ਭਾਰਤੀ ਸਮਾਜ ਵਿਚ ਸਗੋਤੀ ਅਤੇ ਗ਼ੈਰ-ਗੋਤੀ ਵਿਆਹਾਂ ਦਾ ਇਤਿਹਾਸ
Published : Dec 9, 2017, 10:10 pm IST
Updated : Dec 9, 2017, 4:40 pm IST
SHARE ARTICLE

ਮਨੁੱਖਾਂ 'ਚ ਸੁਚੇਤ ਸਮੂਹ ਸਮਾਜ ਦਾ ਨਿਰਮਾਣ ਕਰਦਾ ਹੈ। ਹਰ ਸਮੂਹ ਦੀਆਂ ਅਪਣੀਆਂ-ਅਪਣੀਆਂ ਮਾਨਤਾਵਾਂ ਹੁੰਦੀਆਂ ਹਨ। ਇਹ ਮਾਨਤਾਵਾਂ ਕਿਸੇ ਖ਼ਾਸ ਸਮੂਹ ਦਾ ਮਾਣ ਬਣ ਜਾਂਦੀਆਂ ਹਨ, ਜਿਨ੍ਹਾਂ ਉਪਰ ਹਰ ਵਿਅਕਤੀ ਮਰ-ਮਿਟਣ ਲਈ ਤਿਆਰ ਹੋ ਜਾਂਦਾ ਹੈ। ਕਿਸੇ ਵੀ ਸਭਿਆਚਾਰ ਦਾ ਆਤਮ-ਸਨਮਾਨ ਅਤੇ ਅਪਣੱਤ ਉਸ ਦੀ ਪਛਾਣ ਹੁੰਦੀ ਹੈ ਪਰ ਸਭਿਆਚਾਰ ਆਤਮਨਿਰਭਰ ਨਹੀਂ ਹੋ ਸਕਦਾ। ਇਸ ਵਿਚ ਹੋਰ ਸਭਿਆਚਾਰਾਂ ਦਾ ਰਲੇਵਾਂ ਹੁੰਦਾ ਰਹਿੰਦਾ ਹੈ। ਸਭਿਆਚਾਰ ਦੇ ਉਹ ਪੱਖ ਜੋ ਨਵੇਂ ਸਮੇਂ ਅਨੁਸਾਰ ਨਹੀਂ ਰਹਿੰਦੇ, ਮਾਨਤਾਵਾਂ ਬਣ ਜਾਂਦੇ ਹਨ। ਪੁਰਾਣੀਆਂ ਮਾਨਤਾਵਾਂ ਖ਼ਤਮ ਹੁੰਦੀਆਂ ਰਹਿੰਦੀਆਂ ਹਨ ਅਤੇ ਨਵੀਆਂ ਦੀ ਸਿਰਜਣਾ ਹੁੰਦੀ ਰਹਿੰਦੀ ਹੈ। ਸਭਿਆਚਾਰਾਂ ਦੀ ਆਪਸੀ ਨਿਰਭਰਤਾ ਦੇ ਸਿਧਾਂਤਕ ਸੱਚ ਦੀ ਪੁਸ਼ਟੀ ਕਰਦਿਆਂ ਸ੍ਰੀ ਭਾਗਵਤ ਸ਼ਰਣ ਨੇ ਭਾਰਤੀ ਸਗੋਤੀ ਅਤੇ ਗ਼ੈਰ-ਗੋਤੀ ਵਿਆਹਾਂ ਦੀਆਂ ਅਨੇਕਾਂ ਮਿਸਾਲਾਂ ਦਿਤੀਆਂ ਹਨ, ਜਿਹੜੀਆਂ ਅਪਵਾਦ ਵੀ ਹਨ ਅਤੇ ਹੈਰਾਨ ਵੀ ਕਰਦੀਆਂ ਹਨ। ਭਾਰਤੀ ਸਮਾਜ ਦੇ ਇਤਿਹਾਸ ਬਾਰੇ ਉਨ੍ਹਾਂ ਦੀਆਂ ਖੋਜਾਂ ਤੋਂ ਕਈ ਨਿਵੇਕਲੇ ਤੱਥ ਉਜਾਗਰ ਹੁੰਦੇ ਹਨ।ਈਸਾ ਤੋਂ ਛੇਵੀਂ ਸਦੀ ਪਹਿਲਾਂ ਸਗੋਤੀ ਵਿਆਹ ਹੋਏ ਮਿਲਦੇ ਹਨ। ਗੌਤਮ ਬੁੱਧ ਦੇ ਪਿਤਾ ਸੁਸ਼ੋਧਨ ਨੇ ਜਿਸ ਕੁਲ ਦੀਆਂ ਪੁਤਰੀਆਂ ਨਾਲ ਵਿਆਹ ਕੀਤਾ ਉਸੇ ਵਿਚ ਖ਼ੁਦ ਗੌਤਮ ਨੇ ਕੀਤਾ। ਗੌਤਮ ਨੇ ਅਪਣੀ ਮਾਤਾ ਦੀ ਭਤੀਜੀ ਗੋਧਾਂ ਨਾਲ ਵਿਆਹ ਕੀਤਾ। ਇਸੇ ਤਰ੍ਹਾਂ ਸਕੇ, ਚਚੇਰੇ ਭਰਾ-ਭੈਣਾਂ ਜਾਂ ਮਤਰਏ ਭਰਾ-ਭੈਣਾਂ ਦੇ ਵਿਆਹਾਂ ਦਾ ਜ਼ਿਕਰ ਆਉਂਦਾ ਹੈ।
J ਬਣ ਦੇ ਪਿਤਾ ਅੰਗ ਨੇ ਅਪਣੀ ਪਿੱਤਰੀ ਕੰਨਿਆ ਸੁਨੀਤਾ ਨਾਲ ਵਿਆਹ ਕੀਤਾ।
J ਵਿਪਰਚਿੱਤੀ ਨੇ ਅਪਣੇ ਪਿਤਾ ਕਸ਼ਯਪ ਦੀ ਕੰਨਿਆ ਸਿੰਰੀਕਾ ਨਾਲ ਵਿਆਹ ਕੀਤਾ।
J ਵਿਵਸਵਾਨ ਦੀ ਔਲਾਦ ਯਮ ਅਤੇ ਯਮੀ ਨੇ ਆਪਸ ਵਿਚ ਵਿਆਹ ਕਰਵਾਇਆ। ਭਾਵੇਂ ਯਮ ਅਤੇ ਯਮੀ ਵਿਚਲੇ ਸੰਵਾਦ ਤੋਂ ਪਤਾ ਲਗਦਾ ਹੈ ਕਿ ਉਹ ਆਪਸੀ ਵਿਆਹ ਦਾ ਬੁਰਾ ਮਨਾਉਂਦੇ ਹਨ।
J ਵਿਵਸਵਾਨ ਦੇ ਪੁੱਤਰ ਮਨੂ ਨੇ ਸ਼ਰਧਾ ਨਾਲ ਵਿਆਹ ਕੀਤਾ ਅਤੇ ਸ਼ਰਧਾ ਮਹਾਂਭਾਰਤ ਵਿਚ ਵਿਵਸਵਾਨ ਦੀ ਕੰਨਿਆ ਦੱਸੀ ਗਈ ਹੈ।
J ਦਸ਼ਰਥ ਦੀ ਰਾਣੀ ਕੌਸ਼ਲਿਆ ਅਪਣੇ ਪਤੀ ਦੀ ਪਿਤਰੀ ਕੁਲ ਵਿਚੋਂ ਚਚੇਰੀ ਭੈਣ ਸੀ। ਇਹ ਸਮਝਿਆ ਜਾਂਦਾ ਹੈ ਕਿ ਇਸ ਤੋਂ ਮਗਰੋਂ 27 ਪੀੜ੍ਹੀਆਂ ਤਕ ਪਿਤਰੀ ਕੰਨਿਆ ਵਿਆਹ ਦੀ ਕੋਈ ਮਿਸਾਲ ਨਹੀਂ ਮਿਲਦੀ। ਪਰ ਮਹਾਂਭਾਰਤ ਕਾਲ ਵਿਚ ਇਹ ਪਰੰਪਰਾ ਫਿਰ ਸ਼ੁਰੂ ਹੋ ਜਾਂਦੀ ਹੈ।
J ਅੰਗੀਰਸਕੁਲੀ ਭਰਤ ਨੇ ਅਪਣੀਆਂ ਤਿੰਨਾਂ ਭੈਣਾਂ ਨਾਲ ਵਿਆਹ ਕੀਤਾ।
J ਪਾਂਚਾਲ ਦੇ ਰਾਜਾ ਦਰੁਪਦ ਨੇ ਅਪਣੀ ਹੀ ਭੈਣ ਨਾਲ ਵਿਆਹ ਕੀਤਾ।
J ਮਤਰਾਜੀਤ ਰਾਜੇ ਨੇ ਅਪਣੀਆਂ ਦਸ ਭੈਣਾਂ ਨਾਲ ਵਿਆਹ ਕੀਤਾ।
J ਕ੍ਰਿਸ਼ਨ ਦੇ ਭਰਾ ਨੇ ਵਿਪਿੱਤਰੀ ਤੋਂ ਜੰਮੀ ਅਪਣੀ ਮਾਂ ਦੀ ਕੰਨਿਆ ਨਾਲ ਵਿਆਹ ਕੀਤਾ। ਆਰੀਆ ਵਿਵਸਥਾ ਅਖ਼ਤਿਆਰ ਕਰਨ ਵਾਲੇ ਸ੍ਰੀ ਕ੍ਰਿਸ਼ਨ ਨੇ ਜਿਸ ਰੁਕਮਨ ਦੀ ਭੈਣ ਨਾਲ ਵਿਆਹ ਕੀਤਾ ਸੀ ਉਸੇ ਦੀ ਹੀ ਕੰਨਿਆ ਨਾਲ ਉਸ ਦੇ ਪੁੱਤਰ ਨੇ ਵਿਆਹ ਕੀਤਾ। ਮਹਾਂਭਾਰਤ ਕਾਲ ਤੋਂ ਬਾਅਦ ਫਿਰ ਇਹ ਪਰੰਪਰਾ ਘਟਣੀ ਸ਼ੁਰੂ ਹੋ ਜਾਂਦੀ ਹੈ ਪਰ ਖ਼ਤਮ ਨਹੀਂ ਹੁੰਦੀ। ਬੁੱਧ ਧਰਮ ਦੀਆਂ ਅਨੁਸ਼ਰੁਤੀਆਂ ਤੋਂ ਪਤਾ ਲਗਦਾ ਹੈ ਕਿ ਇਹ ਰੀਤ ਇਸ ਲਈ ਚੱਲੀ ਸੀ ਤਾਕਿ ਕੁੜੀ ਪਿਤਾ ਦੀ ਜਾਇਦਾਦ ਵਿਚੋਂ ਹਿੱਸਾ ਨਾ ਵੰਡਾ ਲਵੇ।ਮਿਸਰ ਅਤੇ ਅਰਬ ਵਿਚ ਵੀ ਇਹ ਰੀਤ ਚੱਲੀ। ਸਿਕੰਦਰ ਦੇ ਸੈਨਾਪਤੀ ਤੋਲੇਮੀ ਨੇ ਮਿਸਰ ਵਿਚ ਭੈਣ-ਭਰਾ ਵਿਆਹ ਦੀ ਰੀਤ ਨੂੰ ਤੋਰੀ ਰਖਿਆ। ਅਰਬ ਲੋਕ ਤਾਂ ਪਿਤਰੀ ਵੰਡ ਤੋਂ ਡਰਦੇ ਕੁੜੀਆਂ ਨੂੰ ਜੰਮਦਿਆਂ ਹੀ ਮਾਰਨ ਲੱਗੇ। ਅਰਬ ਵਿਚ ਸਾਮੀ ਜਾਤੀ ਦੇ ਲੋਕ ਕੁੜੀਆਂ ਨੂੰ ਉਨ੍ਹਾਂ ਦੇ ਹੀ ਭਰਾਵਾਂ ਨਾਲ ਵਿਆਹੁਣ ਲੱਗੇ। ਅਰਬ ਦੇਸ਼ਾਂ ਵਿਚ ਇਸ ਰੀਤ ਨੇ ਜੜ੍ਹਾਂ ਫੜ ਲਈਆਂ ਪਰ ਬਾਅਦ ਵਿਚ ਮੁਹੰਮਦ ਸਾਹਿਬ ਨੇ ਇਸ ਰੀਤ ਵਿਚ ਸੁਧਾਰ ਕੀਤਾ ਅਤੇ ਇਕ ਹੀ ਮਾਂ ਦਾ ਦੁੱਧ ਪੀ ਚੁੱਕੇ ਭੈਣ-ਭਰਾ ਦੇ ਵਿਆਹ ਤੇ ਪਾਬੰਦੀ ਲਾਈ। ਇਹ ਵੀ ਮੰਨਿਆ ਜਾਣ ਲੱਗਾ ਕਿ ਸਗੋਤੀ ਵਿਆਹ ਤੋਂ ਪੈਦਾ ਹੋਏ ਬੱਚੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਨ। ਸਗੋਤੀ ਵਿਆਹਾਂ ਨੂੰ ਰੋਕਣ ਪਿੱਛੇ ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਇਸ ਤਰ੍ਹਾਂ ਇਕ ਵਿਸ਼ੇਸ਼ ਗੋਤ ਦਾ ਫੈਲਾਅ ਰੁਕ ਜਾਂਦਾ ਹੈ। ਕਿਸੇ ਹੋਰ ਗੋਤ ਦੀ ਕੁੜੀ ਜਦੋਂ ਵਿਆਹ ਕਰਵਾ ਕੇ ਕਿਸੇ ਦੂਜੇ ਗੋਤ ਵਿਚ ਜਾਂਦੀ ਹੈ ਤਾਂ ਉਹ ਸਹੁਰੇ ਪ੍ਰਵਾਰ ਦੇ ਗੋਤ ਨੂੰ ਅਪਣਾ ਲੈਂਦੀ ਹੈ। ਇਸ ਤਰ੍ਹਾਂ ਇਹ ਫੈਲਾਅ ਵਧਦਾ ਜਾਂਦਾ ਹੈ। ਇਸੇ ਤਰ੍ਹਾਂ ਆਰੀਆ ਲੋਕਾਂ, ਖ਼ਾਸ ਕਰ ਕੇ ਭਾਰਤੀ ਆਰੀਆ ਲੋਕਾਂ ਵਿਚ ਗ਼ੈਰ-ਗੋਤੀ ਵਿਆਹ ਦੀ ਰੀਤ ਨੇ ਜਨਮ ਲਿਆ। ਪਰ ਅੱਜ ਵੀ ਇਹ ਪਰੰਪਰਾ ਪੂਰੀ ਤਰ੍ਹਾਂ ਖ਼ਤਮ ਹੋਈ ਨਹੀਂ ਕਹੀ ਜਾ ਸਕਦੀ। ਅੱਜ ਵੀ ਦਖਣੀ ਭਾਰਤ ਦੇ ਹਿੰਦੂ ਅਤੇ ਪੰਜਾਬ ਵਿਚ ਮਾਝੇ ਦੇ ਬਹੁਤ ਸਾਰੇ ਲੋਕ ਗ਼ੈਰ-ਗੋਤੀ ਅਪਣੇ ਮਮੇਰੇ ਭੈਣ-ਭਰਾਵਾਂ ਦਾ ਵਿਆਹ ਕਰਦੇ ਹਨ। ਦਾਦਕੇ ਪ੍ਰਵਾਰ ਵਾਲੇ ਪਾਸਿਉਂ ਲਗਦੇ ਭੈਣ-ਭਰਾਵਾਂ ਦਾ ਵਿਆਹ ਨਹੀਂ ਕੀਤਾ ਜਾਂਦਾ। ਉੱਤਰੀ ਭਾਰਤ ਦੇ ਹਿੰਦੂਆਂ ਦੇ ਕੁੱਝ ਕਬੀਲੇ ਅੱਜ ਵੀ ਸਗੋਤੀ ਵਿਆਹ ਕਰਦੇ ਹਨ।ਪਹਿਲਾਂ ਲੋਕ ਚਾਰ ਵਰਣਾਂ ਅਨੁਸਾਰ ਜਾਤਾਂ ਵਿਚ ਵੰਡੇ ਹੋਏ ਸਨ। ਇਹ ਵੰਡ ਕੰਮਾਂ ਤੇ ਆਧਾਰਤ ਸੀ। ਫਿਰ ਜਾਤਾਂ ਅੱਗੇ ਗੋਤਾਂ ਵਿਚ ਵੰਡੀਆਂ ਜਾਣ ਲਗੀਆਂ। ਮੁਗ਼ਲ ਰਾਜ ਅਤੇ ਬ੍ਰਿਟਿਸ਼ ਸਰਕਾਰ ਨੇ ਇਸ ਪਾੜੇ ਨੂੰ ਹੋਰ ਬਲ ਦਿਤਾ। ਇਹ ਮੰਨਿਆ ਜਾਂਦਾ ਹੈ ਕਿ ਕਿਸੇ ਮਹਾਂਪੁਰਖ, ਰਿਸ਼ੀ-ਮੁਨੀ, ਗੁਰੂ, ਪੀਰ ਪੈਗ਼ੰਬਰ ਆਦਿ ਨੂੰ ਮੰਨਣ ਵਾਲੇ ਜਾਂ ਵੰਸ਼ ਵਿਚੋਂ ਦੱਸ ਕੇ ਅਤੇ ਕੁੱਝ ਖ਼ਾਸ ਵਿਸ਼ੇਸ਼ਤਾਵਾਂ ਨਾਲ ਅਪਣੇ ਆਪ ਨੂੰ ਵਖਰਾ ਕਰ ਕੇ ਅਤੇ ਖ਼ੂਨ ਵਾਲੇ ਰਿਸ਼ਤਿਆਂ ਵਿਚ ਵਿਆਹ ਰੋਕਣ ਦੇ ਮਨੋਰਥ ਨਾਲ ਗੋਤ ਹੋਂਦ ਵਿਚ ਆਏ। (ਗੋਤ ਹੋਂਦ ਵਿਚ ਆਉਣ ਦੇ ਕਈ ਹੋਰ ਕਾਰਨ ਅਤੇ ਮਨੋਰਥ ਵੀ ਸਨ ਪਰ ਇਥੇ ਉਸ ਦਾ ਵਿਸਤਾਰ ਨਹੀਂ ਕੀਤਾ ਜਾਵੇਗਾ।)ਸਗੋਤੀ ਵਿਆਹਾਂ ਬਾਰੇ ਵਿਗਿਆਨਕ ਖੋਜ ਕੀ ਕਹਿੰਦੀ ਹੈ?: ਇਕ ਪ੍ਰਸਿੱਧ ਸਿਧਾਂਤ ਇਹ ਹੈ ਕਿ ਮਨੁੱਖੀ ਸਰੀਰ ਵਿਚ 23 ਕ੍ਰੋਮੋਸੋਮਾਂ ਦੇ ਜੋੜੇ ਹੁੰਦੇ ਹਨ। ਹਰ ਜੋੜੇ ਵਿਚ ਇਕ ਕ੍ਰੋਮੋਸੋਮ ਪਿਤਾ ਦਾ ਹੁੰਦਾ ਹੈ ਅਤੇ ਇਕ ਮਾਤਾ ਦਾ ਹੁੰਦਾ ਹੈ। ਇਸ ਤਰ੍ਹਾਂ ਹਰ ਸੈੱਲ ਵਿਚ 46 ਕ੍ਰੋਮੋਸੋਮ ਹੁੰਦੇ ਹਨ। ਇਕ ਜੋੜਾ 'ਸੈਕਸ ਕ੍ਰੋਮੋਸੋਮ' ਹੁੰਦਾ ਹੈ ਜੋ ਲਿੰਗ ਨਿਰਧਾਰਤ ਕਰਦਾ ਹੈ। ਬਾਇਉਲਾਜੀਕਲ ਤੱਥਾਂ ਤੋਂ ਪਤਾ ਲਗਦਾ ਹੈ ਕਿ ਮਰਦ ਵਿਚ ਇਕ ਐਕਸ ਅਤੇ ਇਕ ਵਾਈ (ਐਕਸਵਾਈ) ਕ੍ਰੋਮੋਸੋਮ ਹੁੰਦੇ ਹਨ। ਸੋ ਉਸ ਦੇ ਪੁੱਤਰ ਵਿਚ ਵੀ ਪਿਤਾ ਤੋਂ ਪ੍ਰਾਪਤ ਵਾਈ ਕ੍ਰੋਮੋਸੋਮ ਹੋਣਗੇ। ਇਸ ਤਰ੍ਹਾਂ ਮਰਦ ਵਿਚ ਪਿਤਾ-ਪੁੱਤਰ-ਦਾਦਾ-ਪੜਦਾਦਾ ਵਿਚ ਵਾਈ ਕ੍ਰੋਮੋਸੋਮ ਪ੍ਰਵਾਹਿਤ ਹੁੰਦਾ ਰਹਿੰਦਾ ਹੈ। ਜਦਕਿ ਮਾਤਾ ਵਿਚ ਮਾਤਾ-ਪੁੱਤਰੀ-ਪੋਤੀ ਵਿਚ ਇਹ ਇਕ-ਦੂਜੇ ਤੋਂ ਪ੍ਰਵਾਹਿਤ ਨਹੀਂ ਹੁੰਦਾ ਕਿਉਂਕਿ ਇਹ ਮਾਤਾ-ਪਿਤਾ ਦੋਹਾਂ ਤੋਂ ਆਉਂਦਾ ਹੈ। ਸੋ ਵਾਈ ਕ੍ਰੋਮੋਸੋਮ ਪੀੜ੍ਹੀ ਦਰ ਪੀੜ੍ਹੀ ਚਲਦਾ ਹੈ। ਇਹ ਵਿਸ਼ਵਾਸ ਵੀ ਹੈ ਕਿ ਵਾਈ ਕ੍ਰੋਮੋਸੋਮ ਦਾ ਆਕਾਰ ਘਟਦਾ ਰਹਿੰਦਾ ਹੈ ਅਤੇ ਇਹ ਅਪਣੇ ਬਹੁਤ ਸਾਰੇ ਜੀਨਜ਼ ਗੁਆ ਲੈਂਦਾ ਹੈ। ਅਪਣੀ ਹੀ ਕੁਲ ਵਿਚ ਵਿਆਹ ਕਰਨ ਨਾਲ ਜੀਨਜ਼ ਦੋਸ਼ ਵੱਧ ਜਾਂਦੇ ਹਨ। ਇਕ ਅਧਿਐਨ ਅਨੁਸਾਰ ਖ਼ੂਨੀ ਰਿਸ਼ਤਿਆਂ ਵਿਚ ਵਿਆਹ ਕਰਵਾਉਣ ਵਾਲਿਆਂ ਵਿਚ 1000 ਦੇ ਕਰੀਬ ਬੀਮਾਰੀਆਂ ਦੀ ਪਛਾਣ ਕੀਤੀ ਗਈ ਹੈ। ਜਿਵੇਂ ਗਲੈਕਟੋਸੇਮੀਆ, ਥੈਲੇਸੀਮੀਆ, ਆਟੀਜ਼ਮ, ਮਸਕੂਲਰ ਡਿਸਟ੍ਰੋਫ਼ੀ ਆਦਿ। ਪਰ ਨਵੀਆਂ ਖੋਜਾਂ ਅਨੁਸਾਰ ਸਾਰੇ ਹੀ ਮਾਮਲਿਆਂ ਵਿਚ ਅਜਿਹਾ ਨਹੀਂ ਹੁੰਦਾ। ਕੁੱਝ ਪਰੰਪਰਾਵਾਦੀ ਸੋਚ ਵਾਲੇ ਲੋਕਾਂ ਵਲੋਂ ਸਗੋਤੀ ਵਿਆਹਾਂ ਨੂੰ ਰੋਕਣ ਲਈ ਦਿੱਲੀ ਹਾਈ ਕੋਰਟ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਪਾਈ ਗਈ ਸੀ ਜਿਸ ਨੂੰ ਅਦਾਲਤ ਨੇ ਮਾਹਰ ਵਿਦਵਾਨਾਂ ਦੀ ਰਾਏ ਤੋਂ ਬਾਅਦ ਪਾਬੰਦੀ ਲਾਉਣ ਤੋਂ ਇਨਕਾਰ ਕਰ ਦਿਤਾ। ਮਾਹਰਾਂ ਦਾ ਕਹਿਣਾ ਹੈ ਕਿ ਇਹ ਇਕ ਸਮਾਜਕ ਅਤੇ ਧਾਰਮਕ ਮਸਲਾ ਹੈ ਜੋ ਪਰੰਪਰਾਵਾਂ ਨਾਲ ਜੁੜਿਆ ਹੈ। ਇਸ ਫ਼ੈਸਲੇ ਨੂੰ ਵਿਗਿਆਨ ਦੇ ਫ਼ੈਸਲੇ ਤੇ ਹੀ ਛੱਡ ਦੇਣਾ ਚਾਹੀਦਾ ਹੈ।

SHARE ARTICLE
Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement