ਸਿੱਧੂ ਦਾ ਪੰਜਾਬ ਦਾ 'ਕੈਪਟਨ' ਬਣਨ ਲਈ ਸੋਚ ਸਮਝ ਕੇ ਖੇਡਿਆ ਦਾਅ
Published : Jul 16, 2019, 1:30 am IST
Updated : Jul 16, 2019, 1:30 am IST
SHARE ARTICLE
Navjot Singh Sidhu
Navjot Singh Sidhu

ਨਵਜੋਤ ਸਿੰਘ ਸਿੱਧੂ ਨੇ ਆਖ਼ਰਕਾਰ ਅਪਣੀ ਚੁੱਪੀ ਤੋੜ ਹੀ ਦਿਤੀ ਅਤੇ ਤੋੜੀ ਵੀ ਇਸ ਸ਼ੁਰਲੀ ਨਾਲ ਕਿ ਉਹ ਮੁੜ ਤੋਂ ਲੋਕਾਂ ਦੇ ਸਾਹਮਣੇ ਇਕ ਦਲੇਰ ਲੀਡਰ ਵੀ ਬਣ ਗਏ ਅਤੇ....

ਨਵਜੋਤ ਸਿੰਘ ਸਿੱਧੂ ਨੇ ਆਖ਼ਰਕਾਰ ਅਪਣੀ ਚੁੱਪੀ ਤੋੜ ਹੀ ਦਿਤੀ ਅਤੇ ਤੋੜੀ ਵੀ ਇਸ ਸ਼ੁਰਲੀ ਨਾਲ ਕਿ ਉਹ ਮੁੜ ਤੋਂ ਲੋਕਾਂ ਦੇ ਸਾਹਮਣੇ ਇਕ ਦਲੇਰ ਲੀਡਰ ਵੀ ਬਣ ਗਏ ਅਤੇ ਉਨ੍ਹਾਂ ਨੇ ਇਹ ਵੀ ਦਸ ਦਿਤਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਵਿਚ ਜ਼ਰੂਰ ਹਨ ਪਰ ਇਥੇ ਵੀ ਰਾਹੁਲ ਗਾਂਧੀ ਦੇ 'ਅਪਣੇ ਖ਼ਾਸ' ਵਜੋਂ ਹੀ ਆਏ ਸਨ। ਉਨ੍ਹਾਂ ਵਲੋਂ ਮੰਤਰੀ ਮੰਡਲ ਤੋਂ ਅਸਤੀਫ਼ਾ ਦੇਣਾ ਇਹ ਸਿੱਧ ਕਰਦਾ ਹੈ ਕਿ ਉਹ ਸਿਰਫ਼ ਵਜ਼ਾਰਤੀ ਕੁਰਸੀ ਖ਼ਾਤਰ ਅਪਣੇ ਕੰਮ ਉਤੇ ਦਾਗ਼ ਨਹੀਂ ਲੱਗਾ ਰਹਿਣ ਦੇਣਗੇ।

Navjot Singh SidhuNavjot Singh Sidhu

ਪਿਛਲੇ ਮਹੀਨੇ ਤੋਂ ਬਾਕੀ ਸਾਰੇ ਮੰਤਰੀ ਅਪਣੇ ਕਪਤਾਨ ਦੇ ਹੁਕਮ ਮੁਤਾਬਕ ਅਪਣੇ ਨਵੇਂ ਅਹੁਦਿਆਂ ਉਤੇ ਕੰਮ ਕਰਨ ਲੱਗ ਪਏ ਹਨ ਭਾਵੇਂ ਉਹ ਚੋਣਾਂ ਵਿਚ ਸ਼ਹਿਰੀ ਇਲਾਕਿਆਂ ਵਿਚ ਮਿਲੀਆਂ ਘੱਟ ਵੋਟਾਂ ਲਈ ਅਪਣੇ ਆਪ ਨੂੰ ਜ਼ਿੰਮੇਵਾਰ ਨਹੀਂ ਮੰਨਦੇ। ਨਵਜੋਤ ਸਿੰਘ ਸਿੱਧੂ ਵਲੋਂ 'ਬਗ਼ਾਵਤ' ਉਨ੍ਹਾਂ ਦੇ ਭਾਜਪਾ 'ਚ ਰਹੇ ਦਿਨਾਂ ਦੀ ਦੇਣ ਹੈ ਅਤੇ ਉਨ੍ਹਾਂ ਨੂੰ ਬਾਕੀ ਕਾਂਗਰਸੀਆਂ ਤੋਂ ਵਖਰਾ ਵੀ ਕਰਦੀ ਹੈ। ਕਾਂਗਰਸੀਆਂ ਵਿਚ 'ਜੀ ਹਜ਼ੂਰੀ' ਦੀ ਅਜਿਹੀ ਆਦਤ ਪੈ ਚੁੱਕੀ ਹੈ ਕਿ ਉਹ ਅਪਣੇ ਆਗੂ ਵਲ ਸਵਾਲੀਆ ਨਜ਼ਰਾਂ ਨਾਲ ਵੇਖ ਵੀ ਨਹੀਂ ਸਕਦੇ। ਪਰ 'ਭਾਜਪਾ' 'ਚੋਂ ਸਿਆਸਤ ਸਿਖੇ ਨਵਜੋਤ ਸਿੰਘ ਸਿੱਧੂ ਅਪਣੀ ਤਾਕਤ ਤੇ ਵਿਸ਼ਵਾਸ ਕਰਦੇ ਹੋਏ, ਕਿਸੇ ਵੀ ਅਹੁਦੇ ਲਈ ਅਪਣੇ ਆਪ ਨੂੰ ਕਾਬਲ ਸਮਝਦੇ ਹਨ ਅਤੇ ਅਪਣੇ ਕੰਮ ਉਤੇ ਲਗਾਇਆ ਗਿਆ ਦਾਗ਼ ਬਰਦਾਸ਼ਤ ਨਹੀਂ ਕਰਨਗੇ। 

Kartarpur Corridor Kartarpur Corridor

ਕਾਂਗਰਸ ਵਿਚ ਵਿਧਾਇਕ ਬਣੇ ਰਹਿ ਕੇ ਤੇ ਮੰਤਰੀ ਮੰਡਲ ਤੋਂ ਹਟ ਕੇ ਉਨ੍ਹਾਂ ਨੇ ਪੰਜਾਬ ਵਿਚ ਅਪਣੀ ਪਛਾਣ ਨੂੰ ਕਾਇਮ ਕਰ ਲਿਆ ਹੈ। ਉਨ੍ਹਾਂ ਪਿੱਛੇ ਅੱਜ 'ਆਪ', ਸੁਖਪਾਲ ਸਿੰਘ ਖਹਿਰਾ ਅਤੇ ਭਾਜਪਾ ਵੀ ਹਨ ਕਿਉਂਕਿ ਉਹ ਸੱਭ ਜਾਣਦੇ ਹਨ ਕਿ ਇਹ ਚਿਹਰਾ 2022 'ਚ ਮੁੱਖ ਮੰਤਰੀ ਪਦ ਦਾ ਦਾਅਵੇਦਾਰ ਬਣ ਚੁੱਕਾ ਹੈ। ਅੱਜ ਸਾਰੇ ਆਗੂ ਕਿਸੇ ਨਾ ਕਿਸੇ ਬਹਾਨੇ ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਦੀ ਕਾਮਯਾਬੀ ਅਪਣੇ ਨਾਂ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਕੇਂਦਰ ਸਰਕਾਰ, ਅਕਾਲੀ ਦਲ, ਪੰਜਾਬ ਕਾਂਗਰਸ ਇਕ ਦੂਜੇ ਤੋਂ ਇਸ ਫ਼ਖ਼ਰ ਦਾ ਸਿਹਰਾ ਖੋਹਣ ਵਿਚ ਲੱਗੇ ਹਨ। ਪਰ ਕਿਸੇ ਆਮ ਇਨਸਾਨ ਨੂੰ ਪੁੱਛ ਲਵੋ ਤਾਂ ਉਹ ਸਿਰਫ਼ ਇਕ ਇਨਸਾਨ ਨੂੰ ਕਰਤਾਰਪੁਰ ਦੀ ਜਿੱਤ ਦਾ ਜ਼ਿੰਮੇਵਾਰ ਮੰਨੇਗਾ ਅਤੇ ਉਹ ਨਾਂ ਨਵਜੋਤ ਸਿੰਘ ਸਿੱਧੂ ਹੈ। 

Navjot Singh SidhuNavjot Singh Sidhu

ਲੋਕਾਂ ਦਾ ਸਿੱਧੂ ਵਾਸਤੇ ਪਿਆਰ ਅੱਜ ਇਕ ਗਾਇਕ ਹਿੰਮਤ ਸਿੰਘ ਨੇ ਬਿਆਨ ਕੀਤਾ ਹੈ ਅਤੇ ਆਖਿਆ ਹੈ ਕਿ ਲੋੜ ਪੈਣ ਤੇ ਸਾਰਾ ਪੰਜਾਬ ਨਵਜੋਤ ਸਿੰਘ ਸਿੱਧੂ ਨਾਲ ਖੜਾ ਹੋ ਜਾਵੇਗਾ। ਨਵਜੋਤ ਸਿੰਘ ਸਿੱਧੂ ਪੰਜਾਬ ਦੇ ਦਿਲ ਵਿਚ ਰੇਤਾ, ਸ਼ਰਾਬ, ਨਸ਼ਾ ਮਾਫ਼ੀਆ ਨੂੰ ਖ਼ਤਮ ਕਰ ਕੇ ਨਵੇਂ ਪੰਜਾਬ ਦੀ ਸਿਰਜਣਾ ਦੀ ਚਾਹਤ ਦੀ ਆਵਾਜ਼ ਬਣ ਗਏ ਹਨ। ਕਿਸੇ ਵੇਲੇ ਜੋ ਅੱਗ ਕਾਂਗਰਸ ਦੇ ਪੰਜਾਬ ਦੇ ਕੈਪਟਨ 'ਚ ਨਜ਼ਰ ਆਉਂਦੀ ਸੀ, ਉਹ ਹੁਣ ਕਾਫ਼ੀ ਲੋਕਾਂ ਨੂੰ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਨਾਲ ਖੜੇ ਇੱਕਾ-ਦੁੱਕਾ ਲੀਡਰਾਂ 'ਚ ਹੀ ਨਜ਼ਰ ਆਉਣ ਲੱਗ ਪਈ ਹੈ।

Captain Amrinder Singh Captain Amrinder Singh

ਕਿਸੇ ਸਮੇਂ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਨੂੰ ਪੂਰੇ ਪੰਜਾਬ ਦਾ ਵਿਸ਼ਵਾਸ ਹਾਸਲ ਸੀ ਕਿ ਉਹ ਪੰਜਾਬ ਦੇ ਮਸਲੇ ਸੁਲਝਾਉਣ ਲਈ ਅਪਣਾ ਸੱਭ ਕੁੱਝ ਦਾਅ ਤੇ ਲਾ ਸਕਦੇ ਹਨ। ਕੈਪਟਨ ਅਮਰਿੰਦਰ ਸਿੰਘ ਦੇ ਭਾਸ਼ਣਾਂ ਵਿਚ ਜਿਹੜੀ ਗਰਮੀ ਹੁੰਦੀ ਸੀ ਤੇ ਜਿਵੇਂ ਉਨ੍ਹਾਂ ਪੰਜਾਬ ਦੀ ਖ਼ਾਤਰ ਇੰਦਰਾ ਗਾਂਧੀ, ਸੋਨੀਆ ਗਾਂਧੀ ਨਾਲ ਬਗ਼ਾਵਤ ਕੀਤੀ, ਨਵਜੋਤ ਸਿੰਘ ਸਿੱਧੂ ਵੀ ਉਸੇ ਗਰਮੀ ਨਾਲ ਪੰਜਾਬ ਦੇ ਹੱਕ 'ਚ ਨਿਤਰੇ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਨ ਦਾ ਜ਼ਿੰਮਾ ਚੁਕਿਆ। ਪਰ ਅਫ਼ਸੋਸ ਉਹ ਪੰਜਾਬ ਕਾਂਗਰਸ ਵਿਚ ਅਪਣੀ ਥਾਂ ਨਾ ਬਣਾ ਸਕੇ। ਕਾਂਗਰਸ 2017 ਵਿਚ 'ਪੰਜਾਬ ਬਚਾਉਣ' ਦੀ ਮੁਹਿੰਮ ਸ਼ੁਰੂ ਕਰ ਕੇ ਵਾਪਸ ਆਈ ਸੀ ਪਰ ਢਾਈ ਸਾਲਾਂ ਵਿਚ ਉਹ ਲੋਕਾਂ ਅੰਦਰ ਅਪਣਾ ਅਕਸ ਕਾਇਮ ਨਹੀਂ ਰੱਖ ਸਕੀ। ਕਾਂਗਰਸ ਜੇ ਲੋਕ ਸਭਾ ਦੇ ਚੋਣ ਨਤੀਜਿਆਂ ਨੂੰ ਅਪਣੇ ਕੰਮ ਉਤੇ ਪ੍ਰਵਾਨਗੀ ਦਾ ਠੱਪਾ ਲੱਗ ਗਿਆ ਸਮਝ ਰਹੀ ਹੈ ਤਾਂ ਉਹ ਭੁਲੇਖੇ 'ਚ ਹੈ।

captain and sidhuCaptain and Sidhu

ਪੰਜਾਬ ਦੀ ਜਨਤਾ ਇਕ ਚੋਣ ਦੀ ਉਡੀਕ 'ਚ ਹੈ। ਜਦ ਵੀ ਉਨ੍ਹਾਂ ਨੂੰ ਪੰਜਾਬ ਪੱਖੀ ਆਗੂ ਭਾਅ ਗਿਆ ਤਾਂ ਉਹ ਅਪਣੀ ਚੋਣ ਬਦਲ ਵੀ ਸਕਦੇ ਹਨ ਅਤੇ ਇਹ ਗੱਲ ਨਵਜੋਤ ਸਿੰਘ ਸਿੱਧੂ ਵੀ ਯਾਦ ਰੱਖਣ ਕਿ ਜਿਹੜਾ ਮੌਕਾ ਉਹ ਪੰਜਾਬ ਤੋਂ ਮੰਗਦੇ ਹਨ, ਉਸ ਵਾਸਤੇ ਪ੍ਰੀਖਿਆ ਬੜੀ ਔਖੀ ਹੋਣੀ ਹੈ। ਸੋ ਉਹ ਵੀ ਹਰ ਕੁਰਬਾਨੀ ਦਾ ਅਹਿਦ ਲੈ ਕੇ ਅਤੇ ਸੰਜੀਦਗੀ ਨਾਲ ਪੰਜਾਬ ਦੇ ਹੱਕ ਵਿਚ ਡੱਟ ਸਕਦੇ ਹਨ ਤਾਂ ਜ਼ਰੂਰ ਅੱਗੇ ਆਉਣ। ਲੋਕੀ ਆਪੇ ਸਮਝ ਜਾਣਗੇ ਕਿ ਚੰਗਾ ਆਗੂ ਕਿਹੜੇ ਪਾਸੇ ਹੈ ਤੇ ਫੋਕੇ ਨਾਹਰੇ ਕਿਹੜੇ ਪਾਸੇ?  -ਨਿਮਰਤ ਕੌਰ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement