8 ਜੂਨ 1984: ਗੋਲੀਬਾਰੀ ਜਾਰੀ ਸੀ, ਮਰਿਆਦਾ ਬਹਾਲ ਕਰਨ ਦੇ ਇੱਛੁਕ ਸਨ ਫ਼ੌਜੀ
Published : Jun 7, 2020, 12:41 pm IST
Updated : Jun 7, 2020, 12:53 pm IST
SHARE ARTICLE
 Darbar Sahib
Darbar Sahib

ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਅਜੇ ਵੀ ਗੋਲੀ ਚਲਦੀ ਸੀ।

ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਅਜੇ ਵੀ ਗੋਲੀ ਚਲਦੀ ਸੀ। ਫੌਜੀ ਹਰ ਹਾਲ ਵਿਚ ਸ੍ਰੀ ਦਰਬਾਰ ਸਾਹਿਬ ਦੀ ਮਰਿਯਾਦਾ ਬਹਾਲ ਕਰਨ ਦੇ ਇੱਛੁਕ ਸਨ। ਇਸ ਲਈ ਉਹਨਾਂ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਸਾਹਿਬ ਸਿੰਘ ਨੂੰ ਲਿਆਂਦਾ। ਗਿਆਨੀ ਸਾਹਿਬ ਸਿੰਘ ਨੇ ਫੌਜੀ ਅਧਿਕਾਰੀਆਂ ਨੂੰ ਸਾਫ ਸ਼ਬਦਾਂ ਵਿਚ ਕਿਹਾ ਕਿ ਉਹ ਇਕਲੇ ਤੋਰ ਤੇ ਕੁਝ ਨਹੀਂ ਕਰ ਸਕਦੇ ਇਸ ਲਈ ਉਹਨਾਂ ਨੂੰ ਸਟਾਫ ਦੀ ਲੋੜ ਹੈ।

Operation Blue Star 1984Operation Blue Star 1984

ਗਿਆਨੀ ਸਾਹਿਬ ਸਿੰਘ ਨੂੰ ਕੋਤਵਾਲੀ ਲੈ ਜਾਇਆ ਗਿਆ ਜਿੱਥੇ ਉਹਨਾਂ ਕਈ ਮੁਲਾਜ਼ਮਾਂ ਦੀ ਪਹਿਚਾਣ ਕੀਤੀ। ਫੌਜੀ ਅਧਿਕਾਰੀਆਂ ਨੇ ਕੁਝ ਨੂੰ ਛੱਡਣ ਤੋਂ ਇਨਕਾਰ ਕਰ ਦਿਤਾ। ਗਿਆਨੀ ਸਾਹਿਬ ਸਿੰਘ ਨੇ ਵੀ ਮਰਿਯਾਦਾ ਬਹਾਲ ਹੋਣ ਵਿਚ ਰੁਕਾਵਟ ਲਈ ਫੌਜੀ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਅਖੀਰ ਦੁਪਹਿਰ ਨੂੰ ਸ੍ਰੀ ਦਰਬਾਰ ਸਾਹਿਬ ਦੀ ਸਫ਼ਾਈ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਰਨ ਦੀ ਤਿਆਰੀ ਸ਼ੁਰੂ ਕੀਤੀ ਗਈ।

8 June 19848 June 1984

1984 ਸਿੱਖ ਫੌਜੀ ਇਸ ਕੰਮ ਵਿਚ ਮਦਦ ਦੇਣ ਲਈ ਅਗੇ ਆਏ।ਗਿਆਨੀ ਸਾਹਿਬ ਸਿੰਘ ਦੀ ਅਗਵਾਈ ਵਿਚ  ਵਹਿੰਦੇ ਹੰਝੂਆਂ ਨਾਲ ਸ੍ਰੀ ਦਰਬਾਰ ਸਾਹਿਬ ਦੇ ਸੇਵਾਦਾਰਾਂ ਨੇ ਸਫਾਈ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਭਾਈ ਹਰਪਾਲ ਸਿੰਘ ਅਰਦਾਸੀਏ ਨੇ ਅਰਦਾਸ ਕਰਦਿਆਂ ਜੋ ਕਿਛੁ ਹੋਆ ਸਭ ਕਿਛੁ ਤੁਝ ਤੇ ਤੇਰੀ ਸਭ ਅਸਨਾਈ ਪੜ ਕੇ ਸੇਵਾ ਸ਼ੁਰੂ ਕੀਤੀ। ਗਿਆਨੀ ਸਾਹਿਬ ਸਿੰਘ ਨੇ ਹੁਕਮਨਾਮਾ ਲਿਆ। 

Akal Takht SahibAkal Takht Sahib

ਗਿਆਨੀ ਸਾਹਿਬ ਸਿੰਘ ਅਗੇ ਜ਼ਿੰਮੇਵਾਰੀਆਂ ਜ਼ਿਆਦਾ ਸਨ ਤੇ ਸਮਾਂ ਥੋੜ੍ਹਾ। ਉਹ ਸਾਥੀ ਗ੍ਰੰਥੀ ਸਿੰਘ ਗਿਆਨੀ ਮੋਹਨ ਸਿੰਘ, ਗਿਆਨੀ ਸੋਹਣ ਸਿੰਘ, ਗਿਆਨੀ ਪੂਰਨ ਸਿੰਘ ਆਦਿ ਦੇ ਨਾਲ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਪ੍ਰੀਤਮ ਸਿੰਘ ਨੂੰ ਫੌਜ਼ੀਆ ਕੋਲੋ ਆਜ਼ਾਦ ਕਰਵਾਉਣ। ਗੁਰੂ ਘਰ ਦਾ ਬੇਸ਼ ਕੀਮਤੀ ਸਮਾਨ ਖਾਸਕਰ ਤੋਸ਼ਾ ਖਾਨਾ ਬਚਾਉਣ ਲਈ ਵੀ ਯਤਨ ਕਰ ਰਹੇ ਸਨ।

Akal Takht SahibAkal Takht Sahib

ਸ਼ਾਮ 4 ਵਜ ਕੇ 30 ਮਿੰਟ ਤੇ ਸਰਕਾਰੀ ਰੇਡੀਓ ਆਕਾਸ਼ਵਾਨੀ ਜਲੰਧਰ ਤੋਂ 30 ਮਿੰਟ ਲਈ ਗੁਰਬਾਣੀ ਪ੍ਰਸਾਰਣ ਸ਼ੁਰੂ ਕਰ ਦਿਤਾ ਗਿਆ। ਆਕਾਸ਼ਵਾਨੀ ਜਲੰਧਰ ਨੇ ਦਸਿਆ ਕਿ ਸਵੇਰੇ 4 ਵਜ ਕੇ 30 ਮਿੰਟ ਤੋਂ 6 ਵਜੇ ਤਕ ਅਤੇ ਸ਼ਾਮ 4 ਵਜ ਕੇ 30 ਮਿੰਟ ਤੋਂ 5 ਵਜੇ ਤਕ ਰੋਜ਼ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ਹੋਇਆ ਕਰੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement