New Year 2025: ਨਵਾਂ ਵਰ੍ਹਾ ਇਕ ਨਵੀਂ ਰੌਸ਼ਨੀ 
Published : Jan 1, 2025, 7:48 am IST
Updated : Jan 1, 2025, 7:48 am IST
SHARE ARTICLE
A new year a new light
A new year a new light

ਵੀਹ ਸੌ ਚੌਵੀ ਨੇ ਹੁਣ ਅਪਣੀ ਵਾਗਡੋਰ ਵੀਹ ਸੌ ਪੰਝੀ ਨੂੰ ਸੌਂਪ ਦਿਤੀ ਹੈ ਪਰ ਇਸ ਬੀਤੇ ਦੀ ਝੋਲੀ ਬਹੁਤ ਸਾਰੇ ਖੱਟੇ ਮਿੱਠੇ ਤਜਰਬਿਆਂ ਨਾਲ ਭਰੀ ਹੋਈ ਹੈ।

 

New Year 2025: ਇਸ ਤਰ੍ਹਾਂ ਲਗਦਾ ਹੈ ਕਿ ਹੁਣੇ ਹੀ ਸਾਲ ਚੜਿ੍ਹਆ ਸੀ ਤੇ ਹੁਣੇ ਹੀ ਬੀਤ ਗਿਆ। ਅਸੀਂ ਅਕਸਰ ਕਹਿੰਦੇ ਹਾਂ ਕਿ ਸਮਾਂ ਕਿੰਨੀ ਤੇਜ਼ੀ ਨਾਲ ਬੀਤਦਾ ਪ੍ਰਤੀਤ ਹੁੰਦਾ ਹੈ। ਅਸਲ ਵਿਚ ਸਮੇਂ ਦੀ ਰਫ਼ਤਾਰ ਤਾਂ ਆਦਿ ਤੋਂ ਹੀ ਉਹੀ ਹੈ। ਇਹ ਰਫ਼ਤਾਰ ਤੇਜ਼ ਤੇ ਮੱਧਮ ਮਨੁੱਖ ਦੀਆਂ ਖ਼ੁਸ਼ੀਆਂ-ਗ਼ਮੀਆਂ, ਦੁੱਖ-ਸੁੱਖ, ਸਫ਼ਲਤਾ-ਅਸਫ਼ਲਤਾ ਆਦਿ ’ਤੇ ਨਿਰਭਰ ਕਰਦੀ ਹੈ। ਜਦੋਂ ਇਨਸਾਨ ਖੇੜੇ ਵਿਚ ਹੁੰਦਾ ਹੈ ਤਾਂ ਉਸ ਨੂੰ ਇੰਜ ਲਗਦਾ ਹੈ ਕਿ ਸਮਾਂ ਬੜੀ ਤੇਜ਼ੀ ਨਾਲ ਨਿਕਲਦਾ ਜਾ ਰਿਹਾ ਹੈ ਤੇ ਇਸ ਦੇ ਉਲਟ ਜੇਕਰ ਮਨੁੱਖ ਕਿਸੇ ਮੁਸੀਬਤ ਵਿਚੋਂ ਗੁਜ਼ਰ ਰਿਹਾ ਹੋਵੇ ਤਾਂ ਸਮੇਂ ਦੀ ਰਫ਼ਤਾਰ ਉਸ ਨੂੰ ਬੜੀ ਧੀਮੀ ਬੀਤਦੀ ਪ੍ਰਤੀਤ ਹੁੰਦੀ ਹੈ। 

ਵੀਹ ਸੌ ਚੌਵੀ ਨੇ ਹੁਣ ਅਪਣੀ ਵਾਗਡੋਰ ਵੀਹ ਸੌ ਪੰਝੀ ਨੂੰ ਸੌਂਪ ਦਿਤੀ ਹੈ ਪਰ ਇਸ ਬੀਤੇ ਦੀ ਝੋਲੀ ਬਹੁਤ ਸਾਰੇ ਖੱਟੇ ਮਿੱਠੇ ਤਜਰਬਿਆਂ ਨਾਲ ਭਰੀ ਹੋਈ ਹੈ। ਬਹੁਤਿਆਂ ਨੂੰ ਇਸ ਸਮੇਂ ਦੌਰਾਨ ਅਪਾਰ ਸਫ਼ਲਤਾਵਾਂ ਪ੍ਰਾਪਤ ਹੋਈਆਂ ਹੋਣਗੀਆਂ ਅਤੇ ਨਵੇਂ ਦਿਸਹੱਦੇ ਸਥਾਪਤ ਕੀਤੇ ਹੋਣਗੇ। ਸਫ਼ਲਤਾ ਇਨਸਾਨ ਦੀ ਮਿਹਨਤ, ਲਗਨ ਤੇ ਦ੍ਰਿੜ ਸੰਕਲਪ ਦਾ ਨਤੀਜਾ ਹੁੰਦੀ ਹੈ ਜੋ ਸਮੇਂ ਦਾ ਸਦਉਪਯੋਗ ਕਰਦੇ ਹਨ, ਉਹ ਮਿਥੇ ਟੀਚਿਆਂ ਨੂੰ ਹਾਸਲ ਕਰ ਲੈਂਦੇ ਹਨ ਕਿਉਂਕਿ ਸਮੇਂ ਦਾ ਇਕ ਇਕ ਪਲ ਕੀਮਤੀ ਹੁੰਦਾ ਹੈ ਜਿਸ ਨੇ ਇਸ ਨੂੰ ਸਮਝ ਲਿਆ ਤੇ ਇਸ ਦਾ ਸਹੀ ਉਪਯੋਗ ਕਰ ਲਿਆ, ਉਸ ਨੇ ਹੀ ਮਨਚਾਹਿਆ ਫੱਲ ਪ੍ਰਾਪਤ ਕਰ ਲਿਆ।

ਦੂਸਰੇ ਪਾਸੇ ਜੋ ਇਨਸਾਨ ਅਪਣੇ ਆਲਸੀ ਸੁਭਾਅ ਸਦਕਾ ਕੁੱਝ ਕਰ ਨਹੀਂ ਪਾਉਂਦੇ, ਉਹ ਸਿਰਫ਼ ਸਮੇਂ ਨੂੰ ਕੋਸਦੇ ਹੀ ਨੇ ਕਿ ਅਜੇ ਸਮਾਂ ਹੀ ਮਾੜਾ ਚੱਲ ਰਿਹਾ ਹੈ, ਨਹੀਂ ਤਾਂ ਇੰਝ ਨਹੀਂ, ਇੰਜ ਕਰ ਲੈਂਦੇ। ਕਰਨਾ-ਕੁਰਨਾ ਅਜਿਹੇ ਬੰਦਿਆਂ ਨੇ ਕੁੱਝ ਨਹੀਂ ਹੁੰਦਾ। ਉਨ੍ਹਾਂ ਕੋਲ ਸਿਰਫ਼ ਗੱਲਾਂ ਹੀ ਹੁੰਦੀਆਂ ਹਨ। ਆਲਸ ਤਿਆਗ਼ ਕੇ, ਕਰੜੀ ਘਾਲਣਾ ਨਾਲ ਹੀ ਸਹੀ ਰਸਤਾ ਮਿਲਦਾ ਹੈ ਫਿਰ ਹੀ ਬੰਦਾ ਮਿਥੀ ਹੋਈ ਮੰਜ਼ਲ ’ਤੇ ਪਹੁੰਚ ਸਕਦਾ ਹੈ। ਸਿਆਣੇ ਕਹਿੰਦੇ ਹਨ ਕਿ ਚਲਿਆਂ ਹੀ ਰਸਤੇ ਬਣਦੇ ਹਨ, ਖੜਿਆਂ ਕੋਈ ਅਪਣੀ ਮੰਜ਼ਿਲ ’ਤੇ ਨਹੀਂ ਪਹੁੰਚ ਸਕਦਾ, ਪਹੁੰਚਣ ਲਈ ਪੈਰ ਪੁਟਣਾ ਪੈਣਾ ਹੈ। 

ਅਸੀਂ ਨਵੇਂ ਵਰ੍ਹੇ ਦੀ ਗੱਲ ਕਰ ਰਹੇ ਸੀ। ਨਵੇਂ ਵਰ੍ਹੇ ਦੀ ਆਮਦ ਹੋ ਗਈ ਹੈ। ਸਾਡਾ ਅਪਣੇ ਲਕਸ਼ ਤਕ ਨਾ ਪਹੁੰਚ ਸਕਣਾ ਤੇ ਉਹ ਕੰਮ ਜੋ ਬੀਤੇ ਵਿਚ ਸਾਡੇ ਤੋਂ ਕਰਨੋਂ ਰਹਿ ਗਏ ਸਨ। ਹੁਣ ਤੋਂ ਹੀ ਉਨ੍ਹਾਂ ਨੂੰ ਸਪੱਸ਼ਟ ਕਰ ਲੈਣਾ ਚਾਹੀਦਾ ਹੈ ਤੇ ਇਨ੍ਹਾਂ ਨੂੰ ਪੂਰਾ ਕਰਨ ਤੇ ਹਾਸਲ ਕਰਨ ਲਈ ਜੀ ਤੋੜ ਮਿਹਨਤ ਕਰਨ ਦਾ ਪੱਕਾ ਨਿਸ਼ਚਾ ਕਰ ਲੈਣਾ ਚਾਹੀਦਾ ਹੈ। 

ਨਵਾਂ ਵਰ੍ਹਾ ਸਾਡੇ ਲਈ ਨਵੀਂ ਰੌਸ਼ਨੀ, ਨਵੀਆਂ ਸੰਭਾਵਨਾਵਾਂ ਲੈ ਕੇ ਆਇਆ ਹੈ। ਹੁਣ ਇਹ ਸਾਡੇ ’ਤੇ ਨਿਰਭਰ ਹੈ ਕਿ ਅਸੀਂ ਸੰਭਾਵਨਾਵਾਂ ਨੂੰ ਅਪਣੀ ਸਫ਼ਲਤਾ ਵਿਚ ਕਿਵੇਂ ਬਦਲਣਾ ਹੈ। ਕਿਵੇਂ ਅਪਣੇ ਜੀਵਨ ਦੀ ਗੱਡੀ ਨੂੰ ਸਹੀ ਲੀਹ ’ਤੇ ਲਿਆਉਣਾ ਹੈ ਅਤੇ ਟਰੈਕ ’ਤੇ ਕਿਵੇਂ ਰਫ਼ਤਾਰ ਫੜਨੀ ਹੈ, ਇਹ ਇਨਸਾਨ ਦੀ ਸਮਝ ਉੱਤੇ ਹੈ। ਇਕ ਗੱਲ ਹੋਰ ਜੋ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਬੀਤੇ ਸਮੇਂ ਜਿਹੜੇ ਮੌਕਿਆਂ ਨੂੰ ਅਸੀਂ ਫੜ ਨਹੀਂ ਸਕੇ, ਜਿਹੜੀਆਂ ਗ਼ਲਤੀਆਂ ਕਾਰਨ ਸਫ਼ਲ ਨਹੀਂ ਹੋ ਪਾਏ, ਉਨ੍ਹਾਂ ਦਾ ਵਿਸ਼ਲੇਸ਼ਣ ਜ਼ਰੂਰ ਕਰਨਾ ਚਾਹੀਦਾ ਹੈ।

ਸਾਰੇ ਅਪਣੇ ਜੀਵਨ ਨੂੰ ਖ਼ੁਸ਼ਹਾਲ ਬਣਾਉਣਾ ਚਾਹੁੰਦੇ ਹਨ ਪਰ ਇਸ ਲਈ ਕੁੱਝ ਨਿਯਮਾਂ ਦਾ ਪਾਲਣ ਕਰਨਾ ਪੈਣਾ ਹੈ। ਅਨੁਸ਼ਾਸਨ, ਸਮੇਂ ਦੀ ਪਾਬੰਦਗੀ, ਈਮਾਨਦਾਰੀ, ਸਚਾਈ, ਮਿਹਨਤ, ਲਗਨ, ਦ੍ਰਿੜ ਇਰਾਦੇ, ਹਿੰਮਤ, ਉੱਦਮ, ਹੌਸਲਾ ਆਦਿ ਨਾਲ ਅਪਣੇ ਆਪ ਨੂੰ ਨਿਯਮਬੱਧ ਕਰਨਾ ਪੈਣਾ ਹੈ। ਸੱਭ ਤੋਂ ਪਹਿਲਾਂ ਅਸੀਂ ਵਿਦਿਆਰਥੀ ਵਰਗ ਦੀ ਗੱਲ ਕਰਦੇ ਹਾਂ ਜੋ ਸਾਡੇ ਦੇਸ਼ ਦਾ ਭਵਿੱਖ ਹੈ। ਸਾਲਾਨਾ ਇਮਤਿਹਾਨਾਂ ਲਈ ਬਹੁਤ ਘੱਟ ਸਮਾਂ ਬਚਿਆ ਹੈ। ਅਪਣੇ ਇਸ ਰਹਿੰਦੇ ਸਮੇਂ ਦੇ ਹਰ ਪਲ ਨੂੰ ਅਪਣੀ ਪੜ੍ਹਾਈ ਲਈ ਲਗਾ ਦੇਣ ਤਾਕਿ ਅਪਣੀ ਮਿਹਨਤ ਤੇ ਈਮਾਨਦਾਰੀ ਦੇ ਸੁਮੇਲ ਸਦਕਾ ਵਧੀਆ ਨਤੀਜੇ ਹਾਸਲ ਹੋ ਸਕਣ। ਜੇ ਚੰਗੇ ਨਤੀਜੇ ਪ੍ਰਾਪਤ ਹੋਣਗੇ ਤਾਂ ਹੀ ਤੁਹਾਡੇ ਲਈ ਇਹ ਸਾਲ ਅਸਲ ਅਰਥਾਂ ਵਿਚ ਨਵਾਂ ਸਾਲ ਹੋਵੇਗਾ।

ਅਗਲੀ ਗੱਲ ਅਸੀਂ ਸਾਰੇ ਅਪਣੀ ਕਰਾਂਗੇ। ਅਸੀਂ ਅਪਣੀ ਜ਼ਿੰਦਗੀ ਵਿਚ ਕਿੰਨੇ ਕੁ ਸੁਹਿਰਦ ਰਹੇ ਹਾਂ, ਕਿੰਨੀ ਈਮਾਨਦਾਰੀ ਨਾਲ ਅਪਣੇ ਫ਼ਰਜ਼ ਨਿਭਾਏ ਹਨ। ਕਿੱਥੇ-ਕਿੱਥੇ ਕਿੰਨੀ-ਕੁ ਬੇਈਮਾਨੀ, ਚਾਹੇ ਉਹ ਸਮੇਂ ਦੀ ਹੋਵੇ, ਧਨ ਦੀ ਹੋਵੇ ਜਾਂ ਰਿਸ਼ਤੇ ਨਿਭਾਉਣ ਦੀ ਹੋਵੇ, ਕੀਤੀ ਹੈ। ਸਾਨੂੰ ਇਸ ’ਤੇ ਵੀ ਵਿਚਾਰ ਕਰਨੀ ਪਵੇਗੀ। ਜੋ ਸਮੇਂ ਦੀ ਨਬਜ਼ ਪਛਾਣਦੇ ਹਨ ਤੇ ਸਮੇਂ ਦੀ ਡੋਰ ਨੂੰ ਫੜ ਕੇ ਚੱਲਣ ਦਾ ਵਲ ਜਾਣ ਲੈਂਦੇ ਹਨ, ਉਨ੍ਹਾਂ ਨੂੰ ਅੱਗੇ ਵਧਣ ਅਤੇ ਤਰੱਕੀ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਤਾਹੀਂ ਅਸੀਂ ਇਹ ਕਹਾਵਤ ਬੋਲਦੇ ਹਾਂ:-

ਹਿੰਮਤ ਏ ਮਰਦ, ਮਦਦ ਏ ਖ਼ੁਦਾ

ਹਿੰਮਤੀ ਇਨਸਾਨ ਨਾ ਹੀ ਇਹ ਕਹਿੰਦੇ ਹਨ ਤੇ ਨਾ ਹੀ ਇਹ ਸੋਚਦੇ ਹਨ ਕਿ ਆਹ ਕੰਮ ਫਿਰ ਕਰਾਂਗੇ। ਸਿਆਣੇ ਵੀ ਕਹਿੰਦੇ ਹਨ ਕਿ ਜਾਂ ਹੁਣ ਜਾਂ ਫਿਰ ਕਦੇ ਨਹੀਂ। 
2025 ਦਸਤਕ ਦੇ ਚੁੱਕਾ ਹੈ। ਆਉ ਸਾਰੇ ਇਸ ਨਵੇਂ ਵਰ੍ਹੇ ਦਾ ਸਵਾਗਤ ਕਰੀਏ ਅਤੇ ਅਪਣੇ ਅੰਦਰ ਨਵੀਂ ਤੇ ਸਾਕਾਰਾਤਮਕ ਊਰਜਾ ਭਰੀਏ। ਸਾਰੇ ਜ਼ਰੂਰੀ ਕੰਮਾਂ ਨੂੰ ਅੱਜ ਹੀ ਕਰੀਏ। ਕਿਸੇ ਕੰਮ ਨੂੰ ਕੱਲ ’ਤੇ ਛੱਡਣ ਨਾਲ ਸਾਡੇ ਅੰਦਰ ਬਣਿਆ ਉਹ ਜੋਸ਼ ਅਗਲੇ ਦਿਨ ਤਕ ਮੱਠਾ ਪੈ ਜਾਂਦਾ ਹੈ। ਸੋ ਅਪਣੇ ਅੰਦਰ ਭਰੀ ਹਿੰਮਤ ਤੇ ਸ਼ਕਤੀ ਦਾ ਸਮੇਂ ਸਿਰ ਅਤੇ ਸਹੀ ਇਸਤੇਮਾਲ ਕਰਨ ਨਾਲ ਸਾਡਾ ਹਰ ਦਿਨ ਇਕ ਨਵਾਂ ਸਾਲ ਹੀ ਹੋਵੇਗਾ।

 

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement