ਪੁੱਤ ਪ੍ਰਧਾਨਗੀ ਨਹੀਂ ਛਡਣੀ ਭਾਵੇਂ ਪੰਥ ਜਾਏ...2
Published : Dec 4, 2022, 1:30 pm IST
Updated : Dec 4, 2022, 1:32 pm IST
SHARE ARTICLE
Sukhbir Badal, Parkash Singh Badal
Sukhbir Badal, Parkash Singh Badal

ਪੰਥਕ ਆਗੂਓ ਤੇ ਪੰਥ ਦਰਦੀਓ ਵੇ, ਵੇਲਾ ਸੰਭਾਲੋ ਅਤੇ ਹੁਸ਼ਿਆਰ ਹੋਵੋ। 

ਪੰਥਕ ਆਗੂਓ ਤੇ ਪੰਥ ਦਰਦੀਓ ਵੇ, ਵੇਲਾ ਸੰਭਾਲੋ ਅਤੇ ਹੁਸ਼ਿਆਰ ਹੋਵੋ। 
ਹਸਤੀ ਮਿਟਣ ਲੱਗੀ ਦਿਸੇ ਅਣਖ਼ ਵਾਲੀ, ਸ਼ਾਂਤਮਈ ਜੰਗ ਦੇ ਲਈ ਤਿਆਰ ਹੋਵੋ। 
ਅਰਜਨ ਸਿੰਘ ਗੜਗੱਜ, 27 ਜੁਲਾਈ 1923 ਪੰਜਾਬੀ ਦਰਪਣ

ਹੁਣ ਤਾਂ ਚਪਣੀ ਵੀ ਨਹੀਂ ਲਭਦੀ ਕਿ ਸਾਡੀਆਂ ਵਿਧਾਨ ਸਭਾ ਵਿਚ ਤਿੰਨ ਸੀਟਾਂ ਆਈਆਂ। ਹੈਰਾਨੀ ਵੀ ਹੁੰਦੀ ਹੈ ਕਿ ਅਸੀਂ 1984 ਉਪਰੰਤ ਤਿੰਨ ਵਾਰ ਸੱਤਾ ਦਾ ਆਨੰਦ ਮਾਣਿਆ ਪਰ ਸਾਡੀ ਪੰਥਕ ਸਰਕਾਰ ਨੇ ਕਿਸੇ ਵੀ ਸਿੱਖ ਬੰਦੀ ਨੂੰ ਛੁਡਾਉਣ ਦੀ ਗੱਲ ਨਹੀਂ ਕੀਤੀ। ਇਥੋਂ ਤਕ ਕਿ ਬਾਕੀ ਵੀ ਕੋਈ ਅਕਾਲੀ ਨੇਤਾ ਨਹੀਂ ਬੋਲਿਆ। ਸਾਡੀ ਜ਼ਬਾਨ ਸੜ ਜਾਏ ਜੇ ਕਦੇ ਰਾਜ ਸੱਤਾ ਦਾ ਸੁੱਖ ਮਾਣਦਿਆਂ ਸਿੱਖ ਕੈਦੀਆਂ ਦੀ ਗੱਲ ਕੀਤੀ ਹੋਵੇ ਜਾਂ ਧਰਮੀ ਫ਼ੌਜੀਆਂ ਨੂੰ ਰੁਜ਼ਗਾਰ ਦਿਤਾ ਹੋਵੇ। ਅਸਾਂ ਤਾਂ ਕੋਸ਼ਿਸ਼ ਕੀਤੀ ਸੀ ਸਰਦਾਰ ਦਵਿੰਦਰ ਸਿੰਘ ਭੁੱਲਰ ਜਾਂ ਹੋਰ ਸਿੱਖ ਕੈਦੀ ਪੰਜਾਬ ਤੋਂ ਦੂਰ ਹੀ ਰਹਿਣ। ਹੁਣ ਪਤਾ ਨਹੀਂ ਕਿਉਂ ਸਿੱਖ ਕੈਦੀਆਂ ਦਾ ਹੇਜ ਜਾਗਿਆ ਹੈ? ਇਸ ਹੇਜ ਨੇ ਜਗੋਂ ਤੇਰ੍ਹਵੀਂ ਕਰਿਦਆਂ ਲੋਕ ਸਭਾ ਵਾਲੀ ਸੀਟ ਦੀ ਜ਼ਮਾਨਤ ਵੀ ਜ਼ਬਤ ਕਰਾ ਦਿਤੀ। (ਜੇ ਕੈਦੀਆਂ ਦਾ ਏਨਾ ਹੀ ਹੇਜ ਸੀ ਤਾਂ ਬੀਬੀ ਖਾਲੜਾ ਦੀ ਤੁਹਾਨੂੰ ਮਦਦ ਕਰਨੀ ਚਾਹੀਦੀ ਸੀ)।

ਕਦੇ ਪੰਜਾਬ ਵਿਧਾਨ ਸਭਾ ਵਿਚ ਮੁਹੰਮਦ ਸਦੀਕ ਨੂੰ ਮੈਂ ਗੀਤ ਗਾਉਣ ਲਈ ਕਿਹਾ ਸੀ। ਉਹ ਵਿਚਾਰਾ ਗਾਉਣ ਲੱਗ ਪਿਆ ਮੈਂ ਫਿਰ ਟਿੱਚਰ ਕਰਿਦਆਂ ਕਾਂਗਰਸੀਆਂ ਨੂੰ ਕਿਹਾ ਕਿ ਕੋਈ ਵੈਣ ਪਾਉਣ ਵਾਲਾ ਵੀ ਲੈ ਆਉ। ਅੱਜ ਪੁੱਤਰਾ ਤੇਰੀ ਹਾਲਤ ਦੇਖ ਕੇ ਤਰਸ ਆਉਂਦਾ ਹੈ ਕਿ ਤੂੰ ਖ਼ੁਦ ਗੀਤ ਰਾਹੀਂ ਵੈਣ ਪਾ ਰਿਹਾ ਹੈ, ਸਿੱਖ ਕੈਦੀਆਂ ਦੀ ਰਿਹਾਈ ਕਰਾਉਣ ਲਈ। ਉਂਝ ਇਹ ਬਨਾਵਟੀ ਨਾਟਕ ਕਿਸੇ ਦੇ ਸੰਘੋਂ ਨਹੀਂ ਲੱਥਾ। 

2017 ਵਿਚ, 2019 ਤੇ ਹੁਣ 2022 ਵਿਚ ਹੋਈਆਂ ਹਾਰਾਂ ਨੇ ਤੈਨੂੰ ਕਿਸੇ ਪਾਸੇ ਜੋਗਾ ਨਹੀਂ ਛਡਿਆ। ਮੈਂ ਸੋਚਦਾ ਸੀ ਕਿ ਪੰਥਕ ਸਰੋਕਾਰਾਂ ਵਾਲਾ ਪੱਤਾ ਖੇਡਿਦਆਂ ਸਿੱਖ ਕੈਦੀਆਂ ਦੀ ਰਿਹਾਈ ਵਾਲੀ ਗੱਲ ਸੁਣ ਕੇ ਪੰਜਾਬ ਦਾ ਆਵਾਮ ਸਾਨੂੰ ਲੋਕ ਸਭਾ ਦੀ ਸੀਟ ਜਿਤਾ ਦੇਵੇਗਾ ਤੇ ਇੱਜ਼ਤ ਬਚੀ ਰਹੇਗੀ। ਇਹ ਸਾਰੀ ਖੇਡ ਸਾਡੇ ’ਤੇ ਭਾਰੀ ਪੈ ਗਈ ਜਦੋਂ ਲੋਕਾਂ ਨੇ ਸਵਾਲ ਪੁੱਛੇ ਕਿ ਤੁਸੀਂ ਦੋਵੇਂ ਪਤੀ ਪਤਨੀ ਐਮ.ਪੀ. ਹੋ, ਸਿੱਖ ਕੈਦੀਆਂ ਲਈ ਹੁਣ ਤਕ ਕੀ ਕੀਤਾ? ਜਦੋਂ ਤੁਹਾਡਾ ਰਾਜ ਸੀ, ਇਹ ਉਪਰਾਲਾ ਓਦੋਂ ਕਿਉਂ ਨਹੀਂ ਕੀਤਾ? ਮੈਂ ਸਹੁੰ ਖਾ ਕੇ ਕਹਿ ਸਕਦਾ ਹਾਂ ਕਿ ਅਸਾਂ ਕੇਂਦਰ ਨਾਲ ਸਮਝੌਤਿਆਂ ਵਿਚ ਪੰਜਾਬ ਦਾ ਗਵਾਇਆ ਹੀ ਗਵਾਇਆ ਹੈ, ਲੈ ਕੇ ਕੱੁਝ ਨਹੀਂ ਦਿਤਾ। ਸਾਡੇ ਨਾਲੋਂ ਤਾਂ ਨਵਜੋਤ ਸਿੰਘ ਸਿੱਧੂ ਚੰਗਾ ਰਹਿ ਗਿਆ ਘੱਟੋ ਘੱਟ ਕਰਤਾਰਪੁਰ ਦਾ ਲਾਂਘਾ ਤਾਂ ਖੁਲ੍ਹਵਾ ਗਿਆ। ਅਸਾਂ ਤਾਂ ਉਸ ਨੂੰ ਦੇਸ਼ ਵਿਰੋਧੀ ਸਾਬਤ ਕਰਨ ਦਾ ਵੀ ਯਤਨ ਕੀਤਾ ਕਿ ਇਹ ਕੰਮ ਕਿਉਂ ਹੋਇਆ ਹੈ। 

ਕਾਹਲੀ ਅੱਗੇ ਟੋਏ ਹੁੰਦੇ ਹਨ, ਹੁਣ ਜਦੋਂ ਮੁਲਕ ਦੇ ਰਾਸ਼ਟਰਪਤੀ ਦੀ ਚੋਣ ਸੀ ਮਾੜਾ ਜਿਹਾ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਦਾ ਟੈਲੀਫੂਨ ਆਇਆ ਤੁਹਾਨੂੰ ਖ਼ੁਸ਼ੀਆਂ ਚੜ੍ਹ ਗਈਆਂ। ਤੁਸੀ ਬਿਨਾਂ ਕੋਈ ਗੱਲਬਾਤ ਕੀਤਿਆਂ ਗੁਲਦਸਤੇ ਲੈ ਕੇ ਦਿੱਲੀ ਵਲ ਭੱਜ ਉੱਠੇ। ਜਿਸ ਦਿਨ ਰਾਸ਼ਰਟਪਤੀ ਦੀ ਚੋਣ ਸੀ ਤਾਂ ਮਨਪ੍ਰੀਤ ਸਿੰਘ ਇਯਾਲੀ ਨੇ ਸ਼ਰੇਆਮ ਤੇਰੀ ਵਿਰੋਧਤਾ ਦਾ ਬਿਗਲ ਵਜਾ ਦਿਤਾ। ਉਹ ’ਤੇ ਪਹਿਲਾਂ ਹੀ ਕਹਿ ਰਿਹਾ ਸੀ ਕਿ ਪਾਰਟੀ ਦੀ ਉਪਰਲੀ ਲੀਡਰਿਸ਼ਪ ਬਦਲਣੀ ਚਾਹੀਦੀ ਹੈ। ਵੋਟ ਪਾਉਣ ਸਮੇਂ ਉਸ ਨੇ ਕੁੱਝ ਸਵਾਲ ਖੜੇ ਕਰ ਦਿਤੇ ਜਿਸ ਦਾ ਨਾ ਤੁਸੀ ਵਿਰੋਧ ਕਰ ਸਕਦੇ ਤੇ ਨਾ ਹੀ ਉਸ ਦੇ ਹੱਕ ਵਿਚ ਖੜੇ ਹੋ ਸਕਦੇ ਹੋ।

ਉਸ ਨੇ ਕਿਹਾ ਕਿ ਕਾਂਗਰਸ ਨੂੰ ਮੈਂ ਵੋਟ ਪਾਉਣੀ ਨਹੀਂ ਕਿਉਂਕਿ ਆਜ਼ਾਦੀ ਤੋਂ ਬਾਅਦ ਪੰਜਾਬ ਨਾਲ ਇਨ੍ਹਾਂ ਨੇ ਬਹੁਤ ਧੱਕੇ ਕੀਤੇ ਹਨ, ਪਾਣੀ ਖੋਹਿਆ, ਦਰਬਾਰ ਸਾਹਿਬ ‘ਤੇ ਹਮਲਾ ਕੀਤਾ, ਅਕਾਲ ਤਖ਼ਤ ਢਾਹਿਆ, ਪੰਜਾਬ ਦੀ ਜਵਾਨੀ ਨੂੰ ਕੋਹਿਆ ਗਿਆ, ਗੁਰੂ ਰਾਮਦਾਸ ਲਾਇਬ੍ਰੇਰੀ ਬਰਬਾਦ ਕਰ ਦਿਤੀ। ਭਾਰਤੀ ਜਨਤਾ ਪਾਰਟੀ ਨਾਲ ਸਾਡੇ ਸਬੰਧ 24 ਸਾਲ ਰਹੇ, ਉਨ੍ਹਾਂ ਨੇ ਵੀ ਸਾਨੂੰ ਵਰਿਤਆ ਹੀ ਹੈ। ਅੱਜ ਤਕ ਪੰਜਾਬ ਦੀ ਕੋਈ ਇਕ ਵੀ ਮੰਗ ਨਹੀਂ ਮੰਨੀ ਗਈੇ। ਭਾਰਤੀ ਜਨਤਾ ਪਾਰਟੀ ਨੇ ਹਮੇਸ਼ਾ ਕਾਂਗਰਸ ਵਾਂਗ ਸਾਡੇ ਨਾਲ ਵਿਤਕਰਾ ਕੀਤਾ ਹੈ। ਪਾਣੀਆਂ ਦੇ ਮਸਲੇ, ਚੰਡੀਗੜ੍ਹ ਪੰਜਾਬ ਨੂੰ ਦੇਣਾ, ਪੰਜਾਬੀ ਬੋਲਦੇ ਇਲਾਕੇ, ਹੁਣ ਪੰਜਾਬ ਯੂਨੀਵਰਸਟੀ ਕੇਂਦਰ ਵਲੋਂ ਅਪਣੇ ਹੱਥਾਂ ਵਿਚ ਲੈਣੀ, ਬੀਬੀਐਮਬੀ ਵਿਚੋਂ ਪੰਜਾਬ ਦੀ ਸਥਾਈ ਪ੍ਰਤੀਨਿਧਤਾ ਖ਼ਤਮ ਕਰਨਾ ਤੇ ਬੰਦੀ ਸਿੱਖ ਕੈਦੀਆਂ ਦੇ ਮਸਲੇ ਇਸ ਸਰਕਾਰ ਨੇ ਵੀ ਪੰਜਾਬ ਦੇ ਮਸਲੇ ਹੱਲ ਨਹੀਂ ਕੀਤੇ। 

ਤੀਸਰਾ ਸਵਾਲ ਉਨ੍ਹਾਂ ਨੇ ਉਠਾਇਆ ਕਿ ਜੇ ਸ਼੍ਰੋਮਣੀ ਅਕਾਲੀ ਦਲ ਨੇ ਅੱਗੇ ਵਧਣਾ ਹੈ ਤਾਂ ਪੰਥਕ ਸਰੋਕਾਰਾਂ ਤੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੇ ਜੋ ਇਸ ਨੇ ਛੱਡ ਦਿਤੇ ਹੋਏ ਹਨ। ਹਾਲਾਤ ਏਦਾਂ ਦੇ ਬਣ ਗਏ ਹਨ ਕਿ ਮੈਂ ਵਿਧਾਨ ਸਭਾ ਵਿਚ ਵਿਰੋਧੀ ਪਾਰਟੀ ਦਾ ਮੁਖੀ ਹਾਂ, ਰਾਸ਼ਟਰਪਤੀ ਦੀ ਚੋਣ ਸਮੇਂ ਸਲਾਹ ਤਾਂ ਕੀ ਕਰਨੀ ਸੀ ਮੈਨੂੰ ਪੁਛਿਆ ਤਕ ਨਹੀਂ ਗਿਆ। ਇਸ ਲਈ ਮੈਂ ਰਾਸ਼ਟਰਪਤੀ ਨੂੰ ਵੋਟ ਪਾਉਣ ਦਾ ਵਿਰੋਧ ਕਰਦਾ ਹਾਂ ਤੇ ਇਹ ਵੀ ਮੰਗ ਕਰਦਾ ਹਾਂ ਕਿ ਭਾਈ ਇਕਬਾਲ ਸਿੰਘ ਝੂੰਦਾ ਕਮੇਟੀ ਦੀ ਰਿਪੋਰਟ ਨੂੰ ਇਨ-ਬਿਨ ਲਾਗੂ ਕੀਤਾ ਜਾਏ। 

ਸਾਨੂੰ ਲਗਦਾ ਹੈ ਜਿਹੜੀਆਂ ਗੱਲਾਂ ਇਆਲੀ ਨੇ ਕਹੀਆਂ ਹਨ ਜੇ ਉਹ ਖ਼ੁਦ ਇਨ੍ਹਾਂ ਖ਼ਿਆਲਾਂ ਵਾਲੇ ਨੇਤਾਵਾਂ ਨੂੰ ਇਕਠਿਆਂ ਕਰ ਕੇ ਕੋਈ ਫ਼ੈਸਲਾ ਲੈਂਦਾ ਹੈ ਤਾਂ ਜ਼ਰੂਰ ਅਕਾਲੀ ਦਲ ਵਿਚ ਬਦਲਾਅ ਆ ਸਕਦਾ ਹੈ। ਦੂਸਰਾ ਜਗਮੀਤ ਸਿੰਘ ਬਰਾੜ ਨੇ ਜਿਹੜੇ ਨੁਕਤੇ ਉਠਾਏ ਹਨ ਉਹ ਵੀ ਵਿਚਾਰਨ ਵਾਲੇ ਹਨ - (1) ਸੁਖਬੀਰ ਸਿੰਘ ਬਾਦਲ ਸਮੇਤ ਸਾਰੇ ਅਹੁਦੇਦਾਰਾਂ ਨੂੰ ਅਸਤੀਫ਼ਾ ਦੇਣ ਦੀ ਗੱਲ ਕਹੀ ਹੈ (2) ਅਕਾਲੀ ਦਲ ਦਾ ਪ੍ਰਧਾਨ ਵੱਧ ਤੋਂ ਵੱਧ ਦਸ ਸਾਲ ਤਕ ਰਹੇ (3) ਪਾਰਟੀ ਵਿਚੋਂ ਪ੍ਰਵਾਰਵਾਦ ਖ਼ਤਮ ਕਰਨ ਦੀ ਲੋੜ ਹੈ (4) ਅਨੰਦਪੁਰ ਦੇ ਮਤੇ ਨੂੰ ਅਕਾਲੀ ਦਲ ਤਰਜੀਹ ਦੇਵੇ ਜਿਸ ਦੀ 49 ਸਾਲ ਪਹਿਲਾਂ ਅਕਾਲੀ ਦਲ ਨੇ ਮੰਗ ਕੀਤੀ ਸੀ (5) ਤਿੰਨ ਉਪ ਪ੍ਰਧਾਨ ਬਣਨੇ ਚਾਹੀਦੇ ਹਨ (6) ਪਾਰਟੀ ਛੱਡ ਕੇ ਗਏ ਅਕਾਲੀਆਂ ਨੂੰ ਵਾਪਸ ਲਿਆਂਦਾ ਜਾਵੇ (7) ਪਾਰਟੀ ਦਾ ਦਫ਼ਤਰ ਚੰਡੀਗੜ੍ਹ ਦੀ ਥਾਂ ’ਤੇ ਅੰਮ੍ਰਿਤਸਰ ਬਣੇ। 

ਹੈਰਾਨਗੀ ਦੀ ਗੱਲ ਦੇਖੋ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦਾ ਅਹੁਦਾ ਛੱਡਣ ਦੀ ਬਜਾਏ ਬਾਕੀ ਦੇ ਅਕਾਲੀ ਲੀਡਰਾਂ ਨੂੰ ਘਰ ਹੀ ਤੋਰ ਦਿਤਾ। ਸਦਕੇ ਜਾਈਏ ਮਹਾਨ ਚਮਿਚਆਂ ਦੇ ਜਿਹੜੇ ਅਜੇ ਵੀ ਰੱਟ ਲਾਈ ਜਾ ਰਹੇ ਹਨ- ‘ਸਾਡਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੀ ਰਹੇਗਾ।’ ਅਸਲ ਵਿਚ ਅਕਾਲੀ ਦਲ ਬਾਦਲ ਸਿੱਖ ਸਰੋਕਾਰ, ਪੰਜਾਬ ਦੇ ਮਸਲੇ ਤੇ ਸਿੱਖਾਂ ਦੀਆਂ ਸਮਸਿਆਵਾਂ ਦੀ ਗੱਲ ਕਰਨੀ ਛੱਡ ਚੁਕਿਆ ਹੈ। ਐਵੇਂ ਪੰਥ ਦਾ ਮਖੌਟਾ ਪਾਇਆ ਹੋਇਆ ਹੈ। ਜਿੰਨਾ ਚਿਰ ਅਕਾਲੀ ਦਲ ਵਿਚੋਂ ਪ੍ਰਵਾਰਵਾਦ ਖ਼ਤਮ ਨਹੀਂ ਹੁੰਦਾ, ਟਕਸਾਲੀ ਅਕਾਲੀਆਂ ਦੀ ਗੱਲ ਨਹੀਂ ਸੁਣੀ ਜਾਂਦੀ ਤੇ ਮਨੋਂ ਅਕਾਲੀ ਬਣਨ ਲਈ ਤਿਆਰ ਨਹੀਂ ਹੁੰਦੇ, ਉਨਾ ਚਿਰ ਅਕਾਲੀ ਦਲ ਸਹੀ ਦਿਸ਼ਾ ਵਿਚ ਨਹੀਂ ਜਾ ਸਕਦਾ। ਇਨ੍ਹਾਂ ਲੀਡਰਾਂ ਵਿਚੋਂ ਸੁਹਿਰਦਤਾ, ਪੰਥ ਪ੍ਰਤੀ ਵਫ਼ਾਦਾਰੀ, ਸਿੱਖੀ ਸਭਿਆਚਾਰ ਤੇ ਪੰਜਾਬ ਦੇ ਅਸਲ ਮੁੱਦੇ ਰੂਹ ਵਿਚ ਗ਼ਾਇਬ ਹੋ ਗਏ ਹਨ। ‘ਮੈਂ ਮਰਾ ਪੰਥ ਜੀਵੇ’ ਵਾਲੀ ਭਾਵਨਾ ਦਾ ਭੋਗ ਪੈ ਗਿਆ ਹੈ।

ਅਕਾਲੀ ਦਲ ਦੀਆਂ ਇਕਾਈਆਂ ਭੰਗ ਕਰਨ ਨਾਲ ਅਕਾਲੀ ਦਲ ਸੁਰਜੀਤ ਨਹੀਂ ਹੋ ਸਕਦਾ ਜਿਨਾਂ ਚਿਰ ਮੁਖੀ ਲੀਡਰਾਂ ਵਿਚ ਤਿਆਗ, ਕੁਰਬਾਨੀ ਤੇ ਸੇਵਾ ਭਾਵਨਾ ਜਨਮ ਨਹੀਂ ਲੈਂਦੀ। ਸ਼ਾਇਦ ਉਦਾਹਰਣ ਨਾਲ ਹੀ ਸਮਿਝਆ ਜਾ ਸਕੇ- ਪਿੰਡ ਦੇ ਲੋਕ ਖੂਹ ਦਾ ਪਾਣੀ ਬਾਹਰ ਕੱਢ ਕੱਢ ਕੇ ਸੁੱਟੀ ਜਾ ਰਹੇ ਸਨ। ਕੋਲੋਂ ਬਜ਼ੁਰਗ ਗੁਜ਼ਰਿਆ ਤੇ ਪਛਦਾ ਹੈ, ਪਾਣੀ ਕਿਉਂ ਬਾਹਰ ਸੁੱਟ ਰਹੇ ਹੋ? ਅੱਗੋਂ ਜਵਾਬ ਮਿਲਿਆ ਕਿ ਪਾਣੀ ਵਿਚੋਂ ਮੁਸ਼ਕ ਆ ਰਹੀ ਹੈ। ਬਜ਼ੁਰਗ ਸਿਆਣਾ ਸੀ। ਉਸ ਨੇ ਮੁਸ਼ਕ ਦਾ ਕਾਰਨ ਸਮਝਣ ਲਈ ਖੂਹ ਵਲ ਝਾਤੀ ਮਾਰੀ ਤਾਂ ਉਹ ਸਮਝ ਗਿਆ ਕਿ ਖੂਹ ਵਿਚ ਬਿੱਲੀ ਮਰੀ ਪਈ ਹੈ। ਉਸ ਨੇ ਕਿਹਾ ਕਿ ਭਲਿਓ ਪਾਣੀ ਬਾਹਰ ਨਾ ਕੱਢੋ ਸਗੋਂ ਪਾਣੀ ਵਿਚੋਂ ਬਿੱਲੀ ਨੂੰ ਬਾਹਰ ਕੱਢੋ। ਪਾਣੀ ਵਿਚੋਂ ਆਪੇ ਮੁਸ਼ਕ ਹੱਟ ਜਾਏਗੀ। 

ਚਾਹੀਦਾ ਤਾਂ ਇਹ ਸੀ ਅਕਾਲੀ ਦਲ ਨੂੰ ਬਚਾਉਣ ਲਈ ਸੁਖਬੀਰ ਸਿੰਘ ਬਾਦਲ ਲਾਂਭੇ ਹੁੰਦਾ ਤਾਂ ਅਕਾਲੀ ਦਲ ਮੁੜ ਪੈਰਾਂ ਸਿਰ ਖੜਾ ਹੋ ਸਕਦਾ। ਪਰ ਏਦਾਂ ਨਹੀਂ ਹੋਇਆ। ਖੂਹ ਵਿਚੋਂ ਪਾਣੀ ਕੱਢਣ ਵਾਂਗ ਸਾਰਾ ਅਕਾਲੀ ਦਲ ਦਾ ਢਾਂਚਾ ਭੰਗ ਕਰ ਦਿਤਾ, ਅਪਣੀ ਪ੍ਰਧਾਨਗੀ ਤੋਂ ਬਿਨਾ। ਆਪ ਅਭੰਗ ਹੀ ਰਿਹਾ। ਜਿੰਨਾ ਚਿਰ ਮਰੀ ਬਿੱਲੀ ਖੂਹ ਵਿਚ ਰਹੇਗੀ ਓਨਾ ਚਿਰ ਪਾਣੀ ਵਿਚੋਂ ਮੁਸ਼ਕ ਖ਼ਤਮ ਨਹੀਂ ਹੋਵੇਗੀ। ਜਿੰਨਾ ਚਿਰ ਬਾਦਲ ਪ੍ਰਵਾਰ ਦਾ ਅਕਾਲੀ ਦਲ ’ਤੇ ਕਬਜ਼ਾ ਰਹੇਗਾ ਓਨਾ ਚਿਰ ਅਕਾਲੀ ਦਲ ਲਈ ਬੁਰਾ ਸਮਾਂ ਹੀ ਰਹੇਗਾ। 

ਜ਼ਿੰਦਗੀ ਦੇ ਆਖ਼ਰੀ ਪੜਾਅ ਵਿਚ ਹਰ ਮਨੁੱਖ ਅਪਣੀ ਔਲਾਦ ਨੂੰ ਕੋਈ ਨਾ ਕੋਈ ਸੁਨੇਹਾ ਜਾਂ ਨਸੀਹਤ ਜ਼ਰੂਰ ਦੇ ਕੇ ਜਾਂਦਾ ਹੈ ਤਾਕਿ ਇਹਨਾਂ ਨੂੰ ਆਉਣ ਵਾਲੇ ਜੀਵਨ ਵਿਚ ਅੋਖਿਆਈਆਂ ਨਾ ਆਉਣ। ਬਹੁਤੇ ਬਜ਼ੁਰਗ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਤੋਂ ਜਾਣੂੰ ਹੁੰਦੇ ਹਨ ਤੇ ਉਹ ਕਹਿੰਦੇ ਹਨ ਕਿ ਪੁੱਤਰੋ ਕਰਜ਼ੇ ਤੋਂ ਜ਼ਰੂਰ ਬਚਿਆ ਜੇ। ਜਦੋਂ ਵੀ ਰਾਤ ਨੂੰ ਪ੍ਰਵਾਰ ਜੁੜ ਬੈਠਦੇ ਸਨ ਤਾਂ ਪਾਕਿਸਤਾਨ ਤੋਂ ਨਿਕਲਣ ਵਾਲੀ ਗਾਥਾ ਜ਼ਰੂਰ ਫੋਲਦੇ ਤੇ ਹਉਕੇ ਲੈਂਦੇ ਸਨ। ਰਾਜਨੀਤੀ ਦੀ ਗੱਲ ਕਰਦਿਆਂ ਅਕਸਰ ਕਿਹਾ ਕਰਦੇ ਸਨ ਕਿ ਵੋਟ ਪੰਥ ਨੂੰ ਹੀ ਪਾਉਣੀ ਹੈ। “ਮੇਰਾ ਸਿਰ ਜਾਂਦੈ ਤਾਂ ਜਾਏ ਪਰ ਮੇਰਾ ਸਿੱਖੀ ਸਿਦਕ ਨਾ ਜਾਏ” ਵਰਗੇ ਕਥਨਾਂ ਦੀ ਆਮ ਵਰਤੋਂ ਕੀਤੀ ਜਾਂਦੀ ਸੀ। 

ਅੱਜ ਜਦੋਂ ਸ਼੍ਰੋਮਣੀ ਅਕਾਲੀ ਦਲ ਚਾਰੋਂ ਖ਼ਾਨੇ ਚਿੱਤ ਹੋਇਆ ਪਿਆ ਹੈ, ਸਾਰਾ ਸਿੱਖ ਜਗਤ ਇਹ ਆਖਦਾ ਹੈ ਕਿ ਲੀਡਰਸ਼ਿਪ ਬਦਲੋ ਪਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਅਪਣੇ ਪੁੱਤ ਸੁਖਬੀਰ ਸਿੰਘ ਬਾਦਲ ਨੂੰ ਨਸੀਹਤ ਦਿੰਦਾ ਹੈ - ਪੁੱਤ ਬਾਕੀ ਜੋ ਮਰਜ਼ੀ ਆ ਕਰੀਂ ਪਰ ਅਕਾਲੀ ਦਲ ਦੀ ਪ੍ਰਧਾਨਗੀ ਨਾ ਛੱਡੀਂ ਜਿਨਾ ਚਿਰ ਅਕਾਲੀ ਦਲ ਵਿਚੋਂ ਸਿੱਖੀ ਵਾਲੀ ਭਾਵਨਾ ਤੇ ਪੰਜਾਬ ਦੇ ਹੱਕਾਂ ਵਾਲੀ ਰੂਹ ਨਹੀਂ ਮਰ ਜਾਂਦੀ।
ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਅਖਵਾਇਆ ਕਰਦੀ ਸੀ ਜੋ ਅੱਤ ਕਥਨੀ ਨਹੀਂ ਹੈ। ਪਰ ਸ਼ਹੀਦਾਂ ਦੀ ਜੱਥੇਬੰਦੀ ਕਹਿ ਕਹਿ ਕੇ ਬਾਦਲ ਪ੍ਰਵਾਰ ਤੇ ਬਾਕੀ ਦੀ ਜੁੰਡਲੀ ਨੇ ਅਪਣੇ ਘਰ ਭਰਨ ਤਕ ਸੀਮਤ ਕਰ ਕੇ ਰੱਖ ਦਿਤੀ। ਅਕਾਲੀ ਦਲ ਨੇ ਪੰਥ ਦਾ ਨਾਂ ਵਰਤ ਕੇ ਸਮੁੱਚੇ ਸਿੱਖ ਭਾਈਚਾਰੇ ਨੂੰ ਨਹੀਂ ਸਗੋਂ ਪੰਜਾਬ ਦੀ ਜੜ੍ਹੀਂ ਤੇਲ ਦੇਣ ਵਿਚ ਕੋਈ ਕਸਰ ਨਹੀਂ ਛੱਡੀ। 

ਫ਼ਰਵਰੀ 2022 ਨੂੰ ਪੰਜਾਬ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਵਿਚ ਅਕਾਲੀ ਦਲ ਨੂੰ ਸਿਰਫ਼ ਤਿੰਨ ਸੀਟਾਂ ਮਿਲੀਆਂ। ਅਪਣੀ ਹਾਰ ਦੇ ਕਾਰਨ ਲੱਭਣ ਲਈ ਕਮੇਟੀ ਬਣਾਈ, ਜਿਸ ਨੇ ਇਕ ਸੌ ਹਲਕੇ ਵਿਚ ਜਾ ਕੇ ਪਤਾ ਕੀਤਾ ਕਿ ਅਕਾਲੀ ਦਲ ਕਿਉਂ ਹਾਰਿਆ ਹੈ? ਨਿੱਕੇ-ਵੱਡੇ ਤੋਂ ਇਕੋ ਆਵਾਜ਼ ਆਈ ਕਿ ਅਕਾਲੀ ਦਲ ਨੂੰ ਬਾਦਲ ਪ੍ਰਵਾਰ ਤੋਂ ਲਾਂਭੇ ਕਰੋ। 

ਇਕ ਹੋਰ ਹੈਰਾਨਗੀ ਹੁੰਦੀ ਹੈ ਕਿ ‘ਆਮ ਆਦਮੀ ਪਾਰਟੀ’ ਨੂੰ ਮਸਾਂ ਛੇ ਕੁ ਮਹੀਨੇ ਹੀ ਹੋਏ ਹਨ, ਪੰਜਾਬ ਦੀ ਵਾਗਡੋਰ ਸੰਭਾਲੀ ਨੂੰ। ਅਜੇ ਉਸ ਨੂੰ ਕੰਮ ਕਰਨ ਦੇਣਾ ਚਾਹੀਦਾ ਹੈ। ਅਕਾਲੀ ਦਲ ਬਾਦਲ ਤੇ ਕਾਂਗਰਸ ਕਹੀ ਜਾਂਦੇ ਹਨ ਕਿ ਆਹ ਕੰਮ ਨਹੀਂ ਹੋਇਆ, ਔਹ ਕੰਮ ਨਹੀਂ ਹੋਇਆ। ਪਿਛਲੇ ਪੰਝਤਰ ਸਾਲਾਂ ਤੋਂ ‘ਉਤਰ ਕਾਟੋ ਮੈਂ ਚੜ੍ਹਾਂ’ ਵਾਲੀ ਹਾਲਤ ਰਹੀ ਹੈ। ਇਹ ਵੀ ਦਸੋ ਕਿ ਤੁਸਾਂ ਪਿਛਲੇ ਸਮੇਂ ਵਿਚ ਕੀ ਕੀਤਾ ਹੈ? 

ਹਾਂ ਕੁਝ ਇਤਰਾਜ਼ ਹਨ। ਰਾਜ ਸਭਾ ਵਿਚ ਮੈਂਬਰ ਭੇਜਣ ਵਾਲੀ ਸਥਿਤੀ ਨੇ ‘ਆਮ ਆਦਮੀ ਪਾਰਟੀ’ ’ਤੇ ਲੋਕਾਂ ਨੇ ਸਵਾਲ ਚੁਕੇ ਹਨ। ਦਿੱਲੀ ਦੀ ਦਖ਼ਲ ਅੰਦਾਜ਼ੀ ਪੰਜਾਬੀਆਂ ਨੂੰ ਰਾਸ ਨਹੀਂ ਆਈ। ਪੰਜਾਬ ਦਾ ਪੈਸਾ ਦੂਜਿਆਂ ਰਾਜਾਂ ਵਿਚ ਅਖ਼ਬਾਰੀ ਇਸ਼ਿਤਹਾਰਾਂ ਉਤੇ ਖ਼ਰਚਣਾ, ਕਈ ਲੀਡਰਾਂ ’ਤੇ ਐਫ.ਆਈ.ਆਰ. ਦਰਜ ਕਰਨ ਤੋਂ ਬਿਨਾ ਹੀ ਹਵਾ ਵਿਚ ਤੀਰ ਮਾਰਨਾ ਕਿ ਬਹੁਤ ਜਲਦ ਸਲਾਖ਼ਾ ਪਿਛੇ ਹੋਣਗੇ, ਸਰਕਾਰੀ ਪ੍ਰਿਕਿਰਆ ਨੂੰ ਸਾਰਥਕ ਬਣਾਉਣ ਦੀ ਥਾਂ ਐਵੇਂ ਦਬਕੇ ਮਾਰੀ ਜਾਣਾ ਤੇ ਏਦਾਂ ਦੇ ਕਈ ਹੋਰ ਕੰਮਾਂ ਨਾਲ ਸਾਡੀ ਸਹਿਮਤੀ ਨਹੀਂ ਹੈ।

ਪਰ ਜੇ ਉਹ ਘੱਟੋ ਘੱਟ ਪਿੱਛਲੇ ਵੀਹ ਕੁ ਸਾਲਾਂ ਦਾ ਹਿਸਾਬ ਕਿਤਾਬ ਕਰ ਦੇਣ ਕਿ ਕਿਹੜੇ ਅਫ਼ਸਰ ਜਾਂ ਨੇਤਾ ਨੇ ਪੰਜਾਬ ਨਾਲ ਗ਼ਦਾਰੀ ਕੀਤੀ ਹੈ ਜਾਂ ਕਿਹੜਾ-ਕਿਹੜਾ ਘਪਲਾ ਕੀਤਾ ਹੈ, ਉਨ੍ਹਾਂ ਦਾ ਪੂਰਾ ਪੂਰਾ ਚਿੱਠਾ ਲੋਕਾਂ ਦੇ ਸਾਹਮਣੇ ਖੋਲ ਕੇ ਰੱਖ ਦੇਣ ਤਾਂ ਇਹ ਆਪੇ ਨੰਗੇ ਹੋ ਜਾਣਗੇ। ਕੇਸ ਤਾਂ ਭਾਵੇਂ ਬਾਅਦ ਵਿਚ ਚਲਦੇ ਰਹਿਣ ਪਰ ਪੰਜਾਬ ਦੇ ਲੋਕ ਇਨ੍ਹਾਂ ਦੇ ਕਾਲੇ ਕਾਰਨਾਮਿਆਂ ਤੇ ਵਧਾਏ ਹੋਏ ਕਾਰੋਬਾਰਾਂ ਦੀ ਜਾਣਕਾਰੀ ਤੁਾਹਡੇ ਕੋਲੋਂ ਜ਼ਰੂਰ ਲੈਣੀ ਚਾਹੁੰਦੇ ਹਨ। ‘ਰਾਜ ਨਹੀਂ ਸੇਵਾ ਹੈ’ ਦੇ ਨਾਂ ਕਿੰਨੀਆਂ ਬੱਸਾਂ ਬਣਾਈਆਂ, ਰੇਤ ਮਾਫ਼ੀਆ ਕਿਦਾਂ ਪੈਦਾ ਕੀਤਾ, ਕੇਬਲ ਟੀ.ਵੀ. ’ਤੇ ਕਬਜ਼ਾ ਆਦਿ ਨੂੰ ਨੰਗਿਆ ਜ਼ਰੂਰ ਕਰ ਦਿਆ ਜੇ। 

ਕਾਸ਼ ਕਿਤੇ ਅੱਜ ਦੇ ਲੀਡਰ ਪੁਰਾਣੇ ਨੇਤਾਵਾਂ ਦੇ ਕਿਰਦਾਰ ਤੋਂ ਹੀ ਕੋਈ ਸਿਖਿਆ ਲੈ ਲੈਣ - ਸ੍ਰ. ਤੇਜਾ ਸਿੰਘ ਸੁਤੰਤਰ ਜ਼ਿਲ੍ਹਾ ਗੁਰਦਾਸਪੁਰ ਦੇ ਅਕਾਲਗੜ੍ਹ ਅਲੂਣਾ ਪਿੰਡ ਵਿਚ ਜਨਮ ਹੋਇਆ। ਗੁਰਦੁਆਰਾ ਸੁਧਾਰ ਲਹਿਰ ਵਿਚ 1920 ਤੋਂ 1925 ਤਕ ਪੂਰਾ ਹਿੱਸਾ ਲਿਆ। ਮੇਰੇ ਪਿੰਡ ਦੇ ਨੇੜੇ ਵੀਲ੍ਹਾ ਤੇਜਾ ਵਿਖੇ ਬਾਬਾ ਬੁੱਢਾ ਸÇਾਹਬ ਗੁਰਦੁਆਰੇ ਦਾ ਪ੍ਰਬੰਧ ਮਹੰਤ ਕੋਲ ਸੀ। 6 ਸਤੰਬਰ 1921 ਨੂੰ ਅਪਣੇ ਪਿੰਡੋਂ ਜੱਥਾ ਲੈ ਕੇ ਗੁਰਦੁਆਰਾ ਆਜ਼ਾਦ ਕਰਾਇਆ ਸੀ। ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਰਹੇ ਸਨ। 1971 ਦੀਆਂ ਲੋਕ ਸਭਾ ਦੀਆਂ ਚੋਣਾਂ ਵਿਚ ਸੰਗਰੂਰ ਤੋਂ ਚੋਣ ਜਿੱਤੇ ਸਨ। 12 ਅਪ੍ਰੈਲ 1973 ਨੂੰ ਪਾਰਲੀਮੈਂਟ ਵਿਚ ਕਿਸਾਨੀ ਮÇੁਦਆਂ ’ਤੇ ਵਿਚਾਰ ਦਿੰਦਿਆਂ ਦਿੱਲ ਦਾ ਦੌਰਾ ਪਿਆ ਤੇ ਚੜ੍ਹਾਈ ਕਰ ਗਏ ਸਨ। ਜਦੋਂ ਉਹਨਾਂ ਦਾ ਝੋਲਾ ਫੋਲਿਆ ਗਿਆ ਤਾਂ ਉਸ ਵਿਚੋਂ ਘਰ ਦੀਆਂ ਪਕਾਈਆਂ ਹੋਈਆਂ ਸੁਕੀਆਂ ਚਾਰ ਰੋਟੀਆਂ ਤੇ ਅੰਬ ਦਾ ਅਚਾਰ ਨਿਕਿਲਆ ਸੀ। 

ਦਰਬਾਰ ਸÇਾਹਬ ਦੀ ਕਾਰ ਸੇਵਾ ਸੰਮਤ 1825 ਸੰਨ 1768 ਭਾਈ ਦੇਸ ਰਾਜ ਜੀ ਕਰਾ ਰਹੇ ਸਨ ਤਾਂ ਉਹਨਾਂ ਦੀ ਘਰਵਾਲੀ ਦੇ ਮਨ ਵਿਚ ਕੇਵਲ ਖ਼ਿਆਲ ਹੀ ਅÇਾੲਆ ਸੀ ਕਿ ਗੁਰੂ ਰਾਮਦਾਸ ਜੀ ਦੇ ਦਰ ‘ਤੇ ਕਾਰਸੇਵਾ ਚੱਲ ਰਹੀ ਹੈ ਕਿਉਂ ਨਾ ਇਕ ਬਾਲਟਾ ਮਸਾਲੇ ਦਾ ਲੈ ਕੇ ਘਰ ਦੀ ਦੀਵਾਰ ਵਿਚ ਆਈ ਤ੍ਰੇੜ ਨੂੰ ਭਰ ਲਵਾਂ। ਭਾਈ ਦੇਸ ਰਾਜ ਜੀ ਨੇ ਅਪਣੀ ਘਰਵਾਲੀ ਨੂੰ ਪੰਜਾਂ ਪਿਆਰਿਆਂ ਤੋਂ ਤਨਖ਼ਾਹ ਇਸ ਲਈ ਲਵਾਈ ਸੀ ਕਿ ਇਸ ਦੇ ਮਨ ਵਿਚ ਅਜਿਹਾ ਫੁਰਨਾ ਹੀ ਕਿਉਂ ਫੁਰਿਆ। (ਬੀਬੀ ਸÇੁਰੰਦਰ ਕੌਰ ਬਾਦਲ ਜੀ ਦੇ ਭੋਗ ਸਮੇਂ ਲੰਗਰ ਸ਼੍ਰੋਮਣੀ ਕਮੇਟੀ ਵਲੋਂ ਭੇਜਿਆ ਗਿਆ ਸੀ) ਜਿਥੇ ਵੀ ਮੀਟਿੰਗ ਅਕਾਲੀਆਂ ਦੀ ਹੁੰਦੀ ਉਥੇ ਲੰਗਰ ਸ਼੍ਰੋਮਣੀ ਕਮੇਟੀ ਦੇ ਅਧੀਨ ਗੁਰਦੁਆਰਾ ਸਾਹਿਬ ਤੋਂ ਪਹੁੰਚਦਾ ਰਿਹਾ ਹੈ।  

ਸ੍ਰ. ਕਰਤਾਰ ਸਿੰਘ ਨੂੰ ਮੰਤਰੀ ਵਾਲੀ ਕੋਠੀ ਛੱਡਣ ਲਈ ਕਿਹਾ ਤਾਂ ਉਨ੍ਹਾਂ ਨੇ ਰੱਸੀ ’ਤੇ ਟੰਗਿਆ ਕਛਹਿਰਾ ਤੇ ਤੌਲੀਆ ਉਤਾਰਿਆ ’ਤੇ ਤੁਰਦੇ ਬਣੇ ਸਨ। ਮਾਸਟਰ ਤਾਰਾ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਅਪਣੇ ਪੈਸਿਆਂ ਨਾਲ ਰਿਕਸ਼ੇ ’ਤੇ ਹੀ ਆਉਂਦੇ ਸਨ। ਨਵਾਬ ਕਪੂਰ ਸਿੰਘ ਨੇ ਨਵਾਬੀ ਲੈਣ ਸਮੇਂ ਕਿਹਾ ਸੀ ਕਿ ਘੋੜਿਆਂ ਦੇ ਤਬੇਲੇ ਦੀ ਸੇਵਾ ਮੇਰੇ ਕੋਲ ਹੀ ਰਹੇਗੀ। ਜਦੋਂ ਬਜ਼ੁਰਗ ਹੋ ਗਏ ਸਨ ਚੋਲੇ, ਕਛਿਹਰੇ ਹੱਥ ਨਾਲ ਸਿਉਂ ਕੇ ਤਿਆਰ ਕਰ ਕੇ ਪੰਥ ਦੀ ਸੇਵਾ ਕਰਦੇ ਰਹੇ। 

 

 

ਗੁਰਬਚਨ ਸਿੰਘ ਪੰਨਵਾਂ
ਮੋ. 9915529725

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement