
ਵੀਡੀਓ ਰਾਹੀਂ ਪੋਤੀ ਦੇ ਵਿਆਹ ਲਈ ਮੰਗੀ ਮਦਦ
Know who is Bhai Khajan Singh? : ਸਿੱਖ ਸੰਘਰਸ਼ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਭਾਈ ਖ਼ਜ਼ਾਨ ਸਿੰਘ ਦੀ ਇਕ ਬਹੁਤ ਹੀ ਭਾਵੁਕ ਵੀਡੀਓ ਜਿਵੇਂ ਹੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਤਾਂ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਉਨ੍ਹਾਂ ਦੀ ਮਦਦ ਲਈ ਅੱਗੇ ਆ ਗਈਆਂ। ਇੱਥੋਂ ਤੱਕ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਵੀ ਇਸ ਸੰਘਰਸ਼ੀ ਯੋਧੇ ਦੀ ਮਦਦ ਲਈ ਉਨ੍ਹਾਂ ਦੇ ਘਰ ਪੁੱਜੇ। ਦਰਅਸਲ ਭਾਈ ਖ਼ਜ਼ਾਨ ਸਿੰਘ ਵੱਲੋਂ ਬਹੁਤ ਹੀ ਭਾਵੁਕ ਤਰੀਕੇ ਨਾਲ ਆਪਣੀ ਪੋਤੀ ਦੇ ਵਿਆਹ ਕਾਰਜਾਂ ਲਈ ਸਹਾਇਤਾ ਦੀ ਅਪੀਲ ਕੀਤੀ ਗਈ ਸੀ। ਸੋ ਆਓ ਤੁਹਾਨੂੰ ਦੱਸਦੇ ਆਂ, ਕੌਣ ਨੇ ਭਾਈ ਖ਼ਜ਼ਾਨ ਸਿੰਘ,, ਜਿਨ੍ਹਾਂ ਦੀਆਂ ਅੱਖਾਂ ’ਚ ਹੰਝੂ ਦੇਖ ਸਿੱਖ ਜਥੇਬੰਦੀਆਂ ਨੇ ਪੈਸਿਆਂ ਦੀ ਬਰਸਾਤ ਕਰ ਦਿੱਤੀ।
ਸਿੱਖ ਸੰਘਰਸ਼ ਵਿਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਭਾਈ ਖ਼ਜ਼ਾਨ ਸਿੰਘ ਵੱਲੋਂ ਆਪਣੀ ਪੋਤੀ ਦੇ ਵਿਆਹ ਕਾਰਜਾਂ ਲਈ ਸਿੱਖ ਸੰਗਤ ਤੋਂ ਮਾਈਕ ਸਹਾਇਤਾ ਦੀ ਮਦਦ ਕੀਤੀ ਗਈ, ਜਿਵੇਂ ਹੀ ਉਨ੍ਹਾਂ ਦੀ ਭਾਵੁਕ ਵੀਡੀਓ ਸੋਸ਼ਲ ਮੀਡੀਆ ’ਤੇ ਪੁੱਜੀ ਤਾਂ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਉਨ੍ਹਾਂ ਦੀ ਮਦਦ ਲਈ ਅੱਗੇ ਆ ਗਈਆਂ,, ਪਰ ਕੁੱਝ ਲੋਕਾਂ ਵੱਲੋਂ ਉਨ੍ਹਾਂ ਦੇ ਨਾਂਅ ’ਤੇ ਲੱਖਾਂ ਰੁਪਏ ਦੀ ਠੱਗੀ ਕੀਤੇ ਜਾਣ ਦੀ ਗੱਲ ਵੀ ਸਾਹਮਣੇ ਆ ਰਹੀ ਐ। ਆਓ ਪਹਿਲਾਂ ਤੁਹਾਨੂੰ ਉਹ ਵੀਡੀਓ ਦਿਖਾ ਦੇਨੇ ਆਂ।
ਜਿਵੇਂ ਭਾਈ ਖ਼ਜ਼ਾਨ ਸਿੰਘ ਦੀ ਇਹ ਵੀਡੀਓ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਤੱਕ ਪੁੱਜੀ ਤਾਂ ਉਹ ਤੁਰੰਤ ਭਾਈ ਖ਼ਜ਼ਾਨ ਸਿੰਘ ਦੇ ਘਰ ਮਦਦ ਲਈ ਪੁੱਜੇ ਅਤੇ ਉਨ੍ਹਾਂ ਦੀ ਮਦਦ ਕੀਤੀ।
ਭਾਈ ਖ਼ਜ਼ਾਨ ਸਿੰਘ ਸਿੱਖ ਸੰਘਰਸ਼ ਵਿਚ ਕਾਫ਼ੀ ਅਹਿਮ ਯੋਗਦਾਨ ਐ। ਉਹ ਸੰਨ 1978 ਤੋਂ ਲੈ ਕੇ ਜਦੋਂ ਨਿਰੰਕਾਰੀ ਕਾਂਡ ਹੋਇਆ, ਉਦੋਂ ਤੋਂ ਲੈ ਕੇ ਸਿੱਖ ਸੰਘਰਸ਼ ਨਾਲ ਜੁੜੇ ਹੋਏ ਨੇ, ਉਸ ਸਮੇਂ ਜਦੋਂ 13 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਤਾਂ ਸਿੱਖਾਂ ਦਾ ਖ਼ੂਨ ਉਬਾਲੇ ਖਾਣ ਲੱਗ ਪਿਆ ਸੀ। ਉਸ ਸਮੇਂ ਭਾਈ ਖਜ਼ਾਨ ਸਿੰਘ ਨੇ ਕਾਦੀਆਂ ਦੇ ਨਿਰੰਕਾਰੀ ਭਵਨ ਬੰਦ ਕਰਵਾਏ ਅਤੇ ਸਵਰਨ ਸਿੰਘ ਲਹਿਰੀ ਅਤੇ ਕ੍ਰਿਪਾਲ ਸਿੰਘ ਭਾਟੀਆਂ ਦਾ ਸੋਧਾ ਲਾਇਆ ਅਤੇ ਜੇਲ੍ਹਾਂ ਕੱਟੀਆਂ। ਇਸ ਦੌਰਾਨ ਪੁਲਿਸ ਵੱਲੋਂ ਉਨ੍ਹਾਂ ’ਤੇ ਬਹੁਤ ਤਸ਼ੱਦਦ ਵੀ ਕੀਤੇ ਗਏ। ਇਸ ਦੌਰਾਨ ਜੇਲ੍ਹ ਵਿਚ ਉਨ੍ਹਾਂ ਦੇ ਨਾਲ ਗਿਆਨੀ ਪੂਰਨ ਸਿੰਘ, ਭਾਈ ਜਫਰਵਾਲ ਜੀ, ਭਾਈ ਜੁਗਰਾਜ ਸਿੰਘ, ਭਾਈ ਸਵਰਨ ਸਿੰਘ, ਭਾਈ ਬਲਦੇਵ ਸਿੰਘ ਭੂਰੇ ਕੋਨੇ ਵਾਲੇ ਅਤੇ ਹੋਰ ਸਿੰਘ ਵੀ ਮੌਜੂਦ ਸਨ।
ਦੱਸ ਦਈਏ ਕਿ ਭਾਈ ਖ਼ਜ਼ਾਨ ਸਿੰਘ ਦੀ ਵੀਡੀਓ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਇਹ ਸਵਾਲ ਵੀ ਸਿੱਖ ਸੰਸਥਾਵਾਂ ’ਤੇ ਉਠਾਏ ਜਾ ਰਹੇ ਨੇ ਕਿ ਉਨ੍ਹਾਂ ਨੇ ਹਾਲੇ ਤੱਕ ਅਜਿਹੇ ਯੋਧਿਆਂ ਦੀ ਸਾਰ ਕਿਉਂ ਨਹੀਂ ਲਈ? ਕਿਉਂ ਉਨ੍ਹਾਂ ਨੂੰ ਵੀਡੀਓ ਪਾ ਕੇ ਮਦਦ ਦੀ ਗੁਹਾਰ ਲਗਾਉਣੀ ਪਈ? ਇਸ ਤੋਂ ਇਲਾਵਾ ਉਨ੍ਹਾਂ ਦੇ ਨਾਂਅ ’ਤੇ ਪੈਸੇ ਠੱਗਣ ਵਾਲਿਆਂ ਵਿਰੁੱਧ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਐ।