World Sparrow Day: ਕੀ ਚਿੜੀਆਂ ਮਹਿਜ਼ ਕਹਾਣੀਆਂ ਤਕ ਸੀਮਤ ਹੋ ਕੇ ਰਹਿ ਜਾਣਗੀਆਂ?
Published : Mar 20, 2021, 9:47 am IST
Updated : Mar 20, 2021, 11:03 am IST
SHARE ARTICLE
World Sparrow Day
World Sparrow Day

ਮਨੁੱਖ ਨੇ ਜਿਵੇਂ-ਜਿਵੇਂ ਤਰੱਕੀ ਕੀਤੀ ਹੈ ਉਸ ਨੇ ਬਾਕੀ ਜੀਵਾਂ ਦਾ ਜੀਣਾ ਦੁੱਭਰ ਕਰ ਦਿਤਾ ਹੈ।

ਮਨੁੱਖ ਨੇ ਜਿਵੇਂ-ਜਿਵੇਂ ਤਰੱਕੀ ਕੀਤੀ ਹੈ ਉਸ ਨੇ ਬਾਕੀ ਜੀਵਾਂ ਦਾ ਜੀਣਾ ਦੁੱਭਰ ਕਰ ਦਿਤਾ ਹੈ। ਜੇਕਰ ਪੂਰੀ ਦੁਨੀਆਂ ਦੀ ਗੱਲ ਛੱਡ ਕੇ ਇਕੱਲੇ ਭਾਰਤ ਦੀ ਗੱਲ ਹੀ ਕਰ ਲਈਏ ਤਾਂ ਭਾਰਤ ਵਿਚ ਪੰਛੀਆਂ ਦੀਆਂ ਲਗਭਗ 1200 ਪ੍ਰਜਾਤੀਆਂ ਪਾਈਆਂ ਜਾਦੀਆਂ ਹਨ ਪਰ ਇਨ੍ਹਾਂ ਵਿਚੋਂ 87 ਪ੍ਰਜਾਤੀਆਂ ਖ਼ਤਮ ਹੋਣ ਦੀ ਕਗਾਰ 'ਤੇ ਹਨ। ਇਸ ਦੇ ਕਈ ਕਾਰਨ ਹਨ-ਫ਼ੈਕਟਰੀਆਂ ਤੇ ਆਵਾਜਾਈ ਦੇ ਸਾਧਨਾਂ ਦੇ ਪ੍ਰਦੂਸ਼ਣ ਕਾਰਨ, ਕੈਮੀਕਲਾਂ ਤੇ ਖੇਤਾਂ ਵਿਚ ਵਰਤੀਆਂ ਜਾਦੀਆਂ ਜ਼ਹਿਰੀਲੀਆਂ ਨਦੀਨਨਾਸ਼ਕ ਦਵਾਈਆਂ, ਅੰਧਾਧੁੰਦ ਸ਼ੋਰ ਆਦਿ।  

sparrows playSparrows 

ਕੁੱਝ ਮਾਹਰਾਂ ਅਨੁਸਾਰ ਮੋਬਾਈਲ ਟਾਵਰਾਂ ਵਿਚੋਂ ਨਿਕਲਦੀਆਂ ਖ਼ਤਰਨਾਕ ਤਰੰਗਾਂ ਵੀ ਇਨ੍ਹਾਂ ਚਿੜੀਆਂ ਨੂੰ ਬੇਹੱਦ ਪ੍ਰਭਾਵਤ ਕਰਦੀਆਂ ਹਨ ਜਿਸ ਕਾਰਨ ਵੀ ਇਨ੍ਹਾਂ ਦੀ ਪ੍ਰਜਾਤੀ ਅਲੋਪ ਹੋਣ ਕਿਨਾਰੇ ਪੁੱਜ ਗਈ ਹੈ। ਕੋਈ ਸਮਾਂ ਸੀ ਜਦੋਂ ਸਾਡੇ ਵਿਹੜਿਆਂ ਵਿਚ ਚਿੜੀਆਂ ਆਮ ਹੀ ਚਹਿਕਦੀਆਂ ਨਜ਼ਰ ਆਉਂਦੀਆਂ ਸਨ ਪਰ ਅੱਜ ਹਾਲਾਤ ਇਹ ਬਣ ਗਏ ਹਨ ਕਿ ਇਹ ਛੋਟਾ ਜਿਹੀ ਪੰਛੀ ਸਾਨੂੰ ਕਿਤੇ ਲਭਿਆਂ ਵੀ ਨਹੀਂ ਮਿਲਦਾ।

sparrows search for foodSparrow

ਪੰਜਾਬ ਵਿਚੋਂ ਲਗਾਤਾਰ ਘਟ ਰਹੀ ਚਿੜੀਆਂ ਦੀ ਗਿਣਤੀ ਭਾਵੇਂ ਕਿ ਵੱਡੀ ਇਕ ਚਿੰਤਾ ਦਾ ਵਿਸ਼ਾ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕਦੇ ਵੀ ਸਰਕਾਰ ਜਾਂ ਸਬੰਧਤ ਵਿਭਾਗ ਨੇ ਇਸ ਗੰਭੀਰ ਮਸਲੇ ਬਾਰੇ ਗ਼ੌਰ ਕਰਨ ਦੀ ਜ਼ਰੂਰਤ ਨਹੀਂ ਸਮਝੀ। ਪੰਜਾਬ ਵਿਚ ਜੇਕਰ ਪਿਛਲੇ 2 ਦਹਾਕਿਆਂ 'ਤੇ ਝਾਤ ਮਾਰੀ ਜਾਵੇ ਤਾਂ ਦੇਸੀ ਚਿੜੀਆਂ ਦੀ ਗਿਣਤੀ ਪੰਜਾਬ ਵਿਚ ਬਹੁਤ ਜ਼ਿਆਦਾ ਸੀ ਪਰ ਪਿਛਲੇ 5-10 ਸਾਲਾਂ ਤੋਂ ਇਨ੍ਹਾਂ ਦੀ ਗਿਣਤੀ ਲਗਾਤਾਰ ਇੰਨੀ ਘਟ ਚੁਕੀ ਹੈ ਕਿ ਚਿੜੀਆਂ ਘਰਾਂ 'ਚ ਤਾਂ ਕੀ ਖੇਤਾਂ ਵਿਚ ਵੀ ਨਹੀਂ ਦਿਸਦੀਆਂ।

sparrows drink waterSparrows 

ਵਾਤਰਵਾਣ ਵਿਚ ਆ ਰਹੇ ਬਦਲਾਅ ਦੀ ਇਨ੍ਹਾਂ ਨੰਨ੍ਹੇ ਪੰਛੀਆਂ 'ਤੇ ਅਜਿਹੀ ਮਾਰ ਪਈ ਕਿ ਪਤਾ ਨਹੀਂ ਇਹ ਚਿੜੀਆਂ ਕਿਥੇ ਅਲੋਪ ਹੋ ਗਈਆਂ ਤੇ ਵਿਚਾਰੀਆਂ ਚਿੜੀਆਂ ਕਿਧਰ ਖੰਭ ਲਾ ਕੇ ਉੜ ਗਈਆਂ। ਹੁਣ ਸਾਡੇ ਵਿਹੜੇ ਚਿੜੀਆਂ ਦੀ ਚੀਂ-ਚੀਂ ਤੋਂ ਸੱਖਣੇ ਹੋ ਗਏ ਹਨ। ਕਈ ਪੰਛੀਆਂ ਨੂੰ ਰੈਣ ਬਸੇਰੇ ਲਈ ਜਗ੍ਹਾ ਨਹੀਂ ਮਿਲ ਰਹੀ ਜਿਸ ਕਾਰਨ ਜਾਂ ਤਾਂ ਉਹ ਪਰਵਾਸ ਕਰ ਰਹੇ ਹਨ ਜਾਂ ਫਿਰ ਉਹ ਅਪਣੀ ਹੋਂਦ ਖ਼ਤਮ ਕਰ ਰਹੇ ਹਨ।

sparrows enjoy rainSparrows 

ਭਾਰਤ ਵਿਚ ਇਸ ਸਮੇਂ ਛੋਟੀ ਚਿੜੀ ਦੀ ਹੋਂਦ ਸੱਭ ਤੋਂ ਵੱਧ ਖ਼ਤਰੇ ਵਿਚ ਹੈ। 14 ਤੋਂ 16 ਸੈਟੀਮੀਟਰ ਲੰਮੀ ਚਿੜੀ ਜਿਸ ਨੂੰ ਗੌਰੀਆ ਵੀ ਕਿਹਾ ਜਾਂਦਾ ਹੈ ਕਿਸੇ ਵੇਲੇ ਮਨੁੱਖ ਦੇ ਸੱਭ ਤੋਂ ਨੇੜੇ ਰਹਿੰਦੇ ਸੀ। ਚਿੜੀਆਂ ਨੇ ਬੜੀ ਰੀਝ ਨਾਲ ਘਰਾਂ ਦੀਆਂ ਛੱਤਾਂ, ਆਲਿਆਂ ਵਿਚ ਆਲ੍ਹਣੇ ਪਾਉਣੇ ਤੇ ਫਿਰ ਉਨ੍ਹਾਂ ਆਲ੍ਹਣਿਆਂ ਵਿਚੋਂ ਚੀਂ-ਚੀਂ ਕਰਦੇ ਛੋਟੇ ਛੋਟੇ ਬੋਟ ਨਿਕਲਣੇ ਜੋ ਆਲੇ ਦੁਆਲੇ ਨੂੰ ਮਦਹੋਸ਼ ਕਰ ਦਿੰਦੇ।

sparrows are thirstySparrows 

ਜਦੋਂ ਹੀ ਮਨੁੱਖ ਨੇ ਉਚੀਆਂ ਉਚੀਆਂ ਇਮਾਰਤਾਂ ਉਸਾਰਨੀਆਂ ਸ਼ੁਰੂ ਕਰ ਦਿਤੀਆਂ ਉਦੋਂ ਤੋਂ ਹੀ ਉਨ੍ਹਾਂ ਨੂੰ ਮਨੁੱਖ ਬਿਗਾਨਾ ਲੱਗਣ ਲੱਗ ਪਿਆ ਤੇ ਉਨ੍ਹਾਂ ਦੀ ਜਗ੍ਹਾ ਕਬੂਤਰਾਂ ਨੇ ਮੱਲ ਲਈ ਕਿਉਂਕਿ ਕਬੂਤਰਾਂ ਨੂੰ ਉਚੀਆਂ ਇਮਾਰਤਾਂ 'ਤੇ ਰਹਿਣਾ ਪਸੰਦ ਹੁੰਦਾ ਹੈ। ਪੰਛੀਆਂ ਦਾ ਮਨੁੱਖ ਦਾ ਬੜਾ ਗੂੜ੍ਹਾ ਰਿਸ਼ਤਾ ਹੈ ਜਿਥੇ ਇਹ ਪੰਛੀ ਫ਼ਸਲਾਂ ਵਿਚੋਂ ਖ਼ਤਰਨਾਕ ਕੀੜਿਆਂ ਨੂੰ ਖਾ ਕੇ ਕਿਸਾਨਾਂ ਨਾਲ ਅਪਣੀ ਮਿੱਤਰਤਾ ਨਿਭਾਉਂਦੇ ਹਨ ਉਥੇ ਹੀ ਸਵੇਰ ਹੁੰਦਿਆਂ ਇਨ੍ਹਾਂ ਪੰਛੀਆਂ ਦਾ ਚਹਿਕਣਾ ਮਨ ਨੂੰ ਅਜਿਹੀ ਸ਼ਾਂਤੀ ਬਖਸ਼ਦਾ ਹੈ ਜੋ ਕਿਧਰੇ ਹੋਰ ਨਹੀਂ ਮਿਲ ਸਕਦੀ।

sparrows get relax Sparrows 

ਇਸ ਤੋਂ ਇਲਾਵਾ ਦਾਦੀਆਂ ਅਪਣੇ ਪੋਤੇ-ਪੋਤੀਆਂ ਨੂੰ ਚਿੜੀ ਦੀ ਬਾਤ ਸੁਣਾਉਂਦੀਆਂ ਅਤੇ ਕਦੇ ਮਾਵਾਂ ਅਪਣੇ ਬੱਚਿਆਂ ਨੂੰ ਖੇਡਣ ਲਈ ਆਟੇ ਦੀ ਚਿੜੀ ਬਣਾ ਕੇ ਦਿੰਦੀਆਂ ਸਨ  ਤੇ ਕਦੇ ਸਾਡੇ ਗੀਤਾਂ ਵਿਚ ਚਿੜੀਆਂ ਦੀ ਤੁਲਨਾ ਕੁੜੀਆਂ ਨਾਲ ਕੀਤੀ ਜਾਂਦੀ ਸੋ ਇਸ ਤਰ੍ਹਾਂ ਸਾਡੇ ਸਮਾਜ ਨਾਲ ਪੰਛੀਆਂ ਦਾ ਗੂੜ੍ਹਾ ਸਬੰਧ ਹੈ।
ਹਲਕੇ ਭੂਰੇ ਰੰਗ ਦੀ ਚਿੜੀ ਹੁਣ ਘਰਾਂ ਵਿਚ ਤਾਂ ਕੀ ਪਿੰਡਾਂ-ਸ਼ਹਿਰਾਂ ਦੇ ਨੇੜਲੇ ਦਰੱਖ਼ਤਾਂ 'ਤੇ ਵੀ ਚੀਂ-ਚੀਂ ਨਹੀਂ ਕਰਦੀ।

sparrows get relax in waterSparrows 

ਭਾਵੇਂ ਅੱਜ ਕੁੱਝ ਪੰਛੀ ਪ੍ਰੇਮੀ ਇਨ੍ਹਾਂ ਦੀ ਵਾਪਸੀ ਲਈ ਹੰਭਲਾ ਮਾਰ ਰਹੇ ਹਨ, ਉਨ੍ਹਾਂ ਲਈ ਆਲ੍ਹਣੇ ਬਣਾ ਕੇ ਦੇ ਰਹੇ ਹਨ, ਉਨ੍ਹਾਂ ਲਈ ਪਾਣੀ-ਚੋਗੇ ਦਾ ਪ੍ਰਬੰਧ ਕਰਦੇ ਹਨ ਪਰ ਇਹ ਸਾਰਾ ਕੁੱਝ ਕਾਰਗਰ ਸਾਬਤ ਨਹੀਂ ਹੋ ਰਿਹਾ। ਅੱਜ ਲੋੜ ਹੈ ਕਿ ਵੱਡੀ ਪੱਧਰ 'ਤੇ ਅਜਿਹੇ ਕਦਮ ਚੁੱਕੇ ਜਾਣ ਜਿਸ ਨਾਲ ਲੁਪਤ ਹੋ ਰਹੀਆਂ ਪ੍ਰਜਾਤੀਆਂ ਨੂੰ ਬਚਾਇਆ ਜਾ ਸਕੇ।

sparrows Sparrows 

ਜੇਕਰ ਪਹਿਲਾਂ ਵਾਂਗ ਚਹਿਕਦੀਆਂ ਚਿੜੀਆਂ ਵਾਲੀ ਸਵੇਰ ਦੇਖਣੀ ਚਾਹੁੰਦੇ ਹੋ ਤਾਂ ਆਉ ਪ੍ਰਣ ਕਰੋ ਕਿ ਚਿੜੀਆਂ ਸਮੇਤ ਸਾਰੇ ਪੰਛੀਆਂ ਨੂੰ ਬਚਾਉਣ ਲਈ ਤਹਈਆ ਕਰਾਂਗੇ। ਸੋ ਸਾਨੂੰ ਇਸ ਪੰਛੀ ਨੂੰ ਬਚਾਉਣ ਲਈ ਵੱਡੇ ਪੱਧਰ 'ਤੇ ਹੰਭਲਾ ਮਾਰਨ ਦੀ ਲੋੜ ਹੈ ਨਹੀਂ ਤਾਂ ਇਹ ਪੰਛੀ ਮਹਿਜ਼ ਕਹਾਣੀਆਂ ਤਕ ਹੀ ਸੀਮਤ ਹੋ ਕੇ ਰਹਿ ਜਾਵੇਗਾ।
ਮੱਖਣ ਸ਼ਾਹ
ਸੰਪਰਕ- 95927 81512

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 pawan saroop ਦੇ ਮਾਮਲੇ 'ਚ Sukhbir Badal ਨੂੰ Sri Akal Takht Sahib ਤਲਬ ਕਰਨ ਦੀ ਮੰਗ |Satinder Kohli

02 Jan 2026 3:08 PM

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM
Advertisement