Editorial : SGPC ਕਥਿਤ ਗ਼ਲਤ ਧਾਰਮਕ ਰਵਾਇਤਾਂ ਬਾਰੇ ਸਵਾਲ ਪੁੱਛਣ ਵਾਲਿਆਂ ਨੂੰ ਪੰਥ-ਵਿਰੋਧੀ ਕਹਿਣ ਤੋਂ ਬਿਨਾਂ ਕੁੱਝ ਨਹੀਂ ਸਿਖ ਸਕੀ!
Published : Jul 19, 2024, 7:15 am IST
Updated : Jul 19, 2024, 7:38 am IST
SHARE ARTICLE
SGPC
SGPC

Editorial: ਮਹੰਤਾਂ ਵਾਲੀ ਭਾਸ਼ਾ ਬੋਲਣ ਵਾਲੀ ਕਮੇਟੀ ਵੀ ਖ਼ਾਤਮੇ ਦੇ ਨੇੜੇ ਪੁਜ ਗਈ ਲਗਦੀ ਹੈ

The Shiromani Committee could not learn anything without slandering those who asked questions about the alleged .: ਅਕਾਲੀ ਦਲ ਦੀ ਜਿਸ ਤਰ੍ਹਾਂ ਦੀ ਇਸ ਵਕਤ ਸਥਿਤੀ ਬਣੀ ਹੋਈ ਹੈ, ਇਸ ਤੋਂ ਸਾਫ਼ ਜ਼ਾਹਰ ਹੈ ਕਿ ਲੋਕਾਂ ਦਾ ਵਿਸ਼ਵਾਸ ਨਾ ਤਾਂ ਅਕਾਲੀ ਦਲ ਬਾਦਲ ਧੜੇ ਵਿਚ ਹੈ ਅਤੇ ਨਾ ਹੀ ਬਾਦਲ-ਵਿਰੋਧੀ ਅਕਾਲੀਆਂ ਵਿਚ ਹੈ ਅਤੇ ਜਲੰਧਰ ਦੀ ਚੋਣ ਵਿਚ ਬਾਰਾਂ ਸੌ ਵੋਟਾਂ ਨੇ ਹਕੀਕਤ ਸਾਹਮਣੇ ਲਿਆ ਦਿਤੀ ਹੈ। ਇਹ ਦੇਖਦੇ ਹੋਏ ਇਸ ਵਕਤ ਅਕਾਲ ਤਖ਼ਤ ਦੇ ਇਨ੍ਹਾਂ ਦੇ ਅਪਣੇ ਥਾਪੇ ਹੋਏ ਜਥੇਦਾਰਾਂ ਉਤੇ ਇਹ ਸਾਰੀ ਜ਼ਿੰਮੇਵਾਰੀ ਸੁੱਟ ਦਿਤੀ ਗਈ ਹੈ ਕਿ ਉਹ ਅਪਣੀ ਸਮਝ ਅਤੇ ਸਮਰੱਥਾ ਆਸਰੇ ਇਸ ਜਟਿਲ ਪ੍ਰਸ਼ਨ ਦਾ ਹੱਲ ਲੱਭਣ। 

ਇਕ ਅਕਾਲੀ ਆਗੂ ਜੋ ਕਿ ਬਾਦਲ ਧੜੇ ਦੇ ਖ਼ਾਸਮ ਖ਼ਾਸਾਂ ਵਿਚੋਂ ਵੀ ਖ਼ਾਸ ਸਨ, ਉਹ ਹੁਣ ਆਵਾਜ਼ ਚੁੱਕ ਰਹੇ ਹਨ। ਉਨ੍ਹਾਂ ਨੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਤੁਸੀ ਇਹ ਮੌਕਾ ਨਾ ਗਵਾਉਣਾ ਤੇ ਸਖ਼ਤ ਕਦਮ ਜ਼ਰੂਰ ਚੁਕਣਾ ਪਰ ਕੁੱਝ ਘੰਟਿਆਂ ਵਿਚ ਹੀ ਅਪਣੀ ਅਪੀਲ ਵਾਪਸ ਵੀ ਲੈ ਲਈ। ਉਨ੍ਹਾਂ ਵਲੋਂ ਅਪੀਲ ਵਾਪਸ ਲੈਣ ਦੀ ਗੱਲ ਸਮਝ ਸਕਦੇ ਹਾਂ ਕਿਉਂਕਿ ਅੰਦਰਖਾਤੇ ਅਤੇ ਪਰਦੇ ਪਿਛੇ ਜੋ ਸਿਆਸਤ ਖੇਡੀ ਜਾਂਦੀ ਹੈ, ਉਸ ਦਾ ਪਤਾ ਮਗਰੋਂ ਹੀ ਲਗਦਾ ਹੈ।

ਪਰ ਜੇ ਅੱਜ ਵੀ ਅਕਾਲੀ ਲੀਡਰਾਂ ਦੇ ਥਾਪੇ ਹੋਏ ਜਥੇਦਾਰ, ਸੰਗਤ ਅਥਵਾ ਪੰਥ ਦੀ ਆਵਾਜ਼ ਸੁਣਨ ਦੀ ਤਾਕਤ ਨਹੀਂ ਜੁਟਾ ਸਕਣਗੇ ਤਾਂ ਅੱਗੇ ਜਾ ਕੇ ਸਥਿਤੀ ਹੋਰ ਵੀ ਵਿਗੜ ਜਾਣ ਦੇ ਹਾਲਾਤ ਤਾਂ ਬਣੇ ਹੀ ਹੋਏ ਨੇ। ਬੀਤੇ ਦਿਨੀਂ ਗਿਆਨੀ ਇਕਬਾਲ ਸਿੰਘ ਨੂੰ ਤਨਖ਼ਾਹੀਆ ਕਰਾਰ ਦਿਤਾ ਗਿਆ ਸੀ। ਉਨ੍ਹਾਂ ਨੂੰ ਪਸ਼ਚਾਤਾਪ ਵਜੋਂ ਕੁੱਝ ਕਰਨ ਨੂੰ ਕਿਹਾ ਗਿਆ। ਉਹ ਜੋ ਹੁਕਮ ਦਿਤਾ ਗਿਆ, ਐਸਜੀਪੀਸੀ ਕਹਿੰਦੀ ਹੈ ਕਿ ਉਹ ਸੇਵਾ ਹੈ। ਜੇ ਤਨਖ਼ਾਹ ਲਾਈ ਹੈ ਤਾਂ ਫਿਰ ਉਸ ਨੂੰ ਸਜ਼ਾ ਹੀ ਮੰਨਿਆ ਜਾ ਸਕਦਾ ਹੈ।  ਉਸੇ ਵਿਚ ਇਕ ਗੱਲ ਆਖੀ ਗਈ ਕਿ ਉਹ ਨਿੱਤਨੇਮ ਦੋ ਘੰਟੇ ਕਰਨਗੇ। ਇਕ ਸਾਬਕਾ ਜਥੇਦਾਰ ਜਿਹੜੇ ਅੰਮ੍ਰਿਤਧਾਰੀ ਹਨ, ਉਨ੍ਹਾਂ ਦੇ ਤਾਂ ਦਿਨ ਦੀ ਸ਼ੁਰੂਆਤ ਹੀ ਨਿੱਤਨੇਮ ਤੋਂ ਹੋਈ ਸਮਝੀ ਜਾਣੀ ਚਾਹੀਦੀ ਹੈ। ਇਕ ਸਵਾਲ ਪੁਛਿਆ ਗਿਆ ਕਿ ਨਿੱਤਨੇਮ ਨੂੰ ਕਿਸੇ ਤਰ੍ਹਾਂ ਦੀ ਸੇਵਾ ਜਾਂ ਸਜ਼ਾ ਕਿਵੇਂ ਮੰਨਿਆ ਜਾ ਸਕਦਾ ਹੈ?  ਸਪੋਕਸਮੈਨ ਅਦਾਰੇ ਵਲੋਂ ਇਹ ਸਵਾਲ ਪੁਛਿਆ ਗਿਆ ਸੀ ਤੇੇ ਐਸਜੀਪੀਸੀ ਵਲੋਂ ਉਨ੍ਹਾਂ ਬਾਰੇ ਬੜੀ ਸਖ਼ਤ ਟਿਪਣੀ ਕੀਤੀ ਗਈ ਤੇ ਉਨ੍ਹਾਂ ਨੂੰ ਪੰਥ-ਵਿਰੋਧੀ ਕਹਿ ਕੇ ਗੱਲ ਆਈ ਗਈ ਕਰ ਦਿਤੀ ਗਈ ਤੇ ਦੋਸ਼ ਲਾ ਦਿਤਾ ਗਿਆ ਕਿ ਅਸੀ ਤਾਂ ਪੰਥ ਦਾ ਰੁਤਬਾ ਘਟਾਉਣਾ ਚਾਹੁੰਦੇ ਹਾਂ। 

ਐਸਜੀਪੀਸੀ ਦੇ ਚੈਨਲ ਦੇ ਜੋ ਸੰਪਾਦਕ ਨੇ, ਉਨ੍ਹਾਂ ਨੂੰ ਯਾਦ ਕਰਵਾ ਦਈਏ ਕਿ ਸਪੋਕਸਮੈਨ ਦੇ ਮੁੱਖ ਸੰਪਾਦਕ ਸ. ਜੋਗਿੰਦਰ ਸਿੰਘ ਨੂੰ ਆਪੇ ਥਾਪੇ ਜਥੇਦਾਰਾਂ ਕੋਲੋਂ ਤਨਖ਼ਾਹੀਆ ਕਰਾਰ ਦਿਵਾ ਕੇ, ਉਨ੍ਹਾਂ ਦੀ ਆਵਾਜ਼ ਬੰਦ ਕਰਵਾਉਣ ਦੀ ਹੱਦ ਦਰਜੇ ਦੀ ਕੋਸ਼ਿਸ਼ ਕੀਤੀ ਗਈ ਸੀ। ਪਰ ਜੇ ਉਨ੍ਹਾਂ ਨੇ ਸਾਹਸ ਨਾ ਕੀਤਾ ਹੁੰਦਾ ਤਾਂ ਸੌਦਾ ਸਾਧ ਦਾ ਮੁੱਦਾ ਜੋ ਸਾਧ ਨੇ ਪੁਸ਼ਾਕ ਪਾ ਕੇ ਗੁਰੂ ਸਾਹਿਬ ਦਾ ਅਪਮਾਨ ਕੀਤਾ ਸੀ, ਉਹ ਮੁੱਦਾ ਹੋਰ ਕਿਸੇ ਅਖ਼ਬਾਰ ਨੇ ਨਹੀਂ ਸੀ ਚੁਕਿਆ ਤੇ ਜੇ ਸਪੋਕਸਮੈਨ ਵੀ ਨਾ ਚੁੁਕਦਾ ਤਾਂ ਸਚਾਈ ਸਾਹਮਣੇ ਹੀ ਨਹੀਂ ਸੀ ਆਉਣੀ। ਤੁਹਾਨੂੰ ਤਾਂ ਸਪੋਕਸਮੈਨ ਦੇ ਹੱਕ ਵਿਚ ਧਨਵਾਦ ਦਾ ਮਤਾ ਪਾਸ ਕਰਵਾਉਣਾ ਚਾਹੀਦਾ ਹੈ।
ਤੁਸੀ ਉਸ ਸੰਪਾਦਕ ਨੂੰ ਤਾਂ ਤਨਖ਼ਾਹੀਆ ਕਰਾਰ ਦੇ ਦਿਤਾ ਪਰ ਉਹ ਜਥੇਦਾਰ ਜਿਸ ਨੇ ਸੌਦਾ ਸਾਧ ਨੂੰ ਪੇਸ਼ ਹੋਏ ਬਿਨਾ ਮਾਫ਼ੀ ਵਾਲੀ ਚਿੱਠੀ ਭੇਜ ਦਿਤੀ, ਉਸ ਬਾਰੇ ਇਕ ਅੱਖਰ ਨਹੀਂ ਬੋਲਿਆ।

ਸਪੋਕਸਮੈਨ ਅਦਾਰਾ ਤੇ ਉਨ੍ਹਾਂ ਨਾਲ ਚੱਲਣ ਵਾਲੇ ਇਹੋ ਜਹੇ ਹੋਰ ਲੋਕ ਜਿਹੜੇ ਗੁਰੂ ਦੀ ਸਿਖਿਆ ਨੂੂੰ ਮੰਨਦੇ ਹੋਏ, ਅਪਣੇ ਦਿਮਾਗ਼ ਦੀ ਵਰਤੋਂ ਕਰ ਕੇ, ਤੱਥਾਂ ਮੁਤਾਬਕ ਕੁੱਝ ਸਵਾਲ ਪੁਛਦੇ ਨੇ, ਜਿਨ੍ਹਾਂ ਨੇ ਬਰਗਾੜੀ ਦਾ ਮੁੱਦਾ ਚੁਕਿਆ, ਜਿਨ੍ਹਾਂ ਨੇ ਪੁਛਿਆ ਕਿ ਸਿੱਖ ਨੌਜੁਆਨਾਂ ਨੂੰ ਮਾਰਨ ਵਾਲੇ ਪੁਲਿਸ ਅਫ਼ਸਰ ਨੂੰ ਪੰਜਾਬ ਦਾ ਡੀਜੀਪੀ ਕਿਉਂ ਲਾਇਆ ਗਿਆ ਹੈ, ਜਿਨ੍ਹਾਂ ਲੋਕਾਂ ਨੇ ਹੀ ਆਵਾਜ਼ ਚੁੱਕੀ ਕਿ ਅਕਾਲ ਤਖ਼ਤ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਨਾਮ ਸਿਆਸੀ ਲੋਕਾਂ ਦੇ ਲਿਫ਼ਾਫ਼ੇ ’ਚੋਂ ਕਿਉਂ ਕੱਢੇ ਜਾਂਦੇ ਨੇ? ਜੇ ਅਜਿਹੇ ਇਤਿਹਾਸਕ ਇਤਰਾਜ਼ ਕਰਨ ਵਾਲਿਆਂ ਨੂੰ ਤੁਸੀ ਅੱਜ ਵੀ ਪੰਥ-ਵਿਰੋਧੀ ਕਹੋਗੇ ਤਾਂ ਤੁਹਾਡੇ ‘ਪੰਥ’ ਦਾ ਨਾਤਾ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਨਾਲੋਂ ਤਾਂ ਟੁਟ ਚੁਕਾ ਹਰ ਕਿਸੇ ਨੂੰ ਨਜ਼ਰ ਆ ਜਾਵੇਗਾ ਤੇ ਕਿਸੇ ਹੋਰ ਨਾਲ ਜੁੜ ਗਿਆ ਵੀ ਦਿਖਾਈ ਦੇ ਜਾਵੇਗਾ। ਤੁਹਾਨੂੰ ਸੱਚੇ ਪੰਥ-ਸੇਵਕਾਂ ਦੀ ਆਵਾਜ਼ ਕਦੇ ਚੰਗੀ ਨਹੀਂ ਲਗਦੀ।

ਪ੍ਰੋ. ਦਰਸ਼ਨ ਸਿੰਘ ਦਾ ਕਸੂਰ ਕੀ ਸੀ ਪਰ ਅੱਜ ਉਨ੍ਹਾਂ ਦੇ ਕੀਰਤਨ ਤੋਂ ਸਿੱਖ ਕੌਮ ਨੂੰ ਵਾਂਝਾ ਕੀਤਾ ਜਾ ਰਿਹੈ ਤੇ ਜੇ ਜੰਮੂ ਦੇ ਸਿੱਖਾਂ ਨੇ ਉਨ੍ਹਾਂ ਨੂੰ ਬੁਲਾਇਆ ਹੈ ਤਾਂ ਉਨ੍ਹਾਂ ਤੋਂ ਸਵਾਲ ਪੁੱਛੇ ਜਾ ਰਹੇ ਨੇ। ਜੇ ਸਚਮੁਚ ਅਕਾਲੀ ਦਲ ਨੂੰ ਮੁੜ ਤੋਂ ਸਮੁੱਚੇ ਪੰਥ ਦਾ ਸਿਪਾਹ ਸਾਲਾਰ ਬਣਾਉਣਾ ਹੈ ਤਾਂ ਪਹਿਲਾਂ ਤੋਂ ਪਈਆਂ ਹੋਈਆਂ ਦਰਾੜਾਂ ਨੂੰ ਈਮਾਨਦਾਰੀ ਨਾਲ ਭਰਨਾ ਪਵੇਗਾ। ਜੋ ਗ਼ਲਤ ਫ਼ੈਸਲੇ ਲਏ ਹੋਏ ਨੇ, ਉਨ੍ਹਾਂ ਨੂੰ ਦੁਬਾਰਾ ਤੋਂ ਸਹੀ ਕਰਨਾ ਪਵੇਗਾ ਤੇ ਸਭ ਦੀ ਆਵਾਜ਼ ਸੁਣ ਕੇ ਚਲਣਾ ਪਵੇਗਾ। ਜਦੋਂ ਕਿਸੇ ਨੂੰ ਜਥੇਦਾਰ ਲਾਉਂਦੇ ਹਾਂ ਤਾਂ ਉਹ ਸਾਰੀ ਕੌਮ ਦਾ ਵਿਸ਼ਵਾਸ ਪਾਤਰ ਵੀ ਬਣ ਜਾਂਦਾ ਹੈ ਤੇ ਕੌਮ ਅੱਗੇ ਜਵਾਬਦੇਹ ਵੀ। ਜ਼ਿੰਮੇਵਾਰੀ ਦੇ ਭਾਰ ਵਜੋਂ ਜੋ ਆਵਾਜ਼ਾਂ ਸਿੱਖ ਕੌਮ ਅੰਦਰੋਂ ਆ ਰਹੀਆਂ ਨੇ, ਉਨ੍ਹਾਂ ਨੂੰ ਦਬਾਉਣ ਦੀ ਜਗ੍ਹਾ, ਸੁਣਨ ਦੀ ਤੇ ਮੁਦੱਬਰਾਂ ਵਾਂਗ ਜਵਾਬ ਦੇਣ ਦੀ ਸਹਿਣ-ਸ਼ਕਤੀ ਜ਼ਰੂਰ ਵਿਖਾਉੁਣੀ ਚਾਹੀਦੀ ਹੈ।                             
 - ਨਿਮਰਤ ਕੌਰ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement