ਅਪਾਹਜ ਧੀਆਂ ਨੂੰ ਮਾਨਸਕ ਤੌਰ ਤੇ ਮਜ਼ਬੂਤ ਬਣਨ ਦੀ ਲੋੜ
Published : Apr 17, 2021, 10:08 am IST
Updated : Apr 17, 2021, 10:08 am IST
SHARE ARTICLE
Handicapped girls need to be mentally strong
Handicapped girls need to be mentally strong

ਅਜਕਲ ਕਈ ਆਗੂ ਔਰਤ ਜਾਗ੍ਰਿਤੀ ਦਿਵਸ ਤੇ ਸਿਰਫ਼ ਫੋਕੀਆਂ ਗੱਲਾਂ ਕਰਦੇ ਹਨ ਕਿ ‘ਔਰਤਾਂ ਨੂੰ ਹਿੰਮਤੀ ਹੋਣਾ ਚਾਹੀਦਾ ਹੈ।’

ਸਦੀਆਂ ਤੋਂ ਮਰਦ ਪ੍ਰਧਾਨ ਸਮਾਜ ਨੇ ਸਾਰਾ ਤਾਣਾ ਬਾਣਾ ਇਸ ਤਰ੍ਹਾਂ ਦਾ ਬਣਾ ਦਿਤਾ ਹੈ ਕਿ ਔਰਤ ਹਮੇਸ਼ਾ ਆਦਮੀ ਦੇ ਅਧੀਨ ਹੀ ਰਹੇ। ਧਾਰਮਕ/ਸਮਾਜਕ ਤੌਰ ਉਤੇ ਕਈ ਬੰਦਸ਼ਾਂ ਲਗਾਈਆਂ ਗਈਆਂ।  ਧਰਮ ਦੇ ਨਾਮ ਤੇ ਔਰਤ ਘਰ ਦੀ ਚਾਰ ਦੀਵਾਰੀ ਵਿਚ ਕੈਦ ਕਰ ਦਿਤੀ। ਔਰਤ ਨੂੰ ਸਿਰਫ਼ ਐਸ਼ਪ੍ਰਸਤੀ, ਕਾਮ ਪੂਰਤੀ ਦਾ ਸਾਧਨ ਹੀ ਸਮਝਿਆ ਗਿਆ। ਨਤੀਜਾ ਔਰਤਾਂ ਨੂੰ ਹਮੇਸ਼ਾ ਆਦਮੀ ਨੇ ਦਬਾ ਕੇ ਰਖਿਆ। ਅਜਕਲ ਕਈ ਆਗੂ ਔਰਤ ਜਾਗ੍ਰਿਤੀ ਦਿਵਸ ਤੇ ਸਿਰਫ਼ ਫੋਕੀਆਂ ਗੱਲਾਂ ਕਰਦੇ ਹਨ ਕਿ ‘ਔਰਤਾਂ ਨੂੰ ਹਿੰਮਤੀ ਹੋਣਾ ਚਾਹੀਦਾ ਹੈ।’

Women DayWomen 

ਕਿਰਨ ਬੇਦੀ, ਜੈ-ਲਲਿਤਾ, ਮਹਾਰਾਣੀ ਝਾਂਸੀ, ਐਵਰੈਸਟ ਤੇ ਜਿੱਤ ਹਾਸਲ ਕਰਨ ਵਾਲੀ ਬਲੇਸ਼ਵਰੀ ਪਾਲ, ਮਾਇਆ ਵਤੀ ਵਾਂਗ ਹਿੰਮਤੀ ਬਣਨ ਲਈ ਫੋਕੇ ਭਾਸ਼ਣ ਦਿਤੇ ਜਾਂਦੇ ਹਨ। ਇਨ੍ਹਾਂ ਔਰਤਾਂ ਨੇ ਅਪਣੀ ਹਿੰਮਤ ਨਾਲ ਸਮਾਜ ਵਿਚ ਅਪਣੀ ਥਾਂ ਬਣਾਈ ਹੈ। ਸਮਾਜ  ਵਿਚ ਨਿਗ੍ਹਾ ਮਾਰੋ, ਕਿੰਨੀਆਂ ਲੜਕੀਆਂ ਨੂੰ ਅਜਿਹੇ ਮੌਕੇ ਮਿਲੇ? ਕਿੰਨੀਆਂ ਲੜਕੀਆਂ ਨੂੰ ਸਮਾਜ ਨੇ ਅੱਗੇ ਵੱਧਣ ਲਈ ਹੌਸਲਾ ਦਿਤਾ? ਕਿਰਨ ਬੇਦੀ, ਭਾਰਤ ਦੀ ਸੰਸਾਰ ਪ੍ਰਸਿੱਧ ਬਾਕਸਰ ਮੈਰੀ ਕੌਮ, ਬੈਡਮਿੰਟਨ ਚੈਂਪੀਅਨ ਸਾਇਨਾ ਨਾਇਵਾਲ, ਇਨ੍ਹਾਂ ਨੂੰ ਵੀ ਸਮੇਂ-ਸਮੇਂ ਤੇ ਸਮਾਜ/ ਲੋਕਾਂ ਨੇ ਟੋਕਾ ਟਾਕੀ ਕੀਤੀ। ਇਨ੍ਹਾਂ ਨੂੰ ਵੀ ਸੈਂਕੜੇਂ ਮੁਸ਼ਕਲਾਂ ਵਿਚੋਂ ਲੰਘਣਾ ਪਿਆ, ਸਮੇਂ ਦੀਆਂ ਤਲਖ਼ੀਆਂ ਨੂੰ ਮਾਨਸਕ ਤੇ ਸ੍ਰੀਰਕ ਤੌਰ ’ਤੇ ਝਲਿਆ। ਮਿਹਨਤ ਤੇ ਪਸੀਨਾ ਵਹਾ ਕੇ ਅਖ਼ੀਰ ਸਫ਼ਲ ਹੋਈਆਂ ਹਨ।

Kiran BediKiran Bedi

ਇਹ ਲੇਖ ਮੈਂ ਉਨ੍ਹਾਂ ਲੜਕੀਆਂ ਲਈ ਖ਼ਾਸ ਤੌਰ ’ਤੇ ਲਿਖ ਰਿਹਾ ਹਾਂ ਜੋ ਸ੍ਰੀਰਕ ਪੱਖੋਂ ਕਿਸੇ ਨਾ ਕਿਸੇ ਕਮੀ ਕਾਰਨ ਕਮਜ਼ੋਰ ਬਣੀਆਂ ਹੋਈਆਂ ਹਨ ਤੇ ਹੀਨਭਾਵਨਾ ਦਾ ਸ਼ਿਕਾਰ ਹਨ। ਹੇਠ ਲਿਖੀਆਂ ਔਰਤਾਂ/ਲੜਕੀਆਂ ਦੀ ਉਦਾਹਰਣ ਨੂੰ ਪੜ੍ਹੋ। ਇਨ੍ਹਾਂ ਤੋਂ ਸੇਧ ਲਉ। ਇਹ ਲੜਕੀਆਂ ਵੀ ਕਿਸੇ ਸਮੇਂ ਸਮਾਜ ਵਲੋਂ ਅਣਗੋਲੀਆਂ ਕੀਤੀਆਂ ਹੋਈਆਂ ਹਨ? ਹਾਲਾਤ ਦੀਆਂ ਮਾਰੀਆਂ ਸਨ? ‘ਤੂਫ਼ਾਨਾਂ ਤੋਂ ਨਹੀਂ ਡਰੀਆਂ, ਮੁਸ਼ਕਲਾਂ ਇਨ੍ਹਾਂ ਨੂੰ ਵੀ ਕਈ ਤਰ੍ਹਾਂ ਦੀਆਂ ਆਈਆਂ ਪਰ ਇਹ ਬਹਾਦਰ ਬੱਚੀਆਂ ਅਪਣੀ ਹਿੰਮਤ, ਲਗਨ ਨਾਲ ਹੌਲੀ-ਹੌਲੀ ਅਪਣਾ ਰਾਹ ਖ਼ੁਦ ਆਪ ਬਣਾਉਂਦੀਆਂ ਗਈਆਂ।

Mary Kom Mary Kom

ਸ੍ਰੀਰਕ ਤਕਲੀਫ਼ਾਂ, ਸਮਾਜ ਤੇ ਨਜ਼ਦੀਕੀਆਂ ਦੇ ਮਿਹਣੇ ਸੁਣੇ। ਕਈ ਵਾਰ ਗਲੀ ਮੁਹੱਲੇ ਵਾਲਿਆਂ ਨੇ ਇਥੋਂ ਤਕ ਕਿਹਾ ਕਿ ਅਪਣੇ ਰਿਸ਼ਤੇਦਾਰਾਂ ਨੇ ਵੀ ਇਨ੍ਹਾਂ ਨੂੰ ਕਦੇ ਬਦਸ਼ਕਲ, ਕੋਹੜੀਆਂ ਲੰਗੜੀਆਂ ਅੰਨ੍ਹੀਆਂ ਕਾਣੀਆਂ ਜਾਂ ਰੰਗ ਪੱਖੋਂ ਕਈ ਤਰ੍ਹਾਂ ਤੇ ਮਿਹਣੇ ਮਾਰੇ। ਪਰ ਇਹ ਅਪਣੀ ਧੁਨ ਦੀਆਂ ਪੱਕੀਆਂ ਹੋਣ ਕਾਰਨ ਆਖ਼ਰ ਸਫਲ ਹੋਈਆਂ ਤੇ ਸਮਾਜ ਵਿਚ ਅਪਣੀ ਸਨਮਾਨਯੋਗ ਥਾਂ ਬਣਾਈ। ਇਕ ਚੀਨੀ ਕਹਾਵਤ ਹੈ, ‘ਨਾ ਰਗੜ ਬਗੈਰ ਹੀਰੇ ਤੇ ਚਮਕ ਆਉਂਦੀ ਹੈ, ਨਾ ਹੀ ਮੁਸੀਬਤਾਂ ਦੁਖਾਂ ਬਗੈਰ ਮਨੁੱਖ ਵਿਚ ਪੂਰਨਤਾ ਆਉਂਦੀ ਹੈ।’

ਅਲਵਰ ਦੇ ਪਿੰਡ ਮੁਢਨਵਾਲਾ ਕਲਾਂ ਸਕੂਲ ਵਿਚ ਪੜ੍ਹਦੀ ਬੱਚੀ ਜੋ ਸਿਰਫ਼ 7-8 ਸਾਲ ਦੀ ਸੀ, ਤਕਰੀਬਨ 10 ਮਹੀਨੇ ਪਹਿਲਾਂ ਬਿਜਲੀ ਦੀਆਂ ਹਾਈ ਪਾਵਰ ਤਾਰਾਂ ਤੋਂ ਕਰੰਟ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਈ। ਇਸ ਲੜਕੀ ਦੇ ਦੋਵੇਂ ਹੱਥਾਂ ਨੂੰ ਕੱਟ ਦਿਤਾ ਗਿਆ। ਲੜਕੀ ਪੜ੍ਹਨਾ ਚਾਹੁੰਦੀ ਸੀ। ਮਾਂ-ਬਾਪ ਨੂੰ ਜ਼ਿੱਦ ਕਰ ਕੇ ਫਿਰ ਸਕੂਲ ਵਿਚ ਪੜ੍ਹਨ ਲੱਗ ਪਈ। ਹਾਦਸੇ ਤੋਂ ਤਕਰੀਬਨ 20 ਦਿਨਾਂ ਤੇ ਇਲਾਜ ਦੌਰਾਨ ਹੀ ਸਕੂਲ ਜਾਣ ਲੱਗ ਪਈ। ਜਦੋਂ ਪ੍ਰਵਾਰਕ ਮੈਂਬਰ ਸੁੱਤੇ ਪਏ ਹੁੰਦੇ, ਤਾਂ ਪੈਰਾਂ ਨਾਲ ਲਿਖਣ ਦੀ ਪ੍ਰੈਕਟਿਸ ਕਰਨ ਲੱਗ ਪਈ। ਅਖ਼ੀਰ ਕੋਸ਼ਿਸ਼ਾਂ ਰੰਗ ਲਿਆਈਆਂ ਤੇ ਲਿਖਣ ਵਿਚ ਦੂਜੇ ਬੱਚਿਆਂ ਤੋਂ ਵੀ ਅੱਗੇ ਨਿਕਲ ਗਈ।

Handicapped girls need to be mentally strongHandicapped girls need to be mentally strong

ਹੁਣ ਸਕੂਲ ਵਿਚ ਹਰ ਰੋਜ਼ ਜਾਂਦੀ ਹੈ, ਚੰਗੇ ਨੰਬਰ ਲੈ ਰਹੀ ਹੈ। ਇਸ ਲੜਕੀ ਤੇ ਪ੍ਰਸਿੱਧ ਵਿਦਵਾਨ ਜੈਰੇਸੀ ਕੌਲੀਅਰ ਦੀ ਇਹ ਕਹਾਵਤ ਬਿਲਕੁੱਲ ਠੀਕ ਢੁਕਦੀ ਹੈ, ‘‘ਦ੍ਰਿੜ ਇਰਾਦੇ ਤੇ ਲਗਾਤਾਰ ਕੋਸ਼ਿਸ਼ਾਂ ਕਰਨ ਤੇ ਮੁਸ਼ਕਲਾਂ ਵੀ ਸ਼ਰਮਾਅ ਜਾਦੀਆਂ ਹਨ।’’ ਕਹਿੰਦੇ ਹਨ, ‘ਜਿਥੇ ਚਾਹ ਉੱਥੇ ਰਾਹ।’ ਜਿਨ੍ਹਾਂ ਨੂੰ ਕੁੱਝ ਕਰਨ ਦੀ ਲਾਲਸਾ ਹੁੰਦੀ ਹੈ, ਉਹ ਅਰਾਮ ਨਾਲ ਨਹੀਂ ਬੈਠਦੇ, ਅਪਣਾ ਨਿਸ਼ਾਨਾ ਪੂਰਾ ਕਰਨ ਲੱਗੇ ਹੀ ਰਹਿੰਦੇ ਹਨ। ਦਾਰਸ਼ਨਿਕ ਵਿਲਸਨ ਨੇ ਠੀਕ ਹੀ ਲਿਖਿਆ ਹੈ, ‘‘ਸੱਚਾ ਤੇ ਦਿਲੋਂ ਕੀਤਾ ਗਿਆ ਯਤਨ ਕਦੇ ਵੀ ਅਸਫ਼ਲ ਨਹੀਂ ਹੁੰਦਾ।’’ ਆਲਸ ਦਲਿੱਦਰ ਪੁਣੇ ਦੀ ਨਿਸ਼ਾਨੀ ਹੈ। ਕਹਿੰਦੇ ਹਨ, ‘‘ਖ਼ੁਦਾ ਵੀ ਮਿਹਨਤ ਕਰਨ ਵਾਲਿਆਂ ਦੀ ਮਦਦ ਕਰਦਾ ਹੈ।’’ ਬਰਨਾਰਡ ਸ਼ਾਹ ਦੀ ਉਰਦੂ ਵਿਚ ਇਹ ਕਹਾਵਤ ਬਿਲਕੁਲ ਠੀਕ ਹੈ, ‘‘ਹਿੰਮਤੇ ਮਰਦ, ਮਦਦ-ਏ-ਖ਼ੁਦਾ।’’ ਹਮੇਸ਼ਾ ਬਰਨਾਰਡ ਸ਼ਾਅ ਦੇ ਸ਼ਬਦ ਯਾਦ ਰੱਖੋ ਕਿ ‘‘ਚਿਕੜ ਵਿਚ ਹੱਥ ਪਾਉਣ ਨਾਲ ਹੀ ਕਮਲ ਦੀ ਪ੍ਰਾਪਤੀ ਹੁੰਦੀ ਹੈ।’’ 

ਲੁਧਿਆਣੇ ਸ਼ਹਿਰ ਦੇ ਜਮਾਲਪੁਰ ਕਾਲੋਨੀ ਵਿਚ ਰਹਿ ਰਹੀ ਜਯਤਿ ਮਲਿਕ ਨਾਮ ਦੀ ਲੜਕੀ ਤੋਂ ਕੁੱਝ ਸਿੱਖੋ। ਇਸ ਲੜਕੀ ਦੀ ਅੱਖਾਂ ਦੀ ਰੋਸ਼ਨੀ ਗਈ ਹੋਈ ਹੈ। ਪਰ ਹਿੰਮਤ ਨਹੀਂ ਹਾਰੀ.. ਸਮਾਜ ਤੇ ਬੋਝ ਬਣਨਾ ਸਵੀਕਾਰ ਨਾ ਕੀਤਾ। ਹਿੰਮਤ ਨਾਲ ਪੜ੍ਹਾਈ ਜਾਰੀ ਰੱਖੀ। ਐਮ.ਏ. ਦੀ ਪੜ੍ਹਾਈ ਕੀਤੀ। ਘਰੇ ਹੀ ਸਟੂਡੀਉ ਬਣਾ ਕੇ ਅਪਣੇ ਘਰ ਵਿਚ ਹੀ ਕੰਪਿਊਟਰ ਰਾਹੀਂ ਰੇਡੀਊ ਸੰਚਾਲਨ ਦਾ ਕੰਮ ਸ਼ੁਰੂ ਕੀਤਾ, ਜੋ ਕਿ ਹਰ ਰੋਜ਼ ਪ੍ਰੋਗਰਾਮ ਪੇਸ਼ ਕਰਦੀ ਹੈ। ਔਰਤਾਂ, ਬੱਚੇ, ਹਰ ਉਮਰ ਦੇ ਵਿਅਕਤੀ ਇਸ ਦੇ ਪ੍ਰੋਗਰਾਮ ਬੜੇ ਚਾਅ ਨਾਲ ਸੁਣਦੇ ਹਨ। ਇਸੇ ਲੜਕੀ ਨੂੰ ਹੁਣ ਰਾਸ਼ਟਰੀ ਪੱਧਰ ਦੇ ਸਕੂਲ ਕਾਲਜਾਂ ਵਿਚ ਬੁਲਾਉਂਦੇ ਹਨ। ਪਿਛਲੇ ਸਾਲ 21 ਜਨਵਰੀ 2015 ਨੂੰ ਦਿੱਲੀ ਵਿਚ ਨੈਸ਼ਨਲ ਕਨਵੈਨਸ਼ਨ ਨੂੰ ਸੰਬੋਧਨ ਕਰ ਚੁੱਕੀ ਹੈ। ਪ੍ਰਸਿੱਧ ਸ਼ਾਇਰ ਦੀ ਕਹਾਵਤ ਯਾਦ ਰੱਖੋ- ‘ਜੇਕਰ ਤੁਸੀ ਸਿਖਰ ਤੇ ਪਹੁੰਚਣਾ ਚਾਹੁੰਦੇ ਹੋ ਤਾਂ ਥੱਲੇ ਤੋਂ ਉਠਣਾ ਆਰੰਭ ਕਰੋ।’ ਜਿਨ੍ਹਾਂ ਨੇ ਅਪਣੀ ਮੰਜ਼ਲ ਪ੍ਰਾਪਤ ਕਰਨੀ ਹੁੰਦੀ ਹੈ, ਉਹ ਲੋਕ ਅਪਣਾ ਨਿਸ਼ਾਨਾ ਮਿੱਥ ਲੈਂਦੇ ਹਨ ਤੇ ਉਸ ਦੀ ਪ੍ਰਾਪਤੀ ਲਈ ਜੀਅ-ਜਾਨ ਇਕ ਕਰ ਦਿੰਦੇ ਹਨ। 

Handicapped girlHandicapped girl

ਉੱਤਰਾਖੰਡ ਰਾਜ ਦੀ ਦੇਹਰਾਦੂਨ ਰਾਜ ਦੀ ਇਕ ਲੜਕੀ ਹੈ ਜਿਸ ਦਾ ਕੱਦ 3 ਫੁੱਟ ਚਾਰ ਇੰਚ ਹੈ। ਲੋਕਾਂ ਤੇ ਰਿਸ਼ਤੇਦਾਰਾਂ ਨੇ ਇਸ ਨੂੰ ਲਈ ਤਰ੍ਹਾਂ ਦਾ ਨਾਮ ਲੈ ਕੇ ਸ਼ਰਮਿੰਦਾ ਵੀ ਕੀਤਾ ਹੈ। ਪਰ ਇਸ ਬਹਾਦਰ ਲੜਕੀ ਨੇ ਲੋਕਾਂ ਦੇ ਤਾਅਨਿਆਂ ਦੀ ਪ੍ਰਵਾਹ ਕੀਤੇ ਬਿਨਾਂ ਅਪਣੀ ਪੜ੍ਹਾਈ ਜਾਰੀ ਰੱਖੀ ਤੇ ਯੂ.ਪੀ.ਐੱਸ.ਸੀ ਦੀ ਪ੍ਰੀਖਿਆ ਵਿਚੋਂ 56ਵਾਂ ਰੈਂਕ ਪ੍ਰਾਪਤ ਕਰ ਕੇ ਡਿਸਟਰਿਕਟ ਕੁਲੈਕਟਰ ਦਾ ਅਹੁਦਾ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹੀ ਮਹਾਂਰਾਸ਼ਟਰ ਵਿਚ ਉਲਹਾਸ ਨਾਮ ਦੀ ਲੜਕੀ ਹੈ ਜੋਕਿ ਨੇਤਰਹੀਣ ਹੈ ਪਰ ਅਪਣੀ ਹਿੰਮਤ ਨਾਲ ਪੜ੍ਹਾਈ ਕਰ ਕੇ ਦੇਸ਼ ਦੀ ਪਹਿਲੀ ਨੇਤਰਹੀਣ ਲੜਕੀ ਹੈ ਜੋਕਿ ਪਹਿਲਾਂ ਬੀਕਾਨੇਰ ਜ਼ਿਲ੍ਹਾ ਬੂੰਦੀ ਦੀ ਡੀ.ਸੀ. ਤੇ ਅਜਕਲ ਰਾਜਸਥਾਨ ਤੇ ਜ਼ਿਲ੍ਹਾ ਅਜਮੇਰ ਦੀ ਡਿਪਟੀ ਕਮਿਸ਼ਨਰ ਲੱਗੀ ਹੋਈ ਹੈ। 

ਯਾਦ ਰੱਖੋ ਕੁਦਰਤ ਨੇ ਜੇਕਰ ਤੁਹਾਨੂੰ ਸ੍ਰੀਰਕ ਤੌਰ ਤੇ ਕੋਈ ਕਮੀ ਦਿਤੀ ਹੈ/ਘਬਰਾਉ ਨਾ, ਕੁਦਰਤ ਕਦੇ ਵੀ ਏਨੀ ਬੇਰਹਿਮ ਨਹੀਂ ਹੁੰਦੀ, ਇਨਸਾਨ ਨੂੰ ਜੇਕਰ ਸ੍ਰੀਰਕ ਪੱਖੋਂ ਕੋਈ ਕਮੀ ਦਿਤੀ ਹੈ ਤਾਂ ਇਕ ਅੱਧਾ ਗੁਣ ਵਾਧੂ ਵੀ ਜ਼ਰੂਰ ਦਿਤਾ ਹੋਣਾ ਹੈ, ਇਸ ਲਈ ਲੋੜ ਹੈ ਅਪਣੀ ਅੰਦਰ ਲੁਕੀ ਪ੍ਰਤਿਭਾ ਨੂੰ ਸਾਹਮਣੇ ਆਉਣ ਦਿਉ, ਤਦ ਹੀ ਊਰਜਾ ਸ਼ਕਤੀ ਵਿਚ ਵਿਸਫੋਟਕ ਸ਼ਬਦ ਨੂੰ ਬਾਹਰ  ਕੱਢ ਕੇ ਸੁੱਟ ਦਿਉ।

ਰਾਂਚੀ ਸ਼ਹਿਰ ਦੀ ਲੜਕੀ ਸਵੇਤਾ ਜਦ 6 ਸਾਲ ਦੀ ਸੀ ਤਾਂ ਬਰੇਨ ਟਿਊਮਰ ਹੋ ਗਿਆ। ਬਿਮਾਰੀ ਗੰਭੀਰ ਹੋਣ ਕਾਰਨ ਉਸ ਦੀਆਂ ਦੋਵੇਂ ਅੱਖਾਂ ਦੀ ਰੌਸ਼ਨੀ ਬਿਲਕੁਲ ਚਲੀ ਗਈ ਪਰ ਬੱਚੀ ਸਵੇਤਾ ਨੇ ਜ਼ਿੱਦ ਕਰ ਕੇ ਇਕ ਬਲਾਈਂਡ ਸਕੂਲ ਵਿਚ ਦਾਖ਼ਲਾ ਲੈ ਲਿਆ। ਮਿਹਨਤ ਨਾਲ ਪੜ੍ਹਨ ਲੱਗੀ, ਦੁੱਖ ਤਕਲੀਫ਼ਾਂ, ਮਾਨਸਕ ਤੌਰ ਉਤੇ ਝੱਲੀਆਂ ਤੇ ਅਖ਼ੀਰ ਉਸ ਦੀ ਮਿਹਨਤ ਰੰਗ ਲਿਆਈ। ਉਸ ਨੇ ਪਿਛਲੇ ਸਾਲ ਹੀ ਰਾਂਚੀ ਯੂਨੀਵਰਸਟੀ ਵਿਚੋਂ ‘ਪੀ.ਜੀ. ਹਿਊਮਨ ਰਾਈਟ’ ਦੇ ਕੰਪੀਟੀਸ਼ਨ ਵਿਚ ਹਿੱਸਾ ਲਿਆ, ਸਾਰੀ ਯੂਨੀਵਰਸਟੀ ਵਿਚੋਂ ਪਹਿਲੇ ਨੰਬਰ ਤੇ ਆਈ ਤੇ ਗੋਲਡ ਮੈਡਲ ਜਿੱਤ ਕੇ ਅਪਣੇ ਮਾਂ-ਬਾਪ ਦੀ ਝੋਲੀ ਵਿਚ ਪਾ ਦਿਤਾ।

Handicapped girlsHandicapped girl

ਇਸ ਲੜਕੀ ਦੇ ਇਹ ਸ਼ਬਦ ਯਾਦ ਰੱਖੋ, ‘ਜੀਵਨ ਲਈ ਅਪਣੇ ਅਧਿਕਾਰਾਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ, ਇਸ ਲਈ ਸਿਰਫ਼ ਅੱਖਾਂ ਦੀ ਨਜ਼ਰ ਦੀ ਲੋੜ ਨਹੀਂ, ਹਿੰਮਤ, ਨਿਸ਼ਾਨਾ ਤੇ ਕੁੱਝ ਕਰ ਗੁਜ਼ਰਣ ਦਾ ਜਜ਼ਬਾ ਹੋਣਾ ਹੀ ਕਾਫ਼ੀ ਹੈ।’ ਅਪਣੀ ਲਿਆਕਤ ਨਾਲ ਇਹ ਲੜਕੀ ਯੂ.ਜੀ.ਸੀ ਦੇ ਨੈਟ ਤੇ ਜੀ.ਆਰ.ਐੱਫ਼ ਦੀ ਪ੍ਰੀਖਿਆ ਪਾਸ ਕਰ ਚੁੱਕੀ ਹੈ। ਹੁਣ ਉੱਚ ਵਿਦਿਆ ਲਈ ਦਿੱਲੀ ਦੀ ਜੇ.ਐਨ.ਯੂ. ਯੂਨੀਵਰਸਟੀ ਵਿੱਚ ਐਮ. ਫ਼ਿੱਲ ਕਰ ਰਹੀ ਹੈ। ਇਸ ਦਾ ਸੁਪਨਾ ਸਿਖਿਆ ਖੇਤਰ ਵਿਚ ਪ੍ਰੋਫ਼ੈਸਰ ਬਣਨ ਦਾ ਹੈ। ਇਨਸਾਨ ਅਪਣੇ ਗੁਣਾਂ ਨਾਲ ਹੀ ਪ੍ਰਤਿਭਾਸ਼ਾਲੀ ਤੇ ਮਹਾਨ ਬਣਦਾ ਹੈ। ਕੇਵਲ ਵਿਹਲੇ ਰਹਿ ਕੇ ਦੂਜੇ ਦੀਆਂ ਚੁਗਲੀਆਂ ਕਰਨਾ ਜਾਂ ਸਿਰਫ਼ ਉੱਚੀ ਕੁਰਸੀ ਤੇ ਬੈਠ ਜਾਣ ਨਾਲ ਨਹੀਂ। ‘ਕਾਂ ਕਦੇ ਵੀ ਉੱਚੀ ਪਦਵੀ ਤੇ ਬੈਠ ਕੇ ਰਾਜ ਕਰ ਕੇ  ਹੰਸ ਨਹੀਂ ਅਖਵਾ ਸਕਦਾ।’ ਇਸ ਲਈ ਹੀਣ ਭਾਵਨਾ ਨੂੰ ਤਿਆਗੋ। ਅਪਣੀ ਸੋਚ ਹਮੇਸ਼ਾ ਉੱਚੀ ਰੱਖੋ, ਸਿਰਫ਼ ਅਪਣੇ ਨਿਸ਼ਾਨੇ ਉਤੇ ਨਜ਼ਰ ਰੱਖੋ। ਆਸ਼ਾਵਾਦੀ ਬਣੇ ਰਹਿਣ ਲਈ ਯਤਨਸ਼ੀਲ ਹੋਣਾ ਬੜਾ ਜ਼ਰੂਰੀ ਹੈ। ਪ੍ਰਸਿੱਧ ਫ਼ਿਲਾਸਫਰ ਗੇਟੇ ਨੇ ਇਸੇ ਕਰ ਕੇ ਕਿਹਾ ਸੀ, ‘ਯਤਨਸ਼ੀਲ ਮਨੁੱਖ ਸਦਾ ਆਸ਼ਾਵਾਦੀ ਰਹਿੰਦਾ ਹੈ।’

ਹੈਲਨ ਕੈਲਰ ਨਾਂ ਦੀ ਗੁੰਗੀ, ਬੋਲੀ ਤੇ ਜੋਤਹੀਣ ਲੜਕੀ ਸੀ। ਹੁਣ ਇਸ ਲੜਕੀ ਨੂੰ ਜ਼ਿੰਦਗੀ ਵਿਚ ਕਿੰਨੀਆਂ ਮੁਸ਼ਕਲਾਂ, ਸ੍ਰੀਰਕ ਤਕਲੀਫ਼ਾਂ ਦਾ ਸਾਹਮਣਾ ਕਰਨਾ ਪਿਆ ਹੋਵੇਗਾ? ਤੁਸੀ ਖ਼ੁਦ ਹੀ ਅੰਦਾਜ਼ਾ ਲਗਾ ਲਉ। ਪਰ ਇਸ ਲੜਕੀ ਨੇ ਅਪਣੇ ਦ੍ਰਿੜ ਇਰਾਦੇ, ਵਿਸ਼ਵਾਸ ਤੇ ਆਸ਼ਾਵਾਦੀ ਸੋਚ ਦੇ ਸਹਾਰੇ ਇਤਿਹਾਸ ਸਿਰਜ ਦਿਤਾ ਸੀ। ਇਹ ਲੜਕੀ ਦੁਨੀਆਂ ਦੀ ਮਸ਼ਹੂਰ ਲੇਖਿਕਾ ਬਣੀ। ਇਸ ਦੀਆਂ ਲਿਖੀਆਂ ਕਿੰਨੀਆਂ ਹੀ ਕਿਤਾਬਾਂ ਦੇਸ਼ ਵਿਦੇਸ਼ ਵਿਚ ਲੋਕ ਪੜ੍ਹਦੇ ਹਨ। ਇਸ ਲੜਕੀ ਨੇ ਅਪਾਹਜ  ਲੜਕੇ, ਲੜਕੀਆਂ, ਬਜ਼ੁਰਗਾਂ ਦੇ ਹੱਕ ਵਿਚ ਸਮਾਜ ਵਿਚ ਜਾਗ੍ਰਿਤੀ ਲਿਆਂਦੀ। ਸਮੇਂ ਦੀਆਂ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੇ ਅਪਾਹਿਜਾਂ ਦੀ ਸਹੂਲਤ, ਹੱਕਾਂ ਲਈ ਕੰਮ ਕਰਨੇ ਸ਼ੁਰੂ ਕਰ ਦਿਤੇ।

Handicapped girlsHandicapped girls

ਇਸ ਲੜਕੀ ਦੇ ਸ਼ਬਦ ਹਨ ਕਿ ‘ਅਪਣਾ ਮੂੰਹ ਧੁੱਪ ਵਲ ਰੱਖੋ ਤਾਂ ਪਰਛਾਵਾਂ ਤੁਹਾਨੂੰ ਨਜ਼ਰ ਨਹੀਂ ਪਵੇਗਾ।’ 90 ਫ਼ੀ ਸਦੀ ਅਪਾਹਜ ਸੰਸਾਰ ਪ੍ਰਸਿੱਧ ਵਿਗਿਆਨੀ ਸਟੀਫ਼ਨ ਹਾਕਿੰਗ ਨੇ ਕਿਹਾ ਸੀ ਕਿ, ‘ਅਪਣੀ ਸ੍ਰੀਰਕ ਕਮਜ਼ੋਰੀ ਨੂੰ ਕਦੇ ਵੀ ਅਪਣੇ ਮਨ ਦਿਮਾਗ਼ ਤੇ ਹਾਵੀ ਨਾ ਹੋਣ ਦਿਉ।’ ਇਸੇ ਤਰ੍ਹਾਂ ਹੋਰ ਵੀ ਅਜਿਹੀਆਂ ਕਈ ਅਪਾਹਜ ਲੜਕੀਆਂ ਦੀਆਂ ਉਦਾਹਰਣਾਂ ਹਨ। ਜਿਨ੍ਹਾਂ ਨੇ ਸਮੇਂ ਦੀਆਂ ਤਲਖ਼ੀਆਂ, ਵਿੱਤੀ ਮਜਬੂਰੀਆਂ, ਸਮਾਜ ਦੀਆਂ ਬੰਦਿਸ਼ਾਂ ਨੂੰ ਸ੍ਰੀਰਕ ਤੇ ਮਾਨਸਕ  ਤੌਰ ਉਤੇ ਅਪਣੇ ਪਿੰਡੇ ਤੇ ਹੰਢਾਇਆ ਪਰ ਇਹ ਜੁਝਾਰੂ ਲੜਕੀਆਂ ਝੁਕੀਆਂ ਨਹੀਂ, ਮੁਸ਼ਕਿਲਾਂ ਨਾਲ ਪੰਜੇ ਨਾਲ ਪੰਜਾ ਲੜਾਇਆ। ਮਦਰਾਸ ਦੀ ਸੁਧਾ ਚੰਦਰਨ ਨਾਂ ਦੀ ਲੜਕੀ ਦਾ ਸੁਪਨਾ ਮਹਾਨ ਡਾਂਸਰ ਬਣਨ ਦਾ ਸੀ।

Preeti SrinivasanPreeti Srinivasan

ਇਕ ਹਾਦਸੇ ਕਾਰਨ ਜਿਸ ਦੀ ਇਕ ਲੱਤ ਕੱਟਣੀ ਪਈ ਸੀ ਪਰ ਇਸ ਨੇ  ਨਕਲੀ ਲੱਤ ਨਾਲ ਮੁਕਾਬਲਾ ਜਿੱਤਿਆ ਸੀ ਤੇ ਦੇਸ਼ ਦੀ ਮਹਾਨ ਡਾਂਸਰ ਬਣੀ ਸੀ। ਇਸ ਲੜਕੀ ਦੀ ਜੀਵਨੀ ਉਤੇ ਇਕ ਹਿੰਦੀ ਫ਼ਿਲਮ ‘ਨਾਚੇ ਮਿਊਰੀ’ ਬਣੀ ਸੀ। ਪ੍ਰੀਤੀ ਸ੍ਰੀਨਿਵਾਸਨ ਵੀ ਅਪਾਹਜ ਹੈ ਪਰ ਮਿਹਨਤ ਕਰ ਕੇ ਤਾਮਿਲਨਾਡੂ ਦੀ ਕ੍ਰਿਕੇਟ ਟੀਮ ਦੀ ਅੰਡਰ-19 ਕੈਪਟਨ ਬਣੀ। ਇਸੇ ਤਰ੍ਹਾਂ ਅਨੁਪਨਿਮਾ ਸਨੇਹਾ ਭਾਰਤ ਦੀ ਲੜਕੀ ਹੈ ਜਿਸ ਨੇ ਇਕ ਲੱਤ ਹੋਣ ਦੇ ਬਾਵਜੂਦ ਦੁਨੀਆਂ ਦੇ ਉੱਚੇ ਪਹਾੜ ਐਵਰੈਸਟ ਤੇ ਚੜ੍ਹ ਕੇ ਤਿਰੰਗਾ ਲਹਿਰਾਇਆ ਸੀ। ਅਖ਼ੀਰ ਇਨ੍ਹਾਂ ਬਹਾਦਰ ਲੜਕੀਆਂ ਤੋਂ ਮੁਸ਼ਕਿਲਾਂ, ਔਕੜਾਂ ਵੀ ਸ਼ਰਮਸਾਰ ਹੋ ਕੇ ਹਾਰ ਮੰਨ ਗਈਆਂ ਤੇ ਇਨ੍ਹਾਂ ਹਿੰਮਤੀ ਲੜਕੀਆਂ ਅੱਗੇ ਝੁੱਕ ਗਈਆਂ ਸਨ।  
ਸੁਰਜੀਤ ਸਿੰਘ ਫੱਕਰ
ਸੰਪਰਕ : 98890-20614

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

LokSabhaElections2024 :ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਪੰਜਾਬ, ਹਰਿਆਣਾ ਸਣੇ ਪੂਰੇ ਦੇਸ਼ 'ਚ ਇਸ ਦਿਨ ਹੋਵੇ.

20 Apr 2024 2:43 PM

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM
Advertisement