ਧਾਰਮਕ ਚੋਲਿਆਂ ਵਾਲੇ ਬਲਾਤਕਾਰੀ ਬੱਚ ਕਿਉਂ ਜਾਂਦੇ ਹਨ..
Published : Mar 17, 2021, 7:22 am IST
Updated : Mar 17, 2021, 7:22 am IST
SHARE ARTICLE
rape
rape

ਸਾਲ ਪਹਿਲਾਂ ਕਾਨੂੰਨ ਦੀ ਜਿਹੜੀ ਵਿਦਿਆਰਥਣ ਨੇ ਚੀਕ ਚੀਕ ਕੇ ਚਿਨਮਯਾਨੰਦ ਉਤੇ ਬਲਾਤਕਾਰ ਦਾ ਦੋਸ਼ ਲਗਾਇਆ ਸੀ, ਉਸੇ ਲੜਕੀ ਨੇ ਸਾਰੇ ਦੋਸ਼ ਵਾਪਸ ਲੈ ਲਏ। ਆਖ਼ਰ ਕਿਉਂ....?

ਸਵਾਮੀ ਚਿਨਮਯਾਨੰਦ ਸਰਸਵਤੀ ਉਰਫ਼ ਕ੍ਰਿਸ਼ਨਪਾਲ ਸਿੰਘ ਨੇ ਮੋਢੇ ਉਤੇ ਰੱਖੇ ਰਾਮਨਾਮੀ (ਉਹ ਚਾਦਰ ਜਾਂ ਪਰਨਾ ਜਿਸ ਉਤੇ ‘ਰਾਮ ਰਾਮ’ ਲਿਖਿਆ ਹੁੰਦਾ ਹੈ) ਨੂੰ ਉਤਾਰ ਕੇ ਝਾੜਿਆ ਅਤੇ ਮੁਸਕਰਾ ਕੇ ਫਿਰ ਤੋਂ ਅਪਣੇ ਗਲੇ ਉਤੇ ਲਪੇਟ ਲਿਆ। ਮੰਨ ਲਵੋ ਸਾਫ਼ੇ ਉਤੇ ਥੋੜੀ ਮਿੱਟੀ ਪੈ ਗਈ ਸੀ, ਜਿਹੜੀ ਝਟਕਦੇ ਹੀ ਸਾਫ਼ ਹੋ ਗਈ।
ਬੁੱਲ੍ਹਾਂ ਉਤੇ ਜੇਤੂ ਮੁਸਕਾਨ ਲੈ ਕੇ ਅਤੇ ਆਕੜ ਕੇ ਚਲਦੇ ਚਿਨਮਯਾਨੰਦ ਦੇ ਹਾਵ-ਭਾਵ ਇਹ ਦਸਣ ਲਈ ਕਾਫ਼ੀ ਸਨ ਕਿ ਅਸੀ ਭਾਵੇਂ ਹੀ ਬੇਸ਼ੁਮਾਰ ਪਾਪ ਦੇ ਸਮੁੰਦਰ ਵਿਚ ਉਤਰ ਜਾਈਏ, ਪਰੰਤੂ ਸਾਡਾ ਕੋਈ ਕੁੱਝ ਨਹੀਂ ਵਿਗਾੜ ਸਕਦਾ।

Swami ChinmayanandaSwami Chinmayananda

ਸੱਚ ਤਾਂ ਇਹ ਹੈ ਕਿ ਭਾਰਤ ਵਿਚ ਧਰਮ ਦੀ ਢਾਲ, ਪੈਸੇ ਦੀ ਤਾਕਤ, ਹਕੂਮਤ ਵਿਚ ਰਸੂਖ਼ ਅਤੇ ਅੰਨ੍ਹੇ ਭਗਤਾਂ ਦੀ ਹਮਾਇਤ ਘੋਰ ਤੋਂ ਘੋਰ ਪਾਪੀਆਂ ਨੂੰ ਵੀ ਸਜ਼ਾ ਤੋਂ ਬਚਾ ਲੈਂਦੀ ਹੈ। ਬਲਾਤਕਾਰ ਦੇ ਦੋਸ਼ੀ ਸਵਾਮੀ ਚਿਨਮਯਾਨੰਦ ਨੂੰ ਵੀ ਸੱਤਾ ਅਤੇ ਪੈਸੇ ਦੀ ਤਾਕਤ ਨੇ ਆਖ਼ਰਕਾਰ ਬਚਾ ਹੀ ਲਿਆ। ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦ ਸੰਤ ਦੇ ਭੇਸ ਵਿਚ ਛੁਪੇ ਕਾਮੁਕ ਭੇੜੀਏ ਨੂੰ ਹਕੂਮਤ ਦੀਆਂ ਮਿਹਰਬਾਨੀਆਂ ਨੇ ਬੜੀ ਹੀ ਅਸਾਨੀ ਨਾਲ ਉਭਾਰ ਲਿਆ। ਇਸ ਤੋਂ ਪਹਿਲਾਂ ਦੇ ਮਾਮਲਿਆਂ/ਕੇਸਾਂ ਵਿਚ ਵੀ ਉਨ੍ਹਾਂ ਦਾ ਬਾਲ ਬਾਂਕਾ ਨਹੀਂ ਸੀ ਹੋਇਆ। ਸੰਤ ਦਾ ਚੋਲਾ ਪਾ ਕੇ ਅਸੰਤਈ ਕਰਨ ਵਾਲੇ ਬਾਬੇ ਵਿਰੁਧ ਮੁਕੱਦਮਿਆਂ ਦੀਆਂ ਫ਼ਾਈਲਾਂ ਵਿਭਾਗਾ ਅਤੇ ਅਦਾਲਤਾਂ ਦੇ ਖਾਨਿਆਂ ਵਿਚ ਪਈਆਂ ਘੱਟਾ ਫਕਦੀਆਂ ਰਹੀਆਂ ਅਤੇ ਸਵਾਮੀ ਅਪਣੇ ਕਾਮੁਕ ਵਿਆਹ ਦੀ ਸ਼ਾਂਤੀ ਕਿਰਿਆ ਵਿਚ ਲੀਨ ਰਹੇ।

RapeRape

ਪੀੜਤਾ ਦਾ ਯੂਟਰਨ : ਭਾਜਪਾ ਲੀਡਰ ਅਤੇ ਸਾਬਕਾ ਕੇਂਦਰੀ ਗ੍ਰਹਿ ਰਾਜ ਮੰਤਰੀ ਸਵਾਮੀ ਚਿਨਮਯਾਨੰਦ ਸਰਸਵਤੀ ਉਤੇ ਬੀਤੇ ਸਾਲ ਬਲਾਤਕਾਰ ਦਾ ਦੋਸ਼ ਲਗਾਉਣ ਵਾਲੀ ਕਾਨੂੰਨ ਦੀ ਵਿਦਿਆਰਥਣ ਨੇ ਅਦਾਲਤ ਵਿਚ ਯੂ-ਟਰਨ (ਨੀਤੀ ਵਿਚ ਮੁਕੰਮਲ ਤਬਦੀਲੀ) ਲੈਂਦੇ ਹੋਏ ਉਨ੍ਹਾਂ ਉਤੇ ਲਗਾਏ ਬਲਾਤਕਾਰ ਦੇ ਦੋਸ਼ ਨੂੰ ਵਾਪਸ ਲੈ ਲਿਆ। ਐਮਪੀ, ਐਮਐਲਏ ਵਿਸ਼ੇਸ਼ ਅਦਾਲਤ ਵਿਚ ਉਸ ਨੇ ਜੱਜ ਦੇ ਸਾਹਮਣੇ ਕਿਹਾ, ‘ਚਿਨਮਯਾਨੰਦ ਨੇ ਉਸ ਨਾਲ ਕੋਈ ਬਲਾਤਕਾਰ ਨਹੀਂ ਕੀਤਾ।’
ਕਿੰਨੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਕਾਨੂੰਨ ਦੀ ਇਕ ਵਿਦਿਆਰਥਣ ਇਕ ਸਾਲ ਪਹਿਲਾਂ ਸਬੂਤਾਂ ਨਾਲ ਸਵਾਮੀ ਚਿਨਮਯਾਨੰਦ ਉਤੇ ਇਹ ਦੋਸ਼ ਲਗਾਇਆ ਸੀ ਕਿ ਉਹ ਉਸ ਦਾ ਬਲਾਤਕਾਰ ਕਰਦਾ ਹੈ, ਉਸ ਨੂੰ ਧਮਕਾਉਂਦਾ ਹੈ।

ਇੰਨਾ ਹੀ ਨਹੀਂ ਉਸ ਨੇ ਬਕਾਇਦਾ ਇਕ ਵੀਡਿਉ ਵੀ ਰੀਲੀਜ਼ ਕੀਤੀ ਸੀ ਜਿਸ ਵਿਚ ਚਿਨਮਯਾਨੰਦ ਨੰਗੀ ਅਵਸਥਾ ਵਿਚ ਉਸ ਨਾਲ ਮੌਜੂਦ ਸੀ। ਤਦ ਵਿਦਿਆਰਥਣ ਨੇ ਇਹ ਵੀ ਕਿਹਾ ਸੀ ਕਿ ਚਿਨਮਯਾਨੰਦ ਸਿਰਫ਼ ਉਸ ਦਾ ਹੀ ਬਲਾਤਕਾਰ ਨਹੀਂ ਕਰਦੇ, ਸਗੋਂ ਕਾਲਜ ਦੀਆਂ ਹੋਰ ਲੜਕੀਆਂ ਨੂੰ ਵੀ ਡਰਾ ਧਮਕਾ ਕੇ ਉਨ੍ਹਾਂ ਦਾ ਸ਼ੋਸ਼ਣ ਕਰਦੇ ਹਨ। ਬਾਵਜੂਦ ਸਾਰੀਆਂ ਜਾਂਚਾਂ, ਸਬੂਤਾਂ ਅਤੇ ਗਵਾਹਾਂ ਦੇ ਇਸ ਲੜਕੀ ਨੇ ਜੱਜ ਦੇ ਸਾਹਮਣੇ ਅਪਣੇ ਦੋਸ਼ਾਂ ਨੂੰ ਵਾਪਸ ਲੈ ਲਿਆ।

ਵਾਇਰਲ ਹੋਇਆ ਸੀ ਵੀਡਿਉ : ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਬੀਤੇ ਸਾਲ ਇਸ ਮਾਮਲੇ ਨੂੰ ਲੈ ਕੇ ਬਹੁਤ ਹੀ ਹੱਲਾ ਮਚਿਆ ਸੀ। ਚਿਨਮਯਾਨੰਦ ਦੇ ਨੰਗੇ ਸਰੀਰ ਦੀ ਮਾਲਸ਼ ਕਰਦੀ ਪੀੜਤਾ ਦਾ ਵੀਡਿਉ ਸੋਸ਼ਲ ਮੀਡੀਆ ਉਤੇ ਖ਼ੂਬ ਵਾਇਰਲ ਹੋਇਆ ਸੀ। ਸਾਰੀ ਦੁਨੀਆਂ ਨੇ ਵੇਖਿਆ ਕਿ ਵਿੇਂ ਨੰਗੀ ਹਾਲਤ ਵਿਚ ਬੈਠੇ ਸਾਬਤਾ ਕੇਂਦਰੀ ਗ੍ਰਹਿ ਰਾਜ ਮੰਤਰੀ ਅਤੇ ਅਪਣੇ ਆਪ ਨੂੰ ਸੰਤ ਅਖਵਾਉਣ ਵਾਲੇ ਚਿਨਮਯਾਨੰਦ ਉਸ ਕਾਨੂੰਨ ਦੀ ਵਿਦਿਆਰਥਣ ਤੋਂ  ਮਾਲਸ਼ ਕਰਵਾ ਰਹੇ ਹਨ। ਕਾਨੂੰਨ ਦੀ ਇਹ ਵਿਦਿਆਰਥਣ ਸ਼ਾਹਜਹਾਂਪੁਰ ਸਥਿਤ ਸਵਾਮੀ ਸੁਖਦੇਵਾ ਵਿਧੀ ਮਹਾਂਵਿਦਿਆਲਿਆ ਤੋਂ ਐਲਐਲਐਮ ਕਰ ਰਹੀ ਸੀ। ਜ਼ਿਕਰਯੋਗ ਹੈ ਕਿ ਇਸ ਲਾਅ ਕਾਲਜ ਦੇ ਮਾਲਕ ਸਵਾਮੀ ਚਿਨਮਯਾਨੰਦ ਹੀ ਹਨ।

ਬਲਾਤਕਾਰ ਦਾ ਦੋਸ਼ ਲਗਾਉਣ ਅਤੇ ਵੀਡਿਉ ਜਾਰੀ ਕਰਨ ਤੋਂ ਬਾਅਦ ਇਹ ਵਿਦਿਆਰਥਣ ਅਚਾਨਕ ਗਾਇਬ ਵੀ ਹੋ ਗਈ ਸੀ। ਤਦ ਉਸ ਦੇ ਪਿਤਾ ਨੇ 28 ਅਗੱਸਤ, 2019 ਨੂੰ ਸ਼ਾਹਜਹਾਂਪੁਰ ਸਥਿਤ ਥਾਣੇ ਵਿਚ ਅਪਣੀ ਪੁੱਤਰੀ ਦੀ ਗੁੰਮਸ਼ੁਦਗੀ ਅਤੇ ਬਲਾਤਕਾਰ ਦਾਦੋਸ਼ੀ ਚਿਨਮਯਾਨੰਦ ਨੂੰ ਮੰਨਦੇ ਹੋਏ ਉਸ ਵਿਰੁਧ ਮੁਕੱਦਮਾ ਦਰਜ ਕਰਵਾਇਆ ਸੀ। ਥੋੜੇ ਦਿਨਾਂ ਬਾਅਦ 5 ਸਤੰਬਰ, 2019 ਨੂੰ ਪੀੜਤਾ ਨੇ ਦਿੱਲੀ ਪਹੁੰਚ ਕੇ ਨਵੀਂ ਦਿੱਲੀ ਦੇ ਥਾਣਾ ਲੋਧੀ ਕਲੋਨੀ ਵਿਚ ਚਿਨਮਯਾਨੰਦ ਵਿਰੁਧ ਬਲਾਤਕਾਰ ਦਾ ਕੇਸ ਰਜਿਸਟਰ ਕਰਵਾਇਆ ਸੀ। ਇਸ ਐਫ਼ਆਈਆਰ ਨੂੰ ਉਸ ਦੇ ਪਿਤਾ ਵਲੋਂ ਸ਼ਾਹਜਹਾਂਪੁਰ ਵਿਚ ਦਰਜ ਕਰਵਾਈ ਗਈ ਪਹਿਲੀ ਐਫ਼ਆਈਆਰ ਨਾਲ ਸਬੰਧਤ ਕਰ ਦਿਤਾ ਗਿਆ ਸੀ।

ਜਦ ਮਾਮਲੇ ਨੇ ਜ਼ੋਰ ਫੜਿਆ : ਇਸ ਮਾਮਲੇ ਦੇ ਤੂਲ ਫੜਨ ਦੇ ਬਾਅਦ ਸੁਪਰੀਮ ਕੋਰਟ ਨੇ ਆਪ ਹੀ ਇਸ ਨੂੰ ਪੈਰਵੀ ਵਿਚ ਲਿਆ। ਸੁਪਰੀਮ ਕੋਰਟ ਨੇ ਇਲਾਹਾਬਾਦ ਹਾੲਂਕੋਰਟ ਦੀ ਦੋ ਮੈਂਬਰੀ ਵਿਸ਼ੇਸ਼ ਬੈਂਚ ਗਠਿਤ ਕਰ ਕੇ ਸਾਰੇ ਮਾਮਲੇ ਦੀ ਜਾਂਚ ਲਈ ਐਸਆਈਟੀ ਗਠਿਤ ਕਰਨ ਦਾ ਹੁਕਮ ਦਿਤਾ। ਅਦਾਲਤ ਦੇ ਹੁਕਮ ਨਾਲ ਸਰਕਾਰ ਨੂੰ ਆਈਜੀ ਪੱਧਰ ਦੇ ਅਫ਼ਸਰ ਦੀ ਅਗਵਾਈ ਵਿਚ ਐਸਆਈਟੀ ਦਾ ਗਠਨ ਕਰਨਾ ਪਿਆ। ਸਾਰਾ ਸਾਲ ਐਸਆਈਟੀ ਦੀ ਜਾਂਚ ਚੱਲੀ।
20 ਸਤੰਬਰ, 2019 ਨੂੰ ਐਸਆਈਟੀ ਨੇ ਉੱਤਰ ਪ੍ਰਦੇਸ਼ ਪੁਲਿਸ ਨਾਲ ਮਿਲ ਕੇ ਆਸ਼ਰਮ ਤੋਂ ਚਿਨਮਯਾਨੰਦ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿਤਾ। ਇਸ ਮਾਮਲੇ ਵਿਚ 4 ਨਵੰਬਰ 2019 ਨੂੰ ਐਸਆਈਟੀ ਨੇ ਚਿਨਮਯਾਨੰਦ ਵਿਰੁਧ ਅਦਾਲਤ ਵਿਚ ਚਾਰਜਸ਼ੀਟ ਦਾਖ਼ਲ ਕੀਤੀ, ਜਿਸ ਵਿਚ ਉਨ੍ਹਾਂ ਉਤੇ ਆਈਪੀਸੀ ਦੀ ਧਾਰਾ 376-ਸੀ, 354-ਡੀ, 342 ਅਤੇ 506 ਲਗਾਈਆਂ ਗਈਆਂ। 13 ਪੰਨਿਆਂ ਦੀ ਚਾਰਜਸ਼ੀਟ ਵਿਚ 33 ਗਵਾਹਾਂ ਦੇ ਨਾਂ ਅਤੇ 29 ਦਸਤਾਵੇਜ਼ੀ ਗਵਾਹਾਂ ਦੀ ਸੂਚੀ ਸ਼ਾਮਲ ਕੀਤੀ ਗਈ। 3 ਫ਼ਰਵਰੀ, 2020 ਨੂੰ ਇਲਾਹਾਬਾਦ ਹਾਈਕੋਰਟ ਦੇ ਹੁਕਮ ਤੋਂ ਬਾਅਦ ਕੇਸ ਦੀ ਸੁਣਵਾਈ ਸ਼ਾਹਜਹਾਂਪੁਰ ਦੇ ਜ਼ਿਲ੍ਹਾ ਅਦਾਲਤ ਤੋਂ ਲਖਨਊ ਐਮ.ਪੀ., ਐਮਐਲਏ ਵਿਸ਼ੇਸ਼ ਅਦਾਲਤ ਵਿਚ ਤਬਦੀਲ ਹੋਈ।

ਤਦ ਐਸਆਈਟੀ ਮੁਖੀ ਨਵੀਨ ਅਰੋੜਾ ਨੇ ਕਿਹਾ ਸੀ, ‘ਸਵਾਮੀ ਨੇ ਲਗਭਗ ਉਹ ਸਾਰੀਆਂ ਚੀਜ਼ਾਂ ਪ੍ਰਵਾਨ ਕਰ ਲਈਆਂ ਹਨ ਜੋ ਦੋਸ਼ ਪੀੜਤਾ ਨੇ ਉਨ੍ਹਾਂ ਉਤੇ ਲਗਾਏ ਹਨ। ਉਨ੍ਹਾਂ ਨੇ ਵੀਡਿਉ ਵਿਚ ਅਪਣੀ ਮੌਜੂਦਗੀ ਸਵੀਕਾਰੀ ਹੈ। ਉਨ੍ਹਾਂ ਨੇ ਅਸ਼ਲੀਲ ਗੱਲਬਾਤ ਕਰਨਾ ਸਵੀਕਾਰ ਕੀਤਾ ਹੈ, ਉਨ੍ਹਾਂ ਉਸ ਤੋਂ ਸਰੀਰ ਦੀ ਮਾਲਸ਼ ਕਰਵਾਉਣਾ ਵੀ ਸਵੀਕਾਰ ਕੀਤਾ। ਪ੍ਰੰਤੂ ਬਲਾਤਕਾਰ ਦੀ ਗੱਲ ਨਾ ਸਵੀਕਾਰੀ। ਸੰਗੀਨ ਅਪਰਾਧ ਉਤੇ ਖ਼ਾਮੋਸ਼ੀ : ਐਸਆਈਟੀ ਅਫ਼ਸਰਾਂ ਦਾ ਕਹਿਣਾ ਹੈ ਕਿ ਚਿਨਮਯਾਨੰਦ ਲੜਕੀ ਨਾਲ ਬਲਾਤਕਾਰ ਕਰਨ ਦੇ ਸਵਾਲ ਉਤੇ ਜਵਾਬ ਨਹੀਂ ਦਿੰਦੇ ਅਤੇ ਚੁੱਪ ਰਹਿੰਦੇ ਹਨ। ਜਦ ਤਕ ਉਹ ਸਵੀਕਾਰ ਨਹੀਂ ਕਰਦੇ ਤਦ ਤਕ ਐਫ਼ਆਈਆਰ ਦਰਜ ਹੋਣ ਨਾਲ ਕੋਈ ਦੋਸ਼ ਸਾਬਤ ਨਹੀਂ ਹੁੰਦਾ।

ਇਸ ਲਈ ਚਿਨਮਯਾਨੰਦ ਉਤੇ ਬਲਾਤਕਾਰ ਦੀ ਬਜਾਏ ਆਈਪੀਸੀ ਦੀ ਧਾਰਾ 376-ਸੀ ਤਹਿਤ ਕੇਸ ਦਰਜ ਹੋਇਆ ਹੈ। 376-ਸੀ ਦਾ ਮਤਲਬ ਹੈ ਕਿ ਕਿਸੇ ਸੰਸਥਾ ਦੇ ਰਖਿਅਕ ਦੁਆਰਾ ਕਿਸੇ ਲੜਕੀ ਜਾਂ ਇਸਤਰੀ ਨਾਲ ਬਦਫੈਲੀ ਕਰਨਾ। ਉਨ੍ਹਾਂ ਉਤੇ ਲੱਗੀਆਂ ਹੋਰ ਧਾਰਾਵਾਂ ਵੀ ਸੰਗੀਨ ਸਨ। ਮਿਸਾਲ ਵਜੋਂ ਧਾਰਾ 354-ਡੀ ਦਾ ਮਤਲਬ ਕਿਸੇ ਇਸਤਰੀ ਦਾ ਪਿੱਛਾ ਕਰਨਾ, ਧਾਰਾ 342 ਕਿਸੇ ਔਰਤ ਨੂੰ ਰੋਕਣਾ, ਧਾਰਾ 506 ਅਪਰਾਧਕ ਧਮਕੀ ਦੇਣਾ ਅਤੇ ਇਨ੍ਹਾਂ ਸਾਰੀਆਂ ਧਾਰਾਵਾਂ ਵਿਚ ਅਪਰਾਧੀ ਨੂੰ ਵਧ ਤੋਂ ਵਧ 7 ਸਾਲ ਦੀ ਸਜ਼ਾ ਹੁੰਦੀ ਹੈ। ਬਲਾਤਕਾਰ ਦੀਆਂ ਧਾਰਾਵਾਂ ਵਿਚ ਕੇਸ ਦਰਜ ਨਾ ਹੋਣ ਉਤੇ ਤਦ ਪੀੜਤ ਵਿਦਿਆਰਥਣ ਨੇ ਗੰਭੀਰ ਇਤਰਾਜ਼ ਜਤਾਉਂਦੇ ਹੋਏ ਕਿਹਾ ਸੀ, ‘ਜਦ ਮੈਂ ਐਸਆਈਟੀ ਦੇ ਸਾਹਮਣੇ 161 ਦਾ ਬਿਆਨ ਦੇਣ ਗਈ ਸੀ, ਮੈਂ ਉਸ ਦਿਨ ਦਸ ਦਿਤਾ ਸੀ ਕਿ ਮੇਰੇ ਨਾਲ ਬਲਾਤਕਾਰ ਹੋਇਆ ਹੈ। ਕਿਸ ਢੰਗ ਨਾਲ ਹੋਇਆ ਹੈ, ਸੱਭ ਕੁੱਝ ਦਸਿਆ ਸੀ। ਇਸ ਦੇ ਬਾਵਜੂਦ ਚਿਨਮਯਾਨੰਦ ਉਤੇ 376-ਸੀ ਲਗਾਈ ਗਈ ਸੀ, ਜਿਸ ਗੱਲ ਦਾ ਡਰ ਸੀ, ਉਹੀ ਹੋਇਆ ਹੈ।’
(ਬਾਕੀ ਅਗਲੇ ਹਫ਼ਤੇ) -ਧਨਵਾਦ ਸਹਿਤ ਮੈਗਜ਼ੀਨ ‘ਸਰਿਤਾ’ (ਪਹਿਲਾ) ਨਵੰਬਰ 2020
-ਅਨੁਵਾਦ ਪਵਨ ਕੁਮਾਰ ਰੱਤੋਂ ਸੰਪਰਕ : 94173-71455

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement