ਸਮਾਜ ਵਿਚ ਇਸਤ੍ਰੀ ਦੀ ਮਹੱਤਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਦੇ ਤੁਲਣਾਤਮਕ ਪਰਿਪੇਖ ’ਚੋਂ
Published : Oct 11, 2023, 8:22 am IST
Updated : Oct 11, 2023, 8:24 am IST
SHARE ARTICLE
Pic creadit - @manshingaar
Pic creadit - @manshingaar

ਕੋਈ ਵੀ ਗ੍ਰੰਥ ਜਿਹੜਾ ਸਮਾਜ ਦੀ ਅੱਧ ਗਿਣਤੀ ਲੋਕਾਂ ਨੂੰ ਨਕਾਰਦਾ ਹੈ ਉਹ ਕਿਸੇ ਵੀ ਹਾਲਤ ’ਚ, ਕਿਸੇ ਵੀ ਕੌਮ ਦਾ ਧਾਰਮਕ ਗ੍ਰੰਥ ਅਖਵਾ ਹੀ ਨਹੀਂ ਸਕਦਾ।

ਕੋਈ ਵੀ ਗ੍ਰੰਥ ਜਿਹੜਾ ਸਮਾਜ ਦੀ ਅੱਧ ਗਿਣਤੀ ਲੋਕਾਂ ਨੂੰ ਨਕਾਰਦਾ ਹੈ, ਉਨ੍ਹਾਂ ਦੀ ਤੌਹੀਨ ਕਰਦੈ, ਉਹ ਕਿਸੇ ਵੀ ਹਾਲਤ ’ਚ, ਕਿਸੇ ਵੀ ਕੌਮ ਦਾ ਧਾਰਮਕ ਗ੍ਰੰਥ ਅਖਵਾ ਹੀ ਨਹੀਂ ਸਕਦਾ। ਇਹੋ ਸ਼ਰਤ ਇਸ ਅਖੌਤੀ ‘ਗੰਗਾਧਰ, ਵਿਦਿਆਧਰ, ਬਚਿਤ੍ਰ ਨਾਟਕ, ਦਸਮ ਗ੍ਰੰਥ/ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ’ਤੇ ਲਾਗੂ ਹੁੰਦੀ ਹੈ। ਇਸ ਗ੍ਰੰਥ ਦੇ ਸਿਰਲੇਖ ਵੀ ਗ਼ਲਤ ਹਨ ਜਿਵੇਂ, ‘ਤ੍ਰੀਆ ਚਰਿਤ੍ਰ’।

ਇਸ ਸਿਰਲੇਖ ਹੇਠ ਸਿਰਫ਼ ਇਸਤਰੀਆਂ ਦੇ ਵਲ ਫ਼ਰੇਬ ਹੀ ਆਉਣੇ ਚਾਹੀਦੇ ਸਨ ਪਰ ਇਨ੍ਹਾਂ 404 ਚਰਿਤ੍ਰਾਂ ’ਚੋਂ ਘੱਟ ਤੋਂ ਘੱਟ ਦਸ ਚਰਿਤ੍ਰ ਆਦਮੀਆਂ ਦੇ ਵੀ ਹਨ ਜਿਵੇਂ ਠੱਗ, ਠੱਗੀਆਂ ਕਿਵੇਂ ਮਾਰਦੇ ਹਨ? (ਦਸਮ ਗ੍ਰੰਥ ’ਚ ਪੰਨਾ 953 ਚਰਿਤ੍ਰ ਨੰ. 106 ’ਚ) ਚਾਰ ਠੱਗ ਕਿਸੇ ਬੰਦੇ ਨੂੰ ਜਿਸ ਨੇ ਬਕਰਾ ਮੋਢਿਆਂ ਤੇ ਚੁਕਿਆ ਹੁੰਦੈ, ਨੂੰ ਕਹਿੰਦੇ ਹਨ ਕਿ ਤੂੰ ਕੁੱਤਾ ਕਿਉਂ ਚੁੱਕੀ ਜਾ ਰਿਹਾ ਹੈਂ? ਤੇ ਉਹ ਅਖ਼ੀਰ ’ਚ ਅਪਣੇ ਬਕਰੇ ਨੂੰ, ਠੱਗਾਂ ਵਲੋਂ ਵਾਰ ਵਾਰ ਕੁੱਤਾ ਕਹਿਣ ’ਤੇ, ਕੁੱਤਾ ਸਮਝ ਕੇ ਉਨ੍ਹਾਂ ਨੂੰ ਦੇ ਦਿੰਦਾ ਹੈ।

‘ਬਚਿਤ੍ਰ ਨਾਟਕ’ ਜਿਸ ਲਿਖਤ ਨੂੰ ਗੁਰੂ ਗੋਬਿੰਦ ਸਿੰਘ ਜੀ fਦੀ ਜੀਵਨ ਗਾਥਾ ਕਿਹਾ ਜਾਂਦੈ, ਇਸੇ ਗ੍ਰੰਥ ਦੇ ਪੰਨਾ 71 ’ਤੇ ਸਿਰਲੇਖ ਹੈ “ਸ਼ਹਿਜ਼ਾਦੇ ਕੋ ਆਗਮਨ ਮਦ੍ਰ ਦੇਸ।’’ ਇਸ ਸਿਰਲੇਖ ਤੋਂ ਇਹ ਮਹਿਸੂਸ ਹੁੰਦਾ ਹੈ ਕਿ ਲਿਖਾਰੀ ਗੁਰੂ ਜੀ ਨਾ ਹੋ ਕੇ ਕੋਈ ਹੋਰ ਹੈ। ਜੇਕਰ ਲਿਖਾਰੀ ਗੁਰੂ ਜੀ ਨੂੰ ਮੰਨ ਲਿਆ ਜਾਵੇ ਤਾਂ ਉਹ ਇਸ ਸਿਰਲੇਖ ਨੂੰ ਇਸ ਤਰ੍ਹਾਂ ਨਹੀਂ ਲਿਖ ਸਕਦੇ ਕਿਉਂਕਿ ਗੁਰੂ ਘਰ ਦੇ ਸਿਧਾਂਤ ਮੁਤਾਬਕ ਗੁਰੂ ਨਾਨਕ ਪਾਤਸ਼ਾਹ ਅਪਣੇ ਆਪ ਨੂੰ “ਨੀਚੀ ਹੂ ਅਤਿ ਨੀਚੁ” ਲਿਖਦੇ ਹਨ। ਤੇ ਗੁਰੂ ਗੋਬਿੰਦ ਸਿੰਘ ਜੀ ਵੀ ਜਦੋਂ ਉਸੇ ਜੋਤ ਦੇ ਪਾਂਧੀ ਹਨ ਤਾਂ ਫਿਰ ਕੀ ਉਹ ਅਪਣੇ ਆਪ ਨੂੰ ਸ਼ਹਿਜ਼ਾਦਾ ਲਿਖਣਗੇ?

ਹੁਣ ਆਪਾਂ ਲਿਖਾਰੀ ਦੀ ਬੌਧਿਕ ਅਵਸਥਾ ਵੇਖਾਂਗੇ ਕਿ ਉਹ ਸਮਾਜ ਦੇ ਤਕਰੀਬਨ ਅੱਧ ਬਾਰੇ ਅਪਣੇ ਦਿਮਾਗ਼ ਵਿਚ ਕੀ ਸਮੋਈ ਬੈਠਾ ਹੈ। ਕੈਸੋ ਹੀ ਬੁਧਿਜਨ ਕੋਊ ਚਤੁਰ ਕੈਸਉ ਹੋਇ। ਚਰਿਤ ਚਤੁਰਿਯਾ ਤਿ੍ਰਯਨ ਕੋ ਪਾਇ ਸਕਤ ਨਹਿ ਕੋਇ।8॥ ਜੋ ਨਰ ਆਪੁਨੇ ਚਿੱਤ ਕੌ ਤਿ੍ਰਯ ਕਰ ਦੇਤ ਬਨਾਇ॥ ਜਰਾ ਤਾਂਹਿ ਜੋਬਨ ਹਰੈ ਪ੍ਰਾਨ ਹਰਤ ਹਮ ਜਾਇ॥9॥
(ਪੰਨਾ 828)

ਕੋਈ ਭਾਵੇਂ ਕਿੰਨਾ ਹੀ ਬੁੱਧੀਮਾਨ ਤੇ ਸਿਆਣਾ ਕਿਉਂ ਨਾ ਹੋਵੇ, ਚਤੁਰ ਇਸਤ੍ਰੀਆਂ ਦੇ ਚਰਿਤ੍ਰ ਦਾ ਭੇਦ ਕੋਈ ਵੀ ਨਹੀਂ ਪਾ ਸਕਦਾ।8॥ ਜੋ ਵਿਅਕਤੀ ਅਪਣੇ ਮਨ ਦਾ ਭੇਦ ਇਸਤਰੀ ਨੂੰ ਦੱਸ ਦਿੰਦਾ ਹੈ ਤਾਂ ਬੁਢਾਪਾ ਉਸ ਦੀ ਜਵਾਨੀ ਨੂੰ ਚੁਰਾ ਲੈਂਦਾ ਹੈ ਅਤੇ ਜਮ ਉਸ ਦੇ ਪ੍ਰਾਣ ਹਰ ਲੈਂਦਾ ਹੈ। ਤਿ੍ਰਯਹਿ ਨ ਦੀਜੈ ਭੇਦ ਤਾਹਿ ਭੇਦ ਲੀਜੈ ਸਦਾ॥ ਕਹਤ ਸਿੰਮਿ੍ਰਤਿ ਅਰੁ ਬੇਦ ਕੋਕ ਸਾਰਊ ਯੌ ਕਹਤ॥10॥ (ਪੰਨਾ 828) ਸਿਮ੍ਰਤੀਆਂ, ਵੇਦ ਅਤੇ ਕੋਕ-ਸ਼ਾਸਤ੍ਰ ਸਾਰੇ ਇਸ ਤਰ੍ਹਾਂ ਕਹਿੰਦੇ ਹਨ ਕਿ ਇਸਤਰੀ ਨੂੰ ਕਦੇ ਭੇਦ ਨਹੀਂ ਦੇਣ ਚਾਹੀਦਾ ਸਗੋਂ ਉਸ ਦਾ ਭੇਦ ਸਦਾ ਲੈਂਦੇ ਰਹਿਣਾ ਚਾਹੀਦਾ ਹੈ।10॥

ਇਥੇ ਸੋਚਣ ਵਾਲੀ ਗੱਲ ਸਿਰਫ਼ ਇਹ ਹੈ ਕਿ ਕੀ ਇਸ ਤਰ੍ਹਾਂ ਘਰ ਦਾ ਮਾਹੌਲ ਠੀਕ ਰਹੇਗਾ ਜਾਂ ਵਿਗੜ ਜਾਵੇਗਾ? ਕੀ ਇਸ ਤਰ੍ਹਾਂ ਕਰਨ ਨਾਲ ਘਰ ਵਿਚ ਸੁੱਖ ਸ਼ਾਂਤੀ ਆਵੇਗੀ ਜਾਂ ਕਲੇਸ਼? ਗੁਰੂ ਨਾਨਕ ਸਾਹਿਬ ਤਾਂ, “ਨਾਨਕ ਦੁਖੀਆ ਸਭੁ ਸੰਸਾਰੁ” ਬੋਲ ਕੇ ਉਸ ਦਾ ਹੱਲ ਦਸਦੇ ਹਨ ‘‘ਮੰਨੇ ਨਾਉ ਸੋਈ ਜਿਣਿ ਜਾਇ॥ ਅਉਰੀ ਕਰਮ ਨ ਲੇਖੈ ਲਾਇ॥1॥’’ ਸਕਲ ਜਗਤ ਮੈ ਜੇ ਪੁਰਖੁ ਤਿ੍ਰਯ ਕੋ ਕਰਤ ਬਿਸਵਾਸ। ਸਾਤਿ ਦਿਵਸ ਭੀਤਰ ਤੁਰਤੁ ਹੋਤ ਤਵਨ ਕੋ ਨਾਸ॥॥11॥ 
ਜੋ ਨਰ ਕਾਹੂ ਤਿਯਾ ਕੋ ਦੇਤ ਆਪਨੋ ਚਿਤ॥ 

ਤਾ ਨਰ ਕੌ ਇਹ ਜਗਤ ਮੈ ਹੋਤ ਖੁਆਰੀ ਨਿਤ॥12॥ ਪੰਨਾ 829॥ ਸਾਰੇ ਸੰਸਾਰ ’ਚ ਜੋ ਪੁਰਸ਼, ਔਰਤ ’ਤੇ ਵਿਸ਼ਵਾਸ ਕਰਦਾ ਹੈ, ਉਸ ਦਾ ਸੱਤਾਂ ਦਿਨਾਂ ਦੇ ਅੰਦਰ ਤੁਰਤ ਨਾਸ਼ ਹੋ ਜਾਂਦਾ ਹੈ।11॥ ਜੇ ਕੋਈ ਪੁਰਸ਼ ਅਪਣੇ ਚਿੱਤ ਦੀ ਗੱਲ ਇਸਤਰੀ ਨੂੰ ਦੱਸ ਦਿੰਦਾ ਹੈ, ਉਸ ਬੰਦੇ ਦੀ ਇਸ ਜਗਤ ਵਿਚ ਨਿੱਤ ਖੁਆਰੀ ਹੁੰਦੀ ਹੈ।12॥

ਅੰਤ ਤਿਯ੍ਰਨ ਕੇ ਕਿਨੂੰ ਨ ਪਾਯੋ। ਬਿਧਨਾ ਸਿਰਜਿ ਬਹੁਰਿ ਪਛੁਤਾਯੋ॥ ਜਿਨ ਇਹ ਕੀਯੋ ਸਕਲ ਸੰਸਾਰੋ॥ ਵਹੈ ਪਛਾਨਿ ਭੇਦ ਤਿ੍ਰਯਾ ਹਾਰੋ॥13॥ (ਪੰਨਾ 1267)
ਔਰਤਾਂ ਦੇ ਭੇਦਾਂ ਦਾ ਅੰਤ ਕਿਸੇ ਨੇ ਨਹੀਂ ਪਾਇਆ ਸਗੋਂ ਰੱਬ ਵੀ ਇਨ੍ਹਾਂ ਨੂੰ ਬਣਾ ਕੇ ਪਛਤਾ ਰਿਹਾ ਹੈ। ਜਿਸ ਨੇ ਇਹ ਸਾਰਾ ਸੰਸਾਰ ਪੈਦਾ ਕੀਤਾ ਹੈ ਉਹ ਵੀ ਔਰਤਾਂ ਦੇ ਭੇਦ ਪਛਾਣ ਕੇ ਹਾਰ ਗਿਆ ਹੈ॥13॥ ਪਤਾ ਨਹੀਂ ਇਸ ਵਿਵਾਦਤ ਗ੍ਰੰਥ ਦਾ ਰੱਬ ਵੀ ਕਿਹੋ ਜਿਹਾ ਹੈ ਜਿਹੜਾ ਅਪਣੀ ਹੀ ਕਿਰਤ ਦੇ ਸਾਹਮਣੇ ਹੀ ਗੋਡਿਆਂ ਭਾਰ ਹੋ ਗਿਆ ਹੈ?

ਇਤਿ ਸ੍ਰੀ ਚਰਿਤ੍ਰ ਪਖਯਾਨੇ ਤਿ੍ਰਯਾ ਚਰਿਤ੍ਰੇ ਮੰਤ੍ਰੀ ਭੁਪ ਸੰਬਾਦੇ ਤੀਨ ਸੌ ਬਾਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ॥312॥ 5949॥ ਅਫਜੂੰ॥ ਹੁਣ ਆਪਾਂ ਵਿਚਾਰ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਔਰਤਾਂ ਪ੍ਰਤੀ ਕੀ ਫ਼ੈਸਲਾ ਹੈ, ਕੀ ਉਸ ’ਚ ਔਰਤ ਜਾਤੀ ਨੂੰ ਸਲਾਹਿਆ ਗਿਐ ਜਾਂ ਨਿੰਦਿਆ? ਕੀ ਉਸ ਨੂੰ ਚੰਗਾ ਕਿਹਾ ਗਿਐ ਜਾਂ ਮਾੜਾ? ਔਰਤਾਂ ਪ੍ਰਤੀ ਗੁਰੂ ਸਾਹਿਬ ਜੀ ਦਾ ਕੀ ਫ਼ੁਰਮਾਨ ਹੈ : ਪਵੜੀ॥ ਕਕਾ ਕਾਰਨ ਕਰਤਾ ਸੋਊ॥ ਲਿਖਿਓ ਲੇਖੁ ਨ ਮੇਟਤ ਕੋਊ॥ ਨਹੀ ਹੋਤ ਕਛੁ ਦੋਊ ਬਾਰਾ॥ ਕਰਨੈਹਾਰੁ ਨ ਭੂਲਨਹਾਰਾ॥ 
(ਪੰਨਾ 253)

ਕਰਤਾਰ ਆਪ ਹੀ (ਜਗਤ ਦੀ ਕਾਰ ਦਾ) ਸਬੱਬ ਬਣਾਉਣ ਵਾਲਾ ਹੈ। ਕੋਈ ਜੀਵ ਉਸ ਦੇ ਲਿਖੇ ਲੇਖ ਨੂੰ ਮਿਟਾ ਨਹੀਂ ਸਕਦਾ। ਸਿਰਜਣਹਾਰ ਭੁੱਲਣ ਵਾਲਾ ਨਹੀਂ, ਜਿਹੜਾ ਵੀ ਕੰਮ ਉਹ ਕਰਦਾ ਹੈ, ਉਸ ’ਚ ਗ਼ਲਤੀ ਨਹੀਂ ਰਹਿ ਸਕਦੀ, ਇਸ ਲਈ ਕੋਈ ਵੀ ਕੰਮ ਉਸ ਨੂੰ ਦੂਜੀ ਵਾਰੀ (ਠੀਕ ਕਰ ਕੇ) ਨਹੀਂ ਕਰਨਾ ਪੈਂਦਾ।
ਮ 1॥॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਪੰਨਾ 473)

ਜੇਕਰ ਕਿਸੇ ਦੀ ਔਰਤ ਚਲਾਣਾ ਕਰ ਜਾਵੇ ਤਾਂ ਉਹ ਹੋਰ ਔਰਤ ਭਾਲਦਾ ਹੈ ਤੇ ਔਰਤਾਂ ਨਾਲ ਹੀ ਰਿਸ਼ਤੇ-ਨਾਤੇ ਜੁੜਦੇ ਹਨ। ਪੰਡਤ ਲੋਕ ਜਿਹੜੇ ਅਪਣੇ ਆਪ ਨੂੰ ਪਵਿੱਤਰ ਸਮਝਦੇ ਹਨ, ਉਨ੍ਹਾਂ ਨੂੰ ਵੀ ਇਹੋ ਔਰਤ ਜਨਮ ਦੇਂਦੀ ਹੈ ਫਿਰ ਔਰਤ ਮਾੜੀ ਕਿਵੇਂ ਹੋਈ? ਮਹੀਨਾਵਾਰੀ ਇਕ ਕੁਦਰਤ ਦਾ ਨਿਯਮ ਹੈ ਜਿਸ ਕਰ ਕੇ ਮਨੁੱਖੀ ਜੀਵ ਦਾ ਇਸ ਸੰਸਾਰ ’ਚ ਆਉਣਾ ਸੰਭਵ  ਹੈ ਤੇ ਕੁਦਰਤ ਦਾ ਕੋਈ ਵੀ ਬਣਾਇਆ ਹੋਇਆ ਨਿਯਮ ਗ਼ਲਤ ਨਹੀਂ ਜਿਸ ਨੂੰ ਦਰੁਸਤ ਕਰਨਾ ਪਵੇ। ਮ 3 ॥ ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ॥ ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ॥3॥ (ਪੰਨਾ 788)

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤਾਂ ਸਗੋਂ ਫੁਰਮਾਉਂਦੀ ਹੈ ਕਿ ਜੇਕਰ ਆਦਮੀ ਤੇ ਔਰਤ ਇਕੱਠੇ ਬੈਠੇ ਹੋਣ ਤਾਂ ਉਨ੍ਹਾਂ ਨੂੰ ਇਕ ਦੂਜੇ ਦੇ ਸਾਥੀ ਨਹੀਂ ਕਿਹਾ ਜਾ ਸਕਦਾ, ਪਤੀ-ਪਤਨੀ ਨਹੀਂ ਕਿਹਾ ਜਾ ਸਕਦਾ, ਜਿੰਨੀ ਦੇਰ ਤਕ ਉਨ੍ਹਾਂ ਦੀ ਸੋਚ ਇਕ ਨਹੀਂ ਹੋ ਜਾਂਦੀ। “ਗੁਰੂ ਗ੍ਰੰਥ ਸਾਹਿਬ” ਤੇ “ਦਸਮ ਗ੍ਰੰਥ’’ ’ਚੋਂ ਲਈਆਂ ਇਨ੍ਹਾਂ ਉਦਾਹਰਣਾਂ ਨਾਲ ਇਹ ਸਾਬਤ ਹੋ ਜਾਂਦੈ ਕਿ ਇਹ ਦੋਵੇਂ ਗ੍ਰੰਥ ਇਕ ਵਿਚਾਰਧਾਰਾ ਦੇ ਨਹੀਂ ਸਗੋਂ ਇਕ ਦੂਜੇ ਤੋਂ ਉਲਟ ਸਿਧਾਂਤ ਦੇ ਹਾਮੀ ਹਨ। ਪਰ ਦੂਜੇ ਪਾਸੇ ਅਸੀਂ ਇਹ ਵੀ ਮੰਨੀ ਬੈਠੇ ਹਾਂ ਕਿ ਦਸਾਂ ਪਾਤਸ਼ਾਹੀਆਂ , ‘‘ਲਹਿਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ॥ ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥ (ਪੰਨਾ 966) ਇਕ ਜੋਤ ਸਨ ਤੇ ਹਨ ਵੀ। ਹੁਣ ਫ਼ੈਸਲਾ ਅਪਣੇ ਆਪ ਨੂੰ ਸਿੱਖ ਕਹਾਉਣ ਵਾਲੇ ਕਰਨ ਕਿ ਕੀ ਠੀਕ ਹੈ ਤੇ ਕੀ ਗ਼ਲਤ!

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement