ਸਿੱਖਾਂ ਦਾ ਦੁਸ਼ਮਣ ਮੀਰ ਮੰਨੂ
Published : Sep 11, 2020, 6:21 pm IST
Updated : Sep 11, 2020, 6:29 pm IST
SHARE ARTICLE
Meer Mannu enemy of the Sikhs
Meer Mannu enemy of the Sikhs

ਲਾਸਾਨੀ ਸਿੱਖ ਇਤਿਹਾਸ ਦੇ ਪੰਨਿਆਂ ਉਤੇ ਨਿਰਦਈ ਮੀਰ ਮੰਨੂ ਦਾ ਨਾਂ ਕਾਲੇ ਅੱਖਰਾਂ ਵਿਚ ਲਿਖਿਆ ਹੋਇਐ, ਜੋ ਸਿੱਖਾਂ ਦਾ ਕੱਟੜ ਦੁਸ਼ਮਣ ਸੀ।

ਲਾਸਾਨੀ ਸਿੱਖ ਇਤਿਹਾਸ ਦੇ ਪੰਨਿਆਂ ਉਤੇ ਨਿਰਦਈ ਮੀਰ ਮੰਨੂ ਦਾ ਨਾਂ ਕਾਲੇ ਅੱਖਰਾਂ ਵਿਚ ਲਿਖਿਆ ਹੋਇਐ, ਜੋ ਸਿੱਖਾਂ ਦਾ ਕੱਟੜ ਦੁਸ਼ਮਣ ਸੀ। ਅਪਣੇ ਰਾਜ ਕਾਲ ਦੌਰਾਨ ਉਹ ਸਿੱਖ ਕੌਮ ਦਾ ਖੁਰਾ ਖੋਜ ਮਿਟਾਉਣਾ ਚਾਹੁੰਦਾ ਸੀ। ਮੁਗ਼ਲ ਬਾਦਸ਼ਾਹ ਮੁਹੰਮਦ ਸ਼ਾਹ (ਰੰਗੀਲਾ) ਦੇ ਵਜ਼ੀਰ ਦੇ ਜ਼ਾਲਮ ਪੁੱਤਰ ਮੀਰ ਮੰਨੂ ਦੇ ਫ਼ੌਜਦਾਰ ਅਦੀਨਾ ਬੇਗ ਨੂੰ ਸਿੱਖਾਂ ਵਿਰੁਧ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦੇ ਕੇ ਅਪਣੀ ਬਿਮਾਰ ਕੱਟੜ ਮਾਨਸਿਕਤਾ ਦਾ ਸਬੂਤ ਦਿਤਾ ਸੀ। ਸਿੱਖਾਂ ਨੂੰ ਕੁਚਲ ਕੇ ਮੀਰ ਮੰਨੂ ਬਾਦਸ਼ਾਹ ਦੀਆਂ ਨਜ਼ਰਾਂ ਵਿਚ ਹਰਮਨ ਪਿਆਰਾ ਬਣਨ ਦੇ ਮਾਰੂ ਸੁਪਨੇ ਲੈ ਰਿਹਾ ਸੀ।

Meer Mannu the enemy of the SikhsMeer Mannu enemy of the Sikhs

ਮੀਰ ਮੰਨੂ ਸਿੱਖਾਂ 'ਤੇ ਅਤਿਆਚਾਰ ਕਰ ਰਿਹਾ ਸੀ। ਪਰ ਅਣਖੀ ਸਿੱਖਾਂ ਨੇ ਈਨ ਨਹੀਂ ਸੀ ਮੰਨੀ। ਦੀਵਾਲੀ ਮਨਾਉਣ ਲਈ ਸਿੱਖਾਂ ਨੂੰ ਵੀ ਮੀਰ ਮੰਨੂ ਦੀ ਕਪਟੀ ਚਾਲ ਬਾਰੇ ਪਤਾ ਲੱਗ ਗਿਆ ਸੀ। ਮੀਰ ਮੰਨੂ ਨੇ ਚਾਰ ਮਹੀਨੇ ਰਾਮਰੌਣੀ ਦੇ ਕਿਲ੍ਹੇ ਨੂੰ ਘੇਰਾ ਪਾਈ ਰਖਿਆ ਸੀ। ਇਸੇ ਦੌਰਾਨ ਕਿਲ੍ਹੇ ਵਿਚ ਸਿੱਖਾਂ ਵਿਚੋਂ ਕੁੱਝ ਸ਼ਹੀਦ ਹੋ ਗਏ ਸਨ। ਦੀਵਾਨ ਕੌੜਾ ਮੱਲ ਦੀ ਸਲਾਹ ਉਤੇ ਮੀਰ ਮੰਨੂ ਨੇ ਸਿੱਖਾਂ ਨਾਲ ਉਪਰੋਂ ਸਮਝੌਤਾ ਕਰ ਲਿਆ ਸੀ।

 SIKHSIKH

ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਲਾਹੌਰ ਵਿਚ ਸਿੱਖਾਂ ਨੇ ਖ਼ੂਬ ਲੁੱਟਮਾਰ ਕੀਤੀ ਸੀ। ਜਦ ਬੇਅਸੂਲੇ ਮੀਰ ਮੰਨੂ ਨੂੰ ਲੁੱਟ ਬਾਰੇ ਸੂਚਨਾ ਮਿਲੀ ਤਾਂ ਉਸ ਨੇ ਗੁੱਸੇ ਵਿਚ ਸਿੱਖਾਂ ਨੂੰ ਦਿਤੀ ਜਗੀਰ ਜ਼ਬਤ ਕਰ ਲਈ। ਪੱਥਰ ਦਿਲ ਮੀਰ ਮੰਨੂ ਨੇ ਸਿੱਖਾਂ ਨੂੰ ਗ੍ਰਿਫ਼ਤਾਰ ਕਰਾਉਣ ਤੇ ਮਾਰਨ ਦੇ ਇਨਾਮ ਰੱਖ ਦਿਤੇ। ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਦਿਤੇ ਗਏ ਸਨ। ਮਾਰਚ 1753 ਵਿਚ ਹੋਲਾ ਮਹੱਲਾ ਮਨਾਉਣ ਲਈ ਮਾਖੋਵਾਲ (ਆਨੰਦਪੁਰ) ਵਿਖੇ ਸਿੱਖ ਇਕੱਠੇ ਹੋਏ ਸਨ।

Jassa Singh AhluwaliaJassa Singh Ahluwalia

ਦੁਸ਼ਟ ਅਦੀਨਾ ਬੇਗ ਨੇ ਅਚਾਨਕ ਹਮਲਾ ਕਰ ਕੇ ਅਣਗਿਣਤ ਸਿੱਖਾਂ ਨੂੰ ਸ਼ਹੀਦ ਕਰ ਦਿਤਾ ਸੀ। ਮੀਰ ਮੰਨੂ ਨੇ ਨਿਰਦੋਸ਼ ਸਿੱਖਾਂ ਨੂੰ ਮਾਰਨ ਲਈ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿਚ ਫ਼ੌਜੀ ਦਸਤੇ ਭੇਜ ਦਿਤੇ ਸਨ। ਜਮਾਲ ਉਦੀਨ ਦੀ ਅਗਵਾਈ ਵਿਚ ਮੁਗ਼ਲ ਫ਼ੌਜਾਂ ਨੇ ਅੰਮ੍ਰਿਤਸਰ ਵਿਚ ਸੈਂਕੜੇ ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕਰ ਕੇ ਤਰਥੱਲੀ ਮਚਾ ਦਿਤੀ ਸੀ। ਜਿਥੇ ਮਰਦ ਸਿੱਖ ਨਾ ਮਿਲਦੇ, ਉੱਥੇ ਸਿੱਖ ਔਰਤਾਂ, ਬੱਚਿਆਂ ਨੂੰ ਬੰਦੀ ਬਣਾ ਕੇ ਲਾਹੌਰ ਲਿਆਇਆ ਜਾਂਦਾ ਸੀ।  

LahoreLahore

ਮੀਰ ਮੰਨੂ ਦੇ ਦਮਨਕਾਰੀ ਆਦੇਸ਼ ਅਨੁਸਾਰ ਸਵਾ ਮਣ ਅਨਾਜ ਚੱਕੀ ਵਿਚ ਪੀਹਣ ਲਈ ਦਿਤਾ ਸੀ। ਜਿਹੜੀ ਔਰਤ ਥਕੇਵੇਂ ਕਰ ਕੇ ਪੀਹਣ ਤੋਂ ਅਸਮਰੱਥ ਹੋ ਜਾਂਦੀ ਸੀ ਉਸ ਸਿੱਖ ਬੀਬੀ ਨੂੰ ਕੋਰੜੇ ਮਾਰੇ ਜਾਂਦੇ ਸਨ। ਦੁਧ ਚੁੰਘਦੇ ਬੱਚਿਆਂ ਦੀਆਂ ਮਾਵਾਂ ਤੋਂ ਬੱਚੇ ਖੋਹ ਕੇ ਮਾਵਾਂ ਸਾਹਮਣੇ ਹੀ ਬੱਚੇ ਕਤਲ ਕਰ ਕੇ ਧਰਤੀ ਨੂੰ ਕਾਂਬਾ ਚੜ੍ਹਾ ਦਿਤਾ ਜਾਂਦਾ ਸੀ। ਮਾਂ ਦੀਆਂ ਸ਼ੇਰ ਬੱਚੀਆਂ ਨੇ ਸਿੱਖ ਧਰਮ ਦੀ ਲਾਜ ਬਚਾਉਣ ਖ਼ਾਤਰ ਇਸਲਾਮ ਧਰਮ ਨਾ ਅਪਣਾਉਣ ਕਰ ਕੇ ਦੁਸ਼ਟ ਮੀਰ ਮੰਨੂ ਦੇ ਹੋਛੇ ਇਰਾਦਿਆਂ ਉਤੇ ਪਾਣੀ ਫੇਰ ਦਿਤਾ।

ਮੀਰ ਮੰਨੂ ਦੇ ਜ਼ੁਲਮਾਂ, ਤਸੀਹਿਆਂ ਦੇ ਬਾਵਜੂਦ ਕੁਰਬਾਨੀ ਦੇਣ ਲਈ ਸਿੱਖਾਂ ਦੀ ਗਿਣਤੀ ਵਿਚ ਵਾਧਾ ਹੁੰਦਾ ਗਿਆ। ਚੜ੍ਹਦੀ ਕਲਾ ਵਿਚ ਰਹਿਣ ਵਾਲੇ ਨਿਡਰ ਸਿੱਖ ਗਉਂਦੇ ਸਨ :-
ਮੰਨੂ ਅਸਾਡੀ ਦਾਤਰੀ, ਅਸੀ ਮੰਨੂ ਦੇ ਸੋਏ। ਜਿਉਂ-ਜਿਉਂ ਮੰਨੂ ਵਢਦਾ ਅਸੀ ਦੂਣ ਸਵਾਏ ਹੋਏ।

 Ahmad Shah AbdaliAhmad Shah Abdali

1751 ਈ. ਵਿਚ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਉੱਤੇ ਤੀਜੀ ਵਾਰ ਹਮਲਾ ਕਰਨ ਤੇ ਮੰਨੂ ਦਾ ਸਲਾਹਕਾਰ, ਸਿੱਖਾਂ ਦਾ ਹਮਦਰਦ ਕੌੜਾ ਮੱਲ ਲੜਾਈ ਵਿਚ ਮਾਰਿਆ ਗਿਆ ਸੀ। ਮੀਰ ਮੰਨੂ ਨੂੰ ਗ੍ਰਿਫ਼ਤਾਰ ਕਰ ਕੇ 1752 ਈਸਵੀ ਵਿਚ ਅਹਿਮਦ ਸ਼ਾਹ ਅਬਦਾਲੀ ਦਾ ਪੰਜਾਬ ਉਤੇ ਕਬਜ਼ਾ ਹੋ ਗਿਆ ਸੀ। ਸਿੱਖਾਂ ਦੇ ਕੱਟੜ ਵਿਰੋਧੀ ਮੀਰ ਮੰਨੂ ਨੂੰ ਅਬਦਾਲੀ ਨੇ ਫਿਰ ਪੰਜਾਬ ਦਾ ਸੂਬੇਦਾਰ ਨਿਯੁਕਤ ਕਰ ਦਿਤਾ ਤੇ ਸਿੱਖਾਂ ਵਿਰੁਧ ਸਖ਼ਤੀ ਨਾਲ ਪੇਸ਼ ਆਉਣ ਦਾ ਗ਼ੈਰ ਮਨੁੱਖੀ ਹੁਕਮ ਵੀ ਕਰ ਦਿਤਾ ਸੀ। ਖੇਤਾਂ ਵਿਚ ਲੁਕੇ ਸਿੱਖਾਂ ਦੀ ਸੂਚਨਾ ਜਦ ਮਰੀ ਜ਼ਮੀਰ ਵਾਲੇ ਮੀਰ ਮੰਨੂ ਨੂੰ ਮਿਲੀ ਤਾਂ ਘੋੜੇ ਤੇ ਸਵਾਰ ਹੋ ਕੇ ਉਥੇ ਪਹੁੰਚ ਗਿਆ। ਸਿੱਖਾਂ ਵਲੋਂ ਗੋਲੀ ਚਲਾਉਣ ਕਰ ਕੇ ਮੀਰ ਮੰਨੂ ਦਾ ਘੋੜਾ ਘਾਬਰ ਗਿਆ।

Meer Mannu enemy of the SikhsMeer Mannu enemy of the Sikhs

ਭਜਦੇ ਘੋੜੇ ਤੋਂ ਮੰਨੂ ਡਿੱਗ ਪਿਆ ਪਰ ਉਸ ਦਾ ਪੈਰ ਘੋੜੇ ਦੀ ਰਕਾਬ ਵਿਚ ਫਸ ਗਿਆ। ਮੀਰ ਮੰਨੂ ਨੂੰ ਘੋੜਾ ਘਸੀਟਦਾ ਗਿਆ ਜਿਸ ਕਾਰਨ ਪਾਪੀ ਮੰਨੂ ਕੁੱਤੇ ਦੀ ਮੌਤ ਮਾਰਿਆ ਗਿਆ। ਮੰਨੂ ਦੀ ਮੌਤ ਦੀ ਖ਼ੁਸ਼ਖ਼ਬਰੀ ਸੁਣਦਿਆਂ ਹੀ ਅੱਕੇ ਸਿੱਖਾਂ ਨੇ ਲਾਹੌਰ ਵਿਚ ਦਾਖ਼ਲ ਹੋ ਕੇ ਬਹੁਤੀਆਂ ਬੰਦੀ ਔਰਤਾਂ ਨੂੰ ਆਜ਼ਾਦ ਕਰਵਾ ਲਿਆ ਸੀ। ਅਤਿਅਚਾਰੀ, ਸਰਕਾਰੀ ਮੁਖ਼ਬਰਾਂ ਨੂੰ ਵੀ ਸਿੱਖ ਯੋਧਿਆਂ ਨੇ ਅਗਲੇ ਜਹਾਨ ਪਹੁੰਚਾ ਦਿਤਾ ਸੀ। ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦਾ ਘਿਨਾਉਣਾ ਸੁਪਨਾ ਲੈਣ ਵਾਲਾ, ਸਿੱਖਾਂ ਉਤੇ ਜ਼ੁਲਮ ਦਾ ਕਹਿਰ ਢਾਹੁਣ ਵਾਲਾ ਮੀਰ ਮੰਨੂ ਕਬਰਸਤਾਨ ਵਿਚ ਦਫ਼ਨ ਹੋਣ ਕਰ ਕੇ ਆਖ਼ਰ ਉਸ ਨੂੰ ਕਰਨੀ ਦਾ ਫੱਲ ਮਿਲ ਹੀ ਗਿਆ।

ਸੰਪਰਕ : 98140-51099

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement