ਗੁਰੂ ਕੇ ਬਾਗ਼ ਦਾ ਮੋਰਚਾ
Published : Aug 8, 2021, 10:07 am IST
Updated : Aug 8, 2021, 10:07 am IST
SHARE ARTICLE
Guru ka Bagh Morcha
Guru ka Bagh Morcha

ਜਿੱਤ ਨਾਲ ਸਿੱਖਾਂ ਲਈ ਆਜ਼ਾਦੀ ਦਾ ਰਾਹ ਹੋਰ ਪੱਧਰਾ ਹੋ ਗਿਆ। ਇਸ ਮੋਰਚੇ ਵਿਚ 839 ਸਿੱਖ ਜ਼ਖ਼ਮੀ ਹੋਏ ਤੇ 5605 ਸਿੱਖ ਗਿ੍ਫ਼ਤਾਰ ਹੋਏ। 

ਜੇਕਰ ਗੁਰਦਵਾਰਿਆਂ ਵਿਚ ਮਸੰਦ ਪੁਜਾਰੀਆਂ ਦੀ ਗੱਲ ਕਰੀਏ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਦੋਂ ਸਿੱਖ ਰਾਜ ਉਤੇ ਡੋਗਰੇ ਹਾਵੀ ਹੋ ਗਏ ਸਨ, ਉਸ ਸਮੇਂ ਤੋਂ ਹੀ ਇਨ੍ਹਾਂ ਨੇ ਪੈਰ ਜਮਾਉਣੇ ਸ਼ੁਰੂ ਕਰ ਦਿਤੇ ਸਨ। ਧਿਆਨ ਸਿੰਘ ਡੋਗਰੇ ਅਤੇ ਉਸ ਦੇ ਭੇਖਧਾਰੀ ਸਿੱਖ ਭਰਾਵਾਂ ਨੇ ਸਾਡਾ ਸਿੱਖ ਰਾਜ ਹੀ ਗ਼ਦਾਰੀਆਂ ਕਰ ਕੇ ਅੰਗਰੇਜ਼ਾਂ ਹਵਾਲੇ ਨਾ ਕੀਤਾ ਸਗੋਂ ਸਾਡੇ ਸਿੱਖ ਧਰਮ ਨੂੰ ਵੀ ਜੰਮੂ ਤੋਂ ਡੋਗਰੇ ਲਿਆ ਕੇ, ਉਨ੍ਹਾਂ ਨੂੰ ਗੁਰਦਵਾਰਿਆਂ ਦਾ ਪ੍ਰਬੰਧ ਚਲਾਉਣ ਲਈ ਗੁਰਦਵਾਰਿਆਂ ਵਿਚ ਬਿਠਾ ਦਿਤਾ। ਉਨ੍ਹਾਂ ਬੰਦਿਆਂ ਨੂੰ ਹੀ ਪੁਜਾਰੀਆਂ ਜਾਂ ਮਸੰਦਾਂ ਦਾ ਨਾਮ ਦਿਤਾ ਗਿਆ। ਇਨ੍ਹਾਂ ਮਸੰਦ ਡੋਗਰਿਆਂ ਨੂੰ ਸਿੱਖ ਰਾਜ ਪ੍ਰਤੀ ਕੋਈ ਪਿਆਰ ਜਾਂ ਸ਼ਰਧਾ ਨਹੀਂ ਸੀ। ਇਨ੍ਹਾਂ ਨੇ ਗੁਰਦਵਾਰਿਆਂ ਦਾ ਦਾਨ ਖਾਣਾ ਅਤੇ ਗੁਰਦਵਾਰਿਆਂ ਦੀ ਬੇਅਦਬੀ ਕਰਨੀ ਸ਼ੁਰੂ ਕਰ ਦਿਤੀ।

Guru ka Bagh MorchaGuru ka Bagh Morcha

ਸ੍ਰੀ ਅੰਮ੍ਰਿਤਸਰ ਸਾਹਿਬ ਤੋਂ 13 ਕਿਲੋਮੀਟਰ ਦੀ ਦੂਰੀ ਉਤੇ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਗੁਰਦਵਾਰਾ ਘੁੱਕੇਵਾਲੀ ਸਥਾਪਤ ਹੈ। ਇਸ ਗੁਰਦੂਆਰਾ ਸਾਹਿਬ ਨੂੰ ਕਾਫ਼ੀ ਜ਼ਮੀਨ ਮਿਲੀ ਹੋਈ ਹੈ ਜੋ ‘ਗੁਰੂ ਕਾ ਬਾਗ਼’ ਅਖਵਾਉਂਂਦੀ ਹੈ। ਇਸ ਜਗ੍ਹਾ ਬਹੁਤ ਸਾਰੇ ਦਰੱਖ਼ਤ ਖੜੇ ਸਨ। ਗੁਰੂ ਕੇ ਬਾਗ਼ ਦਾ ਪ੍ਰਬੰਧ ਮਹੰਤ ਸੁੰਦਰ ਦਾਸ ਦੇ ਕਬਜ਼ੇ ਵਿਚ ਸੀ ਜਿਸ ਨੇ ਉਥੇ ਬਿਨਾਂ ਵਿਆਹ ਤੋਂ ਇਕ ਔਰਤ ਰੱਖੀ ਹੋਈ ਸੀ ਅਤੇ ਗੁਰਦਵਾਰਾ ਸਾਹਿਬ ਦੀ ਮਰਿਯਾਦਾ ਨੂੰ ਵੀ ਸਹੀ ਢੰਗ ਨਾਲ ਨਹੀਂ ਨਿਭਾ ਰਿਹਾ ਸੀ। ਇਹ ਸੱਭ ਕੁੱਝ ਇਲਾਕੇ ਦੀਆਂ ਸੰਗਤਾਂ ਨੂੰ ਮਨਜ਼ੂਰ ਨਹੀਂ ਸੀ। ਇਹ ਗੱਲ ਉਨ੍ਹਾਂ ਸ਼੍ਰੋਮਣੀ ਕਮੇਟੀ ਕੋਲ ਕੀਤੀ। ਸ਼੍ਰੋਮਣੀ ਕਮੇਟੀ ਨੇ ਪ੍ਰਬੰਧਾਂ ਵਿਚ ਸੁਧਾਰ ਲਿਆਉਣ ਦੀ ਡਿਊਟੀ ਦਾਨ ਸਿੰਘ ਵਛੋਆ ਦੀ ਲੱਗਾ ਦਿਤੀ। ਦਾਨ ਸਿੰਘ ਵਛੋਆ ਦੇ ਕਹਿਣ ਉਤੇ ਮਹੰਤ ਸੁੰਦਰ ਦਾਸ ਨੇ ਈਸ਼ਰੀ ਨਾਮ ਦੀ ਔਰਤ ਨਾਲ ਵਿਆਹ ਕਰਵਾ ਲਿਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅੰਮ੍ਰਿਤ ਛੱਕ ਕੇ ਗੁਰਦਵਾਰੇ ਦੀ ਮਰਿਯਾਦਾ ਨੂੰ ਠੀਕ ਢੰਗ ਨਾਲ ਚਲਾਉਣ ਲੱਗ ਪਿਆ।

21 ਫ਼ਰਵਰੀ 1921 ਈ ਨੂੰ ਸਿੱਖਾਂ ਨੇ ਸ਼ਹੀਦੀਆਂ ਪ੍ਰਾਪਤ ਕਰ ਕੇ ਨਨਕਾਣਾ ਸਾਹਿਬ ਦਾ ਕਬਜ਼ਾ ਲੈ ਲਿਆ ਸੀ। ਮਹੰਤ ਸੁੰਦਰ ਦਾਸ ਨੂੰ ਵੀ ਅਪਣਾ ਫ਼ਿਕਰ ਪੈ ਗਿਆ ਸੀ। ਉਸ ਨੇ ਸ਼੍ਰੋਮਣੀ ਕਮੇਟੀ ਨਾਲ ਸਮਝੌਤਾ ਕਰ ਲਿਆ। ਮਹੰਤ ਸੁੰਦਰ ਦਾਸ ਨੂੰ ਕਮੇਟੀ ਨੇ 120 ਰੁਪਏ ਮਹੀਨਾ ਦੇਣਾ ਮੰਨ ਲਿਆ ਅਤੇ ਅੰਮ੍ਰਿਤਸਰ ਵਿਚ ਰਹਿਣ ਵਾਸਤੇ ਇਕ ਮਕਾਨ ਮੁੱਲ ਲੈ ਕੇ ਦਿਤਾ। ਗੁਰਦਵਾਰੇ ਦਾ ਪ੍ਰਬੰਧ ਕਮੇਟੀ ਨੇ ਅਪਣੇ ਕਬਜ਼ੇ ਵਿਚ ਲੈ ਲਿਆ। ਪਰ ਅੰਗਰੇਜ਼ ਸਰਕਾਰ ਦੀ ਸ਼ਹਿ ਉਤੇ ਮਹੰਤ ਨੇ ਫਿਰ ਗੁਰਦਵਾਰੇ ਦਾ ਪ੍ਰਬੰਧ ਅਪਣੇ ਕਬਜ਼ੇ ਵਿਚ ਲੈਣ ਲਈ ਹੱਥ ਪੈਰ ਮਾਰਨੇ ਸ਼ੁਰੂ ਕਰ ਦਿਤੇ। 8 ਅਗੱਸਤ 1922 ਨੂੰ 5 ਸਿੰਘਾਂ ਦਾ ਜੱਥਾ ਗੁਰੂ ਕੇ ਲੰਗਰ ਲਈ ਲੱਕੜਾਂ ਕੱਟਣ ਲਈ ਗੁਰੂ ਕੇ ਬਾਗ਼ ਚਲਿਆ ਗਿਆ। ਮਹੰਤ ਸੁੰਦਰ ਦਾਸ ਨੇ ਇਹ ਖ਼ਬਰ ਪੁਲਿਸ ਨੂੰ ਕਰ ਦਿਤੀ। ਉਨ੍ਹਾਂ 9 ਅਗੱਸਤ ਨੂੰ ਪੰਜੇ ਸਿੰਘਾਂ ਨੂੰ ਗਿ੍ਫ਼ਤਾਰ ਕਰ ਲਿਆ।

Guru ka Bagh MorchaGuru ka Bagh Morcha

10 ਤਰੀਕ ਨੂੰ ਸਿੰਘਾਂ ਨੂੰ ਛੇ ਛੇ ਮਹੀਨੇ ਦੀ ਸਜ਼ਾ ਅਤੇ ਜੁਰਮਾਨਾ ਸੁਣਾ ਦਿਤਾ। ਮਿਸਟਰ ਡੰਟ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਸਰਕਾਰੀ ਹਦਾਇਤਾਂ ਅਨੁਸਾਰ 22 ਅਗੱਸਤ ਤੋਂ ਸਿੱਖਾਂ ਦੀਆਂ ਗਿ੍ਫ਼ਤਾਰੀਆਂ ਸ਼ੁਰੂ ਕਰ ਦਿਤੀਆਂ। 25 ਅਗੱਸਤ ਤੋਂ ਸਿੱਖਾਂ ਉਤੇ ਘੋਰ ਤਸ਼ੱਦਦ ਡਾਂਗਾਂ ਨਾਲ ਮਾਰ ਕੁੱਟ ਦਾ ਕੰਮ ਸ਼ੁਰੂ ਕਰ ਦਿਤਾ। 26 ਅਗੱਸਤ 1922 ਨੂੰ ਅਕਾਲ ਤਖ਼ਤ ਸਾਹਿਬ ਮੀਟਿੰਗ ਕਰ ਰਹੀ ਅੰਤਰਿੰਗ ਕਮੇਟੀ ਦੇ ਆਗੂ ਭਗਤ ਜਸਵੰਤ ਸਿੰਘ ਜ. ਸਕੱਤਰ, ਸ. ਮਹਿਤਾਬ ਸਿੰਘ ਪ੍ਰਧਾਨ, ਪੋ੍ਰ. ਸਾਹਿਬ ਸਿੰਘ ਮੀਤ ਸਕੱਤਰ, ਸ. ਸਰਮੁਖ ਸਿੰਘ ਝਬਾਲ ਪ੍ਰਧਾਨ ਅਕਾਲੀ ਦਲ, ਬਾਬਾ ਕੇਹਰ ਸਿੰਘ ਪੱਟੀ, ਮਾਸਟਰ ਤਾਰਾ ਸਿੰਘ ਅਤੇ ਸ. ਰਵੇਲ ਸਿੰਘ ਨੂੰ ਡੀ.ਸੀ ਅੰਮ੍ਰਿਤਸਰ ਨੇ ਵਰੰਟ ਜਾਰੀ ਕਰ ਕੇ ਸਾਰੇ ਗਿ੍ਫ਼ਤਾਰ ਕਰ ਲਏ। ਸਰਕਾਰ ਨਨਕਾਣਾ ਸਾਹਿਬ ਦੇ ਸਾਕੇ ਵੇਲੇ ਸਿੱਖਾਂ ਦੇ ਦਲੇਰੀ ਭਰੇ ਕਾਰਨਾਮੇ ਦੇਖ ਚੁੱਕੀ ਸੀ। ਹੁਣ ਉਹ ਸਿੱਖਾਂ ਦੀ ਲਹਿਰ ਨੂੰ ਸਖ਼ਤੀ ਨਾਲ ਦਬਾ ਦੇਣਾ ਚਾਹੁੰਦੀ ਸੀ ਪਰ ਸਰਕਾਰ ਦੀ ਸਖ਼ਤੀ ਦਾ ਸਿੱਖਾਂ ਉਤੇ ਕੋਈ ਅਸਰ ਨਾ ਪਿਆ।

30 ਅਗੱਸਤ ਨੂੰ 60 ਕੁ ਸਿੰੰਘਾਂ ਦਾ ਜੱਥਾ ਗੁਰੂ ਕੇ ਬਾਗ਼ ਨੂੰ ਰਵਾਨਾ ਹੋਇਆ। ਜੱਥੇ ਨੂੰ ਰਾਤ ਪੈਣ ਕਰ ਕੇ ਰਸਤੇ ਵਿਚ ਹੀ ਰਾਤ ਕੱਟਣੀ ਪੈ ਗਈ। ਪਰ ਪੁਲਿਸ ਨੇ ਸੁੱਤੇ ਪਏ ਜੱਥੇ ਦੀ ਡਾਂਗਾਂ ਨਾਲ ਮਾਰ ਕੁੱਟ ਕਰਨੀ ਸ਼ੁਰੂ ਕਰ ਦਿਤੀ। 31 ਅਗੱਸਤ ਤੋਂ ਹਰ ਰੋਜ਼ ਸੌ ਮੈਂਬਰਾਂ ਦਾ ਜੱਥਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰ ਕੇ ਤੁਰਦਾ। ਜੱਥੇ ਨੂੰ ਤੁਰਨ ਵੇਲੇ ਇਹ ਸਿਖਿਆ ਦਿਤੀ ਜਾਂਦੀ ਕਿ ਉਹ ਅੰਗਰੇਜ਼ ਸਰਕਾਰ ਵਲੋਂ ਕੀਤੇ ਤਸ਼ੱਦਦ ਸਮੇਂ ਪੂਰਨ ਸ਼ਾਂਤਮਈ ਰਹਿਣਗੇ। ਜਥੇ ਵਿਚ ਸ਼ਾਮਲ ਸਿੰਘਾਂ ਦੀ ਰਸਤੇ ਵਿਚ ਹੀ ਪੁਲਿਸ ਵਲੋਂ ਡਾਂਗਾਂ ਨਾਲ ਮਾਰ ਕੁਟਾਈ ਕੀਤੀ ਜਾਂਦੀ। ਮਿ.ਬੀ. ਟੀ ਡਿਪਟੀ ਸੁਪਰੀਟਡੈਂਟ ਪੁਲਿਸ ਜੱਥੇ ਦੇ ਸਿੱਖਾਂ ਦੀ ਕੋਲ ਖਲੋ ਕੇ ਕੁਟਾਈ ਕਰਵਾਉਂਦਾ। ਸਿੱਖਾਂ ਨੂੰ ਕੇਸਾਂ ਤੋਂ ਫੜ ਫੜ ਕੇ ਧੂਹ ਘਸੀਟ ਕੀਤੀ ਜਾਂਦੀ। ਅਖ਼ੀਰ ਸਿੱਖ ਬੇਹੋਸ਼ ਹੋ ਕੇ ਡਿੱਗ ਪੈਂਦੇ। ਡਿੱਗੇ ਪਏ ਸਿੱਖਾਂ ਨੂੰ ਬੂਟਾਂ ਦੇ ਠੁੱਡੇ ਮਾਰੇ ਜਾਂਦੇ। ਜੇਕਰ ਕੋਈ ਸਿੱਖ ਦੁਬਾਰਾ ਉਠਣ ਦਾ ਯਤਨ ਕਰਦਾ, ਉਸ ਨੂੰ ਦੁਬਾਰਾ ਪੁਲਿਸ ਡਾਂਗਾਂ ਮਾਰ ਮਾਰ ਥੱਲੇ ਸੁੱਟ ਕੇ ਬੇਹੋਸ਼ ਕਰ ਦਿੰਦੀ।

Guru ka Bagh MorchaGuru ka Bagh Morcha

ਇੰਡੀਅਨ ਨੈਸ਼ਨਲ ਕਾਂਗਰਸ ਨੇ ਇਕ ਪੜਤਾਲ ਕਰਨ ਵਾਸਤੇ ਕਮੇਟੀ ਨਿਯੁਕਤ ਕੀਤੀ ਜਿਸ ਨੇ ਅਕਾਲੀਆਂ ਦੀ, ਸ਼ਾਂਤਮਈ ਢੰਗ ਨਾਲ ਸਰਕਾਰ ਦਾ ਵਹਿਸ਼ੀਆਨਾ ਜ਼ੁਲਮ ਸਹਿਣ ਕਰਨ ਦੀ ਸ਼ਲਾਘਾ ਕੀਤੀ ਅਤੇ ਪੁਲਿਸ ਨੂੰ ਦੋਸ਼ੀ ਠਹਿਰਇਆ। ਸਿੱਖਾਂ ਨਾਲ ਹਮਦਰਦੀ ਦੇ ਤੌਰ ਉਤੇ ਵੱਖ ਵੱਖ ਧਰਮਾਂ ਦੇ ਲੋਕ ਵੱਡੀ ਸੰਖਿਆ ਵਿਚ ਗੁਰੂ ਕੇ ਬਾਗ਼ ਪਹੁੰਚਣ ਲੱਗੇ। ਪੰਡਤ ਮਦਨ ਮੋਹਨ ਮਾਲਵੀਆ, ਪੋ੍. ਰੁਚੀ ਰਾਮ ਸਾਹਨੀ, ਸ੍ਰੀਮਤੀ ਸਰੋਜਨੀ ਨਾਇਡੂ, ਹਕੀਮ ਅਜਮਲ ਖਾਂ ਤੇ ਜਦੋਂ ਅੰਗਰੇਜ਼ੀ ਪਾਦਰੀ ਸੀ.ਐਫ਼. ਐਂਡਰੀਊਜ਼ ਨੇ ਜਾ ਕੇ ਵਰ੍ਹ ਰਹੀਆਂ ਡਾਂਗਾਂ ਨਾਲ ਤਸੀਹੇ ਝਲਦੇ ਸਿੱਖਾਂ ਨੂੰ ਦੇਖਿਆ ਤਾਂ ਰੋ ਉਠਿਆ ਅਤੇ ਕਹਿੰਦਾ ਮੈਂ ਇਕ ਮਸੀਹਾ ਸੂਲੀ ਚੜ੍ਹਦਾ ਸੁਣਿਆ ਸੀ ਪਰ ਆਹ ਅੱਖਾਂ ਸਾਹਮਣੇ ਸੈਂਕੜੇ ਮਸੀਹੇ ਸੂਲੀ ਚੜ੍ਹਦੇ ਵੇਖ ਨਹੀਂ ਹੁੰਦੇ। ਉਸ ਨੇ ਲੈਫ਼ਟੀਨੈਂਟ ਗਵਰਨਰ ਨੂੰ ਪੁਲਿਸ ਦੀ ਵਹਿਸ਼ੀਆਨਾ ਕਾਰਵਾਈ ਤੋਂ ਜਾਣੂ ਕਰਵਾਇਆ ਅਤੇ ਉਸ ਨੂੰ ਆਪ ਜਾ ਕੇ ਮੌਕਾ ਵੇਖਣ ਦੀ ਬੇਨਤੀ ਕੀਤੀ।

ਸਰ ਐਡਵਰਡ ਮੈਕਲਾਗਨ 13  ਸਤੰਬਰ ਨੂੰ ਗੁਰੂ ਕੇ ਬਾਗ਼ ਪਹੁੰਚਿਆ ਅਤੇ ਡਾਂਗਾਂ ਨਾਲ ਹੁੰਦੀ ਮਾਰ ਕੁੱਟ ਬੰਦ ਕਰਵਾਈ। ਪਰ ਗਿ੍ਫ਼ਤਾਰੀਆਂ ਉਸ ਤਰ੍ਹਾਂ ਹੀ ਚੱਲ ਰਹੀਆਂ ਸਨ। ਉਥੇ ਸਰਕਾਰ ਨੇ ਸਰ ਗੰਗਾ ਰਾਮ ਨੂੰ ਵਿਚੋਲਾ ਬਣਾ ਕੇ ਗੁਰੂ ਕੇ ਬਾਗ਼ ਦੀ ਜ਼ਮੀਨ ਮਹੰਤ ਪਾਸੋਂ ਲੈ ਕੇ ਉਸ ਨੂੰ ਪਟੇ ਉਤੇ ਦੇ ਦਿਤੀ। ਸਰ ਗੰਗਾ ਰਾਮ ਨੇ ਪੁਲਿਸ ਨੂੰ ਇਹ ਕਹਿ ਕੇ ਭੇਜ ਦਿਤਾ ਕਿ ਜਾਉ, ਮੈਨੂੰ ਤੁਹਾਡੀ ਲੋੜ ਨਹੀਂ। ਸਰਕਾਰ ਨੇ ਇਹ ਢੰਗ ਵਰਤ ਕੇ ਅਪਣੀ ਹਾਰ ਵਾਲੀ ਕਮਜ਼ੋਰੀ ਵਿਚੇ ਹੀ ਛੁਪਾ ਲਈ। ਸਰਕਾਰ ਨੇ ਪੁਲਿਸ ਉਥੋਂ ਹਟਾ ਲਈ।  ਸ਼੍ਰੋਮਣੀ ਕਮੇਟੀ ਨੂੰ ਗੁਰੂ ਕੇ ਬਾਗ਼ ਦੀ ਸਾਰੀ ਜਾਇਦਾਦ ਦਾ ਕਬਜ਼ਾ ਦੇ ਕੇ ਮਾਲਕ ਬਣਾ ਦਿਤਾ ਗਿਆ। ਇਸ ਦੇ ਨਾਲ ਹੀ 17 ਨਵੰਬਰ 1922 ਨੂੰ ਗਿ੍ਫ਼ਤਾਰੀਆਂ ਬੰਦ ਹੋ ਗਈਆਂ। 14 ਮਾਰਚ 1923 ਨੂੰ ਸਿੱਖ ਆਗੂ ਰਿਹਾ ਕਰ ਦਿਤੇ ਗਏ। ਅਪੈ੍ਲ ਮਈ 1923 ਵਿਚ ਮੋਰਚੇ ਦੇ ਸਾਰੇ ਕੈਦੀ ਰਿਹਾ ਕਰ ਦਿਤੇ ਗਏ। ਇਸ ਤਰ੍ਹਾਂ ਸਿੱਖਾਂ ਨੇ ਮੋਰਚਾ ਫ਼ਤਹਿ ਕੀਤਾ। ਇਸ ਜਿੱਤ ਨਾਲ ਸਿੱਖਾਂ ਲਈ ਆਜ਼ਾਦੀ ਦਾ ਰਾਹ ਹੋਰ ਪੱਧਰਾ ਹੋ ਗਿਆ। ਇਸ ਮੋਰਚੇ ਵਿਚ 839 ਸਿੱਖ ਜ਼ਖ਼ਮੀ ਹੋਏ ਤੇ 5605 ਸਿੱਖ ਗਿ੍ਫ਼ਤਾਰ ਹੋਏ। 

ਸੰਪਰਕ: 99141-84794

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Anmol Bishnoi Brother: ਹੁਣ ਗੈਂਗਸਟਰਾ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM
Advertisement