1984 ਦੇ ਦਰਬਾਰ ਸਾਹਿਬ ’ਤੇ ਫ਼ੌਜੀ ਹਮਲੇ ਨੂੰ ਯਾਦ ਕਰਦਿਆਂ: ਭਾਰਤੀ ਫ਼ੌਜ ਨੂੰ ਅੰਤ 'ਚ ਟੈਂਕਾਂ ਦਾ ਸਹਾਰਾ ਕਿਉਂ ਲੈਣਾ ਪਿਆ?
Published : Jun 6, 2022, 7:17 am IST
Updated : Jun 6, 2022, 7:17 am IST
SHARE ARTICLE
Photo
Photo

ਦੋ ਘੰਟੇ ’ਚ ਅਕਾਲ ਤਖ਼ਤ ਸਾਹਿਬ ਜਿੱਤਣ ਦੇ ਦਾਅਵੇ ਕਰਨ ਵਾਲੇ, ਅੰਦਰ ਹੋਈ ਮੋਰਚਾਬੰਦੀ ਵੇਖ ਕੇ ਦੰਗ ਰਹਿ ਗਏ

 

ਨੰਗਲ (ਕੁਲਵਿੰਦਰ ਜੀਤ ਸਿੰਘ ਭਾਟੀਆ) : ਸ੍ਰੀ ਦਰਬਾਰ ਸਾਹਿਬ ’ਤੇ ਸਾਲ 1984 ਵਿਚ ਹੋਏ ਫ਼ੌਜੀ ਹਮਲੇ ਨੂੰ ਯਾਦ ਕਰਦਿਆ ਜੇਕਰ ਅੱਜ ਦੇ ਦਿਨ ’ਤੇ ਝਾਤ ਮਾਰੀਏ ਤਾਂ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਦੋ ਘੰਟੇ ਵਿਚ ਫੜਨ ਦਾ ਦਾਅਵਾ ਕਰਦੇ ਸਨ, ਅਸਫ਼ਲ ਹੋ ਗਏ ਸਨ। ਇਕ ਪਾਸੇ ਭਾਰਤੀ ਸਾਰੀ ਫ਼ੌਜ ਜਿਸ ਵਿਚ ਆਰਮੀ, ਏਅਰ ਫ਼ੋਰਸ ਅਤੇ ਨੇਵੀ ਵੀ ਸ਼ਾਮਲ ਹੋ ਚੁਕੀ ਸੀ ਅਤੇ ਦੂਸਰੇ ਪਾਸੇ ਅਕਾਲ ਪੁਰਖ ਅਤੇ ਉਸ ਦੇ 200 ਦੇ ਕਰੀਬ ਜੁਝਾਰੂ ਸਿੰਘ ਸਨ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਆਨ-ਬਾਨ ਅਤੇ ਗੁਰੂ ਸਾਹਿਬਾਨ ਵਲੋਂ ਸ਼ੁਰੂ ਕੀਤੀ ਸਿੱਖੀ ਦੀ ਰਵਾਇਤ ਨੂੰ ਕਾਇਮ ਰੱਖਣ ਲਈ ਤਤਪਰ ਸਨ। 

 

june 1984june 1984

 

ਭਾਰਤੀ ਫ਼ੌਜ ਇਹ ਲੜਾਈ 5 ਜੂਨ ਦੀ ਰਾਤ 2:30 ਵਜੇ ਤਕ ਹਾਰ ਗਈ ਸੀ ਅਤੇ ਸਰਕਾਰੀ ਤੰਤਰ ਵਲੋਂ ਦੱਸੀ ਜਾਂਦੀ 200 ਦੇ ਕਰੀਬ ਸਿੰਘਾਂ ਦੀ ਫ਼ੌਜ  ਨੇ ਵਿਦੇਸ਼ੀ ਅਸਲੇ ਨਾਲ ਲੈਸ ਭਾਰਤੀ ਫ਼ੌਜ ਦੇ ਦੰਦ ਖੱਟੇ ਕਰ ਦਿਤੇ ਸਨ ਤਾਂ ਇਹ ਕੋਈ ਅਤਿਕਥਨੀ ਨਹੀਂ ਹੈ। ਕਿਹਾ ਜਾਂਦਾ ਹੈ ਕਿ ਜੰਗ ਵਿਚ ਸੱਭ ਕੁੱਝ ਜਾਇਜ਼ ਹੁੰਦਾ ਹੈ ਅਤੇ ਇਹੀ ਫ਼ਾਰਮੂਲਾ ਵਰਤ ਕੇ ਭਾਰਤੀ ਫ਼ੌਜ ਨੇ ਅਣਮਨੁੱਖੀ ਤਰੀਕਾ ਅਪਣਾ ਕੇ, ਇਹ ਜੰਗ ਜੋ ਕਿ ਉਹ 5 ਤੇ 6 ਜੂਨ ਦੀ ਦਰਮਿਆਨੀ ਰਾਤ ਵਿਚ ਆਪ ਹੀ ਹਾਰੀ ਮੰਨ ਰਹੇ ਸਨ, ਨੂੰ ਭਾਰੀ ਟੈਂਕਾਂ ਨਾਲ ਜਿਤਿਆ ਗਿਆ। ਹਮਲੇ ਦੇ ਸੂਤਰਧਾਰ ਜਰਨਲ ਕੇ.ਐਸ. ਬਰਾੜ ਦੀ ਲਿਖੀ ਕਿਤਾਬ ’ਤੇ ਜੇਕਰ ਵਿਸ਼ਵਾਸ ਕਰੀਏ ਤਾਂ ਉਹ ਲਿਖਦਾ ਹੈ ਕਿ ਉਨ੍ਹਾਂ ਨੂੰ ਅੰਦਾਜ਼ਾ ਸੀ ਕਿ ਅੰਦਰ 100 ਤੋਂ 200 ਖਾੜਕੂ ਖਿੰਡੇ ਪੁੰਡੇ ਹੋਏ ਹਨ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਇੰਨੇ ਖਾੜਕੂਆਂ ਨਾਲ ਸਿੱਝਣ ਲਈ ਭਾਰਤੀ ਹਕੂਮਤ ਵਲੋਂ ਫ਼ੌਜ, ਸੀ.ਆਰ.ਪੀ. ਅਤੇ ਬੀ.ਐਸ.ਐਫ਼ ਤੋਂ ਇਲਾਵਾ ਸੰਸਾਰ ਦੀ ਬੇਹਤਰੀਨ ਕਮਾਡੋ ਫ਼ੌਜ ਵਿਚ ਇਕ ਮੰਨੀ ਜਾਣ ਵਾਲੇ ਭਾਰਤੀ ਕਮਾਡੋਜ਼ ਦੀ ਇਕ ਕੰਪਨੀ ਲਈ ਗਈ। 

 

10 June 198410 June 1984

 

ਜਰਨਲ ਬਰਾੜ ਆਪ ਮੰਨਦਾ ਕਿ ਜਿਸ ਅਪ੍ਰੇਸ਼ਨ ਨੂੰ ਦੋ ਘੰਟੇ ਵਿਚ ਪੁੂਰਾ ਕੀਤਾ ਜਾਣਾ ਸੀ ਉਸ ਲਈ 2 ਦਿਨ ਲੱਗ ਗਏ ਅਤੇ ਉਨ੍ਹਾਂ ਦੀ ਪੈਰਾਕਮਾਂਡੋ ਉਨ੍ਹਾਂ ਵਲੋਂ ਦੱਸੇ ਜਾਂਦੇ ਅਤਿਵਾਦੀਆਂ (ਖਾੜਕੂ ਸਿੰਘਾਂ) ਹੱਥੋਂ ਮਜਬੂਰ ਹੋ ਗਈ ਸੀ ਅਤੇ ਪਹਿਲੇ ਹੀ ਹੱਲੇ ਵਿਚ 17 ਕਮਾਂਡੋ ਮਾਰੇ ਗਏ ਸੀ ਜਦਕਿ 31 ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਏ ਸਨ, ਜਿਸ ਤੋਂ ਬਾਅਦ 16 ਬਖ਼ਤਰਬੰਦ ਗੱਡੀਆਂ, 8 ਮਸ਼ੀਨਬੰਦ ਬਟਾਲੀਅਨਾਂ ਅਤੇ ਟੈਕਾਂ ਦਾ ਸਹਾਰਾ ਲੈਣਾ ਪਿਆ ਸੀ।  ਜੇਕਰ 5 ਅਤੇ 6 ਜੂਨ ਨੂੰ ਹੋਈ ਦਰਮਿਆਨੀ ਰਾਤ ਦੀ ਜੰਗ ਅਤੇ ਵਰਤੇ ਗਏ ਫ਼ੌਜੀ ਤਾਕਤ ਅਸਲੇ ’ਤੇ ਨਿਗ੍ਹਾ ਮਾਰੀਏ ਤਾਂ ਇਹ ਬਹੁਤੀ ਹੈਰਾਨੀਕੁਨ ਹੈ ਕਿ 200 ਵਿਅਕਤੀਆਂ ਲਈ ਇੰਨੀ ਤਾਕਤ ਵਰਤੀ ਜਾ ਸਕਦੀ ਹੈ ਅਤੇ ਤਾਕਤ ਵਰਤ ਕੇ ਵੀ ਕਾਮਯਾਬੀ ਨਾ ਮਿਲੀ ਤਾਂ ਇਸ ਤੋਂ ਵੱਡੀ ਨਮੋਸ਼ੀ ਕੀ ਹੋ ਸਕਦੀ ਹੈ?

 

7 June 19847 June 1984

ਇਸ ਜੰਗ ਵਿਚ ਆਰਮੀ, ਨੇਵੀ ਤੇ ਏਅਰਫ਼ੋਰਸ ਦੇ ਲਗਪਗ ਇਕ ਲੱਖ ਦੇ ਕਰੀਬ ਜਵਾਨ ਸਿੱਧੇ ਜਾਂ ਅਸਿੱਧੇ ਤੌਰ ’ਤੇ ਇਸ ਹਮਲੇ ਵਿਚ ਸ਼ਾਮਲ ਕੀਤੇ ਗਏ ਸਨ ਅਤੇ ਜਨਰਲ ਕੇ ਸੁੰਦਰਜੀ, ਲੈਫ਼ਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ ਅਤੇ ਰਣਜੀਤ ਸਿੰਘ ਦਿਆਲ ਵਲੋਂ ਇੰਦਰਾ ਗਾਂਧੀ ਨੂੰ ਫੜ੍ਹ ਮਾਰੀ ਗਈ ਸੀ ਕਿ ਭਿੰਡਰਾਂਵਾਲੇ ਨੂੰ ਜ਼ਿੰਦਾ ਜਾਂ ਮੁਰਦਾ ਦੋ ਘੰਟੇ ਵਿਚ ਲੈ ਆਵਾਂਗੇ। ਇਸ ਗੱਲ ਨੂੰ ਪੂਰਾ ਕਰਨ ਲਈ ਫ਼ੌਜ ਵਲੋਂ 105 ਐਮ.ਐਮ. ਦੀਆਂ ਭਾਰੀ ਤੋਪਾਂ, ਬੀੜੇ ਹੋਏ 38 ਟਨ ਵਿਜਯੰਤਾ ਟੈਂਕ, ਭਾਰੀ ਤੋਪਖਾਨਾ ਜਿਸ ਵਿੱਚ 25 ਪਾਊਡਰ ਤੋਪਾਂ, ਹੌਵਿਜਟਰ ਗੰਨਾਂ, ਮਾਰਟਰ ਗੰਨਾਂ ਅਤੇ 3.7 ਹਾਵਲ ਗੰਨਾ  ਸ਼ਾਮਲ ਸਨ। ਇਸ ਤੋਂ ਇਲਾਵਾ ਪੋਲੈਂਡ ਦੀਆਂ ਬਣੀਆਂ 8 ਪਹੀਆ ਓ.ਟੀ. 64 ਬਖਤਰਬੰਦ ਗੱਡੀਆਂ ਅਤੇ 8 ਰੂਸੀ ਹੈਲੀਕਾਪਟਰ ਵੀ ਸ਼ਾਮਲ ਸਨ।  ਇਸ ਆਪਰੇਸ਼ਨ ਨੂੰ ਤਿੰਨ ਪੜਾਵਾਂ ਵਿਚ ਖ਼ਤਮ ਕਰਨ ਲਈ 26 ਮਦਰਾਸ, ਕਮਾਊ, ਪੈਰਾ ਕਮਾਂਡੋ ਤੋਂ ਇਲਾਵਾ ਅਰਧ ਸੈਨਿਕ ਬਲ ਬੀ.ਐਸ.ਐਫ. ਤੇ ਸੀ.ਆਰ.ਪੀ. ਦੀ ਮਦਦ ਵੀ ਲਈ ਗਈ ਸੀ। ਇਥੇ ਹੀ ਬੱਸ ਨਹੀਂ 60 ਇੰਜਨੀਅਰਿੰਗ ਰੈਜੀਮੈਂਟ ਦੀਆਂ ਚਾਰ ਟੋਲੀਆਂ ਨੂੰ ਅੱਗ ਬੁਝਾਉਣ ਦੇ ਅਪਰੇਸ਼ਨ ਤੋਂ ਬਾਅਦ ਸਫ਼ਾਈ ਕਰਨ ਦਾ ਕੰਮ ਵੀ ਦਿਤਾ ਗਿਆ ਸੀ ਇਸ ਇਕ ਟੋਲੀ ਵਿਚ ਇਕ ਅਫ਼ਸਰ ਤੋਂ ਇਲਾਵਾ 15 ਜਵਾਨ ਸ਼ਾਮਲ ਸਨ।

5 ਜੂਨ ਦੀ ਰਾਤ 9 ਵਜੇ ਕਾਰਵਾਈ ਕਰਨ ਦੀ ਵਿਉਂਤ ਬਣਾਈ ਜੋ ਕਿ 6 ਜੂਨ ਨੂੰ ਸਵੇਰੇ ਜਾਂ ਦੁਪਹਿਰ ਤਕ ਖ਼ਤਮ ਹੋ ਜਾਣ ਦੀ ਆਸ ਸੀ ਪਰ ਹਮਲਾਵਰ ਬਰਾੜ ਆਪ ਮੰਨਦਾ ਹੈ ਕਿ 5 ਜੂਨ ਰਾਤ ਤਕ ਅਸੀਂ ਅਪਣੇ ਮਿੱਥੇ ਨਿਸ਼ਾਨੇ ’ਤੇ ਨਹੀਂ ਪੁੱਜ ਸਕੇ ਸੀ ਅਤੇ 2:30 ਵਜੇ ਤਕ ਪਿਆਦਾ ਸੈਨਿਕ ਤੇ ਕਮਾਂਡੋ ਦਬਾਅ ਵਿਚ ਆ ਚੁੱਕੇ ਸਨ ਜਿਨ੍ਹਾਂ ’ਤੇ ਦਬਾਅ ਘਟਾਉਣ ਲਈ ਕਰਨਲ ਸੁੰਦਰ ਜੀ ਤੋਂ ਟੈਂਕ ਵਾੜਨ ਦਾ ਹੁਕਮ ਲੈਣ ਦਾ ਯਤਨ ਕੀਤਾ ਗਿਆ, ਕਿਉਂਕਿ ਹੁਣ ਬਖਤਰਬੰਦ ਸੈਨਾ ਤੋਂ ਇਲਾਵਾ ਕੋਈ ਚਾਰਾ ਨਹੀਂ ਰਹਿ ਗਿਆ ਸੀ। ਸਵੇਰੇ 4:30 ਵਜੇ ਬਖਤਰਬੰਦ ਗੱਡੀ ਅੰਦਰ ਵਾੜੀ ਗਈ ਤਾਂ ਜੁਝਾਰੂ ਸਿੰਘਾਂ ਵਲੋਂ ਉਹ ਉਡਾ ਦਿਤੀ ਗਈ ਅਤੇ ਫੌਜ ਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਇਨ੍ਹਾਂ ਜੁਝਾਰੂ ਸਿੰਘਾਂ ਕੋਲ ਟੈਂਕ ਮਾਰੂ ਹਥਿਆਰ ਵੀ ਹਨ ਅਤੇ ਆਖਰਕਾਰ 6 ਜੂਨ ਨੂੰ ਸਵੇਰੇ 5:10 ਵਜੇ ਤਿੰਨ ਟੈਂਕ ਅੰਦਰ ਵਾੜ ਦਿਤੇ ਗਏ ਅਤੇ ਪਹਿਲਾਂ 150 ਸਾਲ ਪੁਰਾਣੇ ਬੁੰਗਿਆਂ ਨੂੰ ਢਾਹ ਦਿਤਾ ਗਿਆ। ਹਮਲਾਵਰ ਬਰਾੜ ਅਨੁਸਾਰ 6 ਜੂਨ ਸਵੇਰੇ 7:30 ਵੱਜ ਚੁੱਕੇ ਸਨ ਅਤੇ ਧੁੱਪ ਚੜ੍ਹ ਚੁੱਕੀ ਸੀ ਇਸ ਲਈ ਤੋਪਾਂ ਨੂੰ ਮੋਰਚੇ ਉਡਾਉਣ ਦੇ ਹੁਕਮ ਦੇ ਦਿਤੇ ਗਏ ਦੂਸਰੇ ਪਾਸੇ ਸਿੱਖ ਇਤਿਹਾਸ ਕੌਮ ਦੇ ਸ਼ਹੀਦੀ ਦੇ ਕਾਰਨਾਮਿਆਂ ਦੀ ਇਬਾਰਤ ਵਿਚ ਇਕ ਹੋਰ ਅਸਾਂਵੀਂ ਜੰਗ ਦਾ ਇਤਿਹਾਸ ਲਿਖਿਆ ਜਾ ਚੁੱਕਾ ਸੀ।
ਭਾਵੇਂ ਕਿ ਇਸ ਜੰਗ ਦਾ ਹਰ ਇਕ ਸ਼ਹੀਦ ਨਾਇਕ ਹੈ ਜਿਸ ਨੇ ਇਕ ਵਾਰ ਤਾਂ ਭਾਰਤੀ ਫ਼ੌਜ ਦੇ ਵਿਦੇਸ਼ੀ ਹਥਿਆਰਾਂ ਨਾਲ ਹਮਲਾ ਕਰਨ ਦੇ ਬਾਵਜੂਦ ਵੀ ਦੰਦ ਖੱਟੇ ਕਰ ਦਿਤੇ ਪਰ ਜੇ ਇਸ ਮੌਕੇ ’ਤੇ ਜਰਨਲ ਸੁਬੇਗ ਸਿੰਘ ਵਲੋਂ ਕੀਤੀ ਗਈ ਮੋਰਚਾਬੰਦੀ ਅਤੇ ਸੰਤਾਂ ਨਾਲ ਚੱਲਣ ਵਾਲੇ ਕੁੱਝ ਖਾਸ ਸਿੰਘਾਂ ਦੀ ਤਾਰੀਫ਼ ਨਾ ਕਰੀਏ ਤਾਂ ਇਹ ਬਹੁਤ ਬੇਇਨਸਾਫ਼ੀ ਹੋਵੇਗੀ। ਜੇਕਰ ਗੱਲ ਕਰੀਏ ਤਾਂ ਮੁੱਖ ਤੌਰ ’ਤੇ ਜਰਨਲ ਸੁਬੇਗ ਸਿੰਘ ਦਾ ਵੱਡਾ ਰੋਲ  ਹੈ ਜੋ ਕਿ 1971 ਦੀ ਭਾਰਤ-ਪਾਕਿ ਜੰਗ ਦੇ ਹੀਰੋ ਸਨ। 

ਕੇਂਦਰ ਸਰਕਾਰ ਵਲੋਂ ਉਨ੍ਹਾਂ ਨਾਲ ਸਿੱਖ ਹੋਣ ਕਾਰਨ ਹੋਏ ਪੱਖਪਾਤੀ ਰਵੱਈਏ ਤੋਂ ਤੰਗ ਆ ਕੇ ਸੰਤ ਭਿੰਡਰਾਂਵਾਲਿਆਂ ਦਾ ਪ੍ਰਭਾਵ ਕਬੂਲ ਗਏ ਸਨ ਅਤੇ ਬਾਅਦ ਵਿਚ ਸ੍ਰੀ ਦਰਬਾਰ ਸਾਹਿਬ ਦੇ ਹਮਲੇ ਹਮਲਾਵਰ ਹੋ ਕੇ ਆਈ ਫ਼ੌਜ ਨੂੂੰ ਉਨ੍ਹਾਂ ਵਲੋਂ ਵਿਖਾਈ ਗਈ ਵਿਉਂਤਬੰਦੀ ਨੇ ਭਾਰਤੀ ਹਕੂਮਤ ਨੂੰ ਵਖ਼ਤ ਪਾ ਦਿਤਾ ਸੀ। ਇਸੇ ਤਰ੍ਹਾਂ ਹੀ ਸਾਬਕਾ ਫ਼ੌਜੀ ਜਰਨਲ ਨਰਿੰਦਰ ਸਿੰਘ ਵੀ ਸੰਤਾਂ ਨੇ ਨਾਲ ਹੀ ਰਹੇ ਅਤੇ ਜਰਨਲ ਸੁਬੇਗ ਸਿੰਘ ਦੇ ਸਲਾਹਕਾਰ ਬਣ ਗਏ ਸਨ। ਭਾਈ ਰਛਪਾਲ ਸਿੰਘ ਜਿਸ ਨੂੰ ਕਿ ਸੰਤਾਂ ਦਾ ਪੀ.ਏ. ਕਿਹਾ ਜਾਂਦਾ ਸੀ ਉਹ ਕਿੱਤੇ ਤੋਂ ਸਾਇੰਸ ਮਾਸਟਰ ਸੀ ਅਤੇ ਉਸ ਦੀ ਸੰਤਾਂ ਨਾਲ ਅਜਿਹੀ ਨੇੜਤਾ ਬਣੀ ਕਿ ਫਿਰ ਉਹ ਵਾਪਸ ਹੀ ਨਹੀਂ ਗਿਆ। ਸੰਤਾਂ ਦੇ ਵਿਸ਼ਵਾਸ ਪਾਤਰਾਂ ਵਿਚੋਂ ਇਕ ਭਾਈ ਅਮਰੀਕ ਸਿੰਘ, ਹਰਮਿੰਦਰ ਸਿੰਘ ਸੰਧੂ ਜੋ ਕਿ ਸਿੱਖ ਸਟੂਡੈਂਟ ਫ਼ੈਡਰੇਸ਼ਨ ਦਾ ਜਰਨਲ ਸਕੱਤਰ ਸੀ, ਸੰਤਾਂ ਦਾ ਦੁਭਾਸ਼ੀਆ ਸੀ ਅਤੇ ਰਾਜਸੀ ਸਲਾਹਕਾਰ ਵਜੋਂ ਵੀ ਕੰਮ ਕਰਦਾ ਸੀ।

ਇਸ ਤੋਂ ਇਲਾਵਾ ਬਾਬਾ ਠਾਹਰਾ ਸਿੰਘ, ਬਲਬੀਰ ਸਿੰਘ ਸੰਧੂ, ਭਾਈ ਸੁਜਾਨ ਸਿੰਘ ਮਨਾਂਵਾਂ, ਭਾਈ ਦਲਬੀਰ ਸਿੰਘ ਅਭਿਆਸੀ, ਜਥੇਦਾਰ ਰਾਮ ਸਿੰੰਘ, ਆਦਿ  ਤੋਂ ਇਲਾਵਾ ਕਈ ਅਜਿਹੇ ਕਈ ਨਾਮ ਹਨ ਜੋ ਅਣਗੌਲੇ ਹੀ ਰਹਿ ਗਏ ਅਤੇ ਜਿਨ੍ਹਾਂ ਨੂੰ ਅਥਾਹ ਦਲੇਰੀ ਦਿਖਾਉਣ ਬਦਲੇ ਭੁਲਾਇਆ ਨਹੀਂ ਜਾ ਸਕਦਾ। ਇਹ ਲੜਾਈ ਮੁੱਠੀ ਭਰ ਸਿੱਖਾਂ ਦੀ ਅਤੇ ਇਕ ਵੱਡੀ ਹਕੂਮਤ ਦੀ ਸੀ ਜਿਸ ਵਿਚ ਹਕੂਮਤ ਜਿੱਤ ਕੇ ਵੀ ਹਾਰ ਗਈ। ਇਸ ਅਸਾਂਵੀ ਜੰਗ ਵਿਚ ਦੁਨੀਆਂ ਦੀ ਬੇਹਤਰੀਨ ਮੰਨੀ ਜਾਂਦੀ ਭਾਰਤੀ ਫ਼ੌਜ ਦੇ ਮੁਕਾਬਲੇ ਵਿਚ ਮੁੱਠੀ ਭਰ ਲੋਕ ਸਨ ਜਿਨ੍ਹਾਂ ਕੋਲ ਅਸਲਾ ਵੀ ਘੱਟ ਸੀ ਜਦਕਿ ਦੂਸਰੇ ਪਾਸੇ ਤਾਕਤਵਰ ਫ਼ੌਜ ਭਾਰੀ ਅਸਲੇ-ਬਾਰੂਦ ਅਤੇ ਹਰ ਤਰ੍ਹਾਂ ਦੀ ਮਦਦ ਨਾਲ ਲੜਾਈ ਲੜ ਰਹੀ ਸੀ। ਸਿੱਖਾਂ ਦੀ ਇਸ ਇਤਿਹਾਸਕ ਜੰਗ ਦਾ ਸਾਰਾ ਸਿਹਰਾ ਜਰਨਲ ਸੁਬੇਗ ਸਿੰਘ ਦੇ ਸਿਰ ਜਾਂਦਾ ਹੈ। ਜਿਸ ਨੇ ਹਮਲਾਵਾਰ ਹੋ ਕੇ ਆਈ ਫ਼ੌਜ ਨੂੰ ਚਮਕੌਰ ਦੀ ਗੜ੍ਹੀ ਅਤੇ ਸਾਰਾਗੜ੍ਹੀ ਦੀ ਯਾਦ ਤਾਜ਼ਾ ਕਰਵਾ ਦਿਤੀ।  

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement