11 ਲੱਖ ਡਾਲਰ 'ਚ ਨਿਲਾਮ ਹੋਈ ਹਿਟਲਰ ਦੀ ਘੜੀ, ਪੜ੍ਹੋ ਕੀ ਹੈ ਇਸ ਦੀ ਖ਼ਾਸੀਅਤ 
Published : Aug 2, 2022, 3:06 pm IST
Updated : Aug 2, 2022, 3:06 pm IST
SHARE ARTICLE
Hitler's watch auctioned for 11 lakh dollar
Hitler's watch auctioned for 11 lakh dollar

ਅਮਰੀਕਾ ਵਿਖੇ ਹੋਈ ਨਿਲਾਮੀ ਦੌਰਾਨ ਲੱਗੀ ਬੋਲੀ 

ਵਾਸ਼ਿੰਗਟਨ : ਅਡੌਲਫ਼ ਹਿਟਲਰ ਦੀ ਇੱਕ ਬੰਦ ਪਈ ਘੜੀ ਦੀ ਨਿਲਾਮੀ ਹੋਈ ਹੈ ਜਿਸ ਦੀ ਬੋਲੀ 11 ਲੱਖ ਡਾਲਰ ਲਗਾਈ ਗਈ। ਹਬਰ ਟਾਈਮਪੀਸ ਨਾਮ ਦੀ ਇਹ ਘੜੀ ਇੱਕ ਅਗਿਆਤ ਬੋਲੀ ਦੇਣ ਵਾਲੇ ਨੂੰ ਵੇਚੀ ਗਈ। ਦੱਸ ਦੇਈਏ ਕਿ ਇਸ ਘੜੀ 'ਤੇ ਸਵਾਸਤਿਕ ਦੇ ਨਾਲ ਹੀ ਏਐੱਚ (ਅਡੌਲਫ ਹਿਟਲਰ ਦਾ ਸੰਖੇਪ) ਉਕਰਿਆ ਹੋਇਆ ਹੈ।

Adolf Hitler's WatchAdolf Hitler's Watch

ਮੈਰੀਲੈਂਡ ਦੇ ਐਲਗਜ਼ੈਂਡਰ ਹਿਸਟੋਰੀਕਲ ਔਕਸ਼ਨ ਤੋਂ ਪਹਿਲਾਂ ਯਹੂਦੀ ਆਗੂਆਂ ਵੱਲੋਂ ਇਸ ਨਿਲਾਮੀ ਦਾ ਵਿਰੋਧ ਕੀਤਾ ਗਿਆ। ਹਾਲਾਂਕਿ ਬੋਲੀ ਕਰਨ ਵਾਲੇ ਅਦਾਰੇ ਨੇ ਜਰਮਨੀ ਮੀਡੀਆ ਨੂੰ ਦੱਸਿਆ ਕਿ ਉਹ ਇਤਿਹਾਸ ਨੂੰ ਮਹਿਫ਼ੂਜ਼ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਦੱਸਣਯੋਗ ਹੈ ਕਿ ਅਡੌਲਫ਼ ਹਿਟਲਰ ਨੇ ਸਾਲ 1933 ਤੋਂ 1945 ਦੇ ਦਰਮਿਆਨ ਨਾਜ਼ੀ ਜਰਮਨੀ ਦੀ ਅਗਵਾਈ ਕੀਤੀ ਸੀ। ਉਨ੍ਹਾਂ ਦੇ ਕਾਰਜਕਾਲ ਦੌਰਾਨ ਲਗਭਗ ਇੱਕ ਕਰੋੜ 10 ਲੱਖ ਲੋਕਾਂ ਦਾ ਕਤਲੇਆਮ ਕੀਤਾ ਗਿਆ।

Adolf Hitler's  Adolf Hitler's

ਇਨ੍ਹਾਂ ਵਿੱਚੋਂ ਸੱਠ ਲੱਖ ਲੋਕ ਅਜਿਹੇ ਸਨ ਜਿਨ੍ਹਾਂ ਨੂੰ ਸਿਰਫ਼ ਇਸ ਲਈ ਕਤਲ ਕੀਤਾ ਗਿਆ ਕਿਉਂਕਿ ਕਿ ਉਹ ਯਹੂਦੀ ਸਨ। ਘੜੀ ਦੇ ਜਾਣਕਾਰੀ ਦਸਤਾਵੇਜ਼ (ਬਰਾਊਸ਼ਰ) ਵਿੱਚ ਦੱਸਿਆ ਗਿਆ ਕਿ ਘੜੀ ਸ਼ਾਇਦ ਹਿਟਲਰ ਨੂੰ ਸਾਲ 1933 ਵਿੱਚ ਉਨ੍ਹਾਂ ਦੇ ਜਨਮ ਦਿਨ ਦੇ ਤੋਹਫ਼ੇ ਵਜੋਂ ਦਿੱਤੀ ਗਈ ਸੀ।

Adolf Hitler's WatchAdolf Hitler's Watch

ਹਿਟਲਰ ਉਸੇ ਸਾਲ ਜਰਮਨੀ ਦੇ ਚਾਂਸਲਰ ਬਣੇ ਸਨ। ਉਦੋਂ ਤੋਂ ਲੈਕੇ ਘੜੀ ਦੀ ਕਈ ਵਾਰ ਬੋਲੀ ਲੱਗ ਚੁੱਕੀ ਹੈ ਅਤੇ ਕਈ ਪੀੜ੍ਹੀਆਂ ਦੇ ਹੱਥਾਂ ਵਿੱਚੋਂ ਲੰਘ ਚੁੱਕੀ ਹੈ।

Adolf Hitler's Adolf Hitler's

ਇਸ ਤੋਂ ਇਲਾਵਾ ਇਸ ਬੋਲੀ ਵਿਚ ਹੋਰ ਵੀ ਵਸਤੂਆਂ ਰੱਖੀਆਂ ਗਈਆਂ ਸਨ  ਜਿਨ੍ਹਾਂ ਵਿਚ ਹਿਟਲਰੀ ਦੀ ਪਤਨੀ ਈਵਾ ਬਰਾਊਨ ਦੀ ਇੱਕ ਪੁਸ਼ਾਕ ਸੀ ਜਿਸ ਦੀ ਬੋਲੀ ਲਗਾਈ ਗਈ। ਇਸ ਦੇ ਨਾਲ ਹੀ ਨਾਜ਼ੀ ਅਧਿਕਾਰੀਆਂ ਦੇ ਸਵੈ-ਹਸਤਾਖ਼ਰਾਂ ਵਾਲੀਆਂ ਤਸਵੀਰਾਂ ਵੀ ਇਸ ਨਿਲਾਮੀ ਵਿੱਚ ਰੱਖੀਆਂ ਗਈਆਂ ਸਨ।

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement