ਆਓ ਮੁੜ ਚੱਲੀਏ ਵਿਰਾਸਤ ਵੱਲ ਚਲੀਏ ਦੀਵਾਲੀ ਮੌਕੇ ਦੀਵੇ ਬਣਾਉਣ ਵਾਲਿਆਂ ਦੇ ਮੂੰਹ ’ਤੇ ਵੀ ਲਿਆਈਏ ਖੁਸ਼ੀ
Published : Nov 13, 2020, 10:51 am IST
Updated : Nov 13, 2020, 10:53 am IST
SHARE ARTICLE
DIWALI LAMP
DIWALI LAMP

ਤਿਉਹਾਰ ਰੌਸ਼ਨੀਆਂ ਦਾ ਤਿਉਹਾਰ, ਬਦੀ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ, ਹਨੇਰੇ ‘ਚ ਰੋਸ਼ਨੀ ਦਾ ਅਤੇ ਗਿਆਨ ਦਾ ਪ੍ਰਤੀਕ

ਦੀਵਾਲੀ ਦਾ ਤਿਉਹਾਰ ਰੰਗਾਂ, ਰੌਸ਼ਨੀਆਂ, ਖ਼ੁਸ਼ੀਆਂ, ਭਾਈਚਾਰਕ ਸਾਂਝ ਅਤੇ ਸਦਭਾਵਨਾ ਦਾ ਪ੍ਰਤੀਕ ਹੈ। ਇਸ ਤਿਉਹਾਰ ਨੂੰ ਭਾਰਤ ਵਿੱਚ ਵੱਖ-ਵੱਖ ਕਬੀਲਿਆਂ, ਫ਼ਿਰਕਿਆਂ, ਧਰਮਾਂ ਦੇ ਲੋਕ ਲੰਮੇ ਅਰਸੇ ਤੋਂ ਮੱਸਿਆ ਦੀ ਹਨੇਰੀ ਰਾਤ ਨੂੰ ਰੁਸ਼ਨਾ ਕੇ ਹਰ ਸਾਲ ਰਵਾਇਤੀ ਢੰਗ ਨਾਲ ਮਨਾਉਂਦੇ ਆ ਰਹੇ ਹਨ। ਇਸ ਦਿਨ ਦੀ ਖ਼ੁਸ਼ਆਮਦੀਦ 'ਤੇ ਭਾਵਨਾਤਮਕ ਖ਼ੁਸ਼ੀ ਦਾ ਇਜ਼ਹਾਰ ਕਰਨ ਲਈ ਦੀਪਮਾਲਾ ਕੀਤੀ ਜਾਂਦੀ ਹੈ। ਇਸ ਲਈ ਦੀਵਾਲੀ ਦੇ ਤਿਉਹਾਰ ਮੌਕੇ ਦੀਵੇ ਦੀ ਸਭ ਤੋਂ ਜ਼ਿਆਦਾ ਮਹੱਤਤਾ ਹੁੰਦੀ ਹੈ। 

DIWALI

ਦੀਵਾਲੀ ਖੁਸ਼ੀਆਂ ਸਾਂਝੀਆਂ ਕਰਨ ਵਾਲਾ ਤਿਉਹਾਰ ਹੈ ਜਦੋਂ ਹਰ ਧਰਮ ਅਤੇ ਫਿਰਕੇ ਦੇ ਲੋਕ ਮਨਾਂ ਨੂੰ ਰੌਸ਼ਨ ਕਰਨ ਲਈ ਦੀਵਾਲੀ ਵਾਲੇ ਦਿਨ ਦੀਵੇ ਜਗਾਏ ਜਾਂਦੇ ਹਨ।  ਅਕਸਰ ਭੁੱਲ ਲੋਕ ਦੀਵੇ ਜਗਾ ਕੇ ਘਰਾਂ ਨੂੰ ਤੇ ਰੋਸ਼ਨ ਕਰ ਲੈਂਦੇ ਹਨ ਅਤੇ ਘਰਾਂ ਦੀ ਸਫਾਈ ਦੇ ਨਾਲ ਨਾਲ ਮਨਾਂ ਵਿਚ ਬੀਤੇ ਸਮੇਂ ਦੀ ਕੜਵਾਹਟ ਅਤੇ ਨਾਂਹ-ਪੱਖੀ ਵਿਚਾਰਾਂ ਨੂੰ ਤਿਆਗਦਿਆਂ ਸਕਾਰਾਤਮਕ ਸੋਚ ਦੇ ਧਾਰਨੀ ਬਣਨ ਦੀ ਲੋੜ ਹੈ।   

LAMP

ਦੀਵੇ ਖ਼ਰੀਦ ਕੇ ਦੀਵੇ ਬਣਾਉਣ ਵਾਲਿਆਂ ਦੇ ਮੂੰਹ ’ਤੇ ਇੰਝ ਲਿਆਓ ਖੁਸ਼ੀ 
ਦੀਵਾਲੀ ਆਪਸੀ ਸਾਂਝ ,ਖੁਸ਼ੀ ਤੇ ਮੋਹ ਪਿਆਰ ਦਾ ਪ੍ਰਤੀਕ ਹੈ। ਇਸ ਲਈ ਸਾਨੂੰ ਦੀਵਾਲੀ ਤੇ ਚਾਈਨੀਜ਼ ਲੜੀਆਂ ਅਤੇ ਪ੍ਰਦੂਸ਼ਣ ਫੈਲਾਉਂਦੀਆਂ ਮੋਮਬੱਤੀਆਂ ਛੱਡ ਕੇ ਮਿੱਟੀ ਦੇ ਦੀਵੇ ਬਾਲਣੇ ਚਾਹੀਦੇ ਹਨ ਤਾਂ ਜੋ ਦੀਵੇ ਬਣਾਉਣ ਵਾਲਿਆਂ ਦੇ ਮੂੰਹ ’ਤੇ ਵੀ ਖੁਸ਼ੀ ਆ ਸਕੇ ਤੇ ਉਹ ਵੀ ਦਿਵਾਲੀ ਮਨਾਉਣ ਜੋਗੇ ਹੋ ਸਕਣ।  

DIWALI

ਸਾਨੂੰ ਦਿਵਾਲੀ ’ਤੇ ਫ਼ਜੂਲ ਖਰਚੀ ਤੇ ਧੂਮ ਧੜੱਕਾ ਕਰਨ ਦੀ ਬਜਾਏ ਦੀਵਾਲੀ ਸਾਦਗੀ ਨਾਲ ਮਨਾਉਣੀ ਚਾਹੀਦੀ ਹੈ ਇਸ ਦਿਨ ਦਾਨ ਪੁੰਨ ਕਰਕੇ ਉਦਾਸ ਅਤੇ ਖਾਮੋਸ਼ ਚਿਹਰਿਆਂ ਨੂੰ ਹੈਪੀ ਦੀਵਾਲੀ ਕਹਿਣਾ ਚਾਹੀਦਾ ਹੈ ਤਾਂ ਕਿ ਉਹ ਵੀ ਦੀਵਾਲੀ ਦੇ ਅਰਥ ਜਾਣ ਸਕਣ। 

DIWALI

ਕਿਉਂ ਜਲਾਏ ਜਾਂਦੇ ਹਨ ਦੀਵੇ ਜਾਣੋ ਇਤਿਹਾਸ 
ਹਿੰਦੂਆਂ ਅਤੇ ਸਿੱਖਾਂ ਦਾ ਸਾਝਾਂ ਤਿਉਹਾਰ ਦੀਵਾਲੀ ਸਾਰੇ ਭਾਰਤ ਵਾਸੀਆਂ ਵਿੱਚ ਕੌਮੀ ਏਕਤਾ ਤੇ ਸਦਭਾਵਨਾ ਨੂੰ ਪ੍ਰਚੰਡ ਕਰਦਾ ਹੈ। ਦੀਵਾਲੀ ਦਾ ਸਿੱਖਾਂ ਗੂੜਾ ਸਬੰਧ ਹੈ। ਇਸ ਦਿਨ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚੋਂ ਮੁਗਲ ਬਾਦਸ਼ਾਹ ਜਹਾਂਗੀਰ ਦੀ ਕੈਦ ਵਿੱਚੋਂ 52 ਰਾਜਿਆਂ ਨੂੰ ਛੁਡਵਾ ਕੇ ਦੀਵਾਲੀ ਵਾਲੇ ਦਿਨ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਸਨ। ਉਨ੍ਹਾਂ ਦੇ ਅੰਮ੍ਰਿਤਸਰ ਪਰਤਣ ਤੇ ਨਗਰ ਨਿਵਾਸੀਆਂ ਤੇ ਸਿੱਖਾਂ ਨੇ ਦੇਸੀ ਘਿਓ ਦੇ ਦੀਵੇ ਜਗਾ ਕੇ ਰੋਸ਼ਨੀਆਂ ਕੀਤੀਆਂ ਅਤੇ ਗੁਰੂ ਮਹਾਰਾਜ ਜੀ ਦੀ ਵਾਪਸੀ ਤੇ ਖੁਸ਼ੀਆਂ ਮਨਾਈਆਂ ਤਦ ਤੋਂ ਦੀਵਾਲੀ ਦੇ ਤਿਉਹਾਰ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ।

Diwali

ਹਿੰਦੂਆਂ ਲਈ ਇਹ ਤਿਉਹਾਰ ਇਸ ਲਈ ਖਾਸ ਹੈ ਕਿਉਂਕਿ ਅਯੁਧਿਆ ਦੇ ਰਾਜਾ ਰਾਮ ਜੀ ਨੇ ਆਪਣੀ ਪਤਨੀ ਸੀਤਾ ਮਾਤਾ ਨੂੰ ਰਾਵਣ ਕੋਲੋਂ ਛਡਵਾਉਣ ਲਈ ਉਸ ਨੂੰ ਜੰਗ ਵਿੱਚ ਹਰਾ ਕੇ ਅਤੇ ਆਪਣੇ ਪਿਤਾ ਰਾਜਾ ਦਸ਼ਰਥ ਵੱਲੋਂ ਮਿਲਿਆ 14 ਸਾਲ ਦਾ ਬਨਵਾਸ ਕੱਟ ਆਪਣੇ ਭਰਾਤਾ ਲਕਸ਼ਣ, ਮਾਤਾ ਸੀਤਾ ਸਮੇਤ ਅਯੁਧਿਆ ਪਰਤੇ ਤਾਂ ਅਯੁਧਿਆ ਵਾਸੀਆਂ ਨੇ ਰਾਮ ਚੰਦਰ ਜੀ ਦੇ ਆਉਣ ਤੇ ਖੁਸ਼ੀ ਮਨਾਉਂਦਿਆਂ ਘਿਓ ਦੇ ਦੀਪ ਜਲਾਏ, ਤਦ ਤੋਂ ਇਹ ਤਿਉਹਾਰ ਲਗਾਤਾਰ ਪੂਰੇ ਭਾਰਤ ਵਾਸੀਆਂ ਵੱਲੋਂ ਮਨਾਇਆ ਜਾਂਦਾ ਹੈ।

Diwali is a symbol of love

ਭਾਰਤ ਨੂੰ ਤਿਉਹਾਰਾਂ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਤਿਉਹਾਰ ਰੌਸ਼ਨੀਆਂ ਦਾ ਤਿਉਹਾਰ, ਬਦੀ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ, ਹਨੇਰੇ ‘ਚ ਰੋਸ਼ਨੀ ਦਾ ਅਤੇ ਗਿਆਨ ਦਾ ਪ੍ਰਤੀਕ, ਆਪਣੇ ਚੌਗਿਰਦੇ ਨੂੰ ਸਾਫ ਸੁਥਰਾ ਰੱਖਣ ਦਾ ਪ੍ਰਤੀਕ ਹੈ।  ਆਪਸੀ ਸਾਂਝ ਆਪ ਮੋਹਾਰੇ ਇਸ ਤਿਉਹਾਰ ‘ਚੋਂ ਝਲਕਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement