
ਪੜ੍ਹੋ ਗਾਜਰ ਦਾ ਹਲਵਾ ਬਣਾਉਣ ਲਈ ਸਮੱਗਰੀ
ਚੰਡੀਗੜ੍ਹ - ਵਿਟਾਮਿਨਸ ਅਤੇ ਫਾਈਬਰ ਨਾਲ ਭਰਪੂਰ ਗਾਜਰ ਨਾਲ ਤੁਹਾਡੇ ਸਰੀਰ ਨੂੰ ਕਾਫ਼ੀ ਹੱਦ ਤੱਕ ਤਾਕਤ ਮਿਲਦੀ ਹੈ। ਤੁਸੀਂ ਗਾਜਰ ਦਾ ਸਲਾਦ ਬਣਾ ਕੇ ਵੀ ਖਾ ਸਕਦੇ ਹੋ ਜਾਂ ਫਿਰ ਇਸ ਦੀ ਸਬਜ਼ੀ ਅਤੇ ਹਲਵਾ ਵੀ ਬਣਾ ਸਕਦੇ ਹੋ। ਜੋ ਕਿ ਹਰ ਤਰ੍ਹਾਂ ਨਾਲ ਫਾਇਦੇਮੰਦ ਹੈ।
ਜੇ ਤੁਸੀਂ ਗਾਜਰ ਦਾ ਹਲਵਾ ਘਰ ਵਿਚ ਹੀ ਤਿਆਰ ਕਰ ਸਕਦੇ ਹੋ ਤਾਂ ਬਹੁਤ ਵਧੀਆ ਗੱਲ ਹੈ ਕਿਉਂਕਿ ਘਰ ਵਿਚ ਬਣਾਈ ਚੀਜ਼ ਦਾ ਆਨੰਦ ਹੀ ਕੁੱਝ ਹੋਰ ਤੇ ਨਾਲ ਹੀ ਸਫ਼ਾਈ ਨਾਲ ਵੀ ਬਣਦਾ ਹੈ ਤਾਂ ਆਓ ਜਾਣਦੇ ਹਾਂ ਕਿ ਗਾਜਰ ਦਾ ਹਲਵਾ ਬਣਾਉਣ ਦੀ ਵਿਧੀ
ਗਾਜਰ ਦਾ ਹਲਵਾ ਬਣਾਉਣ ਲਈ ਸਮੱਗਰੀ:
- ਗਾਜਰ 5-6
- ਮੇਵਾ- 100 ਗ੍ਰਾਮ
- ਦੁੱਧ 350 ਗ੍ਰਾਮ
- ਚੀਨੀ ਅੱਧਾ ਕੱਪ
- ਬਦਾਮ ਕੱਟੇ ਹੋਏ
-ਕਾਜੂ ਕੱਟੇ ਹੋਏ
- ਕਿਸ਼ਮਿਸ਼
- ਪਿਸਤਾ ਕੱਟਿਆ ਹੋਇਆ
- ਇਲਾਇਚੀ ਪਾਊਡਰ
- ਘਿਓ 1/4 ਕਪ
ਗਾਜਰ ਦਾ ਹਲਵਾ ਬਣਾਉਣ ਦਾ ਤਾਰੀਕਾ
1. ਸਭ ਤੋਂ ਪਹਿਲਾਂ ਗਾਜਰ ਨੂੰ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰੋ, ਹੁਣ ਇਸ ਨੂੰ ਕੱਦੂਕਸ ਕਰੋ।
2. ਹੁਣ ਗੈਸ 'ਤੇ ਕੜਾਹੀ ਚੜਾਓ ਅਤੇ ਘਿਓ ਪਾ ਕੇ ਗਰਮ ਕਰੋ।
ਜਦੋਂ ਘਿਓ ਗਰਮ ਹੋ ਜਾਵੇ ਤਾਂ ਗਾਜਰ ਪਾ ਕੇ ਭੁੰਨ ਲਓ।
3. 2-3 ਮਿੰਟ ਬਾਅਦ ਗਾਜਰ 'ਚ ਲੋੜ ਅਨੁਸਾਰ ਦੁੱਧ ਪਾਓ ਅਤੇ ਹਿਲਾਉਂਦੇ ਰਹੋ।
4. ਦੁੱਧ ਪਾਉਣ ਤੋਂ ਬਾਅਦ ਲਗਭਗ 25-30 ਮਿੰਟ ਤੱਕ ਪੱਕਣ ਦਿਓ।
5. ਜਦੋਂ ਗਾਜਰ ਚੰਗੀ ਤਰ੍ਹਾਂ ਪੱਕ ਜਾਵੇ ਤਾਂ ਇਸ ਵਿਚ ਮੇਵਾ ਪਾ ਦਿਓ।
6. ਹੁਣ ਇਨ੍ਹਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਓ।
7. ਹੁਣ ਇਸ 'ਚ ਚੀਨੀ ਮਿਲਾਓ।
8. ਖੰਡ ਨੂੰ ਚੰਗੀ ਤਰ੍ਹਾਂ ਪਿਘਲਣ ਦਿਓ। ਜਦੋਂ ਚੀਨੀ ਪਿਘਲ ਜਾਵੇ ਅਤੇ ਹਲਵਾ ਚਿਪਚਿਪਾ ਹੋ ਜਾਵੇ ਤਾਂ ਸਮਝ ਲਓ ਕਿ ਇਹ ਤਿਆਰ ਹੈ।
9. ਹੁਣ ਹਲਵੇ 'ਚ ਕੱਟੇ ਹੋਏ ਬਦਾਮ, ਕਾਜੂ ਅਤੇ ਹੋਰ ਸੁੱਕੇ ਮੇਵੇ ਪਾਓ, ਨਾਲ ਹੀ ਇਸ ਵਿਚ ਇਲਾਇਚੀ ਪਾਊਡਰ ਵੀ ਪਾਓ।
ਤੁਹਾਡਾ ਹਲਵਾ ਤਿਆਰ ਹੈ ਇਸ ਨੂੰ ਠੰਢਾ ਕਰ ਕੇ ਖਾਓ।