
ਕਿਸਾਨ ਅੰਦਲੋਨ ਵੀ ਭਾਜਪਾ ਦੀ ਹਾਰ ਦਾ ਵੱਡਾ ਕਾਰਨ ਬਣਿਆ
ਭਾਜਪਾ ਨੂੰ ਵੀ ਰਾਵਣ ਵਾਂਗ ਹੰਕਾਰ ਸੀ ਜੋ 200 ਸੀਟਾਂ ਜਿੱਤ ਲੈਣ ਦੀ ਅਤੇ ‘2 ਮਈ, ਮਮਤਾ ਗਈ’ ਦੇ ਨਾਹਰੇ ਲਾਉਂਦੀ ਸੀ। ਪਛਮੀ ਬੰਗਾਲ ਵਿਚ ਭਾਜਪਾ ਦੀ ਹਾਰ ਦੇ ਕਈ ਕਾਰਨ ਹਨ। ਸੱਭ ਤੋਂ ਪਹਿਲਾ ਦੁਸ਼ਮਣ ਨੂੰ ਕਦੇ ਛੋਟਾ ਨਾ ਸਮਝੋ।
Mamata Banerjee, Narendra Modi
ਕੋਰੋਨਾ ਕਾਰਨ 14 ਅਪ੍ਰ੍ਰੈਲ ਤੋਂ ਬਾਅਦ ਤਿੰਨ ਗੇੜਾਂ ਵਿਚ ਪਾਈਆਂ ਵੋਟਾਂ ਦੇ ਨਤੀਜੇ ਮਮਤਾ ਦੇ ਹੱਕ ਵਿਚ ਆਏ। ਲੋਕਾਂ ਨੇ ਭਾਜਪਾ ਦਾ ਹਿੰਦੂ ਵੋਟਰ ਪੱਤਾ ਵੀ ਨਹੀਂ ਚੱਲਣ ਦਿਤਾ। ਕਲਕੱਤਾ ਦਾ ਹਿੰਦੂ ਵੋਟਰ ਮਮਤਾ ਦੇ ਹੱਕ ਵਿਚ ਭੁਗਤਿਆ।
Farmers Protest
ਕਿਸਾਨ ਅੰਦਲੋਨ ਵੀ ਭਾਜਪਾ ਦੀ ਹਾਰ ਦਾ ਵੱਡਾ ਕਾਰਨ ਬਣਿਆ। ਮਹਿੰਗਾਈ ਨੇ ਵੀ ਭਾਜਪਾ ਦਾ ਰਾਹ ਰੋਕਿਆ। ਮਮਤਾ ਦੀਦੀ ਨੂੰ ਪਲੱਸਤਰ ਲਗਿਆ ਹੋਣ ਕਰ ਕੇ ਵੀ ਵੋਟਰ ਨੇ ਮਮਤਾ ਨੂੰ ਤਰਜੀਹ ਦਿਤੀ। ਭਾਜਪਾ ਆਗੂਆਂ ਦੀ ਗ਼ਲਤ ਸ਼ਬਦਾਵਲੀ ਵੀ ਮਮਤਾ ਦੀ ਜਿੱਤ ਦਾ ਕਾਰਨ ਬਣੀ। 50 ਰੁਪਏ ਦੀ ਹਵਾਈ ਚੱਪਲ ਵਾਲੀ ਨੇ ਲੱਖਾਂ ਦੇ ਸੂਟ-ਬੂਟ ਪਹਿਨਣ ਵਾਲੇ ਨੂੰ ਹਰਾ ਦਿਤਾ। ਹਰਜਿੰਦਰ ਪਾਲ ਸਿੰਘ, ਲੁਧਿਆਣਾ, ਸੰਪਰਕ:9653835033