ਜਾਣੋ ਕੈਂਸਰ ਹੋਣ ਦੇ ਕੀ ਹੋ ਸਕਦੇ ਹਨ ਕਾਰਨ
Published : Jun 25, 2025, 3:08 pm IST
Updated : Jun 25, 2025, 3:08 pm IST
SHARE ARTICLE
Causes of cancer
Causes of cancer

ਡਾਕਟਰਾਂ ਦੇ ਕਹਿਣ ਅਨੁਸਾਰ ਇਹ ਰੋਗ ਤਮਾਕੂ, ਸਿਗਰਟ, ਹੁੱਕਾ ਤੇ ਸ਼ਰਾਬ ਆਦਿ ਦੇ ਪ੍ਰਯੋਗ ਨਾਲ ਹੁੰਦਾ ਹੈ।

Causes of cancer: ਆਮ ਤੌਰ ’ਤੇ ਅਜਕਲ ਕੁੱਝ ਇਸ ਤਰ੍ਹਾਂ ਲਗਦਾ ਹੈ ਕਿ ਕੈਂਸਰ ਦਾ ਕਾਰਨ ਜੱਦੀ-ਪੁਸ਼ਤੀ ਹੁੰਦਾ ਜਾ ਰਿਹਾ ਹੈ ਕਿਉਂਕਿ ਇਸ ਨਾਲ ਮਨੁੱਖ ਦੀ ਪ੍ਰਕਿਰਤੀ ਬਣਦੀ ਹੈ। ਇਸ ਲਈ ਰੋਗੀ ਨੂੰ ਲੱਗੀ ਮਾਮੂਲੀ ਸੱਟ, ਖ਼ਾਰਸ਼ ਜਾਂ ਕਿਸੇ ਵਧੀ ਹੋਈ ਗੰਢ ਨੂੰ ਠੀਕ ਕਰਨ ਦੀ ਕੁਦਰਤੀ ਸ਼ਕਤੀ ਨਹੀਂ ਰਹਿੰਦੀ ਤੇ ਨਾਲ ਹੀ ਮਰੀਜ਼ ਦੀ ਲਾਪ੍ਰਵਾਹੀ ਕਰ ਕੇ ਇਹ ਵਧਦੀ ਵਧਦੀ ਕੈਂਸਰ ਦੀ ਹੱਦ ਤਕ ਪਹੁੰਚ ਜਾਂਦੀ ਹੈ।

ਡਾਕਟਰਾਂ ਦੇ ਕਹਿਣ ਅਨੁਸਾਰ ਇਹ ਰੋਗ ਤਮਾਕੂ, ਸਿਗਰਟ, ਹੁੱਕਾ ਤੇ ਸ਼ਰਾਬ ਆਦਿ ਦੇ ਪ੍ਰਯੋਗ ਨਾਲ ਹੁੰਦਾ ਹੈ। ਹੋਰ ਵੀ ਬਹੁਤ ਕਾਰਨ ਦੱਸੇ ਜਾਂਦੇ ਹਨ ਪਰ ਜੇ ਇਸ ਤਰ੍ਹਾਂ ਹੁੰਦਾ ਤਾਂ ਸਾਰੇ ਹੀ ਸਿਗਰਟ, ਹੁੱਕਾ, ਤਮਾਕੂ ਤੇ ਸ਼ਰਾਬ ਆਦਿ ਪੀਣ ਵਾਲੇ ਕੈਂਸਰ ਰੋਗ ਨਾਲ ਪੀੜਤ ਹੁੰਦੇ ਪਰ ਇਸ ਤਰ੍ਹਾਂ ਨਹੀ ਹੈ। ਕੁੱਝ ਲੋਕ ਇਸ ਤਰ੍ਹਾਂ ਦੇ ਵੀ ਹਨ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਇਨ੍ਹਾਂ ਚੀਜ਼ਾਂ ਨੂੰ ਕਦੇ ਹੱਥ ਤਕ ਨਹੀਂ ਲਾਇਆ ਤੇ ਕੁੱਝ ਛੋਟੀ ਉਮਰ ਦੇ ਬੱਚੇ ਵੀ ਕੈਂਸਰ ਵਰਗੀ ਬੀਮਾਰੀ ਨਾਲ ਜੂਝਦੇ ਹਨ। 

ਕੈਂਸਰ ਰੋਗ ਦੇ ਸ਼ੁਰੂ ਵਿਚ ਜੋ ਲੱਛਣ ਵੇਖੇ ਗਏ, ਉਨ੍ਹਾਂ ਤੋਂ ਪਤਾ ਲਗਦਾ ਹੈ ਕਿ ਕਿਸੇ-ਕਿਸੇ ਕੇਸ ਵਿਚ ਤਮਾਕੂ ਵਿਚ ਜ਼ਿਆਦਾ ਚੂਨਾ ਹੋਣ ਕਾਰਨ ਮੂੰਹ ਅੰਦਰ ਜ਼ਖ਼ਮ ਹੋ ਜਾਂਦੇ ਹਨ ਤੇ ਮੂੰਹ ਅੰਦਰੋਂ ਫਟ ਜਾਂਦਾ ਹੈ। ਇਸ ਦਾ ਇਲਾਜ ਨਹੀਂ ਹੋ ਸਕਿਆ ਤੇ ਹੌਲੀ-ਹੌਲੀ ਕੈਂਸਰ ਦਾ ਰੂਪ ਧਾਰਨ ਕਰ ਗਿਆ। ਇਸੇ ਤਰ੍ਹਾਂ ਕਿਸੇ ਔਰਤ ਦੀ ਛਾਤੀ ’ਤੇ ਕੋਈ ਸੱਟ ਲੱਗ ਜਾਵੇ ਜਾਂ ਕਿਸੇ ਤਰ੍ਹਾਂ ਦਾ ਦਬਾਅ ਪੈ ਕੇ ਸੋਜ਼ਸ਼ ਪੈਣ ਨਾਲ ਗਿਲਟੀ ਬਣ ਜਾਵੇ ਤੇ ਇਲਾਜ ਕਰਾਉਣ ਨਾਲ ਵੀ ਠੀਕ ਨਾ ਹੋਵੇ, ਉਹ ਵੀ ਅੰਤ ਵਿਚ ਕੈਂਸਰ ਦੀ ਹੱਦ ਤਕ ਪਹੁੰਚ ਜਾਂਦੀ ਹੈ।

ਇਸੇ ਤਰ੍ਹਾਂ ਔਰਤਾਂ ਦੇ ਬੱਚੇ ਹੋਣ ਜਾਂ ਬੱਚੇਦਾਨੀ  ਦੀ ਸਫ਼ਾਈ ਆਦਿ ਕਰਨ ਤੋਂ ਬਾਅਦ ਜਾਂ ਕਿਸੇ ਹੋਰ ਕਾਰਨ ਬੱਚੇਦਾਨੀ ਵਿਚ ਸੋਜ਼ਸ਼ ਜਾਂ ਕੋਈ ਜ਼ਖ਼ਮ ਬਣ ਜਾਵੇ ਤੇ ਉਸ ਦਾ ਠੀਕ ਤਰ੍ਹਾਂ ਨਾਲ ਇਲਾਜ ਨਾ ਹੋਵੇ ਤਾਂ ਬੱਚੇਦਾਨੀ ਦਾ ਕੈਂਸਰ ਬਣ ਸਕਦਾ ਹੈ। ਇਸੇ ਤਰ੍ਹਾਂ ਇਕ ਹੋਰ ਮਿਸਾਲ ਵਜੋਂ ਕਿਸੇ ਦੀ ਹੱਡੀ ਉਤੇ ਜੇ ਸੱਟ ਵੱਜ ਜਾਵੇ ਤੇ ਉਸੇ ਥਾਂ ਬਾਅਦ ਵਿਚ ਸੋਜ ਪੈ ਜਾਵੇ ਅਤੇ ਇਹ ਸੋਜ ਇਲਾਜ ਨਾਲ ਵੀ ਠੀਕ ਨਾ ਹੋਵੇ ਤਾਂ ਕੈਂਸਰ ਦੀ ਹੱਦ ਤਕ ਪਹੁੰਚ ਸਕਦੀ ਹੈ। ਹੁਣ ਜਦ ਅਸੀ ਸੋਚੀਏ ਕਿ ਉਪਰ ਦਿਤੇ ਕਾਰਨਾਂ ਕਰ ਕੇ ਕੈਂਸਰ ਪੈਦਾ ਹੁੰਦਾ ਹੈ ਤਾਂ ਬਿਲਕੁਲ ਗ਼ਲਤ ਹੈ। ਸਾਨੂੰ ਇਹ ਮੰਨਣਾ ਪਵੇਗਾ ਕਿ ਮਰੀਜ਼ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਬਹੁਤ ਕਮਜ਼ੋਰ ਹੋਣ ਕਾਰਨ ਹੀ ਥੋੜਾ ਜਿਹਾ ਜ਼ਖ਼ਮ ਵੀ ਕੈਂਸਰ ਬਣ ਜਾਂਦਾ ਹੈ।

ਅਜਕਲ ਆਮ ਬੀਮਾਰੀਆਂ ਦਾ ਗ਼ਲਤ ਇਲਾਜ ਹੋਣ ਨਾਲ ਕੈਂਸਰ ਬਣ ਜਾਂਦਾ ਹੈ। ਜ਼ਹਿਰੀਲੀਆਂ ਤੇ ਪੇਟੈਂਟ ਦਵਾਈਆਂ ਅਤੇ ਨਵੇਂ-ਨਵੇਂ ਟੀਕਿਆਂ ਕਾਰਨ ਵੀ ਕੈਂਸਰ ਆਮ ਹੋ ਜਾਂਦਾ ਹੈ ਕਿਉਂਕਿ ਇਨ੍ਹਾਂ ਪਦਾਰਥਾਂ ਨਾਲ ਮਨੁੱਖ ਦਾ ਨਰਵਸ ਸਿਸਟਮ ਕਮਜ਼ੋਰ ਹੋ ਜਾਂਦਾ ਹੈ। ਇਸੇ ਸਿਸਟਮ ਦੇ ਕਮਜ਼ੋਰ ਹੋਣ ਨਾਲ ਸ੍ਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਜਾਂਦੀ ਹੈ ਅਤੇ ਸ੍ਰੀਰਕ ਸਥਿਤੀ ਵਿਗੜ ਜਾਂਦੀ ਹੈ ਜਿਸ ਕਾਰਨ ਸ੍ਰੀਰ ਵਿਚੋਂ ਜ਼ਹਿਰੀਲਾ ਮਾਦਾ ਬਾਹਰ ਕੱਢਣ ਵਾਲੇ ਅੰਗ ਕਮਜ਼ੋਰ ਪੈ ਜਾਂਦੇ ਹਨ ਜਿਵੇਂ ਜਿਗਰ, ਗੁਰਦੇ, ਫੇਫੜੇ, ਅੰਤੜੀਆਂ, ਚਮੜੀ  ਆਦਿ ਆਪੋ-ਅਪਣਾ ਕੰਮ ਠੀਕ ਤਰ੍ਹਾਂ ਨਾਲ ਨਹੀਂ ਕਰਦੇ। ਇਸ ਕਾਰਨ ਸ੍ਰੀਰ ਦੇ ਅੰਦਰੋਂ ਫ਼ਾਲਤੂ ਮਾਦਾ ਬਾਹਰ ਨਹੀਂ ਨਿਕਲਦਾ ਅਤੇ ਖ਼ੂਨ ਗੰਦਾ ਹੋਣ ਲਗਦਾ ਹੈ। ਇਹੋ ਕਾਰਨ ਹੈ ਕਿ ਅੱਜ ਮਾਮੂਲੀ ਤੋਂ ਮਾਮੂਲੀ ਰੋਗ ਚੌਥੇ ਦਰਜੇ ਤਕ ਪਹੁੰਚ ਕੇ ਕੈਂਸਰ ਦੀ ਹੱਦ ਤਕ ਪਹੁੰਚ ਜਾਂਦਾ ਹੈ।   

- ਡਾ. ਜਸਵੰਤ ਸਿੰਘ (ਬੀ. ਈ. ਐਮ. ਐਸ)
ਮੋਬਾਈਲ : 98151-31444

 

SHARE ARTICLE

ਏਜੰਸੀ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement