ਸਿੱਖ ਇਤਿਹਾਸ ਦੀ ਮਾਲਾ ਦਾ ਮੋਤੀ ਭਾਈ ਨੰਦ ਲਾਲ ਜੀ
Published : Apr 14, 2021, 10:23 am IST
Updated : Apr 14, 2021, 10:44 am IST
SHARE ARTICLE
Bhai Nand Lal Ji
Bhai Nand Lal Ji

ਭਾਈ ਨੰਦਲਾਲ ਜੀ ਦਾ ਜਨਮ ਸੰਨ 1633 ਈ. ਨੂੰ ਗ਼ਜ਼ਨੀ ਸ਼ਹਿਰ ਵਿਚ ਮੁਨਸ਼ੀ ਛੱਜੂ ਰਾਮ ਦੇ ਘਰ ਹੋਇਆ।

ਸਿੱਖ ਇਤਿਹਾਸ ਅਨੁਸਾਰ ਕੁੱਝ ਅਜਿਹੇ ਵਿਅਕਤੀ ਵੀ ਹੋਏ ਹਨ ਜਿਨ੍ਹਾਂ ਦੇ ਨਾਂ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਉਤੇ ਲਿਖੇ ਮਿਲਦੇ ਹਨ। ਭਾਈ ਨੰਦ ਲਾਲ ਜੀ ਅਜਿਹੇ ਹੀ ਚੌਣਵੇਂ ਵਿਅਕਤੀਆਂ ਵਿਚੋਂ ਸਨ, ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਹੁਤ ਨਜ਼ਦੀਕੀ ਰਹੇ ਹਨ ਅਤੇ ਜੋ ਅਪਣੀ ਬੁੱਧੀ ਤੇ ਲੰਗਰ ਸੇਵਾ ਕਰ ਕੇ ਸਿੱਖ ਜਗਤ ਵਿਚ ਜਾਣੇ ਜਾਂਦੇ ਹਨ। ਭਾਈ ਨੰਦਲਾਲ ਜੀ ਦਾ ਜਨਮ ਸੰਨ 1633 ਈ. ਨੂੰ ਗ਼ਜ਼ਨੀ ਸ਼ਹਿਰ ਵਿਚ ਮੁਨਸ਼ੀ ਛੱਜੂ ਰਾਮ ਦੇ ਘਰ ਹੋਇਆ।

Guru Gobind Singh JiGuru Gobind Singh Ji

ਭਾਈ ਨੰਦ ਲਾਲ ਜੀ ਦੇ ਪਿਤਾ ਜੀ 1630 ਈ. ਵਿਚ ਹਿੰਦੁਸਤਾਨ ਤੋਂ ਗ਼ਜ਼ਨੀ ਚਲੇ ਗਏ ਸੀ। ਕਿਉਂਕਿ ਉਹ ਅਰਬੀ ਫ਼ਾਰਸੀ ਦੇ ਚੰਗੇ ਵਿਦਵਾਨ ਸਨ, ਇਸ ਲਈ ਗ਼ਜ਼ਨੀ ਦੇ ਹਾਕਮ ਦੇ ਮੀਰ ਮੁਨਸ਼ੀ ਬਣ ਗਏ। ਉਨ੍ਹਾਂ ਨੇ ਅਪਣੇ ਸਪੁੱਤਰ ਭਾਈ ਨੰਦ ਲਾਲ ਜੀ ਨੂੰ ਅਰਬੀ-ਫ਼ਾਰਸੀ ਦੀ ਵਿਦਿਆ ਵਿਚ ਨਿਪੁੰਨ ਕਰ ਦਿਤਾ। ਜਦੋਂ 12 ਸਾਲ ਦੀ ਉਮਰ ਵਿਚ ਉਨ੍ਹਾਂ ਦੇ ਪਿਤਾ ਜੀ ਨੇ ਨੰਦ ਲਾਲ ਜੀ ਨੂੰ ਵੈਸ਼ਨਵ ਧਰਮ ਗ੍ਰਹਿਣ ਕਰਨ ਲਈ ਕਿਹਾ ਤਾਂ ਭਾਈ ਜੀ ਨੇ ਕਿਹਾ ਕਿ ‘ਅਜੇ ਮੈਂ ਕੋਈ ਧਰਮ ਨਹੀਂ ਅਪਣਾਉਣਾ।’

Bhai Nand Lal JiBhai Nand Lal Ji

ਜਦੋਂ ਸੰਨ 1652 ਈ ਵਿਚ ਮੁਨਸ਼ੀ ਛੱਜੂ ਰਾਮ ਜੀ ਅਕਾਲ ਚਲਾਣਾ ਕਰ ਗਏ ਤਾਂ ਭਾਈ ਨੰਦਲਾਲ ਜੀ ਬਹੁਤ ਉਦਾਸ ਰਹਿਣ ਲੱਗੇ ਤੇ ਗ਼ਜ਼ਨੀ ਤੋਂ ਵਾਪਸ ਆ ਕੇ ਮੁਲਤਾਨ ਸ਼ਹਿਰ ਵਿਖੇ ਦਿੱਲੀ ਦਰਵਾਜ਼ੇ ਨਿਵਾਸ ਕਰ ਲਿਆ ਕਿਉਂਕਿ ਆਪ ਜੀ ਦੇ ਵਿਚਾਰ ਤੇ ਆਚਰਣ ਬਹੁਤ ਉੱਚੇ ਅਤੇ ਸੁੱਚੇ ਸਨ ਤੇ ਆਪ ਚੰਗੇ ਵਿਦਿਵਾਨ ਵੀ ਸਨ ਤਾਂ ਇਥੇ ਆਪ ਜੀ ਦੇ ਬਹੁਤ ਸਾਰੇ ਸੇਵਕ ਬਣ ਗਏ ਅਤੇ ਆਪ ਜੀ ਨੂੰ ‘ਆਗਾ’ ਜੀ ਮਤਲਬ ਸਵਾਮੀ ਜੀ ਕਹਿ ਕੇ ਬੁਲਾਉਣ ਲੱਗ ਗਏ ਤਾਂ ਇਸ ਤਰ੍ਹਾਂ ਆਪ ਜੀ ਦੇ ਮਹੱਲੇ ਦਾ ਨਵਾਂ ਨਾਂ ‘ਆਗਾਪੁਰ’ ਹੀ ਪ੍ਰਚਲਤ ਹੋ ਗਿਆ। ਮੁਲਤਾਨ ਵਿਚ ਰਹਿੰਦੇ ਸਮੇਂ ਹੀ ਆਪ ਜੀ ਦੀ ਸ਼ਾਦੀ ਇਕ ਸਿੱਖ ਪ੍ਰਵਾਰ ਦੀ ਲੜਕੀ ਨਾਲ ਹੋ ਗਈ ਜਿਸ ਨਾਲ ਆਪ ਜੀ ਨੂੰ ਗੁਰਸਿੱਖੀ ਦੀ ਲਗਨ ਲੱਗ ਗਈ। ਆਪ ਜਦੋਂ ਮੁਲਤਾਨ ਤੋਂ ਗੁਰੂ ਘਰ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਲਈ ਆਏ ਤਾਂ ਆਪ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨਤਾ ਸੁਣ ਕੇ ਅਨੰਦਪੁਰ ਸਾਹਿਬ ਪਹੁੰਚ ਗਏ।

Anandpur Sahib Anandpur Sahib

ਅਨੰਦਪੁਰ ਸਾਹਿਬ ਰਹਿੰਦੇ ਆਪ ਸੰਗਤਾਂ ਦੀ ਸੇਵਾ ਤੇ ਖ਼ਾਸ ਕਰ ਕੇ ਲੰਗਰਾਂ ਦੀ ਸੇਵਾ ਵਿਚ ਜੁੱਟ ਗਏ ਅਤੇ ਇਸ ਦੇ ਨਾਲ ਹੀ ਆਪ ਜੀ ਲਿਖਣ ਦਾ ਕੰਮ ਵੀ ਕਰਦੇ ਰਹਿੰਦੇ। ਇਕ ਵਾਰ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਾਤ ਨੂੰ ਲੰਗਰਾਂ ਦੀ ਪ੍ਰੀਖਿਆ ਕੀਤੀ ਤਾਂ ਉਨ੍ਹਾਂ ਦਸਿਆ ਸੀ ਕਿ ਕੇਵਲ ਨੰਦ ਲਾਲ ਜੀ ਦਾ ਲੰਗਰ ਸਫ਼ਲ ਹੋਇਆ ਕਿਉਂਕਿ ਉਨ੍ਹਾਂ ਪਾਸ ਹਰ ਸਮੇਂ ਪ੍ਰਸ਼ਾਦਾ ਮਿਲ ਸਕਦਾ ਹੈ ਅਤੇ ਗੁਰੂ ਜੀ ਨੇ ਕਿਹਾ ਸੀ ਕਿ ਸਾਨੂੰ ਉਹੀ ਸਿੱਖ ਪਿਆਰਾ ਹੈ ਜਿਹੜਾ ਕਿਸੇ ਨੂੰ ਭੁੱਖਾ ਨਹੀਂ ਵੇਖ ਸਕਦਾ।

ਇਸ ਤਰ੍ਹਾਂ ਭਾਈ ਨੰਦ ਲਾਲ ਜੀ ਗੁਰੂ ਜੀ ਦੇ ਨਜ਼ਦੀਕੀ ਪਿਆਰੇ ਸਿੱਖ ਬਣ ਗਏ। ਅਨੰਦਪੁਰ ਸਾਹਿਬ ਰਹਿੰਦਿਆਂ ਹੀ ਭਾਈ ਸਾਹਿਬ ਨੇ ਫ਼ਾਰਸੀ ਵਿਚ ਇਕ ਪੁਸਤਕ ਲਿਖੀ ਜਿਸ ਦਾ ਨਾਂ ‘ਬੰਦਗੀ ਨਾਮਹ’ ਰਖਿਆ ਤੇ ਉਨ੍ਹਾਂ ਇਹ ਪੁਸਤਕ ਗੁਰੂ ਜੀ ਨੂੰ ਭੇਂਟ ਕੀਤੀ।  ਗੁਰੂ ਜੀ ਬੜੇ ਖ਼ੁਸ਼ ਹੋਏ ਅਤੇ ਕਿਹਾ ਇਸ ਪੁਸਤਕ ਦਾ ਨਾਂ ‘ਜ਼ਿੰਦਗੀ ਨਾਮਹਾ’ ਹੈ ਤੇ ਜੋ ਵਿਅਕਤੀ ਇਸ ਨੂੰ ਪੜ੍ਹੇਗਾ ਤੇ ਸੁਣੇਗਾ ਉਸ ਦਾ ਜੀਵਨ ਸਫ਼ਲ ਹੋ ਜਾਵੇਗਾ। 

ਕੁੱਝ ਸਮੇਂ ਬਾਅਦ ਭਾਈ ਨੰਦ ਲਾਲ ਜੀ ਅਪਣੀਆਂ ਅਰਬੀ, ਫ਼ਾਰਸੀ ਤੇ ਹਿਸਾਬ ਦੀਆਂ ਕਿਤਾਬਾਂ ਦੇ ਵਿਦਵਾਨ ਹੋਣ ਕਰ ਕੇ ਸੰਨ 1683ਈ. ਵਿਚ ਸਾਹਿਬਜ਼ਾਦਾ ਬਹਾਦਰ ਸ਼ਾਹ ਪਾਸ ਮੀਰ ਮੁਨਸ਼ੀ ਜਾ ਲੱਗੇ। ਪਰ ਔਰੰਗਜ਼ੇਬ ਨੇ ਸੋਚਿਆ ਕਿ ਅਜਿਹਾ ਵਿਦਵਾਨ ਹਿੰਦੂ ਧਰਮ ਵਿਚ ਨਹੀਂ ਰਹਿਣਾ ਚਾਹੀਦਾ ਤੇ ਇਸ ਨੂੰ ਮੁਸਲਮਾਨ ਬਣਾਉਣਾ ਚਾਹੀਦਾ ਹੈ। ਜਦੋਂ ਇਸ ਗੱਲ ਦਾ ਸਾਹਿਬਜ਼ਾਦਾ ਬਹਾਦਰ ਸ਼ਾਹ ਨੂੰ ਪਤਾ ਲਗਿਆ ਤਾਂ ਉਸ ਨੇ ਭਾਈ ਜੀ ਨੂੰ ਦੱਸ ਦਿਤਾ ਤਾਂ ਨੰਦ ਲਾਲ ਜੀ ਬਹਾਦਰ ਸ਼ਾਹ ਤੋਂ ਆਗਿਆ ਲੈ ਕੇ ਸੰਨ 1687 ਈ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਅਨੰਦਪੁਰ ਸਾਹਿਬ ਆ ਗਏ।

Guru Gobind Singh JiGuru Gobind Singh Ji

ਸ੍ਰੀ ਨੰਦ ਲਾਲ ਜੀ ਏਨੇ ਬੁਧੀਮਾਨ ਸਨ ਕਿ ਇਕ ਵਾਰ ਆਗਰੇ ਔਰੰਗਜ਼ੇਬ ਦੇ ਦਰਬਾਰ ਵਿਚ ਕੁਰਾਨ ਸ਼ਰੀਫ਼ ਦੀ ਇਕ ਆਇਤ ਦੇ ਅਰਥਾਂ ਬਾਰੇ ਜਦੋਂ ਵਿਚਾਰ ਚੱਲ ਰਹੀ ਸੀ ਤਾਂ ਕਈ ਕਾਜ਼ੀ ਵੀ ਉਸ ਦਾ ਅਰਥ ਨਾ ਸਮਝਾ ਸਕੇ ਤਾਂ ਭਾਈ ਨੰਦ ਲਾਲ ਜੀ ਨੇ ਇਸ ਦਾ ਅਰਥ ਸਮਝਾਇਆ ਜਿਸ ਤੋਂ ਖ਼ੁਸ਼ ਹੋ ਕੇ ਨੰਦ ਲਾਲ ਜੀ ਨੂੰ ਇਨਾਮ ਵੀ ਦਿਤਾ ਗਿਆ। ਇਸੇ ਲਈ ਔਰੰਗਜ਼ੇਬ ਨੰਦ ਲਾਲ ਜੀ ਨੂੰ ਮੁਸਲਮਾਨ ਬਣਾਉਣ ਲਈ ਬਜਿੱਦ ਹੋ ਗਿਆ ਸੀ। ਜਦੋਂ ਮਈ 1704 ਈ ਨੂੰ ਸ਼ਾਹੀ ਫ਼ੌਜਾਂ ਨੇ ਪਹਾੜੀ ਰਾਜਿਆਂ ਨਾਲ ਮਿਲ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ ਤਾਂ ਗੁਰੂ ਜੀ ਨੇ ਨੰਦ ਲਾਲ ਜੀ ਸਮੇਤ ਬਹੁਤ ਸਾਰੇ ਹਜ਼ੂਰੀ ਕਵੀਆਂ ਨੂੰ ਵੀ ਵਿਦਾ ਕਰ ਦਿਤਾ। ਇਸ ਤਰ੍ਹਾਂ 71 ਸਾਲ ਦੀ ਉਮਰ ਵਿਚ ਨੰਦ ਲਾਲ ਜੀ ਮੁੜ ਮੁਲਤਾਨ ਚਲੇ ਗਏ ਤੇ ਉਥੇ ਹੀ 72 ਸਾਲ ਦੀ ਉਮਰ ਵਿਚ ਸੰਨ 1705 ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ।

ਭਾਈ ਨੰਦ ਲਾਲ ਜੀ ਨੇ ਗੁਰੂ ਘਰ ਦੀ ਮਹਿਮਾ, ਪ੍ਰਮਾਤਮਾ ਦੀ ਉਸਤਤ ਤੇ ਗੁਰਮਤਿ ਬਾਰੇ ਅਰਬੀ-ਫ਼ਾਰਸੀ ਵਿਚ ਕਈ ਪੁਸਤਕਾਂ ਲਿਖੀਆਂ ਜਿਨ੍ਹਾਂ ਵਿਚ (1) ਦੀਵਾਨ-ਏ-ਗੋਇਆ (2) ਜ਼ਿੰਦਗੀ ਨਾਮਾ (3) ਗੰਜ ਨਾਮਾ (4) ਜੋਤ ਬਿਕਾਸ ਫ਼ਾਰਸੀ (5) ਅਰਜ਼ੁਲ ਅਲਫ਼ਾਜ਼ (6) ਤੌਸੀਫ਼ੋ-ਸਨਾ (7) ਖ਼ਾਤਮਾ (8) ਇਨਸ਼ਾ ਦਸਤੂਰ (9) ਮਜਮੂਆ ਅਨਵਾਰ ਤੇ (10)  ਦਸਤੂਰ-ਉਲ-ਨਿਸ਼ਾ ਸ਼ਾਮਲ ਹਨ। ਨੰਦ ਲਾਲ ਜੀ ਦੇ ਦੋ ਸਪੁੱਤਰ ਦੀਵਾਨ ਲੱਖਪਤ ਰਾਏ ਤੇ ਦੀਵਾਨ ਲੀਲਾ ਰਾਮ ਹੋਏ ਹਨ। ਲੀਲਾ ਰਾਮ ਦੇ ਪੁੱਤਰ ਨੌਧ ਰਾਮ, ਉਸ ਦੇ ਪੁੱਤਰ ਪਰਮ ਰਾਮ ਤੇ ਫਿਰ ਪਰਸ ਰਾਮ ਦੇ ਪੁੱਤਰ ਕਰਮ ਚੰਦ ਤੇ ਨੇਮਰਾਜ ਦਾ ਵੰਸ਼ ਅੱਗੇ ਚਲਦਾ ਰਿਹਾ।   

ਬਹਾਦਰ ਸਿੰਘ ਗੋਸਲ
ਸੰਪਰਕ : 98764-52223

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement