ਅੰਗਰੇਜ਼ਾਂ ਦੇ ਸਮੇਂ ਦਾ ਰੇਡੀੳ ਤੇ 18ਵੀਂ ਸਦੀ ਤੋਂ ਹੁਣ ਤਕ ਦੇ ਸਿੱਕੇ ਸਾਂਭੀ ਬੈਠਾ ਹੈ ਥਿੰਦ ਪਰਵਾਰ
Published : Sep 9, 2023, 10:31 am IST
Updated : Sep 9, 2023, 10:31 am IST
SHARE ARTICLE
Elderly Buta Ram Thind
Elderly Buta Ram Thind

ਅੰਗਰੇਜ਼ਾਂ ਦੇ ਸਮੇਂ ਦਾ 56 ਸਾਲ ਪੁਰਾਣਾ ਰੇਡੀਉ ਵੀ ਸਾਂਭ ਕੇ ਰਖਿਆ ਹੋਇਐ

ਫ਼ਾਜ਼ਿਲਕਾ (ਸੁਖਵਿੰਦਰ ਥਿੰਦ) : ਕਹਿੰਦੇ ਹਨ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਅਤੇ ਮਨੁੱਖ ਵਲੋਂ ਅਪਣੇ ਸ਼ੌਕ ਨੂੰ ਕੁੱਝ ਵੀ ਕੀਤਾ ਜਾ ਸਕਦਾ ਹੈ, ਜੇਕਰ ਤੁਸੀਂ ਕਿਸੇ ਚੀਜ਼ ਨੂੰ ਦਿਲ ਨਾਲ ਚਾਹੋ ਤਾਂ ਸਾਰੀ ਕੁਦਰਤ ਵੀ ਉਸ ਨਾਲ ਮਿਲਾਉਣ ਦੀ ਕੋਸ਼ਿਸ਼ ’ਚ ਜੁੱਟ ਜਾਂਦੀ ਹੈ ਤੇ ਦੁਨਿਆ ’ਚ ਹਰ ਮਨੁੱਖ ਨੂੰ ਵਖਰੇ-ਵਖਰੇ ਸ਼ੌਕ ਹੁੰਦੇ ਹਨ ਅਤੇ ਕਈ ਮਨੁੱਖ ਤਾਂ ਅਪਣੇ ਵਖਰੇ -ਵਖਰੇ ਸ਼ੌਕਾਂ ਦੇ ਨਾਲ ਦੁਨੀਆਂ ਤੇ ਅਪਣੀ ਵਖਰੀ ਪਛਾਣ ਵੀ ਬਣਾ ਲੈਂਦੇ ਹਨ। 

ਗੱਲ ਕਰਦੇ ਹਾਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕੇਰਾ ਖੇੜਾ ਦੀ ਜਿਸ ’ਚ 79 ਸਾਲ ਦੇ ਬਜ਼ੁਰਗ ਬੂਟਾ ਰਾਮ ਥਿੰਦ ਨੇ ਅਪਣੇ ਸ਼ੌਕ ਪੂਰੇ ਕਰਦੇ ਹੋਏ 18ਵੀਂ ਸਦੀ ਤੋਂ ਹੁਣ ਤਕ ਦੇ ਪੁਰਾਣੇ ਸਿੱਕੇ ਸਾਂਭ ਕੇ ਰੱਖੇ ਹੋਏ ਹਨ ਅਤੇ ਅੱਜ ਤੋਂ 54 ਸਾਲ ਪੁਰਾਣਾ ਅੰਗਰੇਜ਼ਾ ਦੀ ਕੰਪਨੀ ਦਾ ਪੁਰਾਣਾ ਰੇਡੀਉ ਬੜੀ ਰੀਝ ਨਾਲ ਸੰਭਾਲ ਕੇ ਰਖਿਆ ਹੋਇਆ ਹੈ। ਜੋ ਅੱਜ ਵੀ ਉਨ੍ਹਾਂ ਨੂੰ ਖ਼ਬਰਾਂ ਅਤੇ ਮਿੱਠੇ ਗੀਤ ਨਾਲ ਦੁਕਾਨ ’ਤੇ ਗਾਹਕਾਂ ਦਾ ਮਨੋਰੰਜਨ ਕਰਦਾ ਹੈ। ਇਸ ਸਬੰਧੀ ਜਦੋਂ ਪੱਤਰਕਾਰ ਵਲੋਂ ਪਿੰਡ ਕੇਰਾ ਖੇੜਾ ਦੇ ਵਾਸੀ ਬੂਟਾ ਰਾਮ ਥਿੰਦ ਨਾਲ ਉਨ੍ਹਾਂ ਦੀ ਦੁਕਾਨ ’ਤੇ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਦਸਿਆ ਕਿ ਉਸ ਦਾ ਪਰਵਾਰ ਪਹਿਲਾ ਪਾਕਿਸਤਾਨ ’ਚ ਰਹਿਦਾ ਸੀ ਅਤੇ ਹਿੰਦ-ਪਾਕਿ ਦੀ ਵੰਡ ਤੋਂ ਬਾਅਦ ਉਹ ਚੜ੍ਹਦੇ ਪੰਜਾਬ ’ਚ ਆ ਵਸੇ ਤਾਂ ਉਨ੍ਹਾਂ ਦੇ ਪਿਤਾ ਚੌਧਰੀ ਰਾਮ ਕੋਲ ਕੁੱਝ ਪੁਰਾਤਨ ਸਿੱਕੇ ਸਨ

ਜੋ ਉਨ੍ਹਾਂ ਨੇ ਉਨ੍ਹਾਂ ਨੇ ਬੜੀ ਰੀਝ ਨਾਲ ਸੰਭਾਲ ਕੇ ਰਖਣ ਲਈ ਵਿਰਾਸਤ ਵਜੋਂ ਉਨ੍ਹਾਂ ਦੀ ਝੋਲੀ ਪਾਏ ਸਨ ਅਤੇ ਬਚਪਨ ਤੋਂ ਹੀ ਉਸ ਨੂੰ ਪੁਰਾਣੇ ਸਿੱਕੇ ਇਕੱਠੇ ਕਰਨ ਦਾ ਸ਼ੌਕ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ 5-6 ਦਹਾਕੇ ਪਹਿਲਾਂ ਪਿੰਡ ਕੇਰਾ ਖੇੜਾ ’ਚ ਚਾਰਾਂ ਭਰਾਵਾਂ ਵਲੋਂ ਇਕ ਸਾਂਝਾ ਕਰਿਆਨਾ ਸਟੋਰ ਖੋਲ੍ਹਿਆ ਅਤੇ ਉਸ ਦੇ ਮਰਹੂਮ ਭਰਾ ਵਰਿਆਮ ਚੰਦ ਥਿੰਦ, ਕਾਲੂ ਰਾਮ ਥਿੰਦ, ਮੁਨਸ਼ੀ ਰਾਮ ਥਿੰਦ ਅਤੇ ਉਸ ਵਲੋਂ ਦੁਕਾਨ ’ਤੇ ਹਰ ਆਉਣ-ਜਾਣ ਵਾਲੇ ਗਾਹਕ ਵਲੋਂ ਪੁਰਾਤਨ ਸਿੱਕੇ ਖਰੀਦ ਕੇ ਇਕੱਠੇ ਕੀਤੇ ਜਾਂਦੇ ਸਨ। ਉਨ੍ਹਾਂ ਦਸਿਆ ਕਿ ਉਨ੍ਹਾਂ ਨੂੰ ਪੁਰਾਣੇ ਸਿੱਕੇ ਖਰੀਦਨ ਦਾ ਸ਼ੌਕ ਇਕ ਜਨੂਨ ਦੀ ਤਰ੍ਹਾਂ ਵਧ ਗਿਆ ਅਤੇ ਉਹ ਪੁਰਾਤਨ ਪਿੰਡਾਂ ’ਚ ਜਾ-ਜਾ ਕੇ ਕੁੱਝ ਚੀਜ਼ਾਂ ਬਦਲੇ ਲੋਕਾਂ ਤੋਂ ਪੁਰਾਣੇ ਸਿੱਕੇ ਇੱਕਠੇ ਕਰਦਾ ਸੀ।

ਅੰਗਰੇਜ਼ਾਂ ਦੇ ਸਮੇਂ ਦਾ 56 ਸਾਲ ਪੁਰਾਣਾ ਰੇਡੀਉ ਵੀ ਸਾਂਭ ਕੇ ਰਖਿਆ ਹੋਇਐ
ਬੂਟਾ ਰਾਮ ਥਿੰਦ ਨੇ ਦਸਿਆ ਕਿ ਅਪਣੇ ਸ਼ੌਕ ਨੂੰ ਸਦਾ ਬਰਕਰਾਰ ਰੱਖਣ ਲਈ ਉਨ੍ਹਾਂ ਵਲੋਂ ਅਬੋਹਰ ਦੀ 9 ਨੰਬਰ ਗਲੀ ’ਚ 50 ਸਾਲ ਪਹਿਲਾਂ 100 ਰੁਪਏ ਦਾ ਇਕ ਰੇਡੀਉ ਖਰੀਦਿਆ ਸੀ, ਜੋ ਕਿ ਦੁਕਾਨ ’ਤੇ ਉਨ੍ਹਾਂ ਨੂੰ ਦੁਨੀਆ ਭਰ ਦੀ ਜਾਣਕਾਰੀ ਤੇ ਪੁਰਾਣੇ ਜ਼ਮਾਨੇ ਦੇ ਗੀਤ ਸੁਣਾਉਂਦਾ ਹੈ ਤੇ ਆਸੇ-ਪਾਸੇ ਦੇ ਲੋਕ ਅਤੇ ਪਿੰਡ ਦੇ ਲੋਕ ਉਸ ਸਮੇਂ ਉਨ੍ਹਾਂ ਦਾ ਰੇਡੀਉ ਵੇਖਣ ਲਈ ਬੜੇ ਉਤਸ਼ਾਹ ਨਾਲ ਉਨ੍ਹਾਂ ਦੀ ਦੁਕਾਨ ’ਤੇ ਆਉਂਦੇ ਸਨ ਤੇ ਦੇਰ ਸ਼ਾਮ ਤਕ ਉਨ੍ਹਾਂ ਕੋਲ ਬੈਠ ਕੇ ਖ਼ਬਰਾਂ ਅਤੇ ਗੀਤ ਸੁਣਦੇ ਸਨ। ਉਨ੍ਹਾਂ ਕਿਹਾ ਕਿ ਉਹ ਰੇਡੀਓ ਅੱਜ ਵੀ 56 ਸਾਲ ਪਹਿਲਾਂ ਵਾਂਗ ਉਨ੍ਹਾਂ ਦੀ ਦੁਕਾਨ ’ਤੇ ਖ਼ਬਰਾਂ ਤੇ ਪੁਰਾਣੇ ਗੀਤ ਸੁਣਾਉਂਦਾ ਹੈ।

ਵੱਖ-ਵੱਖ ਮੁਲਕਾਂ ਦੇ ਪੁਰਾਤਨ ਸਿੱਕੇ ਇਕੱਠੇ ਕੀਤੇ ਹੋਏ ਹਨ
ਥਿੰਦ ਨੇ ਦਸਿਆ ਕਿ ਉਨ੍ਹਾਂ ਕੋਲ ਅੱਜ ਦੇ ਸਮੇਂ ਗੋਲ ਪੈਸਾ, ਮੋਰੇ ਵਾਲਾ ਪੈਸਾ, ਸਿੱਕਾ, ਟਕਾ, ਆਨਾ, ਦੁਆਨੀ, ਥੇਲਾ, ਇਕ ਪੈਸਾ, ਦੁੱਕੀ, ਚੁਆਨੀ, ਪੰਜੀ, ਦੱਸੀ, 20 ਪੈਸਾ, 25 ਪੈਸਾ, 50 ਪੈਸਾ, ਰੁਪਇਆ, 2 ਰੁਪਏ, 5 ਰੁਪਏ, ਤੇ ਦਸ ਰੁਪਏ ਦੇ ਨੋਟ ਤੋਂ ਲੈ ਕੇ ਦੁਨੀਆਂ ਦੇ ਹਰ ਪ੍ਰਕਾਰ ਦਾ ਪੁਰਾਤਨ ਸਿੱਕਾ ਉਨ੍ਹਾਂ ਕੋਲ ਮੌਜੂਦ ਹਨ। ਜੋ ਉਨ੍ਹਾਂ ਨੇ ਬੜੀ ਰੀਝ ਨਾਲ ਸਾਂਭ ਕੇ ਰੱਖੇ ਹੋਏ ਹਨ ਅਤੇ ਸਕੂਲੀ ਬੱਚੇ, ਪਿੰਡ ਦੇ ਲੋਕ ਅਤੇ ਦੂਰ ਦੁਰਾਡੇ ਤੋਂ ਕਈ ਲੋਕ ਉਨ੍ਹਾਂ ਕੋਲ ਪੁਰਾਤਨ ਸਿੱਕੇ ਵੇਖਣ ਅਤੇ ਜਾਣਕਰੀ ਲੈਣ ਲਈ ਆਉਂਦੇ ਹਨ ਅਤੇ ਉਨ੍ਹਾਂ ਵਲੋਂ ਬੜੀ ਉਤਸ਼ਾਹ ਨਾਲ ਉਨ੍ਹਾਂ ਨੂੰ ਜਾਣਕਾਰੀ ਦਿਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਯੁੱਗ ’ਚ ਨਵੀਂ ਪੀੜ੍ਹੀ ਨੂੰ ਪੁਰਾਣੇ ਸਮੇਂ ਦੇ ਸਿੱਕਿਆਂ ਬਾਰੇ ਕੋਈ ਜਾਣਕਾਰੀ ਨਹੀ ਹੈ ਅਤੇ ਉਨ੍ਹਾਂ ਵਲੋਂ ਨਵੀਂ ਪੀੜ੍ਹੀ ਨੂੰ ਗੋਲ ਪੈਸਾ, ਮੋਰੇ ਵਾਲਾ ਪੈਸਾ, ਸਿੱਕਾ, ਟਕਾ, ਆਨਾ, ਦੁਆਨੀ, ਥੇਲਾ, ਇਕ ਪੈਸਾ, ਦੁੱਕੀ, ਚੁਆਨੀ, ਪੰਜੀ, ਦਸੀ, 20 ਪੈਸਾ, 25 ਪੈਸਾ, 50 ਪੈਸੇ ਸਬੰਧੀ ਜਾਣਾਕਰੀ ਦੇਕੇ ਉਨ੍ਹਾਂ ਦੇ ਗਿਆਨ ’ਚ ਵਾਧਾ ਕਰ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement