
ਕਾਰ ਸਵਾਰ ਤੇਜ਼ ਰਫਤਾਰ 'ਚ ਕਾਰ ਨੂੰ ਚਲਾਉਂਦੇ ਮੱਕਾ ਮਦੀਨਾ ਦੀ ਮਸਜਿਦ ਦੇ ਬਾਹਰੀ ਗੇਟ 'ਚ ਕਾਰ ਨੂੰ ਕਰੇਸ਼ ਕਰ ਦਿੱਤਾ।
ਮੱਕਾ ਮਦੀਨਾ: ਸਾਊਦੀ ਅਰਬ 'ਚ ਪਵਿੱਤਰ ਧਾਰਮਿਕ ਸਥਾਨ ਮੱਕਾ ਮਦੀਨਾ 'ਚ ਇਕ ਕਾਰ ਸਵਾਰ ਨੇ ਕਾਰ ਚਲਾਉਂਦੇ ਹੋਏ ਮਸਜਿਦ ਦੇ ਗੇਟ 'ਚ ਮਾਰ ਦਿੱਤੀ। ਇਹ ਜਾਣਕਾਰੀਦੇਸ਼ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਦਿੱਤੀ ਹੈ। ਸਾਊਦੀ ਦੀ ਪ੍ਰੈਸ ਏਜੰਸੀ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਰਾਤ ਨੂੰ 10.30 ਵਜੇ ਦੇ ਕਰੀਬ ਵਾਪਰੀ। ਵਿਅਕਤੀ ਨੇ ਪਹਿਲਾਂ ਆਪਣੀ ਕਾਰ ਨਾਲ ਬਲੌਕਰਾਂ ਨੂੰ ਟੱਕਰ ਮਾਰ ਦਿੱਤੀ, ਇਸ ਤੋਂ ਬਾਅਦ ਉਹ ਵਾਹਨ ਚਲਾਉਂਦਾ ਰਿਹਾ ਅਤੇ ਫਿਰ ਵੱਡੀ ਮਸਜਿਦ ਦੇ ਦੱਖਣ ਵੱਲ ਗੇਟ ਨਾਲ ਟਕਰਾ ਗਿਆ।
ਕਾਰ ਸਵਾਰ ਤੇਜ਼ ਰਫਤਾਰ 'ਚ ਕਾਰ ਨੂੰ ਚਲਾਉਂਦੇ ਮੱਕਾ ਮਦੀਨਾ ਦੀ ਮਸਜਿਦ ਦੇ ਬਾਹਰੀ ਗੇਟ 'ਚ ਕਾਰ ਨੂੰ ਕਰੇਸ਼ ਕਰ ਦਿੱਤਾ। ਇਹ ਕਾਰ ਤੇਜ਼ ਰਫਤਾਰ 'ਚ ਬੇਰੀਅਰ ਨੂੰ ਤੋੜਦੀ ਹੋਈ ਮੱਕਾ ਮਦੀਨਾ ਦੇ ਪਵਿਤਰ ਮਸਜਿਦ ਵੱਲ ਆਈ ਅਤੇ ਗੇਟ 'ਚ ਜਾ ਟਕਰਾਈ। ਫਿਲਹਾਲ ਸਾਉਦੀ ਪੁਲਿਸ ਨੇ ਕਾਰ ਸਵਾਰ ਨੂੰ ਗਿਰਫਤਾਰ ਕਰ ਲਿਆ ਹੈ।
ਸ਼ੁਰੂਆਤੀ ਜਾਂਚ 'ਚ ਇਹ ਪਤਾ ਲਗਿਆ ਹੈ ਕਿ ਇਸ ਕਾਰ ਸਵਾਰ ਦਾ ਮਾਨਸਿਕ ਸੰਤੁਲਣ ਠੀਕ ਨਹੀਂ ਸੀ। ਇਸ ਹਾਦਸੇ 'ਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨੀ ਹੋਇਆ ਹੈ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀ ਹੈ।
ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ। ਸ਼ੁਰੂਆਤੀ ਜਾਂਚ 'ਚ ਇਹ ਪਤਾ ਲਗਿਆ ਹੈ ਕਿ ਇਸ ਕਾਰ ਸਵਾਰ ਦਾ ਮਾਨਸਿਕ ਸੰਤੁਲਣ ਠੀਕ ਨਹੀਂ ਸੀ। ਇਸ ਹਾਦਸੇ 'ਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨੀ ਹੋਇਆ ਹੈ।