ਬਾਬੇ ਨਾਨਕ ਦਾ ਮਿਸ਼ਨ ਸ਼੍ਰੋਮਣੀ ਕਮੇਟੀ ਦੇ ਗੁਰਦਵਾਰਿਆਂ ਵਿਚ ਹੀ ਉਲਟਾਇਆ ਜਾ ਰਿਹੈ, ਫ਼ਾਇਦਾ ਦੂਜੇ ਲੈ ਜਾਣਗੇ
Published : Jun 22, 2023, 7:02 am IST
Updated : Jun 22, 2023, 8:05 am IST
SHARE ARTICLE
photo
photo

ਬਰਗਾੜੀ ਦੀ ਵਾਰਦਾਤ ਇਸ ਲਈ ਹੋਈ ਸੀ ਕਿਉਂਕਿ ਬੇਅਦਬੀ ਕੀਤੀ ਗਈ ਸੀ

 

ਪੰਜਾਬ ਵਿਚ ਧਰਮਾਂ ਦੀਆਂ, ਜ਼ਾਤ ਪਾਤ ਦੀਆਂ ਦਰਾੜਾਂ ਕਿੰਨੀਆਂ ਡੂੰਘੀਆਂ ਚਲੀਆਂ ਗਈਆਂ ਨੇ। ਜ਼ੀਰੇ ਦੇ ਇਕ ਪਿੰਡ ਦੇ ਇਕ ਨੌਜੁਆਨ ਦੀ ਮੌਤ ਤੋਂ ਬਾਅਦ ਉਸ ਦੇ ਪ੍ਰਵਾਰ ਲਈ ਗੁਰੂ ਘਰ ਵਲੋਂ ਉਸ ਨੌਜੁਆਨ ਦੀ ਅੰਤਮ ਅਰਦਾਸ ਕਰਨ ਤੇ ਘਰ ਵਿਚ ਪਾਠ ਕਰਨ ਤੋਂ ਸਾਫ਼ ਨਾਂਹ ਕਰ ਦਿਤੀ ਗਈ ਕਿਉਂਕਿ ਉਸ ਪ੍ਰਵਾਰ ਦੇ ਲੋਕ ਦੇਵੀ ਦੇਵਤਿਆਂ ਦੀ ਪੂਜਾ ਵੀ ਕਰਦੇ ਸਨ। ਉਸ ਪੂਰੇ ਪਿੰਡ ਵਿਚ ਜਿੰਨੇ ਵੀ ਦਲਿਤ ਪ੍ਰਵਾਰ ਨੇ ਜਾਂ ਗ਼ਰੀਬ ਪ੍ਰਵਾਰ ਨੇ, ਉਨ੍ਹਾਂ ਵਲੋਂ ਇਹ ਆਵਾਜ਼ ਚੁੱਕੀ ਗਈ ਕਿ ਜਿਹੜੇ ਗੁਰਦਵਾਰੇ ਐਸਜੀਪੀਸੀ ਦੇ ਪ੍ਰਬੰਧ ਹੇਠ ਹਨ, ਉਥੇ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਵੀ ਲੋਕ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਹਨ, ਮੰਦਰਾਂ ਮਸਜਿਦਾਂ ਵਿਚ ਜਾਂਦੇ ਹਨ, ਉਨ੍ਹਾਂ ਨੂੰ ਗੁਰੂ ਘਰਾਂ ’ਚ ਸਨਮਾਨ ਜਾਂ ਬਰਾਬਰੀ ਦਾ ਦਰਜਾ ਨਹੀਂ ਮਿਲੇਗਾ। 

ਭਾਈ ਸਾਹਿਬ ਜੋ ਗੁਰੂ ਘਰ ਦੀ ਸੇਵਾ ਸੰਭਾਲ ਕਰਦੇ ਹਨ, ਉਨ੍ਹਾਂ ਦਾ ਵੀ ਇਹੀ ਕਹਿਣਾ ਹੈ ਕਿ ਇਹ ਇਸ ਲਈ ਕੀਤਾ ਗਿਆ ਕਿ ਬਰਗਾੜੀ ਵਰਗਾ ਕਾਂਡ ਫਿਰ ਨਾ ਹੋਵੇ। ਬਰਗਾੜੀ ਦੀ ਵਾਰਦਾਤ ਇਸ ਲਈ ਹੋਈ ਸੀ ਕਿਉਂਕਿ ਬੇਅਦਬੀ ਕੀਤੀ ਗਈ ਸੀ। ਉਸ ਵਿਚ ਭਾਈਚਾਰੇ ਦੀ ਕੋਈ ਕਮੀ ਨਹੀਂ ਸੀ। ਪਰ ਇਸ ਤਰ੍ਹਾਂ ਦੀਆਂ ਦਰਾੜਾਂ ਦਾ ਅਸਰ ਉਸ ਪਿੰਡ ਦੇ ਲੋਕਾਂ ਦੀ ਗੱਲਬਾਤ ਵਿਚ ਵੀ ਨਜ਼ਰ ਆ ਰਿਹਾ ਸੀ ਜੋ ਕਹਿ ਰਹੇ ਸਨ ਕਿ ਸਾਡੇ ਨਾਲ ਇਸ ਤਰ੍ਹਾਂ ਦਾ ਵਿਤਕਰਾ ਕੀਤਾ ਜਾ ਰਿਹੈ ਅਤੇ ਕਿਉਂਕਿ ਗੁਰਦਵਰਾ ਪ੍ਰਬੰਧਕ ਕਮੇਟੀਆਂ ਵਿਚ ਦਲਿਤਾਂ ਨੂੰ ਕਦੀ ਪ੍ਰਧਾਨ ਨਹੀਂ ਬਣਾਇਆ ਜਾਂਦਾ ਤੇ ਬਰਾਬਰੀ ਨਹੀਂ ਮਿਲਦੀ ਜਿਸ ਕਰ ਕੇ, ਉਹ ਦੂਜੇ ਧਰਮਾਂ ’ਚ ਜਾ ਕੇ ਪਨਾਹ ਲਭਦੇ ਹਨ। 

ਇਸ ਪਿੰਡ ਦੇ ਲੋਕਾਂ ਨੇ ਜੋ ਆਵਾਜ਼ ਚੁੱਕੀ ਹੈ, ਉਸ ਵਿਚ ਇਕ ਦਰਦ, ਇਕ ਨਿਰਾਸ਼ਾ, ਇਕ ਉਦਾਸੀ ਝਲਕਦੀ ਹੈ ਕਿ ਸਾਨੂੰ ਸਾਡੇ ਧਰਮ ਵਿਚ ਬਰਾਬਰੀ ਨਹੀਂ ਮਿਲ ਰਹੀ। ਇਹ ਸੱਭ ਤੋਂ ਜ਼ਿਆਦਾ ਐਸਜੀਪੀਸੀ ਦੇ ਪ੍ਰਬੰਧ ਹੇਠਲੇ ਗੁਰੂ ਘਰਾਂ ਵਿਚ ਹੋ ਰਿਹਾ ਹੈ। ਇਹ ਆਵਾਜ਼ ਉਹ ਸੱਚ ਬਿਆਨ ਕਰਦੀ ਹੈ ਜਿਸ ਦਾ ਅਸਰ ਨਾ ਸਿਰਫ਼ ਧਰਮ ਪਰਿਵਰਤਨ ਦੇ ਰੂਪ ਵਿਚ ਹੋ ਰਿਹੈ, ਬਲਕਿ ਈਸਾਈ ਪ੍ਰਚਾਰਕ ਇਥੇ ਸਕੂਲਾਂ ਵਿਚ ਵਧੀਆ ਸਿਖਿਆ ਗ਼ਰੀਬ ਪ੍ਰਵਾਰਾਂ ਨੂੰ ਦੇ ਰਹੇ ਹਨ ਤੇ ਉਸ ਸਿਖਿਆ ਦੀ ਆੜ ਵਿਚ ਬੱਚਿਆਂ ਨੂੰ ਪੰਜਾਬੀ ਤੋਂ ਦੂਰ ਕਰ ਰਹੇ ਹਨ। ਪੰਜਾਬੀ ਤੋਂ ਦੂਰ ਮਤਲਬ ਗੁਰਬਾਣੀ ਤੋਂ ਦੂਰ ਹੋਣਗੇ ਯਾਨੀ ਕਿ ਸਿੱਖੀ ਤੋਂ ਦੂਰ ਹੋਣਗੇ ਤੇ ਉਹ ਪਨੀਰੀ ਤਿਆਰ ਕਰ ਰਹੇ ਹਨ ਜੋ ਪੰਜਾਬੀ ਨਹੀਂ ਹੋਵੇਗੀ ਤੇ ਸਿੱਖ ਨਹੀਂ ਹੋਵੇਗੀ।

ਇਹ ਸੱਭ ਨੇ ਵੇਖਿਆ ਹੈ ਕਿ ਇਸ ਵਿਚ ਜਾਣੇ ਅਣਜਾਣੇ ਐਸਜੀਪੀਸੀ ਇਕ ਵੱਡਾ ਕਿਰਦਾਰ ਨਿਭਾ ਰਹੀ ਹੈ। ਐਸਜੀਪੀਸੀ ਦੀ ਹਰ ਨੀਤੀ ਇਹ ਦਰਸਾਉਂਦੀ ਹੈ ਕਿ ਉਹ ਆਪ ਹੀ ਨਹੀਂ ਸਮਝ ਪਾ ਰਹੇ ਕਿ ਜਿਹੜੀ ਸੋਚ ਬਾਬੇ ਨਾਨਕ ਦੀ ਸੀ, ਉਹ ਅੱਜ ਕਿਤੇ ਵੀ ਨਜ਼ਰ ਕਿਉਂ ਨਹੀਂ ਆਉਂਦੀ। ਨਾ ਹੀ ਉਹ ਨਾਨਕੀ ਸੋਚ ਗੁਰਬਾਣੀ ਪ੍ਰਸਾਰਣ ਦੇ ਏਕਾਧਿਕਾਰ ਵਿਚੋਂ ਲਭਦੀ ਹੈ, ਨਾ ਉਹ ਇਕ ਛੋਟੇ ਜਿਹੇ ਪਿੰਡ ਵਿਚ ਇਸ ਤਰ੍ਹਾਂ ਦੇ ਵਿਤਕਰੇ ਵਿਚੋਂ ਝਲਕਦੀ ਹੈ। ਇਕ ਪ੍ਰਵਾਰ ਦਾ ਜਵਾਨ ਮੁੰਡਾ ਜੋ ਕਿ ਬਹੁਤ ਹੀ ਮਿਹਨਤੀ ਸੀ ਤੇ ਜਿਸ ਨੇ ਕਦੀ ਨਸ਼ਾ ਨਹੀਂ ਕੀਤਾ, ਉਸ ਨੇ ਕੋਈ ਗ਼ਲਤ ਕੰਮ ਵੀ ਨਹੀਂ ਕੀਤਾ ਪਰ ਉਸ ਦੀ ਭਰ ਜੁਆਨੀ ’ਚ ਮੌਤ ਹੋ ਗਈ ਤੇ ਹੁਣ ਉਸ ਦੇ ਪ੍ਰਵਾਰ ਨੂੰ ਗੁਰੂ ਘਰ ਵਲੋਂ ਵੀ ਇਸ ਤਰ੍ਹਾਂ ਨਕਾਰਿਆ ਜਾਂਦਾ ਹੈ। ਉਹ ਗੁਰੂ ਘਰ ਤੋਂ ਨਹੀਂ ਉਸ ਸੋਚ ਤੋਂ ਦੂਰ ਹੁੰਦੇ ਜਾਂਦੇ ਹਨ ਜਿਸ ਨੂੰ ਸੰਭਾਲਣ ਤੇ ਪ੍ਰਚਾਰਨ ਦਾ ਕੰਮ ਹੀ ਗੁਰਦਵਾਰਿਆਂ ਤੇ ਐਸਜੀਪੀਸੀ ਦਾ ਹੈ।  

ਇਸ ਨੂੰ ਸਾਜ਼ਿਸ਼ ਕਹਿ ਲਵੋ, ਇਸ ਨੂੰ ਕਮਜ਼ੋਰੀ ਕਹਿ ਲਵੋ, ਇਸ ਨੂੰ ਨਾ-ਸਮਝੀ ਕਹਿ ਲਵੋ, ਇਸ ਨੂੰ ਲਾਲਚ ਕਹਿ ਲਵੋ, ਕੁੱਝ ਤਾਂ ਹੈ ਜੋ ਅੱਜ ਪੰਜਾਬ ਵਿਚ, ਜੋ ਕਿ ਸਿੱਖਾਂ ਦਾ ਘਰ ਹੈ, ਸਿੱਖਾਂ ਦੀ ਜਨਮ ਭੂਮੀ ਹੈ, ਕਰਮ ਭੂਮੀ ਹੈ, ਉਥੇ ਸਿੱਖੀ ਸੋਚ ਉਨ੍ਹਾਂ ਗੁਰੂ ਘਰਾਂ ’ਚੋਂ ਦੂਰ ਹੁੰਦੀ ਜਾ ਰਹੀ ਹੈ, ਜਿਨ੍ਹਾਂ ਦਾ ਕੰਮ ਹੀ ਗੁਰੂ ਦੀ ਸਿਖਿਆ ਦੀ ਸੰਭਾਲ ਤੇ ਪ੍ਰਚਾਰ ਹੈ। ਤਾਂ ਫਿਰ ਜ਼ਾਹਰ ਹੈ ਕਿ ਇਹ ਕਮਜ਼ੋਰੀ ਸਾਨੂੰ ਇਕ ਦਿਨ ਤਬਾਹੀ ਵਲ ਲੈ ਜਾਏਗੀ। ਇਸ ’ਤੇ ਬੜੀ ਚਿੰਤਾ ਨਾਲ, ਸੋਚ ਨਾਲ ਸੱਭ ਨਾਲ ਬੈਠ ਕੇ ਵਿਚਾਰਨ ਦੀ ਜ਼ਰੂਰਤ ਹੈ ਕਿ ਇਹ ਕੰਮ ਐਸਜੀਪੀਸੀ ਨੂੰ ਹੀ ਕਰਨਾ ਪਵੇਗਾ ਨਹੀਂ ਤਾਂ ਉਹ ਸਮਾਂ ਦੂਰ ਨਹੀਂ ਜਦ ਸਿੱਖ ਤੁਹਾਨੂੰ ਸਾਰੀ ਦੁਨੀਆਂ ਵਿਚ ਵੀ ਸ਼ਾਇਦ ਮਿਲ ਜਾਣ ਪਰ ਪੰਜਾਬ ਵਿਚ ਘੱਟ ਹੀ ਨਜ਼ਰ ਆਉਣਗੇ।                       

 - ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement