ਸੰਪਾਦਕੀ: ਭਾਰਤੀ ਲੋਕ-ਰਾਜ ਬਾਰੇ ਨੋਬਲ ਇਨਾਮ ਜੇਤੂ ਅੰਮ੍ਰਿਤਿਯਾ ਸੇਨ ਦੀ ਚਿੰਤਾ ਜਾਇਜ਼!
Published : Jul 2, 2022, 7:37 am IST
Updated : Jul 2, 2022, 7:37 am IST
SHARE ARTICLE
Nobel laureate Amartya Sen's concern about Indian democracy is justified!
Nobel laureate Amartya Sen's concern about Indian democracy is justified!

ਭਾਰਤ ਦੇ ਸਿਆਸਤਦਾਨਾਂ ਨੂੰ ਅੱਜ ਸੋਚਣਾ ਪਵੇਗਾ ਕਿ ਉਹ ਕਿਹੜੇ ਦੇਸ਼ ਵਾਂਗ ਬਣਨ ਦਾ ਯਤਨ ਕਰ ਰਹੇ ਹਨ?

 

ਸੱਤ ਤਾਕਤਵਰ ਦੇਸ਼ਾਂ (ਕੈਨੇਡਾ, ਫਰਾਂਸ, ਜਰਮਨੀ, ਇਟਲੀ,ਜਾਪਾਨ, ਇੰਗਲੈਂਡ, ਅਮਰੀਕਾ ਤੇ ਯੂਰਪ) ਦੇ ਸੰਗਠਨ ਜੀ-7 ਵਿਚ ਇਸ ਵਾਰ ਭਾਰਤ ਵੀ ਸ਼ਾਮਲ ਸੀ ਤੇ ਇਨ੍ਹਾਂ ਸਾਰਿਆਂ ਵਲੋਂ ਲੋਕਤੰਤਰ ਨੂੰ ਲਚਕਦਾਰ ਬਣਾਉਣ ਵਾਸਤੇ  ਮਿਲ ਕੇ ਕੰਮ ਕਰਨ ਦੇ ਟੀਚੇ ਮਿਥੇ ਗਏ। ਜੀ-7 ਦੇਸ਼ ਦੀ ਸਿਖਰ ਵਾਰਤਾ ਵਿਚ ਇਕ ਤਾਕਤਵਰ, ਲਚਕਦਾਰ ਲੋਕਤੰਤਰ ਦੇ ਨਾਲ ਨਾਲ ਮਨੁੱਖੀ ਅਧਿਕਾਰਾਂ ਦਾ ਸਤਿਕਾਰ ਤੇ ਰਾਖੀ ਕਰਨ ਦਾ ਵਾਅਦਾ ਵੀ ਕੀਤਾ ਗਿਆ। ਪਰ ਜਿਨ੍ਹਾਂ ਦਿਨਾਂ ਵਿਚ ਭਾਰਤ ਇਸ ਸਿਖਰ ਵਾਰਤਾ ਦਾ ਹਿੱਸਾ ਸੀ, ਉਨ੍ਹਾਂ ਦਿਨਾਂ ਵਿਚ ਵੀ ਭਾਰਤ ਵਿਚ ਇਕ ਹੋਰ ਪੱਤਰਕਾਰ ਨੂੰ ਕੁੱਝ ਟਵੀਟ ਕਰਨ ਤੇ ਜੇਲ ਵਿਚ ਪਾ ਦਿਤਾ ਜਾਂਦਾ ਹੈ।

Mohammed Zubair Mohammed Zubair

ਇਸ ਸਾਲ ਭਾਰਤ ਵਿਚ ਮੀਡੀਆ ਦੀ ਸਥਿਤੀ ਤੇ ਅਤੇ ਰਾਸ਼ਟਰੀ ਪ੍ਰੈੱਸ ਆਜ਼ਾਦੀ ਸਰਵੇਖਣ ਤੇ ਵੱਡੇ ਸਵਾਲ ਚੁਕੇ ਗਏ ਜਦ ਭਾਰਤ ਨੂੰ 180 ਦੇਸ਼ਾਂ ਵਿਚੋਂ ਪ੍ਰੈੱਸ ਦੀ ਆਜ਼ਾਦੀ ਦੇ ਮਾਮਲੇ ਤੇ 150ਵਾਂ ਸਥਾਨ ਦਿਤਾ ਗਿਆ। ਰਿਪੋਰਟਰ ਬਿਨਾਂ ਸਰਹੱਦ (Reporter without Border) ਸੰਸਥਾ ਨੇ ਇਕ ਵਾਰ ਭਾਰਤ ਵਿਚ ਸਰਕਾਰ ਵਿਰੁਧ ਬੋਲਣ ਵਾਲੇ ਪੱਤਰਕਾਰਾਂ ਬਾਰੇ  ਚਿੰਤਾ ਪ੍ਰਗਟ ਕਰਦੇ ਆਖਿਆ ਕਿ ਜਿਹੜੇ ਪੱਤਰਕਾਰ ਸਰਕਾਰ ਦੀ ਆਲੋਚਨਾ ਕਰਦੇ ਹਨ, ਉਨ੍ਹਾਂ ਨੂੰ ਬਹੁਤ ਦੁੱਖ ਝਲਣਾ ਪੈਂਦਾ ਹੈ। ਇਸ ਵਿਚ ਆਖਿਆ ਗਿਆ ਕਿ ਆਲੋਚਨਾ ਕਰਨ ਵਾਲੇ ਪੱਤਰਕਾਰ ਨੂੰ ਹਿੰਸਾ ਤੇ ਅਫ਼ਸਰਸ਼ਾਹੀ ਦਾ ਗੁੱਸਾ ਝਲਣਾ ਪੈਂਦਾ ਹੈ।

DemocracyDemocracy

ਮੁਹੰਮਦ ਜ਼ੁਬੇਰ ਦਾ ਅਸਲ ਵਿਚ ਭਾਰਤ ਦੀ ਪੱਤਰਕਾਰੀ ਵਿਚ ਵੱਡਾ ਯੋਗਦਾਨ ਹੈ। ਜਿਥੇ ਅੰਤਰਰਾਸ਼ਟਰੀ ਪੱਧਰ ਤੇ ਭਾਰਤੀ ਮੀਡੀਆ ਨੂੰ ਗੋਦੀ ਮੀਡੀਆ ਆਖਿਆ ਜਾਂਦਾ ਹੈ, ਉਥੇ ਮੁਹੰਮਦ ਜ਼ੁਬੇਰ ਤੇ ਉਸ ਦੇ ਸਾਥੀ ਪ੍ਰਤੀਕ ਸਿਨਹਾ ਵਲੋਂ ਚਲਾਈ ਜਾਂਦੀ ਆਲਟ ਨਿਊਜ਼ ਤੱਥਾਂ ਤੇ ਆਧਾਰਤ ਖ਼ਬਰਾਂ ਦਾ ਪੋਸਟਮਾਰਟਮ ਕਰਨ ਵਾਲੀ ਸੰਸਥਾ ਹੈ ਜਿਸ ਨੂੰ ਅੰਤਰਰਾਸ਼ਟਰੀ ਮਾਨਤਾ ਮਿਲੀ ਹੋਈ ਹੈ। ਭਾਰਤ ਵਿਚ ਸਿਰਫ਼ 5 ਸੰਸਥਾਵਾਂ ਨੂੰ ਇਹ ਮਾਨਤਾ ਪ੍ਰਾਪਤ ਹੈ ਤੇ ਇਸ ਨਾਲ ਫ਼ਰਜ਼ੀ ਤੇ ਝੂਠੀ ਖ਼ਬਰ ਫੈਲਾਉਣ ਦੇ ਯਤਨਾਂ ਤੇ ਰੋਕ ਲਾਉਣ ਦੇ ਯਤਨ ਕੀਤੇ ਜਾਂਦੇ ਹਨ। ਜਦ ਕੋਵਿਡ ਦੌਰਾਨ ਕੁੱਝ ਸਰਕਾਰੀ ਖੋਜ ਚੈਨਲਾਂ ਨੇ ਤਬਲੀਗ਼ੀ ਜਮਾਤ ਨੂੰ ਭਾਰਤ ਵਿਚ ਕੋਰੋਨਾ ਫੈਲਾਉਣ ਦਾ ਜ਼ਿੰਮੇਦਾਰ ਕਿਹਾ ਗਿਆ, ਉਸ ਸੱਚ ਨੂੰ ਕੱਢਣ ਵਾਲੀ ਇਹੀ ਸੰਸਥਾ ਸੀ।

Nupur SharmaNupur Sharma

ਦਿੱਲੀ ਪੁਲਿਸ ਵਲੋਂ ਜ਼ੁਬੇਰ ਨੂੰ ਇਕ ਵਿਅੰਗ ਕਸਦੇ ਹੋਏ ਸੰਦੇਸ਼ ਤੇ ਜੇਹਾਦੀ ਆਖ ਕੇ ਪਰਚਾ ਦਰਜ ਕੀਤਾ ਗਿਆ ਪਰ ਅਸਲ ਨਰਾਜ਼ਗੀ ਨੂਪੁਰ ਸ਼ਰਮਾ ਦੇ ਮਾਮਲੇ ਨਾਲ ਜੁੜੀ ਹੋਈ ਸੀ। ਕਾਰਨ ਇਹ ਕਿ ਮੁਹੰਮਦ ਜ਼ੁਬੇਰ ਨੇ ਨੂਪੁਰ ਸ਼ਰਮਾ ਵਲੋਂ ਪੈਗ਼ੰਬਰ ਮੁਹੰਮਦ ਵਿਰੁਧ ਕੀਤੀ ਟਿੱਪਣੀ ਤੇ ਰੋਸ਼ਨੀ ਪਾਈ ਸੀ। ਸ਼ਰਮਾ ਵਲੋਂ ਗੱਲ ਇਕ ਟੀ.ਵੀ. ਚੈਨਲ ਤੇ ਆਖੀ ਗਈ ਤਾਂ ਕਿਸੇ ਨਾ ਕਿਸੇ ਨੇ ਤਾਂ ਚੁਕਣੀ ਹੀ ਸੀ ਪਰ ਜ਼ੁਬੇਰ ਨੂੰ ਗ਼ਲਤ ਟਿੱਪਣੀ ਤੇ ਇਤਰਾਜ਼ ਕਰਨ ਦੀ ਪਹਿਲਕਦਮੀ ਦਾ ਖ਼ਮਿਆਜ਼ਾ ਭੁਗਤਣਾ ਪੈ ਰਿਹਾ ਹੈ। ਅਜੀਬ ਗੱਲ ਹੈ ਕਿ ਨੂਪੁਰ ਸ਼ਰਮਾ ਜਿਸ ਦੇ ਗ਼ਲਤ ਬਿਆਨ ਕਾਰਨ ਉਪ ਰਾਸ਼ਟਰਪਤੀ ਤੇ ਪੂਰੇ ਭਾਰਤ ਨੂੰ ਸ਼ਰਮਿੰਦਗੀ ਮਹਿਸੂਸ ਕਰਨੀ ਪਈ, ਨੂੰ ਅਜੇ ਤਕ ਹਿਰਾਸਤ ਵਿਚ ਨਹੀਂ ਲਿਆ ਗਿਆ, ਨਾ ਹੀ ਸਵਾਲ ਜਵਾਬ ਕੀਤੇ ਗਏ ਹਨ।

M. Venkaiah NaiduM. Venkaiah Naidu

ਨੋਬਲ ਇਨਾਮ ਪ੍ਰਾਪਤ ਕਰਤਾ ਅੰਮ੍ਰਿਤਿਯਾ ਸੇਨ ਵਲੋਂ ਅੱਜ ਬਿਆਨ ਦਿਤਾ ਗਿਆ ਹੈ ਕਿ ਭਾਰਤ ਇਕ ਰਾਸ਼ਟਰ ਦੇ ਟੁੱਟਣ ਤੇ ਬਿਖਰਨ ਦੇ ਸੰਕਟ ’ਚੋਂ ਲੰਘ ਰਿਹਾ ਹੈ ਜਿਥੇ ਹਾਕਮ, ਨਿਆਂਪਾਲਿਕਾ ਤੇ ਅਫ਼ਸਰਸ਼ਾਹੀ ਵਿਚਕਾਰ ਇਕ ਬਰਾਬਰ ਤਾਲਮੇਲ ਨਹੀਂ। ਭਾਰਤ ਇਕ ਸਹਿਨਸ਼ੀਲ ਦੇਸ਼ ਮੰਨਿਆ ਜਾਂਦਾ ਸੀ ਪਰ ਅੱਜ ਹਾਕਮ ਉਤੇ ਵਿਅੰਗ ਕਸਣ ਦੀ ਇਜਾਜ਼ਤ ਵੀ ਨਹੀਂ ਹੈ। ਇਨ੍ਹਾਂ ਸੁਰਖ਼ੀਆਂ ਨੂੰ ਵੇਖ ਕੇ ਸਰਹੱਦ ਤੇ ਭਾਰਤ ਦੇ ਦੁਸ਼ਮਣ, ਭਾਰਤ ਦੇ ਕਮਜ਼ੋਰ ਪਲਾਂ ਦੀ ਤਾਕ ਵਿਚ ਬੈਠੇ ਰਹਿੰਦੇ ਹਨ ਤੇ ਇਸ ਲੜਾਈ ਦਾ ਸੇਕ ਰਾਜਸਥਾਨ ਵਿਚ ਬੈਠੇ ਇਕ ਹਿੰਦੂ ਦਰਜ਼ੀ ਤੇ ਉਸ ਦੇ ਪ੍ਰਵਾਰ ਨੇ ਝਲਿਆ ਹੈ ਜਿਥੇ ਸ਼ਰੇਆਮ ਇਕ ਦਰਜ਼ੀ ਦਾ ਕਤਲ ਕੀਤਾ ਗਿਆ ਹੈ।

ਭਾਰਤ ਦੇ ਸਿਆਸਤਦਾਨਾਂ ਨੂੰ ਅੱਜ ਸੋਚਣਾ ਪਵੇਗਾ ਕਿ ਉਹ ਕਿਹੜੇ ਦੇਸ਼ ਵਾਂਗ ਬਣਨ ਦਾ ਯਤਨ ਕਰ ਰਹੇ ਹਨ? ਗੱਲਾਂ ਤਾ ਅਮਰੀਕਾ ਦੀ ਬਰਾਬਰੀ ਦੀਆਂ ਕੀਤੀਆਂ ਜਾਂਦੀਆਂ ਹਨ ਪਰ ਹਕੀਕਤ ਵਿਚ ਅਸੀ ਚੀਨ ਦੇ ਨਕਸ਼ੇ ਕਦਮਾਂ ਤੇ ਚੱਲ ਰਹੇ ਜਾਪਦੇ ਹਾਂ। ਪਰ ਭਾਰਤ ਵਿਚ ਅਜੇ ਲੋਕਤੰਤਰ ਹੈ। ਕੀ ਅਸੀ ਚੀਨ ਦੇ ਨਾਗਰਿਕ ਵਾਂਗ ਰਹਿਣਾ ਤੇ ਜੀਣਾ ਪਸੰਦ ਕਰਾਂਗੇ?    -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ , ਨਿਮਰਤ ਕੌਰ

Advertisement

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM

'ਮੁੱਖ ਮੰਤਰੀ ਸਿਹਤ ਯੋਜਨਾ' ਹੋਵੇਗੀ ਉੱਤਮ ਯੋਜਨਾ?...10 ਲੱਖ ਦੇ ਕੈਸ਼ਲੈੱਸ ਇਲਾਜ ਨਾਲ ਮਿਲੇਗੀ ਰਾਹਤ?....

10 Jul 2025 9:02 PM

'Beadbi ਕਰਨ ਵਾਲਿਆਂ ਲਈ ਮੌਤ ਦੀ ਸਜ਼ਾ' - ਹੰਗਾਮੇਦਾਰ ਹੋਵੇਗਾ Vidhan Sabha ਦਾ ਵਿਸ਼ੇਸ਼ ਇਜਲਾਸ | Spokesman Debate

10 Jul 2025 5:46 PM
Advertisement