ਯੇਰੂਸ਼ਲਮ 'ਚ 800 ਸਾਲ ਮਗਰੋਂ ਵੀ ਆਬਾਦ ਹੈ ਬਾਬਾ ਫ਼ਰੀਦ ਜੀ ਦੀ ਯਾਦਗਾਰ
Published : Aug 25, 2020, 4:27 pm IST
Updated : Aug 25, 2020, 4:27 pm IST
SHARE ARTICLE
Baba Farid
Baba Farid

ਯੇਰੂਸ਼ਲਮ ਇਕ ਬਹੁਤ ਹੀ ਪੁਰਾਣਾ ਸ਼ਹਿਰ ਹੈ। ਯਹੂਦੀ, ਇਸਾਈ ਅਤੇ ਮੁਸਲਿਮ ਸਮਾਜ ਦਾ ਪਵਿੱਤਰ ਅਸਥਾਨ, ਜਿਸ ਨੂੰ ਆਮ ਤੌਰ 'ਤੇ 'ਹੋਲੀ ਲੈਂਡ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

ਯੇਰੂਸ਼ਲਮ ਇਕ ਬਹੁਤ ਹੀ ਪੁਰਾਣਾ ਸ਼ਹਿਰ ਹੈ। ਯਹੂਦੀ, ਇਸਾਈ ਅਤੇ ਮੁਸਲਿਮ ਸਮਾਜ ਦਾ ਪਵਿੱਤਰ ਅਸਥਾਨ, ਜਿਸ ਨੂੰ ਆਮ ਤੌਰ 'ਤੇ 'ਹੋਲੀ ਲੈਂਡ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਗੱਲ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗੀ ਕਿ ਇਸ ਪ੍ਰਾਚੀਨ ਸ਼ਹਿਰ ਦਾ ਇਕ ਛੋਟਾ ਜਿਹਾ ਕੋਨਾ ਸਦੀਆਂ ਤੋਂ ਭਾਰਤ ਨਾਲ ਜੁੜਿਆ ਰਿਹਾ ਹੈ। ਕੀ ਹੈ ਇਸ ਕੋਨੇ ਦਾ ਇਤਿਹਾਸ ਆਓ ਜਾਣਦੇ ਹਾਂ।

JerusalemJerusalem

ਦਰਅਸਲ ਇਹ ਕੋਨਾ ਅਸਲ ਵਿਚ ਇਕ ਸਰਾਂ ਹੈ, ਜਿਸ ਨਾਲ ਬਾਬਾ ਫ਼ਰੀਦ ਜੀ ਦਾ ਇਤਿਹਾਸ ਜੁੜਿਆ ਹੋਇਆ ਹੈ। ਕਰੀਬ 800 ਸਾਲ ਪਹਿਲਾਂ ਬਾਬਾ ਫ਼ਰੀਦ ਜੀ ਇਸੇ ਸਰਾਂ ਵਿਚ ਆ ਕੇ ਠਹਿਰੇ ਸਨ ਅਤੇ ਇੱਥੇ ਬਣੇ ਇਕ ਛੋਟੇ ਜਿਹੇ ਕਮਰੇ ਵਿਚ ਬੈਠ ਕੇ ਇਬਾਦਤ ਕਰਦੇ ਸਨ। ਪਿਛਲੇ 100 ਸਾਲਾਂ ਤੋਂ ਇਸ ਇਤਿਹਾਸਕ ਸਰਾਂ ਦੀ ਦੇਖਭਾਲ ਭਾਰਤ ਦੇ ਇਕ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ ਜੋ ਉਤਰ ਪ੍ਰਦੇਸ਼ ਦੇ ਸਹਾਰਨਪੁਰ ਦਾ ਰਹਿਣ ਵਾਲਾ ਹੈ।

Baba FaridBaba Farid

ਕਰੀਬ 800 ਸਾਲ ਤੋਂ ਵੀ ਪਹਿਲਾਂ ਸੁਲਤਾਨ ਸਲਾਹੂਦੀਨ ਅਯੂਬ ਨੇ ਇਸ ਸ਼ਹਿਰ 'ਤੇ ਕਬਜ਼ਾ ਕੀਤਾ ਸੀ, ਜਦਕਿ ਇਸ ਤੋਂ ਪਹਿਲਾਂ ਇਸ ਸ਼ਹਿਰ 'ਤੇ ਇਸਾਈਆਂ ਦਾ ਸ਼ਾਸਨ ਸੀ। ਸਲਾਹੂਦੀਨ ਅਯੂਬ ਨੇ ਇਸ ਸ਼ਹਿਰ ਨੂੰ ਇਕ ਇਸਲਾਮੀ ਮਾਹੌਲ ਦੇਣ ਲਈ ਮੁਸਲਿਮ ਸੂਫ਼ੀਆਂ ਅਤੇ ਦਰਵੇਸ਼ਾਂ ਨੂੰ ਇੱਥੇ ਆ ਕੇ ਰਹਿਣ ਦਾ ਸੱਦਾ ਦਿੱਤਾ ਸੀ। ਜਿਸ ਤੋਂ ਬਾਅਦ ਇੱਥੇ ਬਹੁਤ ਸਾਰੇ ਸੂਫ਼ੀ ਦਰਵੇਸ਼ ਆਏ, ਜਿਨ੍ਹਾਂ ਵਿਚ ਬਾਬਾ ਫ਼ਰੀਦ ਜੀ ਵੀ ਸ਼ਾਮਲ ਸਨ ਜੋ ਇੱਥੇ ਕਈ ਸਾਲਾਂ ਤੱਕ ਰਹੇ।

JerusalemJerusalem

ਹਾਲਾਂਕਿ ਇਹ ਸਾਫ਼ ਪਤਾ ਨਹੀਂ ਚਲਦਾ ਕਿ ਉਹ ਭਾਰਤ ਕਦੋਂ ਵਾਪਸ ਪਰਤੇ ਪਰ ਇਕ ਗੱਲ ਜ਼ਰੂਰ ਹੈ ਕਿ ਜਦੋਂ ਵੀ ਭਾਰਤੀ ਲੋਕ ਹੱਜ ਕਰਨ ਲਈ ਮੱਕਾ ਜਾਂਦੇ ਸਨ ਤਾਂ ਰਸਤੇ ਵਿਚ ਬਾਬਾ ਫ਼ਰੀਦ ਦੀ ਸਰਾਂ ਵਿਚ ਆ ਕੇ ਠਹਿਰਦੇ ਸਨ। ਇਹ ਸਿਲਸਿਲਾ ਪਹਿਲੇ ਵਿਸ਼ਵ ਯੁੱਧ ਤਕ ਜਾਰੀ ਰਿਹਾ। ਉਸ ਸਮੇਂ ਮਸਜਿਦ ਏ ਅਕਸਾ ਅਤੇ ਸ਼ਹਿਰ ਦੀਆਂ ਦੂਜੀਆਂ ਇਸਲਾਮੀ ਇਮਾਰਤਾਂ ਕਾਫ਼ੀ ਖਸਤਾ ਹਾਲਤ ਵਿਚ ਸਨ ਕਿਉਂਕਿ ਉਨ੍ਹਾਂ ਦਿਨਾਂ ਵਿਚ ਅਰਬ ਦੇਸ਼ ਕਾਫ਼ੀ ਗਰੀਬ ਸਨ। ਜੇਕਰ ਪੈਸਾ ਸੀ ਤਾਂ ਭਾਰਤੀ ਨਵਾਬਾਂ ਅਤੇ ਰਾਜਿਆਂ ਕੋਲ ਸੀ।

Sultan SalahudeenSultan Salahudeen

ਇਸ ਲਈ ਯੇਰੂਸ਼ਲਮ ਦੇ ਮੁਫ਼ਤੀ ਨੇ ਸੰਨ 1923 ਵਿਚ ਇਮਾਰਤਾਂ ਦੀ ਮੁਰੰਮਤ ਲਈ ਪੈਸਾ ਹਾਸਲ ਕਰਨ ਵਾਸਤੇ ਇਕ ਡੈਲੀਗੇਸ਼ਨ ਭਾਰਤ ਭੇਜਿਆ। ਮੁਫ਼ਤੀ ਨੇ ਇਹ ਵੀ ਅਪੀਲ ਕੀਤੀ ਸੀ ਕਿ ਬਾਬਾ ਫ਼ਰੀਦ ਨਾਲ ਜੁੜੀ ਸਰਾਂ ਦੀ ਦੇਖਭਾਲ ਕਰਨ ਲਈ ਕਿਸੇ ਭਾਰਤੀ ਨੂੰ ਭੇਜਿਆ ਜਾਵੇ, ਜਿਸ ਮਗਰੋਂ 1924 ਵਿਚ ਸਹਾਰਾਨਪੁਰ ਦੇ  ਨਜ਼ੀਰ ਹਸਨ ਅੰਸਾਰੀ ਨਾਂਅ ਦੇ ਇਕ ਵਿਅਕਤੀ ਨੂੰ ਯੇਰੂਸ਼ਲਮ ਇਸ ਜਗ੍ਹਾ ਦੀ ਦੇਖਭਾਲ ਲਈ ਭੇਜਿਆ ਗਿਆ ਸੀ, ਜਿਸ ਨੇ ਉਥੇ ਹੀ ਇਕ ਫਲਸਤੀਨੀ ਲੜਕੀ ਨਾਲ ਵਿਆਹ ਕਰਕੇ ਅਪਣਾ ਘਰ ਵਸਾ ਲਿਆ।  

ਅੰਸਾਰੀ ਪਰਿਵਾਰ ਨੇ ਅੱਜ ਵੀ ਸਰਾਂ ਨਾਲ ਜੁੜੀਆਂ ਇਤਿਹਾਸਕ ਅਤੇ ਨਾਯਾਬ ਚੀਜ਼ਾਂ ਨੂੰ ਇਕ ਕਮਰੇ ਵਿਚ ਸਜਾ ਕੇ ਰੱਖਿਆ ਹੋਇਆ। ਬਾਬਾ ਫ਼ਰੀਦ ਜੀ ਦੇ ਸਮੇਂ ਤੋਂ ਲੈ ਕੇ ਯੇਰੂਸ਼ਲਮ ਵਿਚ ਕਈ ਯੁੱਧ ਹੋਏ ਅਤੇ ਇਹ ਸ਼ਹਿਰ ਕਈ ਵਾਰ ਉਜੜਿਆ ਪਰ ਬਾਬਾ ਫ਼ਰੀਦ ਜੀ ਦਾ ਇਹ ਅਸਥਾਨ ਅੱਜ 800 ਸਾਲਾਂ ਬਾਅਦ ਵੀ ਆਬਾਦ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement