Amar Singh Chamkila: ਅਮਰ ਸਿੰਘ ਚਮਕੀਲੇ ਦੇ ਜੀਵਨ ਤੇ ਬਣੀ ਫ਼ਿਲਮ ਬਾਰੇ ਵਾਦ-ਵਿਵਾਦ

By : NIMRAT

Published : Apr 19, 2024, 7:49 am IST
Updated : Apr 19, 2024, 8:01 am IST
SHARE ARTICLE
Amar Singh Chamkila
Amar Singh Chamkila

ਦਲਜੀਤ ਦੁਸਾਂਝ ਨੇ ਪੱਗ ਦਾ ਮਾਣ-ਸਨਮਾਨ ਆਪ ਤਾਂ ਕੀਤਾ ਹੀ ਹੈ ਪਰ ਦੁਨੀਆਂ ਵਿਚ ਵੀ ਇਸ ਦੀ ਪਹਿਚਾਣ ਨੂੰ ਬਦਲਿਆ ਹੈ

 

Amar Singh Chamkila: ਅਮਰ ਸਿੰਘ ਚਮਕੀਲਾ ਦੇ ਜੀਵਨ ’ਤੇ ਇਕ ਸੰਜੀਦਾ ਫ਼ਿਲਮ ਬਣਨੀ ਕੋਈ ਛੋਟੀ ਗੱਲ ਨਹੀਂ ਕਿਉਂਕਿ ਬਾਲੀਵੁੱਡ ਨੂੰ ਹਮੇਸ਼ਾ ਹੀ ਸਿੱਖ ਕਿਰਦਾਰਾਂ ਦਾ ਮਜ਼ਾਕ ਉਡਾਣਾ ਜ਼ਿਆਦਾ ਭਾਉਂਦਾ ਹੈ। ਇਸ ਵਿਚ ਨਾ ਸਿਰਫ਼ ਚਮਕੀਲਾ ਦਾ ਕਿਰਦਾਰ ਬਾਖ਼ੂਬੀ ਨਿਭਾਉਣ ਲਈ ਦਲਜੀਤ ਦੁਸਾਂਝ ਨੂੰ ਦਾਦ ਦੇਣੀ ਬਣਦੀ ਹੈ ਬਲਕਿ  ਬਾਲੀਵੁੱਡ ਵਿਚ ਸਿੱਖਾਂ ਪ੍ਰਤੀ ਸੋਚ ਵਿਚ ਤਬਦੀਲੀ ਲਿਆਉਣ ਦਾ ਸਿਹਰਾ ਵੀ ਉਸ ਦੇ ਸਿਰ ਹੀ ਬਝਦਾ ਹੈ।

ਦਲਜੀਤ ਦੁਸਾਂਝ ਨੇ ਪੱਗ ਦਾ ਮਾਣ-ਸਨਮਾਨ ਆਪ ਤਾਂ ਕੀਤਾ ਹੀ ਹੈ ਪਰ ਦੁਨੀਆਂ ਵਿਚ ਵੀ ਇਸ ਦੀ ਪਹਿਚਾਣ ਨੂੰ ਬਦਲਿਆ ਹੈ। ਇਸ ਫ਼ਿਲਮ ਦੀ ਬਣਤਰ ਵਿਚ ਕਮੀਆਂ ਨਹੀਂ ਹਨ। ਪੇਸ਼ਕਸ਼ ਵੀ ਖ਼ੂਬ ਹੈ। ਸਿੱਖਾਂ ਅੰਦਰ ‘84’ ਦਾ ਦਰਦ ਵੀ ਤੇ ਪੰਜਾਬ ਵਿਚ ਉਸ ਸਮੇਂ ਦੀਆਂ ਔਕੜਾਂ ਨੂੰ ਵੀ ਬੜੇ ਢੁਕਵੇਂ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਪਰ ਫਿਰ ਵੀ ਇਸ ਫ਼ਿਲਮ ’ਤੇ ਟਿਪਣੀਆਂ ਹੋ ਰਹੀਆਂ ਹਨ ਜਿਨ੍ਹਾਂ ਰਾਹੀਂ ਇਸ ਦਾ ਸਖ਼ਤ ਵਿਰੋਧ ਵੀ ਕੀਤਾ ਜਾ ਰਿਹਾ ਹੈ।

ਸਵਾਲ ਪੁੱਛੇ ਜਾ ਰਹੇ ਹਨ ਕਿ ਚਮਕੀਲਾ ਦਾ ਕਿਰਦਾਰ ਹੀ ਕਿਉਂ ਚੁਣਿਆ ਗਿਆ, ਹੋਰਨਾਂ ਵਧੀਆ ਕਲਾਕਾਰਾਂ ਦਾ ਕਿਉਂ ਨਹੀਂ? ਉਸ ਦੇ ਅਸ਼ਲੀਲ ਤੇ ਲਚਰ ਗਾਣੇ ਅੱਜ ਫਿਰ ਜ਼ੁਬਾਨ ’ਤੇ ਚੜ੍ਹ ਗਏ ਹਨ। ਉਸ ਦੇ ਗਾਣੇ ਵਾਕਿਆ ਹੀ ਅਸ਼ਲੀਲਤਾ ਦੀਆਂ ਹੱਦਾਂ ਨੂੰ ਪਾਰ ਕਰਦੇ ਸਨ ਪਰ ਫਿਰ ਵੀ ਮੰਨਣਾ ਪਵੇਗਾ ਕਿ ਚਮਕੀਲੇ ਉਤੇ ਰੱਬ ਦੀ ਖ਼ਾਸ ਮਿਹਰ ਸੀ। ਉਸ ਨੇ ਅਪਣੇ ਤਜਰਬਿਆਂ ਨੂੰ ਬਿਆਨ ਕਰਨ ਲਈ ਇਨ੍ਹਾਂ ਗੀਤਾਂ ਨੂੰ ਲਿਖਿਆ ਤੇ ਜੇ ਉਸ ਦੇ ਆਸ ਪਾਸ ਹੀ ਇਹ ਸੱਭ ਹੋ ਰਿਹਾ ਸੀ ਤਾਂ ਗ਼ਲਤੀ ਨਿਰੀਪੁਰੀ ਉਸ ਦੀ ਹੀ ਤਾਂ ਨਹੀਂ ਸੀ।

ਚਮਕੀਲਾ ਹੋਵੇ, ਸਿੱਧੂ ਮੂਸੇਵਾਲਾ ਦੇ ਬੰਦੂਕਾਂ ਵਾਲੇ ਗੀਤ ਹੋਣ, ਇਹ ਸੰਗੀਤਕਾਰ ਆਮ ਇਨਸਾਨ ਦੀ ਨਬਜ਼ ਨੂੰ ਛੇੜਦੇ ਸਨ ਤੇ ਨੱਚਣ ਲਾ ਦੇਂਦੇ ਸਨ। ਪਰ ਦੋਵੇਂ ਸਿਰਫ਼ ਸਮਾਜ ਦੀ ਝਲਕ ਹੀ ਪੇਸ਼ ਕਰਦੇ ਸਨ। ਜੇ ਸਮਾਜ ਦੇ ਕੁੱਝ ਲੋਕਾਂ ਨੂੰ ਇਨ੍ਹਾਂ ਵਲੋਂ ਵਿਖਾਈ ਝਲਕ ਪਸੰਦ ਨਹੀਂ ਆਈ ਤਾਂ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਇਨ੍ਹਾਂ ਨੂੰ ਖ਼ਤਮ ਕਰ ਦੇਵੋ। ਚਮਕੀਲੇ ਨੇ ‘ਨਨਕਾਣਾ’ ਗੀਤ ਵੀ ਗਾਇਆ ਸੀ ਤੇ ਅਸ਼ਲੀਲ ਗਾਣੇ ਛੱਡਣ ਦਾ ਯਤਨ ਵੀ ਕੀਤਾ ਪਰ ਇਕ ਕਲਾਕਾਰ ਨੂੰ ਲੋਕਾਂ ਦੀ ਵਾਹ ਵਾਹ ਗਰਮ ਖ਼ਿਆਲੀਆਂ ਦੀ ਗੋਲੀ ਦੇ ਡਰ ਨਾਲੋਂ ਜ਼ਿਆਦਾ ਖਿੱਚ ਪਾਉਂਦੀ ਸੀ। ਉਸ ਦਾ ਸ਼ਰਾਬ ਪੀਣਾ, ਉਸ ਦਾ ਸਿਗਰਟ ਪੀਣਾ ਵੇਖ ਕੇ ਮਨ ਬਹੁਤ ਦੁਖੀ ਹੁੰਦਾ ਹੈ ਪਰ...।

ਪਿਛਲੇ ਹਫ਼ਤੇ ਇਸ ਫ਼ਿਲਮ ਦੇ ਆਉਣ ਤੋਂ ਪਹਿਲਾਂ ਇਕ ਗੁਰਸਿੱਖ ਨਿਹੰਗ ਦੀ ਸਿਗਰਟ ਪੀਣ ਦੀ ਵੀਡੀਉ ਸਾਹਮਣੇ ਆਈ ਤੇ ਹੋਰ ਕਿੰਨੀ ਵਾਰ ਅਸੀ ਵੇਖਿਆ ਹੈ ਕਿ ਸਾਬਤ ਸੂਰਤ ਸਿੱਖ ਵੀ ਸ਼ਰਾਬ ਤੇ ਸਿਗਰਟਾਂ ਦੇ ਆਦੀ ਹੋ ਚੁੱਕੇ ਹਨ। ਔਰਤਾਂ ਸ਼ਾਇਦ ਮਰਦਾਂ ਦੇ ਬਰਾਬਰ ਹੀ ਨਹੀਂ ਸਗੋਂ ਵੱਧ ਹੀ ਪੀਂਦੀਆਂ ਹੋਣਗੀਆਂ। ਚਮਕੀਲਾ ਸਮੱਸਿਆ ਦਾ ਹਿੱਸਾ ਸੀ ਜਾਂ ਸਮੱਸਿਆ ਦਾ ਸ਼ਿਕਾਰ ਸੀ, ਇਹ ਤਾਂ ਮੁਰਗੀ ਤੇ ਅੰਡੇ ਵਾਲੀ ਬੁਝਾਰਤ ਹੈ ਜੋ ਕਦੇ ਸੁਲਝੇਗੀ ਹੀ ਨਹੀਂ। ਪਰ ਸਵਾਲ ਇਹ ਪੁਛਣਾ ਬਣਦਾ ਹੈ ਕਿ ਹੱਲ ਕੀ ਹੈ? ਚਮਕੀਲੇ  ਦੀ ਮੌਤ ਨਾਲ ਨਾ ਸਮਾਜ ’ਚੋਂ ਲਚਰਤਾ ਗਈ, ਨਾ ਸ਼ਰਾਬ ਸਿਗਰਟਾਂ ਦੀ ਬੁਰੀ ਆਦਤ। ਚਮਕੀਲੇ ਵਰਗਿਆਂ ਦੀ ਵਿਖਾਈ ਛਵੀ ਨੂੰ ਵੇਖ ਕੇ ਜੇ ਅਸੀ ਅਪਣੇ ਅੰਦਰ ਝਾਤ ਮਾਰਨ ਦੀ ਤਾਕਤ ਪੈਦਾ ਕਰ ਸਕੀਏ ਤਾਂ ਸਮਝ ਸਕਾਂਗੇ ਕਿ ਕਮਜ਼ੋਰੀ ਕਿਥੇ ਹੈ।

ਜਦੋਂ ਸਾਡੀ ਪੀੜ੍ਹੀ ਤਕ ਸਿਗਰਟ ਨੂੰ ਹੱਥ ਲਾਉਣ ਬਾਰੇ ਸੋਚਣ ਨੂੰ ਵੀ ਬਗ਼ਾਵਤ ਆਖਦੇ ਸਨ ਤਾਂ ਅੱਜ ਅਜਿਹਾ ਕਿਉਂ ਨਹੀਂ? ਕੀ ਅਸੀ ਸਿੱਖੀ ਨੂੰ ਸਹੀ ਤਰੀਕੇ ਨਾਲ ਪ੍ਰਚਾਰ ਰਹੇ ਹਾਂ? ਕੀ ਅਸੀ ਸਿੱਖੀ ਦਾ ਪ੍ਰਚਾਰ ਵੀ ਕਰ ਰਹੇ ਹਾਂ ਜਾਂ ਸਿਰਫ਼ ਵਿਖਾਵਾ ਹੀ ਕਰ ਰਹੇ ਹਾਂ? ਕਮੀਆਂ ਨੂੰ ਸੁਧਾਰਨ ਵਾਸਤੇ ਸਿਰਫ਼ ਚਮਕੀਲੇ ਨੂੰ ਵਿਸਾਰ ਦੇਣ ਨਾਲ ਹੱਲ ਨਹੀਂ ਨਿਕਲਣਾ। ਜਿੱਤ ਤਾ ਹੁੰਦੀ ਜੇ ਚਮਕੀਲਾ ਜ਼ਿੰਦਾ ਵੀ ਰਹਿੰਦਾ ਤੇ ਉਸ ਦੇ ਅਖਾੜੇ ਵਿਚ ਚੰਗਾ ਸੰਗੀਤ ਵਜਦਾ ਤੇ ਸਾਰੇ ਨਚਦੇ। ਨੌਜੁਆਨਾਂ ਨੂੰ ਸਿੱਖੀ ਨਾਲ, ਅੱਛੀ ਸਾਫ਼ ਸੋਚ ਨਾਲ ਜੋੜਨਾ ਪਵੇਗਾ। ਚਮਕੀਲਾ ਫ਼ਿਲਮ ਚੁਭਦੀ ਹੈ ਪਰ ਸਵਾਲ ਸਹੀ ਚੁਕਦੀ ਹੈ। ਸਾਡੇ ਸਿਆਣਿਆਂ ਨੂੰ ਸਾਹਸੀ ਵੀ ਬਣਨਾ ਪਵੇਗਾ।                  - ਨਿਮਰਤ ਕੌਰ

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM
Advertisement