿਸਟ ਪਾਰਟੀ ਤੋਂ ਖ਼ਤਰੇ ਨੂੰ ਬਿਲਕੁਲ ਅਸਲ ਕਰਾਰ

ਵਾਸ਼ਿੰਗਟਨ, 30 ਜੁਲਾਈ : ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਬੁਧਵਾਰ ਨੂੰ ਚੀਨ ਦੀ ਕਮਿਊਨਿਸਟ ਪਾਰਟੀ ਤੋਂ ਖ਼ਤਰੇ ਨੂੰ ਬਿਲਕੁਲ ਅਸਲ ਕਰਾਰ ਦਿੰਦਿਆਂ ਕਿਹਾ ਕਿ ਟਰੰਪ ਪ੍ਰਸ਼ਾਸਨ ਨੇ ਬੀਜਿੰਗ ਨਾਲ ਸਬੰਧਾਂ ਵਿਚ ਮੁੜ ਸੰਤੁਲਨ ਕਾਇਮ ਕਰਨ ਲਈ 'ਸਹੀ ਕਦਮ' ਚੁਕਣੇ ਸ਼ੁਰੂ ਕਰ ਦਿਤੇ ਹਨ ਜਿਸ ਨਾਲ ਅਮਰੀਕੀਆਂ ਦੀ ਆਜ਼ਾਦੀ ਦੀ ਰਖਿਆ ਹੋ ਸਕੇ।

ਪੋਂਪਿਓ ਨੇ ਉਮੀਦ ਜਤਾਈ ਕਿ ਚੀਨ ਫ਼ੈਸਲਾ ਕਰੇਗਾ ਕਿ ਵਪਾਰ ਸਮਝੌਤੇ ਦੇ ਪਹਿਲੇ ਪੜਾਅ ਤਹਿਤ ਉਨ੍ਹਾਂ ਦੀਆਂ ਵਚਨਬੱਧਤਾਵਾਂ ਪੂਰੀਆਂ ਕੀਤੀਆਂ ਜਾਣ। ਉਨ੍ਹਾਂ ਕਿਹਾ, “ਅਸੀਂ ਇੰਤਜ਼ਾਰ ਕਰਾਂਗੇ ਅਤੇ ਵੇਖਾਂਗੇ ਕਿ ਕੀ ਉਹ ਅਪਣੀ ਜ਼ਿੰਮੇਵਾਰੀ ਨਿਭਾਉਂਦੇ ਹਨ।'' ਪੋਂਪਿਓ ਨੇ ਇਕ ਇੰਟਰਵਿਊ ਵਿਚ ਕਿਹਾ, '' ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਦੇ ਨਜ਼ਰੀਏ ਤੋਂ ਵੇਖੀਏ ਤਾਂ ਰਾਸ਼ਟਰਪਤੀ (ਡੋਨਾਲਡ ਟਰੰਪ) ਨੇ 2015 'ਚ ਚੋਣ ਮੁਹਿੰਮ ਦੌਰਾਨ ਚੀਨ ਦੀ ਕਮਿਊਨਿਸਟ ਪਾਰਟੀ ਤੋਂ ਜਿਸ ਖ਼ਤਰੇ ਦੀ ਪਛਾਣ ਕੀਤੀ ਸੀ, ਉਹ ਅਸਲ ਸੀ।

File Photo File Photo

ਇਸ ਲਈ ਅਸੀਂ ਇਸ ਰਿਸ਼ਤੇ ਨੂੰ ਸੰਤੁਲਿਤ ਕਰਨ ਲਈ ਸਾਰੇ ਸਹੀ ਕਦਮ ਚੁੱਕਣੇ ਸ਼ੁਰੂ ਕਰ ਦਿਤੇ ਹਨ ਤਾਂ ਜੋ ਅਮਰੀਕੀ ਲੋਕਾਂ ਦੀ ਆਜ਼ਾਦੀ ਦੀ ਰਖਿਆ ਕੀਤੀ ਜਾ ਸਕੇ।'' ”ਉਨ੍ਹਾਂ ਕਿਹਾ, ''ਅਸੀਂ ਵਪਾਰਕ ਸੰਬੰਧਾਂ ਵਿਚ ਇਕ ਗ਼ੈਰ-ਪ੍ਰਤਿਕ੍ਰਿਆਵਾਦੀ ਰਵੱਈਆ ਵੇਖਿਆ ਹੈ ਜਿਥੇ ਚੀਨ ਦੀ ਕਮਿਊਨਿਸਟ ਪਾਰਟੀ ਨੇ ਬੌਧਿਕ ਜਾਇਦਾਦ ਚੋਰੀ ਕੀਤੀ ਅਤੇ ਫਿਰ ਸਾਨੂੰ ਇਸ ਨੂੰ ਵਾਪਸ ਵੇਚ ਦਿਤੀ, ਰਾਜ ਪ੍ਰਯੋਜਿਤ ਉਦਯੋਗਾਂ ਨੂੰ ਧੋਖਾ ਦਿਤਾ, ਉਸ ਪੱਧਰ 'ਤੇ ਜਾ ਕੇ ਸਾਈਬਰ ਚੋਰੀ ਕੀਤੀ ਜਿਥੇ ਅੱਜ ਤਕ ਕੋਈ ਦੇਸ਼ ਪਹੁੰਚ ਵੀ ਨਹੀਂ ਸਕਿਆ।''

ਇਕ ਸਵਾਲ ਦੇ ਜਵਾਬ 'ਚ ਪੋਂਪਿਓ ਨੇ ਕਿਹਾ ਕਿ ਕਮਿਊਨਿਸਟ ਸਰਕਾਰ ਦੀ ਅਹਿਮ ਮੌਕਿਆਂ 'ਤੇ ਸੱਚ ਨਾ ਦੱਸਣ ਦਾ ਰੁਝਾਨ ਰਿਹਾ ਹੈ। ਉਨ੍ਹਾਂ ਕਿਹਾ, “ਅੱਜ ਵੀ ਉਹ ਉਨ੍ਹਾਂ ਥਾਵਾਂ 'ਤੇ ਜਾਣ ਤੋਂ ਰੋਕ ਹਿਹਾ ਹੈ ਜਿਥੇ ਪਹੁੰਚਿਆ ਜਾਣਾ ਚਾਹੀਦਾ ਤਾਕਿ ਇਹ ਪਤਾ ਲਗਾਇਆ ਜਾ ਸਕੇ ਕਿ ਕੋਰੋਨਾ ਵਾਇਰਸ ਦੁਨੀਆਂ ਭਰ 'ਚ ਕਿਵੇਂ ਫੈਲਿਆ। '' ਵਿਦੇਸ਼ ਮੰਤਰੀ ਨੇ ਦੋਸ਼ ਲਾਇਆ ਕਿ ਕੋਰੋਨਾ ਵਾਇਰਸ ਪਹਿਲਾ ਵਾਇਰਸ ਨਹੀਂ ਸੀ ਜੋ ਚੀਨ ਤੋਂ ਆਇਆ ਸੀ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement