
ਸ. ਨਲੂਆ ਨੇ ਜਿੱਥੇ ਆਪਣੀ ਜੰਗੀ ਕੁਸ਼ਲਤਾ ਦਾ ਲੋਹਾ ਮਨਵਾਇਆ, ਉੱਥੇ ਇੱਕ ਪ੍ਰਸ਼ਾਸਕ ਵਜੋਂ ਵੀ ਅਮਿੱਟ ਛਾਪ ਛੱਡੀ।
ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸ਼ਨ ਕਾਲ ਦੇ ਮਹਾਨ ਸਿੱਖ ਯੋਧੇ ਸਰਦਾਰ ਹਰੀ ਸਿੰਘ ਨਲੂਆ ਨੂੰ ਆਸਟ੍ਰੇਲੀਆ ਦੇ ਬਿਲੀਆਨਾਇਰ ਮੈਗਜ਼ੀਨ ਵਲੋਂ ਜਾਰੀ ਕੀਤੀ ਗਈ ਸੂਚੀ ਵਿਚ ਵਿਸ਼ਵ ਇਤਿਹਾਸ ਦੇ 10 ਮਹਾਨ ਜੇਤੂਆਂ ਦੀ ਸ਼੍ਰੇਣੀ ਵਿਚ ਸਭ ਤੋਂ ਪਹਿਲੇ ਸਥਾਨਾਂ ਵਿਚ ਗਣਿਆ ਜਾਂਦਾ ਹੈ। ਹਰੀ ਸਿੰਘ ਨਲੂਆ ਦਾ ਜਨਮ 1791 ਵਿਚ ਹੋਇਆ ਸੀ। ਇਹਨਾਂ ਦੇ ਪਿਤਾ ਸਰਦਾਰ ਗੁਰਦਿਆਲ ਸਿੰਘ ਨੇ ਸ਼ੁੱਕਰਚਕੀਆ ਮਿਸਲ ਦੀਆਂ ਬਹੁਤ ਸਾਰੀਆਂ ਜੰਗੀ ਮੁਹਿੰਮਾਂ ਵਿਚ ਵੱਡਾ ਯੋਗਦਾਨ ਪਾਇਆ ਸੀ।
ਹਰੀ ਸਿੰਘ ਨਲੂਆ ਦੇ ਪਿਤਾ ਮਹਾਨ ਤੇ ਬਹਾਦਰ ਇਨਸਾਨ ਸਨ। ਇਸ ਲਈ ਉਹ ਵੀ ਅਪਣੇ ਪਿਤਾ ਵਾਂਗ ਹੀ ਇਕ ਬਹੁਦਰ ਤੇ ਯੋਧਾ ਹੋਏ ਸਨ। ਉਹਨਾਂ ਨੂੰ ਸ਼ਹਾਦਤ ਦੀ ਗੁੜ੍ਹਤੀ ਵਿਰਸੇ ਵਿਚ ਹੀ ਮਿਲੀ ਸੀ। ਜਦੋਂ ਆਪ 7 ਕੁ ਸਾਲ ਦੇ ਸੀ ਤਾਂ ਆਪ ਦੇ ਪਿਤਾ ਚਲ ਵਸੇ। ਹਰੀ ਸਿੰਘ ਨਲੂਆ ਨੇ ਅਪਣੇ ਬਚਪਨ ਦੇ ਸਾਲ ਅਪਣੇ ਮਾਮਾ ਜੀ ਕੋਲ ਬਤੀਤ ਕੀਤੇ। ਆਪ ਨੂੰ ਘੋੜਸਵਾਰੀ ਅਤੇ ਸ਼ਸਤਰ ਵਿਦਿਆ ਦਾ ਗਿਆਨ ਸੀ। ਜਦੋਂ ਹਰੀ ਸਿੰਘ ਨਲੂਆ ਨੂੰ ਲਾਹੌਰ ਵਿਖੇ ਬਸੰਤ ਦਰਬਾਰ ਵਿਚ ਕਰਤੱਵ ਵਿਖਾਉਣ ਦਾ ਮੌਕਾ ਮਿਲਿਆ ਤਾਂ ਆਪ ਨੇ ਅਪਣੀ ਕਲਾ ਦੇ ਜੌਹਰ ਵਖਾਏ।
Sardar Hri Singh Nalwa
ਮਹਾਰਾਜਾ ਸਾਹਿਬ ਨੇ ਸਰਦਾਰ ਹਰੀ ਸਿੰਘ ਨੂੰ ਛਾਤੀ ਨਾਲ ਲਾ ਕੇ ਇਕ ਕੈਂਠਾ ਪਹਿਨਾਇਆ। ਆਪ ਨੂੰ ਪੰਜਾਬੀ, ਫ਼ਾਰਸੀ ਅਤੇ ਪਸ਼ਤੋ ਦਾ ਖ਼ੂਬ ਗਿਆਨ ਸੀ। ਇਸ ਤੋਂ ਇਲਾਵਾ ਆਪ ਦੇ ਮਾਮਾ ਜੀ ਨੇ ਆਪ ਨੂੰ ਸ਼ਸਤਰ ਵਿਦਿਆ, ਤਲਵਾਰਬਾਜ਼ੀ, ਤੀਰਅੰਦਾਜੀ, ਨੇਜ਼ੇਬਾਜੀ, ਬੰਦੂਕਜ਼ਨੀ ਅਤੇ ਹੋਰ ਕਰਤੱਵਾਂ ਵਿਚ ਨਿਪੁੰਨ ਕਰ ਦਿੱਤਾ ਸੀ। ਇਕ ਦਿਨ ਅਪਣੇ ਸੇਵਕਾਂ ਨਾਲ ਸ਼ਿਕਾਰ ਖੇਡਣ ਗਏ। ਜੰਗਲ ਵਿਚ ਇਕ ਸ਼ੇਰ ਨੇ ਅਚਾਨਕ ਇਸ ਸ਼ਿਕਾਰੀ ਟੁੱਕੜੀ 'ਤੇ ਹਮਲਾ ਕਰ ਦਿੱਤਾ। ਹਰੀ ਸਿੰਘ ਨਲੂਆ ਨੇ ਸ਼ੇਰ ਨਾਲ ਲੜ੍ਹਾਈ ਕੀਤੀ ਅਤੇ ਸ਼ੇਰ ਨੂੰ ਮੂਧੜੇ ਮੂੰਹ ਸੁੱਟ ਦਿੱਤਾ।
Sardar Hri Singh Nalwa
ਆਪ ਨੇ ਅਪਣੇ ਸ਼੍ਰੀ ਸਾਹਿਬ ਨਾਲ ਵਾਰ ਕਰਕੇ ਸ਼ੇਰ ਦੀ ਗਰਦਨ ਧੜ ਨਾਲੋ ਵੱਖ ਕਰ ਦਿੱਤੀ। ਇਹ ਵੇਖ ਕੇ ਮਹਾਰਾਜਾ ਹੈਰਾਨ ਰਹਿ ਗਏ। ਉਹਨਾਂ ਨੇ ਹਰੀ ਸਿੰਘ ਨੂੰ ਨਲੂਆ ਦੀ ਉਪਾਧੀ ਨਾਲ ਸਨਮਾਨਿਆ ਅਤੇ ਸ਼ੇਰ ਦਿਲ ਰਜਮੈਂਟ ਦਾ ਜਰਨੈਲ ਨਿਯੁਕਤ ਕੀਤਾ। ਹਰੀ ਸਿੰਘ ਨਲੂਆ ਨੂੰ ਮਹਾਰਾਜੇ ਦੇ ਪ੍ਰਸਿੱਧ ਜਰਨੈਲਾਂ ਵਿਚੋਂ ਇਕ ਗਿਣਿਆ ਜਾਂਦਾ ਸੀ।
ਉਹ ਅਪਣੇ ਬੇਮਿਸਾਲ ਅਤੇ ਅਦੁੱਤੀ ਗੁਣਾਂ ਕਾਰਨ ਨਾ ਕੇਵਲ ਖ਼ਾਲਸਾ ਫ਼ੌਜ ਦੇ ਕਮਾਂਡਰ ਹੀ ਬਣੇ ਸਗੋਂ ਕਸ਼ਮੀਰ, ਹਜ਼ਾਰਾ ਅਤੇ ਪਿਸ਼ਾਵਰ ਦੇ ਕਾਮਯਾਬ ਗਵਰਨਰ ਵੀ ਬਣੇ ਜਿੱਥੇ ਕਿ ਆਪ ਦੇ ਨਾਮ ਦਾ ਸਿੱਕਾ ਵੀ ਚਲਿਆ। ਹਰੀ ਸਿੰਘ ਨਲੂਆ ਨੇ ਅਪਣੇ ਸਮੇਂ ਬਹੁਤ ਸਾਰੀਆਂ ਜਿੱਤਾਂ ਹਾਸਲ ਕੀਤੀਆਂ ਸਨ। ਹਰੀ ਸਿੰਘ ਨੇ ਪਹਿਲਾ ਸੰਗਰਾਮ 1807 ਵਿਚ ਕਸੂਰ ਨੂੰ ਫ਼ਤਿਹ ਕੀਤਾ ਸੀ।
Sardar Hri Singh Nalwa
ਇਸ ਜੰਗ ਵਿਚ ਨਵਾਬ ਕੁਤਬੁਦੀਨ ਖ਼ਾਨ ਕਸੂਰੀਆ ਜੰਗੀ ਤਿਆਰੀ ਕਰ ਰਿਹਾ ਸੀ ਅਤੇ ਉਸ ਨੇ ਮੁਲਤਾਨ ਦੇ ਨਵਾਬ ਮੁਜ਼ੱਫ਼ਰ ਖ਼ਾਨ ਨੂੰ ਵੀ ਅਪਣਿ ਮਿਲਾ ਕੇ ਇਕ ਲਿਖਤ ਪੜ੍ਹਤ ਕਰ ਲਈ ਸੀ ਕਿ ਇਸਲਾਮਿਕ ਤਾਕਤਾਂ ਵੱਲੋਂ ਇਕਮੁੱਠ ਹੋ ਕੇ ਖ਼ਾਲਸਾ ਰਾਜ ਵਿਰੁੱਧ ਅਜਿਹੀ ਜੰਗ ਛੇੜੀਏ ਕਿ ਉਹਨਾਂ ਦਾ ਨਾਮੋ ਨਿਸ਼ਾਨ ਹੀ ਮਿਟਾ ਦਿੱਤਾ ਜਾਵੇ।
Sardar Hri Singh Nalwa
ਪਰ ਹਰੀ ਸਿੰਘ ਨਲੂਆ ਨੇ ਇਹਨਾਂ ਤੇ ਵੀ ਜਿੱਤ ਹਾਸਲ ਕਰ ਲਈ ਜਿਸ ਦੇ ਬਦਲੇ ਮਹਾਰਾਜਾ ਸਾਹਿਬ ਨੇ ਸਰਦਾਰ ਹਰੀ ਸਿੰਘ ਤੇ ਸਰਦਾਰ ਹੁਕਮ ਸਿੰਘ ਨੂੰ ਸਰਦਾਰੀ ਅਤੇ ਜਾਗੀਰ ਬਖ਼ਸ਼ੀ। ਇਸ ਤੋਂ ਬਾਅਦ ਹਰੀ ਸਿੰਘ ਨਲੂਆ ਨੇ ਨਵਾਬ ਮੁਜ਼ੱਫ਼ਰ ਖ਼ਾਨ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਨਾਲ ਨਾਲ ਮਿੱਠੇ ਟਿਵਾਣੇ ਦਾ ਇਲਾਕਾ ਫ਼ਤਿਹ ਕੀਤਾ। ਇਸ ਤੋਂ ਬਾਅਦ ਹਰੀ ਸਿੰਘ ਨਲੂਆ ਨੇ 1813 ਈ ਵਿਚ ਅਫ਼ਗਾਨਾਂ ਦੇ ਕਿਲ੍ਹੇ ਅਟਕ ਤੇ ਫ਼ਤਿਹ ਪਾਈ।
ਅਟਕ ਦਾ ਜਗਤ ਪ੍ਰਸਾਦ ਇਤਿਹਾਸ ਕਿਲ੍ਹਾ ਦਰਿਆ ਸਿੰਧ ਦੇ ਠੀਕ ਪੱਤਣ ਉੱਪਰ ਬਣਿਆ ਹੋਇਆ ਹੈ। ਅਫ਼ਗਾਨਿਸਤਾਨ ਦੇ ਲਸ਼ਕਰਾਂ ਦਾ ਪੰਜਾਬ ਉਤੇ ਧਾਵਿਆ ਦਾ ਇਹ ਦਰਵਾਜ਼ਾ ਸੀ ਇਸ ਜੰਗ ਵਿਚ 15000 ਹਜ਼ਾਰ ਤੋਂ ਵੀ ਜ਼ਿਆਦਾ ਅਫ਼ਗਾਨੀ ਫ਼ੌਜਾਂ ਨੂੰ ਹਰਾ ਕੇ ਇਸ ਕਿਲ੍ਹੇ ਤੇ ਫ਼ਤਿਹ ਪਾਈ।