
ਭਾਰਤ ਦੇ ਤਤਕਾਲੀਨ ਵਾਇਰਸਰਾਏ ਲਾਰਡ ਇਰਵਿਨ ਨੇ ਇਸ ਮਾਮਲੇ ਤੇ ਮੁਕੱਦਮੇ...
ਨਵੀਂ ਦਿੱਲੀ: ਭਾਰਤ ਵਿਚ ਹਰ ਸਾਲ 23 ਮਾਰਚ ਨੂੰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਬਲੀਦਾਨਾਂ ਨੂੰ ਯਾਦ ਕਰ ਕੇ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ। ਸਾਲ 1931 ਵਿਚ 23 ਮਾਰਚ ਨੂੰ ਹੀ ਦੇਸ਼ ਦੇ ਇਹਨਾਂ ਨੌਜਵਾਨਾਂ ਨਾਇਕਾਂ ਨੂੰ ਬ੍ਰਿਟਿਸ਼ ਸਰਕਾਰ ਨੇ ਫ਼ਾਂਸੀ ਦੇ ਦਿੱਤੀ ਸੀ। ਦਸ ਦਈਏ ਕਿ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ 1928 ਵਿਚ ਲਾਹੌਰ ਵਿਚ ਇਕ ਬ੍ਰਿਟਿਸ਼ ਜੂਨੀਅਰ ਪੁਲਿਸ ਅਧਿਕਾਰੀ ਜਾਨ ਸਾਂਡਰਸ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।
Shaheed Bhagat Singh, Rajguru, Sukhdev
ਭਾਰਤ ਦੇ ਤਤਕਾਲੀਨ ਵਾਇਰਸਰਾਏ ਲਾਰਡ ਇਰਵਿਨ ਨੇ ਇਸ ਮਾਮਲੇ ਤੇ ਮੁਕੱਦਮੇ ਲਈ ਇਕ ਵਿਸ਼ੇਸ਼ ਟ੍ਰਾਈਬਿਊਨਲ ਦਾ ਗਠਨ ਕੀਤਾ, ਜਿਸ ਨੇ ਤਿੰਨਾਂ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਸੀ। ਤਿੰਨਾਂ ਨੇ ਹੀ ਦੇਸ਼ ਲਈ ਹੱਸਦੇ-ਹੱਸਦੇ ਫ਼ਾਂਸੀ ਦਾ ਰੱਸਾ ਚੁੰਮ ਲਿਆ ਸੀ। ਜਿਸ ਹਿੰਮਤ ਨਾਲ ਭਗਤ ਸਿੰਘ ਨੇ ਦੇਸ਼ ਦੀ ਆਜ਼ਾਦੀ ਲਈ ਸ਼ਕਤੀਸ਼ਾਲੀ ਬ੍ਰਿਟਿਸ਼ ਸਰਕਾਰ ਦਾ ਮੁਕਾਬਲਾ ਕੀਤਾ, ਉਹ ਜਵਾਨਾਂ ਲਈ ਹਮੇਸ਼ਾਂ ਇਕ ਮਹਾਨ ਆਦਰਸ਼ ਰਹੇਗਾ।
Shaheed Bhagat Singh
ਉਸਦੇ ਵਿਚਾਰ ਉਸਦੇ ਜੇਲ੍ਹ ਦੇ ਦਿਨਾਂ ਦੌਰਾਨ ਲਿਖੇ ਉਸਦੇ ਪੱਤਰਾਂ ਅਤੇ ਲੇਖਾਂ ਤੋਂ ਝਲਕਦੇ ਹਨ। ਉਨ੍ਹਾਂ ਨੇ ਭਾਰਤੀ ਸਮਾਜ ਵਿੱਚ ਭਾਸ਼ਾ, ਜਾਤੀ ਅਤੇ ਧਰਮ ਕਾਰਨ ਪਈਆਂ ਦੂਰੀਆਂ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਸ਼ਹੀਦ ਦਿਹਾੜੇ ਦੇ ਮੌਕੇ ਤੇ ਆਓ ਜਾਣਦੇ ਹਾਂ ਭਗਤ ਸਿੰਘ ਦੇ ਕੁਝ ਅਨਮੋਲ ਵਿਚਾਰ। ਕੀ ਤੁਹਾਨੂੰ ਪਤਾ ਹੈ ਕਿ ਦੁਨੀਆ ਵਿਚ ਸਭ ਤੋਂ ਵੱਡਾ ਪਾਪ ਗਰੀਬ ਹੋਣਾ ਹੈ। ਗਰੀਬੀ ਇਕ ਸਰਾਪ ਹੈ, ਇਹ ਇਕ ਸਜ਼ਾ ਹੈ।
Shaheed Bhagat Singh
ਜੋ ਵੀ ਵਿਕਾਸ ਲਈ ਖੜ੍ਹਾ ਹੋਇਆ ਹੈ ਉਸ ਨੂੰ ਹਰ ਰੂੜੀਵਾਦੀ ਚੀਜ਼ ਦੀ ਆਲੋਚਨਾ ਕਰਨੀ ਪੈਂਦੀ ਹੈ ਅਤੇ ਉਸ ਨੂੰ ਗਲਤ ਸਾਬਿਤ ਕਰਨ ਕੇ ਉਸ ਨੂੰ ਚੁਣੌਤੀ ਦੇਣੀ ਪਵੇਗੀ। ਜੇ ਬੋਲਿਆਂ ਨੂੰ ਸੁਣਨਾ ਹੈ ਤਾਂ ਆਵਾਜ਼ ਬਹੁਤ ਜ਼ੋਰਦਾਰ ਅਤੇ ਉਚੀ ਹੋਣੀ ਚਾਹੀਦੀ ਹੈ। ਜਦੋਂ ਉਹਨਾਂ ਨੇ ਅਸੈਂਬਲੀ ਵਿਚ ਬੰਬ ਸੁਟਿਆ ਸੀ ਤਾਂ ਉਹਨਾਂ ਦਾ ਮਕਸਦ ਕਿਸੇ ਨੂੰ ਮਾਰਨਾ ਨਹੀਂ ਸੀ। ਉਹਨਾਂ ਨੇ ਕੇਵਲ ਅੰਗਰੇਜ਼ੀ ਹਕੂਮਤ ਤੇ ਬੰਬ ਸੁਟਿਆ ਸੀ।
Shaheed Bhagat Singh
ਕਿਸੇ ਨੂੰ ਕ੍ਰਾਂਤੀ ਸ਼ਬਦ ਦੀ ਸ਼ਾਬਦਿਕ ਅਰਥਾਂ ਵਿਚ ਵਿਆਖਿਆ ਨਹੀਂ ਕਰਨੀ ਚਾਹੀਦੀ। ਉਹ ਲੋਕ ਜੋ ਸ਼ਬਦ ਦੀ ਵਰਤੋਂ ਜਾਂ ਦੁਰਵਰਤੋਂ ਕਰਦੇ ਹਨ ਉਨ੍ਹਾਂ ਦੇ ਲਾਭ ਦੇ ਅਨੁਸਾਰ ਵੱਖ ਵੱਖ ਅਰਥ ਦਿੱਤੇ ਜਾਂਦੇ ਹਨ। ਚੀਜ਼ਾਂ ਜਿਵੇਂ ਹਨ ਲੋਕ ਆਮ ਤੌਰ ਤੇ ਇਸ ਦੇ ਆਦੀ ਹੋ ਜਾਂਦੇ ਹਨ ਅਤੇ ਤਬਦੀਲੀ ਦੀ ਸੋਚ ਤੇ ਕੰਬਣ ਲੱਗ ਜਾਂਦੇ ਹਨ। ਸਾਨੂੰ ਇਸ ਅਯੋਗਤਾ ਨੂੰ ਇੱਕ ਇਨਕਲਾਬੀ ਭਾਵਨਾ ਨਾਲ ਬਦਲਣ ਦੀ ਜ਼ਰੂਰਤ ਹੈ।
Shaheed Bhagat Singh, Sukhdev, Rajguru
ਦਸ ਦਈਏ ਕਿ ਭਾਰਤ ਵਿਚ ਸ਼ਹੀਦ ਦਿਵਸ 2 ਦਿਨ ਮਨਾਇਆ ਜਾਂਦਾ ਹੈ। ਪਹਿਲਾਂ 30 ਜਨਵਰੀ ਨੂੰ ਸ਼ਹੀਦਾਂ ਦੀ ਕੁਰਬਾਨੀ ਅਤੇ ਦੂਜੀ 23 ਮਾਰਚ ਨੂੰ। ਭਾਰਤ ਦੇ ਤਿੰਨ ਅਸਾਧਾਰਣ ਆਜ਼ਾਦੀ ਘੁਲਾਟੀਆਂ - ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਕੁਰਬਾਨੀਆਂ ਨੂੰ 23 ਮਾਰਚ ਨੂੰ ਯਾਦ ਕੀਤਾ ਜਾਂਦਾ ਹੈ।
ਸਾਡੇ ਦੇਸ਼ ਨੂੰ ਆਜ਼ਾਦੀ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਇਨ੍ਹਾਂ ਤਿੰਨਾਂ ਨਾਇਕਾਂ ਨੂੰ ਬ੍ਰਿਟਿਸ਼ ਸ਼ਾਸਨ ਦੁਆਰਾ 23 ਮਾਰਚ ਨੂੰ ਫਾਂਸੀ ਦਿੱਤੀ ਗਈ ਸੀ। ਇਹ ਤਿੰਨੇ ਭਾਰਤ ਦੇ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਹਨ। ਸ਼ਹੀਦ ਦਿਵਸ ਦੇ ਮੌਕੇ ਤੇ ਸਕੂਲ-ਕਾਲਜਾਂ ਅਤੇ ਦਫਤਰਾਂ ਵਿੱਚ ਬਹਿਸਾਂ, ਭਾਸ਼ਣ, ਕਵਿਤਾਵਾਂ ਦਾ ਪਾਠ ਅਤੇ ਲੇਖ ਮੁਕਾਬਲੇ ਵਰਗੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।