ਦੇਸ਼ 'ਚ ਇੰਨਾ ਭਾਰਤੀ Business Womans ਦਾ ਵੱਜਦਾ ਏ ਡੰਕਾ, ਅਪਣੇ ਦਮ 'ਤੇ ਕਮਾਇਆ ਹੈ ਨਾਂ  
Published : Aug 30, 2021, 5:54 pm IST
Updated : Aug 30, 2021, 6:26 pm IST
SHARE ARTICLE
 Indian business women
Indian business women

ਔਰਤਾਂ ਨੇ ਅਪਣੇ ਦਮ 'ਤੇ ਅਪਣਾ ਬਿਜ਼ਨਸ ਸ਼ੁਰੂ ਕਰ ਕੇ ਦੇਸ਼ ਤੱਕ ਹੀ ਨਹੀਂ ਵਿਦੇਸ਼ਾਂ ਵਿਚ ਵੀ ਅਪਣਾ ਨਾਂ ਪਹੁੰਚਾ ਦਿੱਤਾ ਹੈ।

 

 

ਨਵੀਂ ਦਿੱਲੀ -  ਅੱਜ ਦੇ ਸਮੇਂ ਵਿਚ ਸਾਡੇ ਦੇਸ਼ ਦੀਆਂ ਕਈ ਔਰਤਾਂ ਅੱਗੇ ਵਧ ਰਹੀਆਂ ਹਨ। ਹੁਣ ਦੇ ਸਮੇਂ ਵਿਚ ਕਈ ਪੁਰਸ਼ਾ ਨੂੰ ਵੀ ਲੱਗਦਾ ਹੈ ਕਿ ਔਰਤਾਂ ਸਿਰਫ਼ ਘਰ ਤੱਕ ਹੀ ਸੀਮਤ ਨਹੀਂ ਹਨ ਉਹ ਦੇਸ਼ ਦੁਨੀਆਂ ਤੱਕ ਅਪਣਾ ਨਾਮ ਕਮਾਉਣਾ ਜਾਣਦੀਆਂ ਹਨ। ਔਰਤਾਂ ਨੇ ਡਾਕਟਰ, ਇੰਜੀਨੀਅਰ, ਵਿਗਿਆਨ ਵਿਚ ਹੋਰ ਵੀ ਕਈ ਅਜਿਹੇ ਹਿੱਸਿਆ ਵਿਚ ਅਪਣਾ ਨਾਮ ਕਮਾਇਆ ਹੈ। ਇਸ ਦੇ ਨਾਲ ਹੀ ਕਈ ਔਰਤਾਂ ਨੇ ਅਪਣੇ ਦਮ 'ਤੇ ਅਪਣਾ ਬਿਜ਼ਨਸ ਸ਼ੁਰੂ ਕਰ ਕੇ ਦੇਸ਼ ਤੱਕ ਹੀ ਨਹੀਂ ਵਿਦੇਸ਼ਾਂ ਵਿਚ ਵੀ ਅਪਣਾ ਨਾਂ ਪਹੁੰਚਾ ਦਿੱਤਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਪੰਜ ਬਿਜ਼ਨੈੱਸ ਮਹਿਲਾਵਾਂ ਬਾਰੇ ਜਾਣੂ ਕਰਵਾਵਾਂਗੇ। 

ਇੰਦਰਾ ਨੂਈ
ਇੰਦਰਾ ਨੂਈ ਸਾਡੇ ਦੇਸ਼ ਦਾ ਇੱਕ ਜਾਣਿਆ-ਪਛਾਣਿਆ ਨਾਮ ਹੈ। ਉਹ ਪੈਪਸੀਕੋ ਕੰਪਨੀ ਦੀ ਪ੍ਰਧਾਨ ਅਤੇ ਸੀਈਓ ਹੈ। ਦੱਸ ਦੇਈਏ ਕਿ ਉਸ ਨੇ ਯੇਲ ਯੂਨੀਵਰਸਿਟੀ ਤੋਂ ਪਬਲਿਕ ਮੈਨੇਜਮੈਂਟ ਵਿਚ ਮਾਸਟਰ ਡਿਗਰੀ ਕੀਤੀ ਹੈ। ਇਸ ਦੇ ਨਾਲ, ਉਸ ਨੇ ਆਈਆਈਐਮ ਕੋਲਕਾਤਾ ਤੋਂ ਵਿੱਤ ਅਤੇ ਮਾਰਕਟਿੰਗ ਵਿਚ ਇੱਕ ਡਿਗਰੀ ਵੀ ਲਈ ਹੈ। ਉਹ ਪੈਪਸੀਕੋ ਤੋਂ ਪਹਿਲਾਂ ਮੋਟੋਰੋਲਾ ਅਤੇ ਏਸ਼ੀਆ ਬ੍ਰਾਨ ਬਾਵਰੀ ਨਾਲ ਵੀ ਜੁੜੀ ਰਹੀ ਹੈ। ਉਸ ਨੇ ਕਾਰੋਬਾਰੀ ਦੁਨੀਆ ਵਿਚ ਬਹੁਤ ਨਾਮ ਕਮਾਇਆ ਹੈ। ਇਸ ਦੇ ਲਈ ਉਨ੍ਹਾਂ ਨੂੰ ਪਦਮ ਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।

Indra NooyiIndra Nooyi

ਭਾਰਤ ਵਿਚ ਕੁਝ ਸਮਾਂ ਕੰਮ ਕਰਨ ਤੋਂ ਬਾਅਦ, ਉਹ ਅਗਲੇਰੀ ਪੜ੍ਹਾਈ ਲਈ ਅਮਰੀਕਾ ਚਲੀ ਗਈ। ਪਰ ਅਮਰੀਕਾ ਵਿੱਚ ਜੀਵਨ ਸੌਖਾ ਨਹੀਂ ਸੀ। ਉਹ ਆਪਣੀ ਪੜ੍ਹਾਈ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਰਾਤ ਭਰ ਰਿਸੈਪਸ਼ਨਿਸਟ ਵਜੋਂ ਕੰਮ ਕਰਦੀ ਸੀ ਅਤੇ ਸਵੇਰੇ ਉੱਠ ਕੇ ਕਾਲਜ ਜਾਂਦੀ ਸੀ। ਜਦੋਂ ਉਹ ਯੇਲ ਸਕੂਲ ਆਫ਼ ਮੈਨੇਜਮੈਂਟ ਤੋਂ ਮਾਸਟਰ ਡਿਗਰੀ ਹਾਸਲ ਕਰਨ ਲਈ ਪਲੇਸਮੈਂਟ ਲਈ ਬੈਠੀ ਤਾਂ ਉਸ ਨੂੰ ਰਿਜੈਕਟ ਕਰ ਦਿੱਤਾ ਗਿਆ। ਇਸ ਦਾ ਕਾਰਨ ਉਸ ਦੇ ਕੱਪੜੇ ਸਨ ਜੋ ਉਸ ਨੇ ਸਾਰੀ ਰਾਤ ਜਾਗ ਕੇ ਕਮਾਏ ਪੈਸਿਆਂ ਨਾਲ ਖਰੀਦੇ ਸਨ। 

Indra NooyiIndra Nooyi

ਇਸ ਗੱਲ ਨੇ ਉਸ ਨੂੰ ਬਹੁਤ ਵੱਡਾ ਝਟਕਾ ਦਿੱਤਾ। ਇਸ ਤੋਂ ਬਾਅਦ ਉਸ ਨੇ ਇਸ ਗੱਲ ਦਾ ਧਿਆਨ ਰੱਖਿਆ ਅਤੇ ਸਲੈਕਟ ਹੋ ਗਈ। ਯੂਐਸ ਵਿਚ ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬੋਸਟਨ ਕੰਸਲਟੈਂਸੀ ਸਮੂਹ ਨਾਲ ਕੀਤੀ. ਨੂਈ ਨੇ ਆਪਣੇ ਸਹਿਕਰਮੀਆਂ ਨਾਲੋਂ ਸਖ਼ਤ ਮਿਹਨਤ ਕੀਤੀ। ਉਸ ਨੇ ਮਹਿਸੂਸ ਕੀਤਾ ਕਿ ਇੱਕ ਔਰਤ ਹੋਣ ਦੇ ਨਾਤੇ, ਉਸ ਨੂੰ ਪੁਰਸ਼ਾਂ ਦੇ ਮੁਕਾਬਲੇ ਸਖ਼ਤ ਮਿਹਨਤ ਕਰਨੀ ਪਵੇਗੀ। ਤਦ ਹੀ ਉਹ ਅੱਗੇ ਵਧਣ ਦੇ ਯੋਗ ਹੋਵੇਗੀ। ਉਸ ਦਾ ਅਮਰੀਕੀ ਨਾ ਹੋਣਾ ਵੀ ਉਸ ਨੂੰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕਰਦਾ ਸੀ। 

Indra NooyiIndra Nooyi

ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਔਰਤਾਂ ਵਿੱਚੋਂ ਇੱਕ ਹੋਣ ਤੋਂ ਇਲਾਵਾ, ਨੂਈ ਵਪਾਰਕ ਜਗਤ ਦੀ ਰਾਣੀ ਵੀ ਹੈ। ਪੈਪਸੀਕੋ ਨੂੰ ਦੁਨੀਆਂ ਦੀ ਦਿੱਗਜ਼ ਕੰਪਨੀ ਬਣਾਉਣ ਵਿਚ ਉਸ ਦਾ ਕਾਫ਼ੀ ਯੋਗਦਾਨ ਰਿਹਾ। ਨੂਈ 2008 ਤੋਂ 2014 ਤੱਕ ਫੋਰਬਸ ਮੈਗਜ਼ੀਨ ਦੀ 'ਵਿਸ਼ਵ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ' ਦੀ ਸੂਚੀ ਵਿਚ ਸ਼ਾਮਲ ਰਹੀ ਹੈ। ਫਾਰਚੂਨ ਮੈਗਜ਼ੀਨ ਦੁਆਰਾ 2006 ਤੋਂ 2010 ਤੱਕ ਦੀ 'ਸਭ ਤੋਂ ਸ਼ਕਤੀਸ਼ਾਲੀ ਕਾਰੋਬਾਰੀ ਔਰਤਾਂ ਦੀ ਸਾਲਾਨਾ ਦਰਜਾਬੰਦੀ ਵਿਚ ਨੂਈ ਨੂੰ ਪਹਿਲੇ ਨੰਬਰ 'ਤੇ ਰੱਖਿਆ ਗਿਆ ਸੀ।

Indu JainIndu Jain

ਇੰਦੂ ਜੈਨ
ਇੰਦੂ ਜੈਨ ਸਾਹੂ ਜੈਨ ਪਰਿਵਾਰ ਨਾਲ ਸਬੰਧ ਰੱਖਦੀ ਹੈ। ਵਰਤਮਾਨ ਵਿਚ ਉਹ ਭਾਰਤ ਦੇ ਸਭ ਤੋਂ ਵੱਡੇ ਮੀਡੀਆ ਸਮੂਹ ਬੇਨੇਟ, ਕੋਲਮੈਨ ਐਂਡ ਕੰਪਨੀ ਲਿਮਟਿਡ ਦੀ ਚੇਅਰਪਰਸਨ ਹੈ। ਜਿਸ ਦੇ ਤਹਿਤ ਟਾਈਮਜ਼ ਆਫ਼ ਇੰਡੀਆ ਅਤੇ ਕਈ ਵੱਡੇ ਅਖ਼ਬਾਰ ਆਉਂਦੇ ਹਨ ਅਤੇ ਉਹ ਦੇਸ਼ ਦੀ ਦੂਜੀ ਮਹਿਲਾ ਅਰਬਪਤੀ ਹੈ। ਇੰਦੂ ਜੈਨ 11,400 ਕਰੋੜ ਰੁਪਏ ਦੀ ਮਾਲਕ ਹੈ। ਇਸ ਤੋਂ ਇਲਾਵਾ, ਲੋਕ ਉਸ ਨੂੰ ਅਧਿਆਤਮਵਾਦੀ, ਮਾਨਵਵਾਦੀ, ਉੱਦਮੀ ਅਤੇ ਸਿੱਖਿਆ ਸ਼ਾਸਤਰੀ ਵਜੋਂ ਵੀ ਜਾਣਦੇ ਹਨ। ਉਨ੍ਹਾਂ ਨੂੰ 2016 ਵਿਚ ਭਾਰਤ ਸਰਕਾਰ ਦੁਆਰਾ ਪਦਮ ਭੂਸ਼ਣ ਨਾਲ ਸਨਮਾਨਤ ਕੀਤਾ ਗਿਆ ਹੈ। 2003 ਵਿਚ ਭਾਰਤ ਦੇ ਰਾਸ਼ਟਰਪਤੀ ਦੁਆਰਾ ਓਪਚਾਰਿਕ ਤੌਰ 'ਤੇ ਲਾਂਚ ਕੀਤਾ ਗਿਆ ਏਕਤਾ ਫੋਰਮ ਦੇ ਲਈ ਇਹ ਇਕ ਮਾਰਗਦਰਸ਼ਕ ਦਾ ਕੰਮ ਕਰਦੀ ਹੈ। 

Kiran Mazumdar-ShawKiran Mazumdar-Shaw

ਕਿਰਨ ਮਜ਼ੂਮਦਾਰ ਸ਼ਾ
ਕਿਰਨ ਬਾਇਓਕੌਮ ਲਿਮਟਿਡ ਦੀ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਹੈ। ਉਸ ਨੇ 1978 ਵਿਚ ਬਾਇਓਕਾਮ ਦੀ ਸ਼ੁਰੂਆਤ ਕੀਤੀ। ਅੱਜ ਦੇ ਸਮੇਂ ਵਿਚ ਇਹ ਇੱਕ ਬਾਇਓ-ਫਾਰਮਾਸਿਯੂਟੀਕਲ ਕੰਪਨੀ ਬਣ ਗਈ ਹੈ। ਦੱਸ ਦਈਏ ਕਿ ਅੱਜ ਇਹ ਕੰਪਨੀ ਚੋਟੀ ਦੇ ਬਾਇਓਮੈਡੀਸਿਨ ਖੋਜ ਦਾ ਕੇਂਦਰ ਬਣ ਗਈ ਹੈ, ਜਿੱਥੇ ਫੋਕਸ ਸ਼ੂਗਰ 'ਤੇ ਹੈ। ਕਿਰਨ ਆਈਆਈਟੀ ਹੈਦਰਾਬਾਦ ਦੀ ਮੈਂਬਰ ਵੀ ਹੈ। ਇਸ ਦੇ ਨਾਲ ਹੀ ਉਸ ਨੂੰ 1989 ਵਿਚ ਪਦਮ ਸ਼੍ਰੀ ਅਤੇ 2005 ਵਿਚ ਪਦਮ ਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। 

Vandana LuthraVandana Luthra

ਵੰਦਨਾ ਲੂਥਰਾ
ਦੇਸ਼ ਦੇ ਮਸ਼ਹੂਰ ਬਿਊਟੀ ਬ੍ਰਾਂਡ ਵੀਐਲਸੀਸੀ ਬਾਰੇ ਲਗਭਗ ਹਰ ਕੋਈ ਜਾਣਦਾ ਹੈ। ਵਰਤਮਾਨ ਵਿਚ ਉਨ੍ਹਾਂ ਦੇ ਉਤਪਾਦਾਂ ਦੀ ਵਰਤੋਂ ਏਸ਼ੀਆ, ਅਫਰੀਕਾ ਸਮੇਤ 11 ਦੇਸ਼ਾਂ ਵਿਚ ਕੀਤੀ ਜਾਂਦੀ ਹੈ ਅਤੇ ਇਸ ਸਭ ਦਾ ਸਿਹਰਾ ਵੰਦਨਾ ਲੂਥਰਾ ਨੂੰ ਜਾਂਦਾ ਹੈ। ਵੰਦਨਾ ਨੇ ਇਸ ਦੀ ਸ਼ੁਰੂਆਤ ਉਦੋਂ ਕੀਤੀ ਜਦੋਂ ਉਹ ਇੱਕ ਘਰੇਲੂ ਔਰਤ ਸੀ ਅਤੇ ਉਸ ਸਮੇਂ ਉਨ੍ਹਾਂ ਦੀਆਂ ਦੋ ਧੀਆਂ ਸਿਰਫ਼ 3 ਸਾਲਾਂ ਦੀਆਂ ਸਨ। ਕੋਲਕਾਤਾ ਦੀ ਇਸ ਉੱਦਮੀ ਨੇ ਆਪਣੀ ਪੜ੍ਹਾਈ ਦੇ ਦੌਰਾਨ ਜਰਮਨੀ, ਯੂਕੇ, ਫਰਾਂਸ ਅਤੇ ਦਿੱਲੀ ਤੋਂ ਸੁੰਦਰਤਾ, ਤੰਦਰੁਸਤੀ ਅਤੇ ਚਮੜੀ ਦੀ ਦੇਖਭਾਲ ਨਾਲ ਜੁੜੀ ਸਾਰੀ ਜਾਣਕਾਰੀ ਪ੍ਰਾਪਤ ਕੀਤੀ। ਉਸ ਨੂੰ 2013 ਵਿਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ 2015 ਵਿਚ ਫਾਰਚੂਨ ਇੰਡੀਆ ਦੁਆਰਾ ਪਾਵਰ ਫੁਲ ਵੁਮੈਨ 33 ਦਾ ਦਰਜਾ ਦਿੱਤਾ ਗਿਆ ਸੀ।

Ekta Kapoor B'day Ekta Kapoor 

ਏਕਤਾ ਕਪੂਰ
ਅੱਜ ਦੇ ਸਮੇਂ ਵਿਚ ਬਾਲਾਜੀ ਟੈਲੀਫਿਲਮਾਂ ਬਾਰੇ ਕੌਣ ਨਹੀਂ ਜਾਣਦਾ। ਏਕਤਾ ਕਪੂਰ, ਜਿਨ੍ਹਾਂ ਨੇ ਭਾਰਤੀ ਟੈਲੀਵਿਜ਼ਨ ਵਿਚ ਇੱਕ ਵੱਖਰੀ ਪਛਾਣ ਬਣਾਈ ਹੈ। ਏਕਤਾ ਕਪੂਰ ਟੈਲੀਵਿਜ਼ਨ ਸੀਰੀਅਲਾਂ ਰਾਹੀਂ ਭਾਰਤ ਦੇ ਹਰ ਘਰ ਵਿਚ ਵੱਸਦੀ ਹੈ। ਬਾਲਾਜੀ ਟੈਲੀਫਿਲਮਸ ਦਾ ਨੀਂਹ ਪੱਥਰ ਰੱਖਣ ਦਾ ਸਾਰਾ ਸਿਹਰਾ ਏਕਤਾ ਨੂੰ ਜਾਂਦਾ ਹੈ। ਉਸ ਦੇ ਪ੍ਰੋਡਕਸ਼ਨ ਹਾਊਸ ਵਿੱਚ ਕਈ ਹਿੱਟ ਸੀਰੀਅਲ ਜਿਵੇਂ ਕਿ ਕਿਉਂਕੀ ਸਾਸ ਭੀ ਕਭੀ ਬਹੂ ਥੀ, ਘਰ -ਘਰ ਦੀ ਕਹਾਣੀ ਅਜੇ ਵੀ ਲੋਕਾਂ ਦੇ ਦਿਲਾਂ ਅਤੇ ਦਿਮਾਗਾਂ ਵਿਚ ਹੈ। ਉਸ ਨੂੰ 2006 ਵਿਚ 6ਵੇਂ ਇੰਡੀਅਨ ਟੈਲੀ ਅਵਾਰਡਸ ਦੇ ਦੌਰਾਨ ਹਾਲ ਆਫ ਫੇਮ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement