
ਅਰਜਨ ਸਿੰਘ ਮਹਿਜ਼ 19 ਸਾਲ ਦੀ ਉਮਰ ਵਿਚ ਪਾਇਲਟ ਟ੍ਰੇਨਿੰਗ ਲਈ ਚੁਣੇ ਗਏ ਜੋ 44 ਸਾਲ ਦੀ ਉਮਰ ਵਿਚ ਭਾਰਤ ਦੇ ਹਵਾਈ ਫ਼ੌਜ ਮੁਖੀ ਬਣੇ।
ਅੱਜ ਅਸੀਂ ਤੁਹਾਨੂੰ ਉਸ ਸਿੱਖ ਸ਼ਖ਼ਸੀਅਤ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦੀਆਂ ਪ੍ਰਾਪਤੀਆਂ ਸਦਕਾ ਸਿੱਖ ਕੌਮ ਦਾ ਹੀ ਨਹੀਂ ਬਲਕਿ ਪੂਰੇ ਦੇਸ਼ ਦਾ ਸਿਰ ਵਿਸ਼ਵ ਭਰ ਵਿਚ ਉਚਾ ਹੋਇਆ। ਉਸ ਸਖ਼ਸ਼ੀਅਤ ਦਾ ਨਾਮ ਹੈ ਅਰਜਨ ਸਿੰਘ, ਅਰਜਨ ਸਿੰਘ ਦੇਸ਼ ਦੇ ਪਹਿਲੇ ਏਅਰ ਚੀਫ਼ ਮਾਰਸ਼ਲ,ਏਅਰਫੋਰਸ ਵਿਚ ਫਾਈਵ ਸਟਾਰ ਰੈਂਕ ਹਾਸਲ ਕਰਨ ਵਾਲੇ ਇਕਲੌਤੇ ਅਫ਼ਸਰ ਸਨ। ਅਰਜਨ ਸਿੰਘ ਦਾ ਜਨਮ ਪੰਜਾਬ ਦੇ ਲਾਇਲਪੁਰ ਵਿਚ ਹੋਇਆ ਸੀ ਜੋ ਵੰਡ ਤੋਂ ਬਾਅਦ ਪਾਕਿਸਤਾਨ ਦੇ ਹਿੱਸੇ ਵਿਚ ਚਲਾ ਗਿਆ।
Marshal of the Indian Air Force Arjan Singh
ਦੇਸ਼ ਦੀ ਵੰਡ ਤੋਂ ਬਾਅਦ ਅਰਜਨ ਸਿੰਘ ਦੇ ਪਰਿਵਾਰ ਨੂੰ ਭਾਰਤੀ ਪੰਜਾਬ ਦੇ ਆਦਮਪੁਰ ਨੇੜੇ ਚਿਰੂਵਾਲੀ ਪਿੰਡ ਵਿਚ 80 ਏਕੜ ਜ਼ਮੀਨ ਦਿੱਤੀ ਗਈ ਸੀ। ਅਰਜਨ ਸਿੰਘ ਮਹਿਜ਼ 19 ਸਾਲ ਦੀ ਉਮਰ ਵਿਚ ਪਾਇਲਟ ਟ੍ਰੇਨਿੰਗ ਲਈ ਚੁਣੇ ਗਏ ਜੋ 44 ਸਾਲ ਦੀ ਉਮਰ ਵਿਚ ਭਾਰਤ ਦੇ ਹਵਾਈ ਫ਼ੌਜ ਮੁਖੀ ਬਣੇ। ਫ਼ੌਜ ਯਾਨੀ ਅਨੁਸ਼ਾਸਨ ਕੋਈ ਫ਼ੌਜੀ ਨਿਯਮ ਤੋੜੇ ਜਾਂ ਅਨੁਸ਼ਾਸਨਹੀਣਤਾ ਕਰੇ ਤਾਂ ਉਸ ਦਾ ਕੋਰਟ ਮਾਰਸ਼ਲ ਹੁੰਦਾ ਹੈ।
Marshal of the Indian Air Force Arjan Singh
ਅਰਜੁਨ ਸਿੰਘ ਦਾ ਵੀ ਹੋਇਆ, ਅੰਗਰੇਜ਼ਾਂ ਨੇ ਕੀਤਾ ਸੀ ਪਰ ਲੱਖ ਚਾਹੁਣ ਦੇ ਬਾਵਜੂਦ ਉਹ ਅਰਜਨ ਸਿੰਘ ਵਿਰੁੱਧ ਕੋਈ ਐਕਸ਼ਨ ਨਹੀਂ ਲੈ ਸਕੇ। ਗੱਲ ਫਰਵਰੀ 1945 ਦੀ ਹੈ ਜਦੋਂ ਅਰਜਨ ਸਿੰਘ ਕੇਰਲ ਦੇ ਕੰਟੂਰ ਕੈਂਟ ਏਅਰ ਸਟ੍ਰੀਪ ’ਤੇ ਤਾਇਨਾਤ ਸਨ ਅਤੇ ਹਵਾਈ ਫ਼ੌਜ ਦੀ ਕਮਾਨ ਅੰਗਰੇਜ਼ਾਂ ਦੇ ਹੱਥ ਵਿਚ ਸੀ। ਅਰਜਨ ਸਿੰਘ ਨੇ ਉਡਾਨ ਭਰੀ ਅਤੇ ਏਅਰਕ੍ਰਾਫ਼ਟ ਲੈ ਕੇ ਸਿੱਧੇ ਕਾਰਪੋਰਲ ਦੇ ਘਰ ਦੇ ਉਪਰ ਪੁੱਜ ਗਏ। ਕਾਰਪੋਰਲ ਏਅਰਫੋਰਸ ਦਾ ਇਕ ਰੈਂਕ ਹੁੰਦਾ ਹੈ। ਅਰਜਨ ਸਿੰਘ ਏਅਰਕ੍ਰਾਫਟ ਨੂੰ ਕਾਫ਼ੀ ਹੇਠਾਂ ਉਡਾ ਰਹੇ ਸਨ। ਉਨ੍ਹਾਂ ਨੇ ਕਾਰਪੋਰਲ ਦੇ ਘਰ ਉਪਰ ਕਈ ਚੱਕਰ ਲਗਾਏ।
Marshal of the Indian Air Force Arjan Singh
ਏਅਰਕ੍ਰਾਫਟ ਦੀ ਆਵਾਜ਼ ਸੁਣ ਕੇ ਲੋਕ ਘਰਾਂ ਤੋਂ ਬਾਹਰ ਨਿਕਲ ਆਏ, ਲੋਕਾਂ ਲਈ ਇੰਨੀ ਨੇੜਿਓਂ ਉਡਦੇ ਏਅਰਕ੍ਰਾਫ਼ਟ ਨੂੰ ਦੇਖਣਾ ਨਵਾਂ ਅਨੁਭਵ ਸੀ ਪਰ ਅੰਗਰੇਜ਼ਾਂ ਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਆਇਆ। ਜਿਸ ਮਗਰੋਂ ਅਰਜਨ ਸਿੰਘ ਦਾ ਕੋਰਟ ਮਾਸ਼ਲ ਹੋਇਆ ਪਰ ਅਰਜਨ ਸਿੰਘ ਨੇ ਅੰਗਰੇਜ਼ਾਂ ਸਾਹਮਣੇ ਅਜਿਹੇ ਤਰਕ ਰੱਖੇ, ਜਿਸ ਕਰਕੇ ਅੰਗਰੇਜ਼ ਉਨ੍ਹਾਂ ਵਿਰੁੱਧ ਕੋਈ ਐਕਸ਼ਨ ਹੀ ਨਹੀਂ ਲੈ ਸਕੇ।
Marshal of the Indian Air Force Arjan Singh
ਦਰਅਸਲ ਇਕ ਕਾਰਨ ਇਹ ਵੀ ਸੀ ਕਿ ਦੂਜੇ ਵਿਸ਼ਵ ਯੁੱਧ ਕਾਰਨ ਅੰਗਰੇਜ਼ਾਂ ਨੂੰ ਟ੍ਰੇਂਡ ਪਾਇਲਟਾਂ ਦੀ ਲੋੜ ਸੀ, ਜਿਸ ਕਰਕੇ ਵੀ ਅੰਗਰੇਜ਼ਾਂ ਨੇ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਇਸ ਸਮੇਂ ਅਰਜਨ ਸਿੰਘ ਦੇ ਨਾਲ ਜੋ ਟ੍ਰੇਨੀ ਪਾਇਲਟ ਬੈਠੇ ਸਨ। ਉਹ ਦਿਲਬਾਗ ਸਿੰਘ ਸਨ, ਜੋ ਅੱਗੇ ਚੱਲ ਕੇ ਏਅਰ ਚੀਫ਼ ਮਾਰਸ਼ਲ ਬਣੇ। ਦਿਲਬਾਗ ਸਿੰਘ 1981 ਤੋਂ 1984 ਤਕ ਏਅਰਫੋਰਸ ਦੇ ਮੁਖੀ ਰਹੇ ਅਤੇ ਅਰਜਨ ਸਿੰਘ ਤੋਂ ਬਾਅਦ ਹਵਾਈ ਫ਼ੌਜ ਮੁਖੀ ਬਣਨ ਵਾਲੇ ਉਹ ਦੂਜੇ ਸਿੱਖ ਸਨ।
Marshal of the Indian Air Force Arjan Singh
ਆਓ ਉਨ੍ਹਾਂ ਨਾਲ ਜੁੜੀ ਇਕ ਹੋਰ ਘਟਨਾ ਦਾ ਜ਼ਿਕਰ ਕਰਦੇ ਹਾਂ। ਅਰਜਨ ਸਿੰਘ ਜੰਗ ਦੇ ਮੈਦਾਨ ਵਿਚ ਜਿੰਨੇ ਬਹਾਦਰ ਸਨ। ਨਿੱਜੀ ਜ਼ਿੰਦਗੀ ਵਿਚ ਉਹ ਓਨੇ ਹੀ ਦਿਲਦਾਰ ਵੀ ਸਨ। ਉਨ੍ਹਾਂ ਨੇ ਦਿੱਲੀ ਵਿਚ ਅਪਣੀ ਬਹੁਤ ਸਾਰੀ ਜ਼ਮੀਨ ਅਤੇ ਖੇਤ ਵੇਚ ਕੇ ਦੋ ਕਰੋੜ ਰੁਪਏ ਦਾ ਫੰਡ ਇਕੱਠਾ ਅਤੇ ਇਸ ਨੂੰ ਸੇਵਾਮੁਕਤ ਹੋ ਚੁੱਕੇ ਏਅਰਫੋਰਸ ਕਰਮਚਾਰੀਆਂ ਦੀ ਭਲਾਈ ਵਿਚ ਖ਼ਰਚ ਕਰ ਦਿੱਤਾ। ਪ੍ਰਾਈਵੇਟ ਪ੍ਰਾਪਰਟੀ ਨੂੰ ਫ਼ੌਜੀਆਂ ਦੀ ਭਲਾਈ ਵਿਚ ਲਗਾਉਣ ਦੀ ਇਹ ਅਦਭੁਤ ਉਦਾਹਰਨ ਹੈ।
Marshal of the Indian Air Force Arjan Singh
ਅਰਜਨ ਸਿੰਘ ਦੇ ਦਿਲ ਵਿਚ ਡਾ. ਏਪੀਜੇ ਅਬਦੁਲ ਕਲਾਮ ਦੇ ਲਈ ਬਹੁਤ ਹੀ ਜ਼ਿਆਦਾ ਆਦਰ ਤੇ ਸਤਿਕਾਰ ਸੀ। ਡਾਕਟਰ ਕਲਾਮ 25 ਜੁਲਾਈ 2002 ਤੋਂ 25 ਜੁਲਾਈ 2007 ਤਕ ਦੇਸ਼ ਦੇ ਰਾਸ਼ਟਰਪਤੀ ਰਹੇ। 27 ਜੁਲਾਈ 2015 ਵਿਚ ਜਦੋਂ ਡਾਕਟਰ ਅਬਦੁਲ ਕਲਾਮ ਦਾ ਦੇਹਾਂਤ ਹੋਇਆ ਤਾਂ ਸ਼ਰਧਾਂਜਲੀ ਦੇਣ ਵਾਲਿਆਂ ਵਿਚ ਅਰਜਨ ਸਿੰਘ ਵੀ ਮੌਜੂਦ ਸਨ। ਜੋ ਉਸ ਸਮੇਂ ਬਜ਼ੁਰਗ ਹੋਣ ਕਾਰਨ ਵੀਲ੍ਹਚੇਅਰ ’ਤੇ ਸਨ। ਭਾਵੇਂ ਉਨ੍ਹਾਂ ਦਾ ਸਰੀਰ ਸਾਥ ਨਹੀਂ ਸੀ ਦੇ ਰਿਹਾ ਪਰ ਇਸ ਦੇ ਬਾਵਜੂਦ ਉਹ ਕਲਾਮ ਦੀ ਮਿ੍ਰਤਕ ਦੇਹ ਕੋਲ ਤਣ ਕੇ ਖੜ੍ਹੇ ਹੋ ਗਏ ਅਤੇ ਕੰਬਦੇ ਹੋਏ ਸਰੀਰ ਨਾਲ ਡਾਕਟਰ ਕਲਾਮ ਨੂੰ ਸਲੂਟ ਕੀਤਾ।
Marshal of the Indian Air Force Arjan Singh
16 ਸਤੰਬਰ 2017 ਨੂੰ ਉਨ੍ਹਾਂ ਨੇ 98 ਸਾਲ ਦੀ ਉਮਰ ਵਿਚ ਦਿੱਲੀ ਦੇ ਆਰਮੀ ਹੌਸਪਿਟਲ ਰਿਸਰਚ ਐਂਡ ਰੈਫਰਲ ਵਿਚ ਆਖ਼ਰੀ ਸਾਹ ਲਏ ਸਨ। ਅੱਜ ਅਰਜਨ ਸਿੰਘ ਭਾਵੇਂ ਅਰਜਨ ਸਿੰਘ ਸਾਡੇ ਵਿਚਕਾਰ ਨਹੀਂ ਰਹੇ ਪਰ ਹਵਾਈ ਫ਼ੌਜ ਵਿਚ ਰਹਿੰਦਿਆਂ ਉਨ੍ਹਾਂ ਵੱਲੋਂ ਕੀਤੇ ਗਏ ਕਈ ਕਾਰਨਾਮੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਬਣਦੇ ਰਹਿਣਗੇ।