ਜਾਣੋ, ਲਾਲੂ ਦੇ ਕੁਨਬੇ ਵਿਚ ਕਿਸਦੇ ਕੋਲ ਕਿੰਨੀ ਦੌਲਤ?
Published : Nov 18, 2025, 5:06 pm IST
Updated : Nov 18, 2025, 5:06 pm IST
SHARE ARTICLE
Know, who in Lalu's family has how much wealth?
Know, who in Lalu's family has how much wealth?

ਤੇਜਸਵੀ ਤੋਂ ਚਾਰ ਗੁਣਾ ਅਮੀਰ ਐ ਰੋਹਿਣੀ ਅਚਾਰੀਆ

ਚੰਡੀਗੜ੍ਹ (ਸ਼ਾਹ) : ਬਿਹਾਰ ਵਿਚ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਰਾਸ਼ਟਰੀ ਜਨਤਾ ਦਲ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਲਾਲੂ ਪਰਿਵਾਰ ਦਾ ਅੰਦਰੂਨੀ ਕਲੇਸ਼ ਵੀ ਖੁੱਲ੍ਹ ਕੇ ਸਾਹਮਣੇ ਆ ਗਿਆ। ਲਾਲੂ ਦੀ ਬੇਟੀ ਰੋਹਿਣੀ ਨੇ ਪਰਿਵਾਰ ਨਾਲੋਂ ਨਾਤਾ ਤੱਕ ਤੋੜ ਦਿੱਤਾ। ਲਾਲੂ ਦੇ ਕੁਨਬੇ ਵਿਚ ਮਚੇ ਇਸ ਸਿਆਸੀ ਭੂਚਾਲ ਵਿਚ ਰਾਜਨੀਤੀ ਅਤੇ ਰਿਸ਼ਤਿਆਂ ਦੇ ਨਾਲ-ਨਾਲ ਸੰਪਤੀ ਦੀ ਗੱਲ ਵੀ ਹੋ ਰਹੀ ਐ। ਲਾਲੂ ਦੇ 9 ਬੱਚਿਆਂ ਕੋਲ ਕਿੰਨੀ ਸੰਪਤੀ ਐ? ਖ਼ੁਦ ਲਾਲੂ ਅਤੇ ਰਾਬੜੀ ਦੇਵੀ ਕਿੰਨੀ ਸੰਪਤੀ ਦੇ ਮਾਲਕ ਨੇ? ਪਰਿਵਾਰ ਤੋਂ ਬੇਦਖ਼ਲ ਕੀਤੇ ਗਏ ਤੇਜ਼ ਪ੍ਰਤਾਪ ਯਾਦਵ ਸੰਪਤੀ ਦੇ ਮਾਮਲੇ ਵਿਚ ਆਪਣੇ ਭਰਾ ਅਤੇ ਭੈਣਾਂ ਦੇ ਮੁਕਾਬਲੇ ਕਿੰਨੇ ਕੁ ਅਮੀਰ ਨੇ,,, ਜਾਂ ਤੇਜਸਵੀ ਅਤੇ ਰੋਹਿਣੀ ਦੇ ਕੋਲ ਕਿੰਨੀ ਸੰਪਤੀ ਐ? ਆਓ ਦੱਸਦੇ ਆਂ, ਤੁਹਾਨੂੰ ਇਸ ਖ਼ਾਸ ਰਿਪੋਰਟ ਵਿਚ।

ਸਭ ਤੋਂ ਪਹਿਲਾਂ ਮੌਜੂਦਾ ਵਿਵਾਦ ਦਾ ਕੇਂਦਰ ਬਣੇ ਤੇਜਸਵੀ ਯਾਦਵ ਦੀ ਕੁੱਲ ਸੰਪਤੀ ਬਾਰੇ ਗੱਲ ਕਰਦੇ ਆਂ। ਲਾਲੂ ਪ੍ਰਸਾਦ ਯਾਦਵ ਦੇ ਛੋਟੇ ਬੇਟੇ ਤੇਜਸਵੀ ਯਾਦਵ ਦੋ ਵਾਰ ਬਿਹਾਰ ਦੇ ਉਪ ਮੁੱਖ ਮੰਤਰੀ ਰਹਿ ਚੁੱਕੇ ਨੇ, ਜਦਕਿ ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਉਹ ਕ੍ਰਿਕਟ ਖੇਡਦੇ ਸੀ। ਉਹ ਇਸ ਵਾਰ ਬਿਹਾਰ ਵਿਧਾਨ ਸਭਾ ਵਿਚ ਰਾਘੋਪੁਰ ਤੋਂ ਚੋਣ ਜਿੱਤੇ ਨੇ। ਚੋਣ ਕਮਿਸ਼ਨ ਨੂੰ ਦੱਸੀ ਗਈ ਜਾਣਕਾਰੀ ਅਨੁਸਾਰ ਤੇਜਸਵੀ ਦੇ ਕੋਲ ਕੁੱਲ 9 ਕਰੋੜ ਤੋਂ ਜ਼ਿਆਦਾ ਦੀ ਸੰਪਤੀ ਐ,, ਜਿਸ ਵਿਚ 7 ਕਰੋੜ 12 ਲੱਖ 87 ਹਜ਼ਾਰ 812 ਰੁਪਏ ਦੀ ਚੱਲ ਸੰਪਤੀ ਐ ਅਤੇ 1 ਕਰੋੜ 88 ਲੱਖ 50 ਹਜ਼ਾਰ ਰੁਪਏ ਦੀ ਅਚੰਲ ਸੰਪਤੀ ਮੌਜੂਦ ਐ।

ਲਾਲੂ ਪ੍ਰਸਾਦ ਦੇ ਵੱਡੇ ਬੇਟੇ ਤੇਜ ਪ੍ਰਤਾਪ ਯਾਦਵ ਭਾਵੇਂ ਬਿਹਾਰ ਸਰਕਾਰ ਵਿਚ ਮੰਤਰੀ ਵੀ ਰਹਿ ਚੁੱਕੇ ਨੇ,, ਪਰ ਉਨ੍ਹਾਂ ਦੀ ਸੰਪਤੀ ਛੋਟੇ ਭਰਾ ਦੇ ਮੁਕਾਬਲੇ ਇਕ ਤਿਹਾਈ ਵੀ ਨਹੀਂ। ਸਾਲ 2025 ਦੀਆਂ ਬਿਹਾਰ ਚੋਣਾਂ ਵਿਚ ਪਰਿਵਾਰ ਅਤੇ ਪਾਰਟੀ ਨਾਲੋਂ ਵੱਖ ਹੋਣ ਤੋਂ ਬਾਅਦ ਉਨ੍ਹਾਂ ਨੇ ਖ਼ੁਦ ਦੀ ਪਾਰਟੀ ਜਨਸ਼ਕਤੀ ਜਨਤਾ ਦਲ ਬਣਾਈ,,ਅਤੇ ਉਨ੍ਹਾਂ ਨੇ ਇਸੇ ਪਾਰਟੀ ਦੀ ਟਿਕਟ ’ਤੇ ਮਹੂਆ ਤੋਂ ਚੋਣ ਲੜੀ ਪਰ ਉਹ ਚੋਣ ਹਾਰ ਗਏ। ਤੇਜ ਪ੍ਰਤਾਪ ਨੇ ਆਪਣੇ ਚੋਣਾਵੀ ਹਲਫ਼ਨਾਮੇ ਵਿਚ ਜੋ ਜਾਣਕਾਰੀ ਦਿੱਤੀ ਐ,,ਉਸ ਦੇ ਅਨੁਸਾਰ ਉਨ੍ਹਾਂ ਦੀ ਕੁੱਲ ਸੰਪਤੀ 2 ਕਰੋੜ 88 ਲੱਖ 13 ਹਜ਼ਾਰ 543 ਰੁਪਏ ਦੀ ਐ,,ਜਿਸ ਵਿਚ 91 ਲੱਖ 65 ਹਜ਼ਾਰ 628 ਰੁਪਏ ਦੀ ਚੱਲ ਅਤੇ 1 ਕਰੋੜ 96 ਲੱਖ 47 ਹਜ਼ਾਰ 914 ਰੁਪਏ ਦੀ ਅਚੱਲ ਸੰਪਤੀ ਮੌਜੂਦ ਐ।

ਲਾਲੂ ਅਤੇ ਰਾਬੜੀ ਦੇਵੀ ਦੇ ਬੱਚਿਆਂ ਵਿਚੋਂ ਸਭ ਤੋਂ ਵੱਡੀ ਮੀਸਾ ਭਾਰਤੀ ਐ,, ਜਿਸ ਦਾ ਵਿਆਹ ਸਾਲ 1999 ਵਿਚ ਸਾਫ਼ਟਵੇਅਰ ਇੰਜੀਨਿਅਰ ਸ਼ੈਲੇਸ਼ ਕੁਮਾਰ ਨਾਲ ਹੋਇਆ ਸੀ। ਸ਼ੈਲੇਸ਼ ਹੁਣ ਖ਼ੁਦ ਦੀ ਇਕ ਕੰਪਨੀ ਚਲਾਉਂਦੇ ਨੇ। ਸਾਲ 2024 ਦੀਆਂ ਲੋਕ ਸਭਾ ਚੋਣਾਂ ਵਿਚ ਮੀਸਾ ਪਾਟਲੀਪੁੱਤਰ ਲੋਕ ਸਭਾ ਹਲਕੇ ਤੋਂ ਚੋਣ ਜਿੱਤੀ ਸੀ। ਇਸ ਤੋਂ ਪਹਿਲਾਂ ਉਹ ਪਾਰਟੀ ਦੀ ਰਾਜ ਸਭਾ ਸਾਂਸਦ ਵੀ ਰਹਿ ਚੁੱਕੀ ਐ। 2024 ਦੀ ਲੋਕ ਸਭਾ ਚੋਣ ਦੌਰਾਨ ਦਿੱਤੇ ਗਏ ਹਲਫ਼ਨਾਮੇ ਵਿਚ ਮੀਸਾ ਨੇ ਆਪਣੀ ਕੁੱਲ ਸੰਪਤੀ 10 ਕਰੋੜ 26 ਲੱਖ 19 ਹਜ਼ਾਰ 562 ਰੁਪਏ ਦੱਸੀ ਐ,, ਜਿਸ ਵਿਚ 6 ਕਰੋੜ 38 ਲੱਖ 99 ਹਜ਼ਾਰ 562 ਰੁਪਏ ਦੀ ਚੱਲ ਅਤੇ 3 ਕਰੋੜ 87 ਲੱਖ 20 ਹਜ਼ਾਰ ਰੁਪਏ ਦੀ ਅਚੱਲ ਸੰਪਤੀ ਮੌਜੂਦ ਐ। ਇਸ ਸੰਪਤੀ ਵਿਚ 1 ਕਰੋੜ 179 ਲੱਖ ਦੀ ਅਚੱਲ ਅਤੇ 1 ਕਰੋੜ 46 ਲੱਖ 48 ਹਜ਼ਾਰ 26 ਰੁਪਏ ਦੀ ਚੱਲ ਸੰਪਤੀ ਖ਼ੁਦ ਮੀਸਾ ਭਾਰਤ ਦੇ ਨਾਂਅ ’ਤੇ ਐ,, ਜਦਕਿ ਬਾਕੀ ਦੀ ਸੰਪਤੀ ਉਨ੍ਹਾਂ ਦੇ ਪਤੀ ਅਤੇ ਬੱਚਿਆਂ ਦੇ ਨਾਂਅ ’ਤੇ ਹੈ।

ਹੁਣ ਗੱਲ ਕਰਦੇ ਆਂ, ਲਾਲੂ ਦੀ ਦੂਜੀ ਬੇਟੀ ਰੋਹਿਣੀ ਅਚਾਰੀਆ ਦੀ,, ਰੋਹਿਣੀ ਨੂੰ ਸਾਲ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਸਾਰਣ ਸੀਟ ਤੋਂ ਚੋਣ ਲੜਾਈ ਗਈ ਸੀ,, ਪਰ ਉਹ ਚੋਣ ਹਾਰ ਗਈ ਸੀ। ਰੋਹਿਣੀ ਅਚਾਰੀਆ ਸਾਲ 2022 ਵਿਚ ਆਪਣੇ ਪਿਤਾ ਲਾਲੂ ਯਾਦਵ ਨੂੰ ਕਿਡਨੀ ਦਾਨ ਦੇ ਕੇ ਕਾਫ਼ੀ ਚਰਚਾ ਵਿਚ ਆਈ ਸੀ। ਰੋਹਿਣੀ ਦਾ ਵਿਆਹ ਸਾਲ 2002 ਵਿਚ ਰਾਓ ਸਮਰੇਸ਼ ਸਿੰਘ ਦੇ ਨਾਲ ਹੋਇਆ ਸੀ ਜੋ ਕੰਪਿਊਟਰ ਇੰਜੀਨਿਅਰ ਨੇ। ਸਾਲ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਦਿੱਤੇ ਗਏ ਹਲਫ਼ਨਾਮੇ ਮੁਤਾਬਕ ਰੋਹਿਣੀ ਦੀ ਕੁੱਲ ਸੰਪਤੀ 36 ਕਰੋੜ, 62 ਲੱਖ 40 ਹਜ਼ਾਰ 901 ਰੁਪਏ ਐ, ਜਿਸ ਵਿਚ 10 ਕਰੋੜ 85 ਲੱਖ 90 ਹਜ਼ਾਰ 718 ਰੁਪਏ ਦੀ ਚੱਲ ਅਤੇ 25 ਕਰੋੜ 76 ਲੱਖ, 50 ਹਜ਼ਾਰ ਰੁਪਏ ਦੀ ਅਚੱਲ ਸੰਪਤੀ ਮੌਜੂਦ ਐ। ਇਸ ਸੰਪਤੀ ਵਿਚੋਂ 12 ਕਰੋੜ 82 ਲੱਖ 50 ਹਜ਼ਾਰ ਰੁਪਏ ਦੀ ਅਚੱਲ ਅਤੇ 5 ਕਰੋੜ 8 ਲੱਖ 21 ਹਜ਼ਾਰ 352 ਰੁਪਏ ਦੀ ਚੱਲ ਸੰਪਤੀ ਖ਼ੁਦ ਰੋਹਿਣੀ ਦੇ ਨਾਂਅ ’ਤੇ ਐ, ਜਦਕਿ ਬਾਕੀ ਦੀ ਸੰਪਤੀ ਉਸ ਦੇ ਪਤੀ ਅਤੇ ਬੱਚਿਆਂ ਦੇ ਨਾਂਅ ’ਤੇ ਐ। 
ਲਾਲੂ ਪ੍ਰਸਾਦ ਯਾਦਵ ਅਤੇ ਰਾਬੜੀ ਦੇਵੀ ਦੀ ਸਭ ਤੋਂ ਛੋਟੀ ਬੇਟੀ ਰਾਜ ਲਕਸ਼ਮੀ ਯਾਦਵ ਐ, ਜਿਸ ਦਾ ਵਿਆਹ ਸਮਾਜਵਾਦੀ ਪਾਰਟੀ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਦੇ ਪੋਤੇ ਤੇਜ ਪ੍ਰਤਾਪ ਯਾਦਵ ਨਾਲ ਹੋਇਆ ਏ। ਤੇਜਪ੍ਰਤਾਪ ਵੀ ਰਾਜਨੀਤੀ ਵਿਚ ਕਾਫ਼ੀ ਸਰਗਰਮ ਨੇ। ਸਾਂਸਦ ਰਹਿ ਚੁੱਕੇ ਤੇਜਪ੍ਰਤਾਪ ਇਸ ਸਮੇਂ ਮੈਨਪੁਰੀ ਜ਼ਿਲ੍ਹੇ ਦੀ ਕਰਹਲ ਸੀਟ ਤੋਂ ਵਿਧਾਇਕ ਨੇ। ਰਾਜ ਲਕਸ਼ਮੀ ਯਾਦਵ ਨੇ ਖ਼ੁਦ ਕਦੇ ਚੋਣ ਨਹੀਂ ਲੜੀ ਪਰ ਉਨ੍ਹਾਂ ਦੇ ਪਤੀ ਨੇ 2024 ਦੀਆਂ ਵਿਧਾਨ ਸਭਾ ਉਪ ਚੋਣਾਂ ਵਿਚ ਕਰਹਲ ਸੀਟ ਤੋਂ ਜਿੱਤ ਹਾਸਲ ਕੀਤੀ ਸੀ। ਇਹ ਸੀਟ ਸਪਾ ਦੇ ਮੁਖੀ ਅਖਿਲੇਸ਼ ਯਾਦਵ ਦੇ ਸਾਂਸਦ ਬਣਨ ਤੋਂ ਬਾਅਦ ਖ਼ਾਲੀ ਹੋਈ ਸੀ। ਉਸ ਸਮੇਂ ਚੋਣ ਕਮਿਸ਼ਨ ਨੂੰ ਦਿੱਤੇ ਗਏ ਵੇਰਵੇ ਦੇ ਅਨੁਸਾਰ ਤੇਜ ਪ੍ਰਤਾਪ ਦੇ ਕੁਲ ਸੰਪਤੀ 12 ਕਰੋੜ 67 ਲੱਖ 72 ਹਜ਼ਾਰ ਰੁਪਏ ਐ,, ਜਿਸ ਵਿਚ 6 ਕਰੋੜ 22 ਲੱਖ 87 ਹਜ਼ਾਰ ਦੀ ਚੱਲ ਅਤੇ 6 ਕਰੋੜ 44 ਲੱਖ 85 ਹਜ਼ਾਰ ਦੀ ਅਚੱਲ ਸੰਪਤੀ ਮੌਜੂਦ ਐ। ਇਸ ਸੰਪਤੀ ਵਿਚ 1 ਕਰੋੜ 15 ਲੱਖ 15 ਹਜ਼ਾਰ ਦੀ ਚੱਲ ਅਤੇ 75 ਲੱਖ ਰੁਪਏ ਦੀ ਅਚੱਲ ਸੰਪਤੀ ਲਾਲੂ ਯਾਦਵ ਦੀ ਬੇਟੀ ਰਾਜਲਕਸ਼ਮੀ ਦੇ ਨਾਂਅ ’ਤੇ ਹੈ। ਬਾਕੀ ਸੰਪਤੀ ਤੇਜਪ੍ਰਤਾਪ ਦੇ ਨਾਂਅ ’ਤੇ ਹੀ ਐ। 

ਲਾਲੂ ਪ੍ਰਸਾਦ ਯਾਦਵ ਦੀ ਛੇਵੀਂ ਬੇਟੀ ਧੰਨੂ ਉਰਫ਼ ਅਨੁਸ਼ਕਾ ਯਾਦਵ ਐ,, ਜਿਸ ਦਾ ਵਿਆਹ ਹਰਿਆਣਾ ਸਰਕਾਰ ਵਿਚ ਮੰਤਰੀ ਰਹੇ ਅਜੈ ਸਿੰਘ ਯਾਦਵ ਦੇ ਬੇਟੇ ਚਿਰੰਜੀਵ ਰਾਓ ਦੇ ਨਾਲ ਹੋਇਆ ਏ। ਚਿਰੰਜੀਵ ਦਾ ਪਰਿਵਾਰ ਹੁਣ ਵੀ ਹਰਿਆਣਾ ਦੀ ਰਾਜਨੀਤੀ ਵਿਚ ਸਰਗਰਮ ਐ। ਅਨੁਸ਼ਕਾ ਦੇ ਪਤੀ ਚਿਰੰਜੀਵ ਰਾਓ ਸਾਲ 2019 ਵਿਚ ਰੇਵਾੜੀ ਸੀਟ ਤੋਂ ਚੋਣ ਲੜੇ ਸੀ,, ਪਰ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸੀ। ਸਾਲ 2024 ਦੀਆਂ ਵਿਧਾਨ ਸਭਾ ਚੋਣਾਂ ਵਿਚ ਦਿੱਤੇ ਹਲਫ਼ਨਾਮੇ ਮੁਤਾਬਕ ਉਨ੍ਹਾਂ ਕੋਲ 29 ਕਰੋੜ 7 ਲੱਖ 1990 ਰੁਪਏ ਦੀ ਸੰਪਤੀ ਐ, ਜਿਸ ਵਿਚੋਂ 1 ਕਰੋੜ 14 ਲੱਖ 91 ਹਜ਼ਾਰ 250 ਰੁਪਏ ਦੀ ਅਚੱਲ ਅਤੇ 32 ਲੱਖ 92 ਹਜ਼ਾਰ 446 ਰੁਪਏ ਦੀ ਚੱਲ ਸੰਪਤੀ ਅਨੁਸ਼ਕਾ ਯਾਦਵ ਦੇ ਨਾਂਅ ’ਤੇ ਐ। ਬਾਕੀ ਦੀ ਸਾਰੀ ਸੰਪਤੀ ਉਨ੍ਹਾਂ ਦੇ ਪਤੀ ਚਿਰੰਜੀਵ ਰਾਓ ਅਤੇ ਉਨ੍ਹਾਂ ਦੇ ਬੱਚਿਆਂ ਦੇ ਨਾਂਅ ’ਤੇ ਏ। ਅਨੁਸ਼ਕਾ ਦੇ ਨਾਂਅ ’ਤੇ ਪਟਨਾ ਦੇ ਦਾਨਾਪੁਰ ਵਿਚ ਇਕ ਪਲਾਟ ਵੀ ਮੌਜੂਦ ਐ, ਜਿਸਦੀ ਕੀਮਤ 1 ਕਰੋੜ 14 ਲੱਖ 91 ਹਜ਼ਾਰ 250 ਰੁਪਏ ਐ। 

ਹੁਣ ਗੱਲ ਕਰਦੇ ਆਂ, ਲਾਲੂ ਯਾਦਵ ਅਤੇ ਰਾਬੜੀ ਦੇਵੀ ਦੀ ਚੌਥੀ ਬੇਟੀ ਰਾਗਿਨੀ ਯਾਦਵ ਦੀ,, ਜੋ ਲਾਲੂ ਦੀ ਸਭ ਤੋਂ ਅਮੀਰ ਬੇਟੀ ਐ। ਰਾਗਿਨੀ ਯਾਦਵ ਦਾ ਵਿਆਹ 2012 ਵਿਚ ਸਮਾਜਵਾਦੀ ਪਾਰਟੀ ਦੇ ਨੇਤਾ ਜਿਤੇਂਦਰ ਯਾਦਵ ਦੇ ਬੇਟੇ ਰਾਹੁਲ ਯਾਦਵ ਨਾਲ ਹੋਇਆ ਏ। ਰਾਹੁਲ ਨੇ ਸਾਲ 2017 ਅਤੇ 2022 ਵਿਚ ਯੂਪੀ ਵਿਧਾਨ ਸਭਾ ਦੀ ਚੋਣ ਲੜੀ ਐ। ਹਾਲਾਂਕਿ ਦੋਵੇਂ ਵਾਰ ਉਸ ਨੂੰ ਸਿਕੰਦਰਾਬਾਦ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਦਿੱਤੇ ਗਏ ਹਲਫ਼ਨਾਮੇ ਮੁਤਾਬਕ ਰਾਹੁਲ ਦੀ ਕੁੱਲ ਸੰਪਤੀ 10 ਕਰੋੜ ਤੋਂ ਵੀ ਜ਼ਿਆਦਾ ਏ,,ਜਿਸ ਵਿਚ 1 ਕਰੋੜ 20 ਲੱਖ ਰੁਪਏ ਦੀ ਅਚੱਲ ਅਤੇ 48 ਲੱਖ 30 ਹਜ਼ਾਰ 500 ਰੁਪਏ ਦੀ ਚੰਲ ਸੰਪਤੀ ਰਾਗਿਨੀ ਦੇ ਨਾਂਅ ’ਤੇ ਐ। ਬਾਕੀ ਸੰਪਤੀ ਉਸ ਦੇ ਪਤੀ ਰਾਹੁਲ ਦੇ ਨਾਂਅ ’ਤੇ ਐ। ਇਸ ਤੋਂ ਇਲਾਵਾ ਬਿਹਾਰ ਦੇ ਪਟਨਾ ਅਤੇ ਫੁਲਵਾਰੀ ਸ਼ਰੀਫ਼ ਵਿਖੇ ਖੇਤੀਯੋਗ ਜ਼ਮੀਨ ਵੀ ਰਾਗਿਨੀ ਦੇ ਨਾਂਅ ’ਤੇ ਐ।

ਜੇਕਰ ਲਾਲੂ ਪ੍ਰਸਾਦ ਯਾਦਵ ਅਤੇ ਰਾਬੜੀ ਦੇਵੀ ਦੀ ਕੁੱਲ ਸੰਪਤੀ ਬਾਰੇ ਗੱਲ ਕੀਤੀ ਜਾਵੇ ਤਾਂ 2009 ਵਿਚ ਉਨ੍ਹਾਂ ਨੇ ਆਪਣੀ ਸੰਪਤੀ ਦਾ ਵੇਰਵਾ ਚੋਣ ਕਮਿਸ਼ਨ ਨੂੰ ਦਿੱਤਾ ਸੀ, ਜਿਸ ਦੇ ਮੁਤਾਬਕ ਉਨ੍ਹਾਂ ਕੋਲ 3 ਕਰੋੜ ਦੇ ਆਸਪਾਸ ਸੰਪਤੀ ਸੀ,,, ਜਦਕਿ ਉਨ੍ਹਾਂ ਦੀ ਪਤਨੀ ਰਾਬੜੀ ਦੇਵੀ ਕੋਲ 2024 ਦੇ ਵੇਰਵਿਆਂ ਮੁਤਾਬਕ ਆਪਣੀ ਕੁੱਲ ਸੰਪਤੀ 20 ਕਰੋੜ ਤੋਂ ਜ਼ਿਆਦਾ ਦੱਸੀ ਸੀ,,,ਯਾਨੀ ਕਿ ਰਾਬੜੀ ਦੇਵੀ ਕੋਲ ਆਪਣੇ ਪਤੀ ਤੋਂ ਵੀ ਕਈ ਗੁਣਾ ਜ਼ਿਆਦਾ ਸੰਪਤੀ ਐ। ਉਨਾਂ ਦੋਵਾਂ ਦੀ ਕੁੱਲ ਸੰਪਤੀ 20 ਕਰੋੜ 33 ਲੱਖ 6 ਹਜ਼ਾਰ 703 ਰੁਪਏ ਐ, ਜਿਸ ਵਿਚੋਂ 7 ਕਰੋੜ 80 ਲੱਖ 96 ਹਜ਼ਾਰ 703 ਰੁਪਏ ਦੀ ਚੱਲ ਅਤੇ 12 ਕਰੋੜ 52 ਲੱਖ 10 ਹਜ਼ਾਰ ਰੁਪਏ ਦੀ ਅਚੱਲ ਸੰਪਤੀ ਸ਼ਾਮਲ ਐ। ਲਾਲੂ ਦੇ ਕੁੱਲ 9 ਬੱਚਿਆਂ ਵਿਚੋਂ ਦੋ ਬੇਟੀਆਂ ਹੇਮਾ ਅਤੇ ਚੰਦਾ ਸਿਆਸਤ ਵਿਚ ਸਰਗਰਮ ਨਹੀਂ,,, ਦੋਵਾਂ ਦੇ ਪਤੀਆਂ ਨੇ ਵੀ ਕਦੇ ਕਿਸੇ ਚੋਣ ਵਿਚ ਕਿਸਮਤ ਨਹੀਂ ਅਜਮਾਈ,,, ਇਸ ਕਰਕੇ ਉਨ੍ਹਾਂ ਦੇ ਹਲਫ਼ਨਾਮੇ ਮੌਜੂਦ ਨਹੀਂ।

Location: India, Bihar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement